ਕੀ ਯੂਰਪ ਵਿਚ ਸਥਾਪਿਤ ਹੋਈਆਂ ਸਮਾਜਸੇਵੀ ਸੰਸਥਾਵਾਂ, ਕਲੱਬਾਂ ਅਤੇ ਧਾਰਮਿਕ ਅਦਾਰੇ ਜਰੂਰਤਮੰਦਾਂ ਲਈ ਮਦਦਗਾਰ ਹਨ?
 

Home ਗਾਈਡ ਡਰਾਈਵਿੰਗ ਲਾਇਸੈਂਸ ਤਬਦੀਲ ਕਰਨ ਲਈ

ਡਰਾਈਵਿੰਗ ਲਾਇਸੈਂਸ ਤਬਦੀਲ ਕਰਨ ਲਈ

ਇਟਲੀ ਵਿਚ ਗੱਡੀ ਚਲਾਉਣ ਲਈ ਡਰਾਈਵਿੰਗ ਲਾਇਸੈਂਸ ਦਾ ਹੋਣਾ ਜਰੂਰੀ ਹੈ, ਜੋ ਕਿ ‘ਦੀਪਾਰਤੀਮੈਂਤੋ ਤਰਾਸਪੋਰਤੀ ਤੇਰੇਸਤਰੀ ਦੈਲ ਮੀਨੀਸਤੇਰੋ ਦੈਲੇ ਇਨਫਰਾਸਤਰੂਤੂਰੇ ਏ ਦੇਈ ਤਰਾਸਪੋਰਤ (ਐਕਸ ਮੋਤੋਰੀਸਾਸੀਓਨੇ ਚੀਵੀਲੇ)‘ ਤੋਂ ਜਾਰੀ ਹੋਇਆ ਹੋਵੇ। ਵਿਦੇਸ਼ੀ ਨਾਗਰਿਕ ਜਿਹੜੇ ਇਟਲੀ ਵਿਚ ਇਕ ਸਾਲ ਤੋਂ ਘੱਟ ਸਮੇਂ ਦੇ ਨਾਗਰਿਕ ਹੋਣ, ਉਹ ਆਪਣੇ ਦੇਸ਼ ਦੇ ਲਾਇਸੈਂਸ ‘ਤੇ ਇਟਲੀ ਵਿਚ ਗੱਡੀ ਚਲਾ ਸਕਦੇ ਹਨ, ਜਾਂ ਉਨਖ਼ਾਂ ਕੋਲ ਆਪਣੇ ਦੇਸ਼ ਤੋਂ ਜਾਰੀ ਹੋਇਆ ਅੰਤਰਰਾਸ਼ਟਰੀ ਡਰਾਈਵਿੰਗ ਲਾਇਸੈਂਸ ਹੋਵੇ।
ਅਜਿਹਾ ਕਰਨ ਲਈ ਉਨਖ਼ਾਂ ਨੂੰ ਆਪਣਾ ਡਰਾਈਵਿੰਗ ਲਾਇਸੈਂਸ ਇਟਾਲੀਅਨ ਭਾਸ਼ਾ ਵਿਚ ਅਨੁਵਾਦ ਕਰਵਾਉਣਾ ਪਵੇਗਾ। ਅਨੁਵਾਦ ਕਰਵਾਉਣ ਉਪਰੰਤ ਅਨੁਵਾਦਿਤ ਕਾਪੀ ਨੂੰ ਇਟਾਲੀਅਨ ਕੋਰਟ ਜਾਂ ਨੋਟਰੀ ਵੱਲੋਂ ਤਸਦੀਕ ਕਰਵਾਉਣਾ ਲਾਜ਼ਮੀ ਹੈ, ਜਿਸ ਨਾਲ ਇਸਦੀ ਅਸਲ ਪ੍ਰਮਾਣਿਤ ਹੋ ਸਕੇ। ਅਨੁਵਾਦਿਤ ਨੂੰ ਤਸਦੀਕ ਕਰਨ ਲਈ ਵਿਦੇਸ਼ੀ ਆਪਣੇ ਦੇਸ਼ ਦੀ ਇਟਲੀ ਸਥਿਤ ਅੰਬੈਸੀ ਜਾਂ ਕੌਂਸਲੇਟ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ। ਅੰਬੈਸੀ ਜਾਂ ਕੌਂਸਲੇਟ ਵੱਲੋਂ ਤਸਦੀਕ ਕੀਤੇ ਗਏ ਦਸਤਾਵੇਜ਼ ਨੂੰ ਪਰੇਫੇਤੂਰਾ ਤੋਂ ਮੁੜ ਤਸਦੀਕ ਕਰਵਾਉਣਾ ਲਾਜ਼ਮੀ ਹੈ।
ਜੇ ਤੁਹਾਨੂੰ ਇਟਲੀ ਵਿਚ ਰਹਿੰਦਿਆਂ ਇਕ ਸਾਲ ਤੋਂ ਵਧੇਰਾ ਸਮਾਂ ਹੋ ਚੁੱਕਿਆ ਹੈ, ਤਾਂ ਤੁਸੀਂ ਆਪਣੇ ਡਾਈਵਿੰਗ ਲਾਇਸੈਂਸ ਨੂੰ ਇਟਾਲੀਅਨ ਡਰਾਈਵਿੰਗ ਲਾਇਸੈਂਸ ਵਿਚ ਤਬਦੀਲ ਕਰਨ ਦੀ ਦਰਖਾਸਤ ਦੇ ਸਕਦੇ ਹੋ। ਯਾਦ ਰਹੇ ਕਿ ਇਹ ਤਬਦੀਲੀ ਉਨਖ਼ਾਂ ਦੇਸ਼ਾਂ ਦੇ ਨਾਗਰਿਕਾਂ ਲਈ ਹੋ ਸਕਦੀ ਹੈ, ਜਿਨਖ਼ਾਂ ਨਾਲ ਇਟਲੀ ਦਾ ਇਸ ਸਬੰਧੀ ਆਪਸੀ ਸਮਝੌਤਾ ਹੋਇਆ ਹੋਵੇ।
ਡਰਾਈਵਿੰਗ ਲਾਇਸੈਂਸ ਨੂੰ ਤਬਦੀਲ ਕਰਨ ਲਈ ਇਟਲੀ ਨਾਲ ਅਲਜੀਰੀਆ, ਅਰਜਨਟੀਨਾ, ਅਸਟਰੀਆ, ਬੈਲਜ਼ੀਅਮ, ਸਾਈਪਰਸ, ਕਰੋਆਤੀਆ, ਡੈਨਮਾਰਕ, ਐਸਤੋਨੀਆਂ, ਐਲ ਸਾਲਵਾਡੋਰ, ਫਿਲਪਾਈਨ, ਫਿਨਲੈਂਡ, ਫਰਾਂਸ, ਜਰਮਨੀ, ਜਪਾਨ, ਬ੍ਰਿਟੇਨ, ਗਰੀਸ, ਲਿਕਟਨਸਟਾਈਨ, ਆਇਰਲੈਂਡ, ਆਈਸਲੈਂਡ, ਲਿਬਨਾਨ, ਲੀਥੂਨੀਆਂ, ਲਕਸਮਬਰਗ, ਮਾਚੇਦੋਨੀਆਂ, ਮਾਲਟਾ, ਮੋਰੱਕੋ, ਮਾਲਦੀਵ, ਨਾੱਰਵੇ, ਹਾਲੈਂਡ, ਪੋਲੈਂਡ, ਪੁਰਤਗਾਲ, ਪ੍ਰਿੰਸੀਪੇਲਿਟੀ ਆੱਫ ਮੋਨਾਕੋ, ਚੈੱਕ ਰਿਪਬਲਿਕ, ਕੋਰੀਆ, ਸਲੋਵਾਕੀਆ, ਰੋਮਾਨੀਆ, ਸਨ ਮਾਰੀਨੋ, ਸਪੇਨ, ਸਲੋਵੇਨੀਆ, ਸਵੀਡਨ, ਸਵਿੱਟਜ਼ਰਲੈਂਡ, ਤਾਇਵਾਨ, ਤੁਨੀਸੀਆ, ਤੁਰਕੀ, ਹੰਗਰੀ ਦੇਸ਼ਾਂ ਦਾ ਸਮਝੌਤਾ ਹੋਇਆ ਹੈ।
15 ਅਗਸਤ 2009 ਤੋਂ ਅਲਜੀਰੀਆ ਨਾਲ ਹੋਏ ਸਮਝੌਤੇ ਦੀ ਮਣਿਆਦ 5 ਸਾਲ ਤੱਕ ਹੈ।
ਸ੍ਰੀਲੰਕਾ ਨਾਲ ਹੋਇਆ ਸਮਝੌਤਾ ਖਤਮ ਹੋ ਚੁੱਕਾ ਹੈ। ਜਦੋਂ ਤੱਕ ਅਗਲਾ ਸਮਝੌਤਾ ਨਹੀਂ ਹੁੰਦਾ, ਉਸ ਸਮੇਂ ਤੱਕ ਇਨਖ਼ਾਂ ਦੇਸ਼ਾਂ ਦੇ ਨਾਗਰਿਕਾਂ ਦਾ ਡਰਾਈਵਿੰਗ ਲਾਇਸੈਂਸ ਇਟਾਲੀਅਨ ਭਾਸ਼ਾ ਵਿਚ ਤਬਦੀਲ ਕਰਵਾਉਣਾ ਸੰਭਵ ਨਹੀਂ। ਕੈਨੇਡਾ, ਯੂ ਐਸ, ਜਾਂਬੀਆ, ਚਿੱਲੀ ਦੇ ਆਮ ਨਾਗਰਿਕਾਂ ਦਾ ਡਰਾਈਵਿੰਗ ਲਾਇਸੈਂਸ ਤਬਦੀਲ ਨਹੀਂ ਹੋ ਸਕਦਾ, ਬਸ਼ਰਤੇ ਕਿ ਉਹ ਡਿਪਲੋਮੇਟ ਜਾਂ ਉਨਖ਼ਾਂ ਦੇ ਪਰਿਵਾਰ ਨਾਲ ਸਬੰਧਿਤ ਹੋਣ ਜਾਂ ਇਨਖ਼ਾਂ ਦੇਸ਼ਾਂ ਦੇ ਨਾਗਰਿਕ ਸਰਕਾਰੀ ਮਿਸ਼ਨ ‘ਤੇ ਇਟਲੀ ਆਏ ਹੋਣ।

ਦਰਖਾਸਤ ਦੇਣ ਲਈ

ਡਰਾਈਵਿੰਗ ਲਾਇਸੈਂਸ ਨੂੰ ਤਬਦੀਲ ਕਰਵਾਉਣ ਲਈ ਦਰਖਾਸਤ ‘ਦੀਪਾਰਤੀਮੈਂਤੋ ਤਰਾਸਪੋਰਤੀ ਤੇਰੇਸਤਰੀ ਦੈਲ ਮੀਨੀਸਤੇਰੋ ਦੈਲੇ ਇਨਫਰਾਸਤਰੂਤੂਰੇ ਏ ਦੇਈ ਤਰਾਸਪੋਰਤ (ਐਕਸ ਮੋਤੋਰੀਸਾਸੀਓਨੇ ਚੀਵੀਲੇ)‘ ਦੇ ਸਥਾਨਕ ਦਫ਼ਤਰ ਵਿਚ ਦਿੱਤੀ ਜਾਵੇ।

ਇਹ ਦਰਖਾਸਤ ਡਰਾਈਵਿੰਗ ਲਾਇਸੈਂਸ ਧਾਰਕ ਵੱਲੋਂ ਵਿਦੇਸ਼ੀ ਵਜੋਂ ਜਮਾਂ ਕਰਵਾਈ ਜਾਵੇ। ਲਿਖਤੀ ਰੂਪ ਵਿਚ ਆਪਣੀ ਤਫ਼ਸੀਲ ਅਤੇ ਪਹਿਚਾਣ ਪੱਤਰ ਨਾਲ ਨੱਥੀ ਕਰਨਾ ਲਾਜ਼ਮੀ ਹੈ।
ਗੈਰਯੂਰਪੀ ਵਿਦੇਸ਼ੀ ਨਾਗਰਿਕਾਂ ਨੂੰ ਨਿਵਾਸ ਆਗਿਆ ਦੀ ਅਸਲ ਅਤੇ ਫੋਟੋ ਕਾਪੀ ਦਰਖਾਸਤ ਨਾਲ ਨੱਥੀ ਕਰਨੀ ਪਵੇਗੀ। ਤਬਦੀਲ ਹੋਇਆ ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰਨ ਵੇਲੇ ਨਿਵਾਸ ਆਗਿਆ ਘੋਖੀ ਜਾਵੇਗੀ।
ਜੇ ਇਹ ਦਰਖਾਸਤ ਪ੍ਰਤੀਨਿਧੀ ਵੱਲੋਂ ਜਮਾਂ ਕਰਵਾਈ ਹੋਵੇ ਤਾਂ ਡਰਾਈਵਿੰਗ ਲਾਇਸੈਂਸ ਧਾਰਕ ਦੀ ਨਿਵਾਸ ਆਗਿਆ ਦੀ ਫੋਟੋ ਕਾਪੀ ਨਾਲ ਨੱਥੀ ਕਰਨੀ ਲਾਜ਼ਮੀ ਹੈ। ਇਹ ਦਰਖਾਸਤ ਫਾਰਮ ਟੀਟੀ-2112 ਜਰੀਏ ਜਮਾਂ ਕਰਵਾਈ ਜਾਵੇ। ਇਹ ਫਾਰਮ ਸਬੰਧਿਤ ਵਿਭਾਗ ਤੋਂ ਮੁਫਤ ਪ੍ਰਾਪਤ ਕੀਤਾ ਜਾ ਸਕਦਾ ਹੈ। ਫਾਰਮ ਨੂੰ ਭਰੇ ਜਾਣ ਉਪਰੰਤ ਬਿਨੇਕਾਰ ਵੱਲੋਂ ਦਸਤਖ਼ਤ ਕਰਨਾ ਜਰੂਰੀ ਹੈ।

ਦਰਖਾਸਤ ਨਾਲ ਹੇਠ ਦਿੱਤੀ ਜਾਣਕਾਰੀ ਦੇ ਅਧਾਰ ‘ਤੇ ਦਸਤਾਵੇਜ਼ ਨੱਥੀ ਕਰਨਾ ਲਾਜ਼ਮੀ ਹੈ।


-    ਅਕਾਊਂਟ ਨੰਬਰ 9001 ਵਿਚ 9 ਯੂਰੋ ਜਮਾਂ ਕਰਵਾਏ ਜਾਣ ਦੀ ਰਸੀਦ।
-    ਅਕਾਊਂਟ ਨੰਬਰ 4028 ਵਿਚ 29,24 ਯੂਰੋ ਜਮਾਂ ਕਰਵਾਏ ਹੋਣ ਦੀ ਰਸੀਦ। ਇਹ ਰਕਮ ਜਮਾਂ ਕਰਵਾਉਣ ਲਈ ਵਿਭਾਗ ਵੱਲੋਂ ਜਮਾਂ ਫਾਰਮ ਜਾਰੀ ਕੀਤਾ ਜਾਂਦਾ ਹੈ।
-    ਹਲਫੀਆ ਬਿਆਨ, ਜਿਸ ਵਿਚ ਮੌਜੂਦਾ ਰਿਹਾਇਸ਼ੀ ਪਤਾ ਦਿਨ-ਮਹੀਨਾ ਅਤੇ ਸਾਲ ਨਾਲ, ਆਪਣੇ ਦੇਸ਼ ਦਾ ਵੇਰਵਾ।
-    ਡਾਕਟਰ ਵੱਲੋਂ ਤਸਦੀਕ ਕੀਤਾ ਮੈਡੀਕਲ ਸਰਟੀਫਿਕੇਟ, ਜਿਸ ‘ਤੇ ਬਿਨੇਕਾਰ ਦੀ ਫੋਟੋ ਲੱਗੀ ਹੋਵੇ। ਇਹ ਸਰਟੀਫਿਕੇਟ 6 ਮਹੀਨੇ ਤੋਂ ਜਿਆਦਾ ਪੁਰਾਣਾ ਨਾ ਹੋਵੇ।
-    2 ਪਾਸਪੋਰਟ ਸਾਈਜ਼ ਫੋਟੋਆਂ, ਜਿਨਾਂ ਵਿਚ (ਜੇ ਧਾਰਮਿਕ ਮਸਲੇ ਨਾਲ ਸਬੰਧਿਤ ਨਾ ਹੋਵੇ ਤਾਂ) ਸਿਰ ਨਾ ਢੱਕਿਆ ਹੋਵੇ।

ਜੇ ਦਰਖਾਸਤ ਪ੍ਰਤੀਨਿਧੀ ਵੱਲੋਂ ਜਮਾਂ ਕਰਵਾਈ ਜਾਵੇ ਤਾਂ ਫੋਟੋਆਂ ਨੋਟਰੀ ਜਾਂ ਸਿਟੀ ਕੌਂਸਲ ਤੋਂ ਤਸਦੀਕ ਕਰਵਾਉਣੀਆਂ ਜਰੂਰੀ ਹਨ।
-    ਤਬਦੀਲ ਕਰਵਾਏ ਜਾਣ ਵਾਲੇ ਲਾਇਸੈਂਸ ਦੀ ਫੋਟੋ ਕਾਪੀ ਅਤੇ ਉਸਦੀ ਅਨੁਵਾਦਿਤ ਕਾਪੀ ਦਰਖਾਸਤ ਨਾਲ ਨੱਥੀ ਕਰਨੀ ਲਾਜ਼ਮੀ ਹੈ।
-    ਕੋਦੀਚੇ ਫਿਸਕਾਲੇ ਦੀ ਫੋਟੋ ਕਾਪੀ।

ਇਟਾਲੀਆ ਡਰਾਈਵਿੰਗ ਲਾਇਸੈਂਸ ਜਾਰੀ ਕਰਨ ਉਪਰੰਤ ਵਿਦੇਸ਼ੀ ਡਰਾਈਵਿੰਗ ਲਾਇਸੈਂਸ ਨੂੰ ਜਬਤ ਕਰ ਲਿਆ ਜਾਂਦਾ ਹੈ ਜਾਂ ਸਬੰਧਿਤ ਦੇਸ਼ ਦੀ ਅੰਬੈਸੀ ਜਾਂ ਕੌਂਸਲੇਟ ਨੂੰ ਭੇਜ ਦਿੱਤਾ ਜਾਂਦਾ ਹੈ। ਜੇ ਵਿਦੇਸ਼ੀ ਇਕ ਸਾਲ ਦੇ ਵਧੇਰੇ ਸਮੇਂ ਤੋਂ ਇਟਲੀ ਵਿਚ ਰਹਿ ਰਿਹਾ ਹੋਵੇ ਅਤੇ ਆਪਣੇ ਦੇਸ਼ ਤੋਂ ਜਾਰੀ ਹੋਏ ਡਰਾਈਵਿੰਗ ਲਾਇਸੈਂਸ ‘ਤੇ ਗੱਡੀ ਚਲਾਉਂਦਾ ਫੜਿਆ ਜਾਵੇ ਤਾਂ ਉਸਨੂੰ ਕਾਨੂੰਨ ਦੀ ਉਲੰਘਣਾ ਤਹਿਤ ਲਾਇਸੈਂਸ ਨਾ ਹੋਣ ਦੇ ਜੁਰਮ ਹੇਠ ਬਿਨਾਂ ਲਾਇਸੈਂਸ ਦੇ ਗੱਡੀ ਚਲਾਉਣ ਦੇ ਕਸੂਰ ਤਹਿਤ ਭਾਰੀ ਜੁਰਮਾਨਾ ਹੋ ਸਕਦਾ ਹੈ। ਜੁਰਮਾਨੇ ਦੀ ਰਕਮ 155 ਯੂਰੋ ਤੋਂ 624 ਯੂਰੋ ਤੱਕ ਹੋ ਸਕਦੀ ਹੈ ਅਤੇ ਲਾਇਸੈਂਸ ਵੀ ਜਬਤ ਕਰ ਲਿਆ ਜਾਵੇਗਾ।
ਜੇ ਬਿਨਾਂ ਲਾਇਸੈਂਸ ਤੋਂ ਜਾਂ ਲਾਇਸੈਂਸ ਜਬਤ ਹੋਣ ਉਪਰੰਤ ਜਾਂ ਮਣਿਆਦ ਖਤਮ ਹੋਣ ਉਪਰੰਤ ਬਿਨਾਂ ਨਵਿਆਉਣ ਦੇ ਗੱਡੀ ਚਲਾਉਂਦਾ ਕੋਈ ਵੀ ਵਿਅਕਤੀ ਫੜਿਆ ਜਾਵੇ, ਤਾਂ ਉਸਨੂੰ 2257 ਯੂਰੋ ਤੋਂ 9032 ਯੂਰੋ ਤੱਕ ਦਾ ਜੁਰਮਾਨਾ ਹੋ ਸਕਦਾ ਹੈ।
ਜੇ ਉਪਰੋਕਤ ਗਲਤੀਆਂ ਨੂੰ 2 ਸਾਲ ਦੌਰਾਨ ਦੁਹਰਾਇਆ ਜਾਵੇ ਤਾਂ ਵਿਅਕਤੀ ਨੂੰ ਇਕ ਸਾਲ ਤੱਕ ਲਈ ਜੇਲ ਦੀ ਹਵਾ ਖਾਣੀ ਪੈ ਸਕਦੀ ਹੈ।

ਇਨਾਂ ਹਾਲਾਤਾਂ ਵਿਚ 3 ਮਹੀਨੇ ਲਈ ਵਾਹਨ ਦੇ ਚੱਲਣ ‘ਤੇ ਰੋਕ ਲਗਾਈ ਜਾ ਸਕਦੀ ਹੈ ਅਤੇ ਜੇ ਗਲਤੀ ਦੁਹਰਾਈ ਜਾਵੇ ਤਾਂ ਵਾਹਨ ਪੱਕੇ ਤੌਰ ‘ਤੇ ਜਬਤ ਵੀ ਕੀਤਾ ਜਾ ਸਕਦਾ ਹੈ। ਜੇ ਕਿਸੇ ਕਾਰਨ ਵਾਹਨ ‘ਤੇ ਪਾਬੰਦੀ ਲਗਾਉਣ ਜਾਂ ਜਬਤ ਕਰਨਾ ਸੰਭਵ ਨਾ ਹੋਵੇ ਤਾਂ ਦੋਸ਼ੀ ਦਾ ਡਰਾਈਵਿੰਗ ਲਾਇਸੈਂਸ 3 ਮਹੀਨੇ ਤੋਂ 12 ਮਹੀਨੇ ਤੱਕ ਲਈ ਖਾਰਿਜ਼ ਕੀਤਾ ਜਾ ਸਕਦਾ ਹੈ।

ਦਰਖਾਸ਼ਤ ਔਨ-ਲਾਈਨ ਦੇਖੋ

CLICK HERE

ਰੋਮ ਦਿਆਂ ਦਰਖਾਸ਼ਤ ਔਨ-ਲਾਈਨ ਦੇਖੋ

CLICK HERE