ਕੀ ਯੂਰਪ ਵਿਚ ਸਥਾਪਿਤ ਹੋਈਆਂ ਸਮਾਜਸੇਵੀ ਸੰਸਥਾਵਾਂ, ਕਲੱਬਾਂ ਅਤੇ ਧਾਰਮਿਕ ਅਦਾਰੇ ਜਰੂਰਤਮੰਦਾਂ ਲਈ ਮਦਦਗਾਰ ਹਨ?
 

Home ਗਾਈਡ ਰੈਗੂਲੇਸ਼ਨ : ਜੇ ਮਾਲਕ ਕੰਟਰੈਕਟ ਦਸਤਖ਼ਤ ਕਰਨ ਤੋਂ ਨਾਂਹ ਕਰ ਦੇਵੇ

ਰੈਗੂਲੇਸ਼ਨ : ਜੇ ਮਾਲਕ ਕੰਟਰੈਕਟ ਦਸਤਖ਼ਤ ਕਰਨ ਤੋਂ ਨਾਂਹ ਕਰ ਦੇਵੇ

ਕਰਮਚਾਰੀ ਆਪਣਾ ਬਚਾਅ ਕਿਸ ਤਰਾਂ ਕਰੇ?


2009 ਦੇ ਕਾਨੂੰਨ 102 ਤਹਿਤ ਗੈਰਕਾਨੂੰਨੀ ਘਰੇਲੂ ਕਰਮਚਾਰੀਆਂ ਨੂੰ ਪੱਕੇ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ। ੁਜਹੜੇ ਕਰਮਚਾਰੀ 1 ਅਪ੍ਰੈਲ 2009 ਤੋਂ ਕੰਮਾਂ ‘ਤੇ ਨਿਯੁਕਤ ਸਨ। ਉਹ ਬੀਤੇ ਸਮੇਂ ਦਾ 500 ਯੂਰੋ ਟੈਕਸ ਭਰ ਆਪਣੀ ਦਰਖਾਸਤ ਜਮਾ ਕਰਵਾ ਸਕਦੇ ਸਨ। ਇਹ ਦਰਖਾਸਤਾਂ ਗ੍ਰਹਿ ਮੰਤਰਾਲੇ ਨੂੰ 1 ਤੋਂ 30 ਸਤੰਬਰ 2009 ਤੱਕ ਭਰੀਆਂ ਜਾਣੀਆਂ ਸਨ। 1 ਅਕਤੂਬਰ 2009 ਤੋਂ ਇਮੀਗ੍ਰੇਸ਼ਨ ਵਿਭਾਗ ਵੱਲੋਂ ਅਤੇ ਜਿਲ੍ਹੇ ਦੇ ਪੁਲਿਸ ਹੈੱਡਕੁਆਟਰਾਂ ਵੱਲੋਂ ਜਮਾਂ ਹੋਈਆਂ ਦਰਖਾਸਤਾਂ ਨੂੰ ਘੋਖਣ ਦਾ ਕੰਮ ਆਰੰਭਿਆ ਗਿਆ। ਪੁਲਿਸ ਵਿਭਾਗ ਵੱਲੋਂ ਭਰੇ ਗਏ ਕਰਮਚਾਰੀ ਦੀ ਤਫ਼ਸੀਲ ਨੂੰ ਘੋਖਿਆ ਜਾਦਾ ਹੈ। ਜੇ ਕਰਮਚਾਰੀ ਸਮਾਜ ਲਈ ਅਸੁਰੱਖਿਅਤ ਹੋਵੇ ਜਾਂ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਿਲ ਹੋਵੇ, ਤਾਂ ਉਸਨੂੰ ਨਿਵਾਸ ਆਗਿਆ ਜਾਰੀ ਨਹੀਂ ਕੀਤੀ ਜਾ ਸਕਦੀ। ਜਿਨ੍ਹਾਂ ਵਿਦੇਸ਼ੀਆਂ ਨੂੰ ਦੇਸ਼ ਨਿਕਾਲਾ ਦਿੱਤਾ ਹੋਵੇ, ਉਹ ਵੀ ਯੂਰਪੀਅਨ ਕਾਨੂੰਨ ਅਨੁਸਾਰ 10 ਸਾਲ ਤੱਕ ਯੂਰਪ ਵਿਚ ਦਾਖਲ ਹੋਣ ਦਾ ਅਧਿਕਾਰ ਨਹੀਂ ਰੱਖਦੇ। ਅਜਿਹੇ ਬਿਨੇਕਾਰਾਂ ਦੀ ਦਰਖਾਸਤ ਨੂੰ ਪੁਲਿਸ ਵਿਭਾਗ ਵੱਲੋਂ ਬਰਖਾਸਤ ਕਰ ਦਿੱਤਾ ਜਾਦਾ ਹੈ। ਪੁਲਿਸ ਵਿਭਾਗ ਤੋਂ ਦਰਖਾਸਤ ਹਾਂਪੱਖੀ ਹੋਣ ਉਪਰੰਤ ਨਿਵਾਸ ਆਗਿਆ ਦਾ ਕੰਟਰੈਕਟ ਕਰਨ ਲਈ ਪਰੈਫੇਤੂਰਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਸੰਮਣ ਜਾਰੀ ਕੀਤੇ ਜਾਂਦੇ ਹਨ। ਇਮੀਗ੍ਰੇਸ਼ਨ ਕਾਨੂੰਨ ਅਨੁਸਾਰ ਗੈਰਕਾਨੂੰਨੀ ਕਰਮਚਾਰੀ ਦੇ ਮਾਲਕ ਨੂੰ 6 ਮਹੀਨੇ ਤੋਂ 3 ਸਾਲ ਤੱਕ ਦੀ ਸਜਾ ਅਤੇ 5000 ਯੂਰੋ ਜੁਰਮਾਨਾ ਪ੍ਰਤੀ ਕਰਮਚਾਰੀ ਹੋ ਸਕਦਾ ਹੈ। ਇਸ ਤੋਂ ਇਲਾਵਾ ਕੱਚੇ ਤੌਰ ‘ਤੇ ਕੰਮ ਕਰਵਾਉਣ ਵਾਲੇ ਮਾਲਕਾਂ ਨੂੰ ਵੀ ਜੁਰਮਾਨਾ ਕੀਤਾ ਜਾਵੇਗਾ, ਜਿਹੜੇ ਕਰਮਚਾਰੀ ਦਾ ਟੈਕਸ ਨਹੀਂ ਭਰਦੇ। ਗੈਰਕਾਨੂੰਨੀ ਕਰਮਚਾਰੀਆਂ ਨੂੰ ਦੇਸ਼ ਛੱਡਣ ਦੇ ਹੁਕਮ ਜਾਰੀ ਹੋਣ ਉਪਰੰਤ ਦੇਸ਼ ਵਿਚ ਰਹਿਣ ‘ਤੇ ਕਾਨੂੰਨੀ ਤੌਰ ‘ਤੇ ਜੁਰਮ ਤਹਿਤ ਵਿਚਾਰਿਆ ਜਾਵੇਗਾ।
ਗ੍ਰਹਿ ਮੰਤਰਾਲੇ ਵੱਲੋਂ ਬੀਤੇ ਦਿਨੀਂ ਜਾਰੀ ਹੋਏ ਸਰਕੂਲਰ ਅਨੁਸਾਰ ਅਣਘੋਸ਼ਿਤ ਕੰਮ ਜਾਂ ਗੈਰਕਾਨੂੰਨੀ ਵਿਦੇਸ਼ੀ ਕੰਮ ‘ਤੇ ਨਿਯੁਕਤ ਹੋਣ ਦੀ ਸਜਾ ਹੋਣ ‘ਤੇ ਮੁਆਫੀ ਤਾਂ ਮਿਲ ਸਕਦੀ ਹੈ ਜੇ ਗੈਰਕਾਨੂੰਨੀ ਵਿਦੇਸ਼ੀ ਦੀ ਦਰਖਾਸਤ ਰੈਗੂਲੇਸ਼ਨ ਤਹਿਤ ਪ੍ਰਵਾਨ ਹੋ ਗਈ ਹੋਵੇ।
ਭਰੀ ਗਈ ਦਰਖਾਸਤ ਨੂੰ ਨ੍ਹੇਪਰੇ ਚਾੜ੍ਹਨਾ ਲਾਜ਼ਮੀ ਹੈ। ਇਸ ਨੂੰ ਪੂਰਾ ਤਾਂ ਹੀ ਮੰਨਿਆ ਜਾਵੇਗਾ ਜੇ ਮਾਲਕ ਅਤੇ ਕਰਮਚਾਰੀ ਵੱਲੋਂ ਇਮੀਗ੍ਰੇਸ਼ਨ ਵਿਭਾਗ ਵਿਚ ਰੈਸੀਡੈਂਸੀ ਕੰਟਰੈਕਟ ‘ਤੇ ਦਸਤਖ਼ਤ ਕੀਤੇ ਜਾਣ। ਮਾਲਕ ਲਈ ਲਾਜ਼ਮੀ ਹੈ ਕਿ ਉਹ ਕਰਮਚਾਰੀ ਦੀ ਜਾਣਕਾਰੀ ਤੁਰੰਤ ਇੰਪਸ ਨੂੰ ਭੇਜੇ ਅਤੇ ਕਰਮਚਾਰੀ ਨਿਵਾਸ ਆਗਿਆ ਲਈ ਦਰਖਾਸਤ ਡਾਕਖਾਨੇ ਨੂੰ ਜਮਾਂ ਕਰਵਾਵੇ।
ਜੇ ਕਰਮਚਾਰੀ ਅਤੇ ਮਾਲਕ ਵਿਚਕਾਰ ਕੋਈ ਮੱਤਭੇਦ ਪੈਦਾ ਹੋ ਗਿਆ ਹੈ ਅਤੇ ਉਹ ਕੰਮ ਦਾ ਰਿਸ਼ਤਾ ਖਤਮ ਕਰਨਾ ਚਾਹੁੰਦੇ ਹਨ ਤਾਂ ਵੀ ਕਰਮਚਾਰੀ ਅਤੇ ਮਾਲਕ ਲਈ ਇਮੀਗ੍ਰੇਸ਼ਨ ਵਿਭਾਗ ਨੂੰ ਜਾਰੀ ਹੋਈ ਤਾਰੀਕ ਉੱਤੇ ਜਾਣਕਾਰੀ ਉਪਲਬਧ ਕਰਵਾਉਣਾ ਲਾਜ਼ਮੀ ਹੈ ਕਿ ਉਹ ਕੰਮ ਦਾ ਰਿਸ਼ਤਾ ਕਿਉਂ ਖਤਮ ਕਰਨਾ ਚਾਹੁੰਦੇ ਹਨ।
ਦੋਵਾਂ ਧਿਰਾਂ ਵੱਲੋਂ ਕੀਤੇ ਗਏ ਕੰਮ ਦੇ ਅਧਾਰ ‘ਤੇ ਰੈਸੀਡੈਂਸੀ ਕੰਟਰੈਕਟ ‘ਤੇ ਦਸਤਖ਼ਤ ਕੀਤੇ ਜਾਣਗੇ। ਮਾਲਕ ਲਈ ਇੰਪਸ ਨੂੰ ਸਮਾਜਿਕ ਸੁਰੱਖਿਆ ਭੁਗਤਾਨ ਜਮਾਂ ਕਰਵਾਉਣਾ ਪਵੇਗਾ। ਇਹ ਭੁਗਤਾਨ ਉਸ ਸਮੇਂ ਦੌਰਾਨ ਦਾ ਹੈ ਜਦੋਂ ਕਰਮਚਾਰੀ, ਮਾਲਕ ਕੋਲ ਕੰਮ ‘ਤੇ ਨਿਯੁਕਤ ਸੀ। ਸਾਰੇ ਗੈਰਕਾਨੂੰਨੀ ਘਰੇਲੂ ਕਰਮਚਾਰੀ ਕੰਮ ਲੱਭਣ ਦੀ ਨਿਵਾਸ ਆਗਿਆ ਲਈ ਦਰਖਾਸਤ ਦੇ ਸਕਦੇ ਹਨ। ਜੇ ਮਾਲਕ ਅਤੇ ਕਰਮਚਾਰੀ ਦਾ ਸਬੰਧ ਖਰਾਬ ਹੋ ਗਿਆ ਹੋਵੇ ਜਾਂ ਕਿਸੇ ਕਾਰਨ ਕਰ ਕੇ ਮਾਲਕ ਦਸਤਖ਼ਤ ਕਰਨ ਲਈ ਨਾ ਜਾਣਾ ਚਾਹੁੰਦਾ ਹੋਵੇ।

ਜੇ ਮਾਲਕ ਇਮੀਗ੍ਰੇਸ਼ਨ ਵਿਭਾਗ ਵਿਚ ਜਾਣ ਤੋਂ ਨਾਂਹ ਕਰ ਦੇਵੇ?

ਜੇ ਮਾਲਕ ਇਮੀਗ੍ਰੇਸ਼ਨ ਵਿਭਾਗ ਵੱਲੋਂ ਦਿੱਤੀ ਗਈ ਮਿਤੀ ‘ਤੇ ਜਾਣ ਤੋਂ ਨਾਂਹ ਕਰ ਦੇਵੇ ਤਾਂ ਦਰਖਾਸਤ ਲੇਖਾਕਾਰ ਵਿਭਾਗ ਨੂੰ ਭੇਜ ਦਿੱਤੀ ਜਾਂਦੀ ਹੈ।
ਜੇ ਇਸਦਾ ਮਾਲਕ ਵੱਲੋਂ ਕੋਈ ਹੱਲ ਨਾ ਕੀਤਾ ਜਾਵੇ, ਤਾਂ ਆਪਣੇ ਆਪ ਕਾਨੂੰਨ ਤਹਿਤ ਮਾਲਕ ਕਾਨੂੰਨੀ ਤੌਰ ‘ਤੇ ਮੁਜ਼ਰਿਮ ਸਾਬਿਤ ਹੋ ਜਾਂਦਾ ਹੈ। ਜਿਸ ਵੱਲੋਂ ਗੈਰਕਾਨੂੰਨੀ ਕਰਮਚਾਰੀ ਨੂੰ ਕੰਮ ‘ਤੇ ਰੱਖਣ ਤਹਿਤ ਅਤੇ ਟੈਕਸ ਚੋਰੀ, ਇੰਪਸ ਨੂੰ ਸਮਾਜਿਕ ਸੁਰੱਖਿਆ ਭੁਗਤਾਨ ਨਾ ਕਰਨ ਦੇ ਜੁਰਮ ਹੇਠ ਭਾਰੀ ਜੁਰਮਾਨਾ ਅਤੇ ਸਜਾ ਹੋ ਸਕਦੀ ਹੈ। ਅਜਿਹੀ ਸਥਿਤੀ ਵਿਚ ਹੋ ਸਕਦਾ ਹੈ ਕਰਮਚਾਰੀ ਨੂੰ ਨਿਵਾਸ ਆਗਿਆ ਪ੍ਰਾਪਤ ਕਰਨ ਵਿਚ ਦਿੱਕਤ ਆਵੇ ਪਰ ਧਿਆਨਦੇਣਯੋਗ ਹੈ ਕਿ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਕਰਮਚਾਰੀ ਨਿਵਾਸ ਆਗਿਆ ਦੀ ਦਰਖਾਸਤ ਦੇਵੇ ਅਤੇ ਮਾਲਕ ਇਮੀਗ੍ਰੇਸ਼ਨ ਵਿਭਾਗ ਨੂੰ ਕੰਮ ਨਾਲ ਖਤਮ ਹੋਣ ਦੀ ਸੂਚਨਾ ਦੇਵੇ।
ਇਸ ਲਈ ਜਰੂਰੀ ਹੈ ਕਿ ਸਾਰੇ ਕਰਮਚਾਰੀ ਜਿਨ੍ਹਾਂ ਦਾ ਕੰਮ ਨਾ ਰਿਹਾ ਹੋਵੇ ਜਾਂ ਅਣਘੋਸ਼ਿਤ ਕਰਮਚਾਰੀ ਹੋਣ ਉਹ ਨਾ ਭੁਗਤਾਨ ਕੀਤੀ ਗਈ ਤਨਖਾਹ ਦੀ ਮੰਗ ਕਰ ਸਕਦੇ ਹਨ। ਕਰਮਚਾਰੀ ਮਾਲਕ ਤੋਂ ਬਕਾਇਆ ਰਕਮ, ਛੁੱਟੀਆਂ ਦਾ ਭੁਗਤਾਨ ਅਤੇ ਹੋਰ ਸਹੂਲਤਾਂ ਦੀ ਮੰਗ ਕਰ ਸਕਦਾ ਹੈ।

ਕਰਮਚਾਰੀ ਆਪਣਾ ਬਚਾਅ ਕਿਸ ਤਰਾਂ ਕਰੇ?

ਪਰੈਫੇਤੂਰਾ ਦੇ ਇਮੀਗ੍ਰੇਸ਼ਨ ਵਿਭਾਗ ਵਿਚ ਪਹੁੰਚਣ ਤੋਂ ਪਹਿਲਾਂ ਕਰਮਚਾਰੀ ਅਤੇ ਮਾਲਕ ਦਾ ਕੰਮਕਾਜੀ ਰਿਸ਼ਤਾ ਖਤਮ ਹੋ ਗਿਆ ਹੋਵੇ ਜਾਂ ਮਾਲਕ ਕਿਸੇ ਕਾਰਨ ਕਰ ਕੇ ਮਾਲਕ ਜਾਰੀ ਹੋਈ ਅਪਾਇੰਟਮੈਂਟ ਦੀ ਸੂਚਨਾ ਕਰਮਚਾਰੀ ਨੂੰ ਨਾ ਦੇਵੇ ਜਾਂ ਦਸਤਖ਼ਤ ਕਰਨ ਤੋਂ ਨਾਂਹ ਕਰ ਦੇਵੇ ਤਾਂ ਕਰਮਚਾਰੀ ਨੂੰ ਮਹੱਤਵਪੂਰਣ ਸਲਾਹ ‘ਤੇ ਗੌਰ ਕਰਨੀ ਚਾਹੀਦੀ ਹੈ। ਕਰਮਚਾਰੀ ਮਾਲਕ ਦੇ ਪਤੇ ‘ਤੇ ਰਜਿਸਟਰਡ ਡਾਕ (ਵਾਪਸੀ ਦੀ ਰਸੀਦ ਵਾਲੀ) ਰਾਹੀਂ ਮਾਲਕ ਨੂੰ ਇਮੀਗ੍ਰੇਸ਼ਨ ਵਿਭਾਗ ਵੱਲੋਂ ਜਾਰੀ ਹੋਏ ਪੱਤਰ ਮਿਤੀ ਅਤੇ ਸਮੇਂ ਬਾਰੇ ਤਫ਼ਸੀਲੀ ਜਾਣਕਾਰੀ ਪ੍ਰਾਪਤ ਕਰਨ ਲਈ ਬੇਨਤੀ ਪੱਤਰ ਭੇਜੇ।
ਜੇ ਕਰਮਚਾਰੀ ਨੂੰ ਸਮਾਂ ਅਤੇ ਮਿਤੀ ਦੀ ਜਾਣਕਾਰੀ ਪ੍ਰਾਪਤ ਹੋਈ ਹੋਵੇ ਤਾਂ ਉਹ ਇਸ ਸਬੰਧੀ ਤਫ਼ਸੀਲੀ ਜਾਣਕਾਰੀ ਪੱਤਰ ਵਿਚ ਦਰਜ ਕਰ ਦੇਵੇ। ਕਰਮਚਾਰੀ ਮਾਲਕ ਨੂੰ ਉਨ੍ਹਾਂ ਹਾਲਾਤਾਂ ਬਾਰੇ ਵੀ ਜਾਣਕਾਰੀ ਪੱਤਰ ਵਿਚ ਦਰਜ ਕਰ ਕੇ ਭੇਜ ਸਕਦਾ ਹੈ ਜੇ ਮਾਲਕ ਜਾਰੀ ਕੀਤੇ ਗਏ ਸਮੇਂ ‘ਤੇ ਨਹੀਂ ਪਹੁੰਚ ਕਰਦਾ ਤਾਂ ਕਿਹੋ ਜਿਹੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਪੱਤਰ ਰਾਹੀਂ ਕਰਮਚਾਰੀ ਭੁਗਤਾਨ ਨਾ ਕੀਤੀ ਗਈ ਤਨਖਾਹ ਦੀ ਤਫ਼ਸੀਲ ਵੀ ਲਿਖ ਸਕਦਾ ਹੈ।
ਕਰਮਚਾਰੀ ਇਸ ਪੱਤਰ ਦੀ ਇਕ ਕਾਪੀ ਪਰੈਫੇਤੂਰਾ ਦੇ ਇਮੀਗ੍ਰੇਸ਼ਨ ਵਿਭਾਗ ਨੂੰ ਭੇਜ ਦੇਵੇ। ਜਿਸ ਵਿਚ ਉਹ ਜਾਰੀ ਹੋਣ ਵਾਲੀ ਮਿਤੀ ਅਤੇ ਸਮੇਂ ਦੀ ਜਾਣਕਾਰੀ ਪ੍ਰਾਪਤ ਕਰਨ ਦੀ ਬੇਨਤੀ ਕਰ ਸਕਦਾ ਹੈ। ਯਾਦਰੱਖਣਯੋਗ ਹੈ ਕਿ ਕਰਮਚਾਰੀ ਆਪਣਾ ਨਵਾਂ ਪਤਾ ਜਾਂ ਪੱਤਰ ਵਿਹਾਰ ਦਾ ਪਤਾ ਲਿਖਣਾ ਨਾ ਭੁੱਲੇ।
ਜੇ ਉਪਰੋਕਤ ਸਾਰੀ ਕਾਰਵਾਈ ਕਰਨ ਉਪਰੰਤ ਵੀ ਮਾਲਕ ਇਮੀਗ੍ਰੇਸ਼ਨ ਵਿਭਾਗ ਵਿਚ ਨਾ ਪਹੁੰਚਣ ਦਾ ਨਿਸ਼ਚਾ ਕਰ ਲਵੇ ਤਾਂ ਕਰਮਚਾਰੀ ਆਪਣੀ ਅਪੀਲ ਕੋਰਟ ਵਿਚ ਪਾ ਸਕਦਾ ਹੈ। ਜਿਥੇ ਕਰਮਚਾਰੀ ਭੁਗਤਾਨ ਨਾ ਕੀਤੇ ਗਏ ਵੇਤਨ ਦੀ ਮੰਗ ਨੂੰ ਵੀ ਰੱਖ ਸਕਦਾ ਹੈ। ਕੰਮ ਲੱਭਣ ਦੀ ਨਿਵਾਸ ਆਗਿਆ ਲਈ ਪੁਲਿਸ ਹੈੱਡਕੁਆਟਰ ਵਿਚ ਪਹੁੰਚਣ ਤੋਂ ਪਹਿਲਾਂ ਉਪਰੋਕਤ ਸਾਰੀ ਕਾਰਵਾਈ ਕਰਨੀ ਮਹੱਤਵਪੂਰਣ ਹੈ।
-ਮਾਸ਼ਾ ਸਾਲਵਾਤੋਰੇ

ਦਰਖਾਸ਼ਤ ਔਨ-ਲਾਈਨ ਦੇਖੋ

CLICK HERE

ਰੋਮ ਦਿਆਂ ਦਰਖਾਸ਼ਤ ਔਨ-ਲਾਈਨ ਦੇਖੋ

CLICK HERE