Tuesday, Feb 07th

Last update12:23:14 AM GMT

ਲੰਬੇ ਸਮੇਂ ਦੀ ਨਿਵਾਸ ਆਗਿਆ ਲਈ ਭਾਸ਼ਾ ਪ੍ਰੀਖਿਆ ਦੀ ਤਫ਼ਸੀਲ

ਰੋਮ, 9 ਜੁਲਾਈ (ਵਰਿੰਦਰ ਕੌਰ ਧਾਲੀਵਾਲ) - ਸਰਕਾਰ ਵੱਲੋਂ ਇਹ ਨਿਸ਼ਚਿਤ ਕਰ ਦਿੱਤਾ ਗਿਆ ਹੈ ਕਿ ਦਸੰਬਰ 2010 ਤੋਂ ਜਿਹੜੇ ਵਿਦੇਸ਼ੀ ਲੰਬੇ ਸਮੇਂ ਦੀ ਨਿਵਾਸ ਆਗਿਆ (ਈ ਸੀ) ਲੈਣ ਦੇ ਇਛੁੱਕ ਹਨ, ਨੂੰ ਇਟਾਲੀਅਨ ਭਾਸ਼ਾ ਦੀ ਪ੍ਰੀਖਿਆ ਪਾਸ ਕਰਨੀ ਪਵੇਗੀ।
ਬਿਨੇਕਾਰ ਨੂੰ ਸਾਬਿਤ ਕਰਨਾ ਪਵੇਗਾ ਕਿ ਉਸ ਨੂੰ ਹੇਠਲੇ ਪੱਧਰ  ਏ-2 ਇਟਾਲੀਅਨ ਭਾਸ਼ਾ ਦਾ ਗਿਆਨ ਹੈ।
ਏ-2 ਹੇਠਲੇ ਪੱਧਰ ਦੀ ਭਾਸ਼ਾ ਦਾ ਗਿਆਨ ਦਾ ਭਾਵ ਹੈ ਕਿ ਆਮ ਬੋਲਚਾਲ ਦੀ ਭਾਸ਼ਾ, ਲਿਖਣ ਦੀ ਸਮਝ ਅਤੇ ਪੜ੍ਹ ਸਕਣ ਦੀ ਸਮਰਥਾ।
ਏ-2 ਹੇਠਲੇ ਪੱਧਰ ਦੀ ਭਾਸ਼ਾ ਤੋਂ ਕੀ ਭਾਵ ਹੈ?
ਸੁਣਨਾ : ਉੱਚੀ ਅਵਾਜ ਵਿਚ ਦਿੱਤੀ ਜਾਣ ਵਾਲੀ ਜਾਣਕਾਰੀ ਅਤੇ ਸੁਣ ਕੇ ਲਫ਼ਜਾਂ ਨੂੰ ਸਮਝਣ ਦੀ ਸਮਰੱਥਾ ਹੋਣੀ ਲਾਜ਼ਮੀ, ਜਿਵੇਂ ਕਿ ਪਰਿਵਾਰਕ ਜਾਣਕਾਰੀ, ਖਰੀਦੋ ਫਰੋਖ਼ਤ ਦੌਰਾਨ, ਜਨਤਕ ਥਾਵਾਂ, ਕੰਮ ਕਾਜ ਦੌਰਾਨ ਕੀਤੀ ਜਾ ਰਹੀ ਘੋਸ਼ਣਾ ਨੂੰ ਸਮਝਣ ਦੀ ਸਮਰੱਥਾ, ਆਮ ਸੁਨੇਹੇ ਨੂੰ ਸਮਝਣ ਦਾ ਗਿਆਨ ਅਤੇ ਜਨਤਕ ਥਾਵਾਂ ’ਤੇ ਕੀਤੀ ਜਾਂਦੀ ਘੋਸ਼ਣਾ ਨੂੰ ਸਮਝ ਸਕਣ ਦੀ ਸਮਰੱਥਾ ਹੋਣੀ ਲਾਜ਼ਮੀ ਹੈ।
ਪੜ੍ਹਨ : ਸਧਾਰਣ ਲਿਖਤ ਨੂੰ ਪੜ ਸਕਣਾ। ਇਸ਼ਤਿਹਾਰ, ਮੀਨੂੰ, ਸਾਰਣੀ, ਪੱਤ੍ਰਿਕਾ, ਸਮਾਂ ਸਾਰਣੀ, ਨਿਜੀ ਪੱਤਰ ਆਦਿ ਨੂੰ ਪੜ੍ਹ ਸਕਣ ਦੀ ਸਮਰੱਥਾ ਹੋਵੇ।
ਦੂਸਰੇ ਨਾਲ ਗੱਲਬਾਤ : ਦੂਸਰਿਆਂ ਨਾਲ ਗੱਲਬਾਤ ਦੌਰਾਨ ਪ੍ਰੇਸ਼ਾਨੀ ਨਾ ਆਉਂਦੀ ਹੋਵੇ, ਪ੍ਰਵਾਰਿਕ ਮਸਲੇ ਅਤੇ ਘਰ ਤੋਂ ਬਾਹਰ ਵਿਚਰਨ ਦੌਰਾਨ ਵਾਰਤਾਲਾਪ ਕਰਨ ਵਿਚ ਸਮੱਸਿਆ ਨਾ ਆਉਂਦੀ ਹੋਵੇ।
ਗੱਲਬਾਤ ਨਾਲ ਸਮਝਾਉਣ ਦੀ ਸਮਰੱਥਾ : ਸਧਾਰਨ ਭਾਸ਼ਾ ਵਿਚ ਆਪਣੇ ਪਰਿਵਾਰ, ਰਹਿਣ ਸਹਿਣ ਦੇ ਢੰਗ ਤਰੀਕੇ, ਸਿੱਖਿਆ ਦਾ ਵੇਰਵਾ, ਕੰਮ ਬਾਰੇ ਤਫ਼ਸੀਲ ਆਦਿ ਇਟਾਲੀਅਨ ਭਾਸ਼ਾ ਵਿਚ ਦੱਸਣ ਦੀ ਮੁਸ਼ਕਿਲ ਨਾ ਆਉਂਦੀ ਹੋਵੇ।
ਲਿਖਤੀ : ਸਧਾਰਣ ਭਾਸ਼ਾ ਵਿਚ ਛੋਟਾ ਅਤੇ ਸਪਸ਼ਟ ਸੁਨੇਹਾ ਲਿਖਣ ਦੀ ਕਾਬਲੀਅਤ ਹੋਵੇ। ਨਿੱਜੀ ਪੱਤਰ ਵਿਹਾਰ ਕਰ ਸਕਣ ਦੀ ਸਮਰੱਥਾ ਹੋਵੇ। ਕਿਸੇ ਲਈ ਆਪਣੀ ਸੋਚ ਨੂੰ ਲਿਖ ਸਕਣ ਦਾ ਗਿਆਨ ਹੋਵੇ।

Joomla Templates and Joomla Extensions by ZooTemplate.Com

Add comment


Security code
Refresh