Tuesday, Feb 07th

Last update12:23:14 AM GMT

ਵਿਦੇਸ਼ੀ ਕਰਮਚਾਰੀਆਂ ਲਈ ਬੇਰੁਜਗਾਰੀ ਭੱਤਾ


ਕੌਣ ਪ੍ਰਾਪਤ ਕਰ ਸਕਦਾ ਹੈ? ਦਰਖਾਸਤ ਕਿਵੇਂ ਦਿੱਤੀ ਜਾਵੇ? ਅਤੇ ਦਰਖਾਸਤ ਬਰਖਾਸਤ ਹੋਣ ‘ਤੇ ਕੀ ਕੀਤਾ ਜਾਵੇ?

ਵਿਦੇਸ਼ੀ ਕਰਮਚਾਰੀ ਬੇਰੁਜਗਾਰੀ ਭੱਤਾ ਪ੍ਰਾਪਤ ਕਰ ਸਕਦਾ ਹੈ। ਜੇ ਉਹ ਕਾਨੂੰਨ ਦੀਆਂ ਸ਼ਰਤਾਂ ਪੂਰੀਆਂ ਕਰਦਾ ਹੋਵੇ। ਸਧਾਰਨ ਬੇਰੁਜਗਾਰੀ ਭੱਤਾ ਉਸ ਕਰਮਚਾਰੀ ਨੂੰ ਮਾਲੀ ਸਹਾਇਤਾ ਪ੍ਰਦਾਨ ਕਰਵਾਉਂਦਾ ਹੈ, ਜਿਸ ਕੋਲ ਰੁਜਗਾਰ ਨਹੀਂ।
ਬੇਰੁਜਗਾਰੀ ਭੱਤਾ ਪ੍ਰਾਪਤ ਕਰਨ ਦਾ ਅਧਿਕਾਰ : ਸਹਾਇਕ ਕਰਮਚਾਰੀ ਜਿਹੜੇ ਬੇਰੁਜਗਾਰ ਹੋਏ ਹੋਣ ਅਤੇ ਆਮਦਨ ਦਾ ਕੋਈ ਹੋਰ ਸਾਧਨ ਨਾ ਹੋਵੇ, ਜਿਨਖ਼ਾਂ ਨੂੰ ਕੰਮ ਤੋਂ ਕੱਢਿਆ ਹੋਵੇ, ਹਟਾਇਆ ਹੋਵੇ, ਕੰਮ ਵਿਚ ਕਮੀ ਦੇ ਕਾਰਨ ਬੇਰੁਜਗਾਰ ਕੀਤੇ ਹੋਣ, ਕੰਮ ਦਾ ਕੰਟਰੈਕਟ ਖਤਮ ਹੋਇਆ ਹੋਵੇ।
ਜਿਨਖ਼ਾਂ ਵੱਲੋਂ ਆਪਣੀ ਮਰਜੀ ਨਾਲ ਅਸਤੀਫ਼ਾ ਦਿੱਤਾ ਗਿਆ ਹੋਵੇ, ਉਹ ਸਧਾਰਨ ਬੇਰੁਜਗਾਰੀ ਭੱਤਾ ਪ੍ਰਾਪਤ ਕਰਨ ਦਾ ਅਧਿਕਾਰ ਨਹੀਂ ਰੱਖਦੇ। ਗਰਭ ਅਵਸਥਾ ਦੌਰਾਨ ਲਈਆਂ ਗਈਆਂ ਛੁੱਟੀਆਂ ਜਾਂ ਤਨਖਾਹ ਦਰ ਵਿਚ ਕਮੀ, ਯੋਨ ਸੋਸ਼ਣ ਆਦਿ ਦੇ ਪੀੜਖ਼ਤ ਭੱਤੇ ਲਈ ਦਰਖਾਸਤ ਦੇ ਸਕਦੇ ਹਨ। ਜਿਹੜੀ ਕੰਪਨੀ ਆਰਥਿਕ ਤੰਗੀ ‘ਚੋਂ ਗੁਜਰ ਰਹੀ ਹੋਵੇ ਅਤੇ ਕਰਮਚਾਰੀਆਂ ਦੀ ਛੁੱਟੀ ਕੀਤੀ ਹੋਵੇ, ਅਜਿਹੇ ਕੰਪਨੀ ਦੇ ਕਰਮਚਾਰੀ ਵੀ ਅਸਥਾਈ ਬੇਰੁਜਗਾਰੀ ਭੱਤਾ ਪ੍ਰਾਪਤ ਕਰ ਸਕਦੇ ਹਨ। ਮੌਸਮੀ ਕੰਮਾਂ ‘ਤੇ ਨਿਯੁਕਤ ਕਰਮਚਾਰੀ ਜੇ ਰੁਜਗਾਰ ਵਿਭਾਗ ਵਿਚ ਦਰਜ ਹੋਏ ਹੋਣ ਤਾਂ ਸਧਾਰਨ ਬੇਰੁਜਗਾਰ ਭੱਤਾ ਪ੍ਰਾਪਤ ਕਰ ਸਕਦੇ ਹਨ।
ਸ਼ਰਤਾਂ :
ਸਧਾਰਨ ਬੇਰੁਜਗਾਰੀ ਭੱਤਾ ਪ੍ਰਾਪਤ ਕਰਨ ਲਈ ਕਾਨੂੰਨ ਤਹਿਤ ਤੈਅ ਕੀਤੀਆਂ ਗਈਆਂ ਸ਼ਰਤਾਂ ਪੂਰੀਆਂ ਕਰਨੀਆਂ ਲਾਜ਼ਮੀ ਹਨ।
¬ ਬੇਰੁਜਗਾਰ ਹੋਵੇ। ਬੇਰੁਜਗਾਰੀ ਸਬੰਧੀ ਸਰਟੀਫ਼ਿਕੇਟ ਰੁਜਗਾਰ ਵਿਭਾਗ ਤੋਂ ਪ੍ਰਾਪਤ ਕੀਤਾ ਜਾਵੇ। ਜਿਸ ਵਿਚ ਕੀਤੇ ਗਏ ਕੰਮ ਦੀ ਤਫ਼ਸੀਲੀ ਜਾਣਕਾਰੀ ਦਰਜ ਹੋਵੇ।
¬ ਘੱਟ ਤੋਂ ਘੱਟ 2 ਸਾਲ ਲਈ ਬੇਰੁਜਗਾਰ ਫੰਡ ਵਿਚ ਯੋਗਦਾਨ ਪਾਇਆ ਹੋਵੇ।
¬ ਘੱਟ ਤੋਂ ਘੱਟ 1 ਸਾਲ ਦਾ ਟੈਕਸ ਜਮਾਂ ਹੋਇਆ ਹੋਵੇ।
¬ ਕਰਮਚਾਰੀ ਕੰਮ ਕਰਨ ਦੀ ਸਥਿਤੀ ਵਿਚ ਹੋਵੇ।
ਦਰਖਾਸਤ
ਬੇਰੁਜਗਾਰੀ ਭੱਤੇ ਲਈ ਦਰਖਾਸਤ ਸਥਾਨਕ ਇੰਪਸ ਦਫ਼ਤਰ ਦੇ ਰੁਜਗਾਰ ਸੈਂਟਰ ਜਾਂ ਬੇਨੇਵੋਲੈਂਤ ਵਿਭਾਗ ਨੂੰ ਭੇਜੀ ਜਾਵੇ। ਇਹ ਦਰਖਾਸਤ ਬੇਰੁਜਗਾਰ ਹੋਣ ਦੇ 68 ਦਿਨਾਂ ਅੰਦਰ ਭੇਜੀ ਜਾਵੇ। ਦਰਖਾਸਤ ਨਾਲ ਹੇਠ ਲਿਖੇ ਦਸਤਾਵੇਜ਼ ਨੱਥੀ ਕਰਨੇ ਲਾਜ਼ਮੀ ਹਨ:
¬ ਖੁਦ ਤਸਦੀਕ ਕੀਤਾ ਹਲਫੀਆ ਬਿਆਨ। ਜਿਸ ਵਿਚ ਕੀਤੇ ਗਏ ਕੰਮ ਦੀ ਤਫ਼ਸੀਲੀ ਜਾਣਕਾਰੀ ਹੋਵੇ।
¬ ਬੇਰੁਜਗਾਰੀ ਸਬੰਧੀ ਸਬੰਧੀ ਸਰਟੀਫਿਕੇਟ।
¬ ਟੈਕਸ ਦੀ ਛੂਟ ਲਈ ਦਰਖਾਸਤ।
ਟੈਕਸ ਦੀ ਛੂਟ ਲਈ ਭਰਿਆ ਜਾਣ ਵਾਲਾ ਫਾਰਮ ਇੰਪਸ ਦੀ ਵੈੱਬਸਾਈਟ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਭੱਤਾ ਬੇਰੁਜਗਾਰ ਹੋਣ ਦੇ 8ਵੇਂ ਦਿਨ ਤੋਂ ਸ਼ੁਰੂ ਹੋ ਜਾਂਦਾ ਹੈ ਪਰ ਜੇ ਦਰਖਾਸਤ ਬੇਰੁਜਗਾਰ ਹੋਣ ਦੇ 7 ਦਿਨਾਂ ਅੰਦਰ ਭਰੀ ਗਈ ਹੋਵੇ। ਅਜਿਹਾ ਨਾ ਹੋਣ ਦੇ ਦਰਖਾਸਤ ਦੇਣ ਦੇ 5ਵੇਂ ਦਿਨ ਤੋਂ ਭੱਤਾ ਸ਼ੁਰੂ ਹੁੰਦਾ ਹੈ।
ਰਕਮ
ਬੇਰੁਜਗਾਰੀ ਭੱਤਾ ਪਹਿਲੇ 6 ਮਹੀਨਿਆਂ ਲਈ ਮਾਸਿਕ ਤਨਖਾਹ ਦਰ ਦਾ 60% ਹੁੰਦਾ ਹੈ। ਇਹ ਰਕਮ ਪ੍ਰਤੀ ਸਾਲ ਵਧਦੀ ਰਹਿੰਦੀ ਹੈ। 2009 ਵਿਚ ਨਵੇਂ ਕਾਨੂੰਨ ਤਹਿਤ ਜਿਹੜੇ ਕਰਮਚਾਰੀ 50 ਸਾਲ ਦੀ ਉਮਰ ਤੋਂ ਘੱਟ ਹਨ, ਉਹ ਤਨਖਾਹ ਦਰ ਦਾ 60% ਪਹਿਲੇ 6 ਮਹੀਨਿਆਂ ਲਈ ਪ੍ਰਾਪਤ ਕਰ ਸਕਦੇ ਹਨ। ਜਿਸ ਉਪਰੰਤ 50% 7ਵੇਂ ਅਤੇ 8ਵੇਂ ਮਹੀਨੇ ਵਿਚ ਪ੍ਰਦਾਨ ਕਰਵਾਇਆ ਜਾਵੇਗਾ। ਜਿਹੜੇ ਕਰਮਚਾਰੀਆਂ ਦੀ ਉਮਰ 50 ਸਾਲ ਜਾਂ ਇਸ ਤੋਂ ਵਧੇਰੇ ਹੋਵੇ, ਨੂੰ 7ਵੇਂ ਅਤੇ 8ਵੇਂ ਮਹੀਨੇ ਤਨਖਾਹ ਦਰ ਦਾ 50% ਅਤੇ ਇਸ ਉਪਰੰਤ ਬਾਕੀ ਮਹੀਨਿਆਂ ਲਈ ਤਨਖਾਹ ਦਰ ਦਾ 40% ਪ੍ਰਦਾਨ ਕਰਵਾਇਆ ਜਾਂਦਾ ਹੈ।
ਸਮਾਂ ਸੀਮਾ
ਬੇਰੁਜਗਾਰੀ ਭੱਤਾ 8 ਮਹੀਨੇ ਲਈ ਪ੍ਰਦਾਨ ਕਰਵਾਇਆ ਜਾਂਦਾ ਹੈ। 50 ਸਾਲ ਜਾਂ ਉਸ ਤੋਂ ਵਧੇਰੀ ਉਮਰ ਵਾਲਿਆਂ ਨੂੰ ਇਹ ਭੱਤਾ 12 ਮਹੀਨਿਆਂ ਲਈ ਪ੍ਰਦਾਨ ਕਰਵਾਇਆ ਜਾਂਦਾ ਹੈ।
ਕੰਮ ਤੋਂ ਕੱਢੇ ਕਰਮਚਾਰੀਆਂ ਨੂੰ ਭੱਤਾ ਵੱਧ ਤੋਂ ਵੱਧ 90 ਦਿਨ ਲਈ ਦਿੱਤਾ ਜਾਂਦਾ ਹੈ। ਪ੍ਰਾਪਤ ਹੋਣ ਵਾਲਾ ਇਹ ਭੱਤਾ ਤਨਖਾਹ ਦਰ ਦਾ 60% ਹੁੰਦਾ ਹੈ।
ਸਾਵਧਾਨ : ਕਰਮਚਾਰੀ ਇੰਪਸ ਨੂੰ ਬਦਲੇ ਕੰਮ, ਬਦਲੇ ਸਮੇਂ, ਬਦਲਿਆ ਪਤਾ ਜਾਂ ਅਕਾਊਂਟ ਨੰਬਰ ਦੀ ਜਾਣਕਾਰੀ ਤੁਰੰਤ ਦੇਵੇ।
ਬੇਰੁਜਗਾਰ ਭੱਤਾ ਪ੍ਰਾਪਤ ਨਾ ਹੋਣ ‘ਤੇ
ਜੇ ਬੇਰੁਜਗਾਰ ਭੱਤਾ ਪ੍ਰਾਪਤ ਕਰਨ ਦਾ ਅਧਿਕਾਰ ਨਾ ਹੋਵੇ :
¬  ਕਾਨੂੰਨ ਦਾ ਸਹਾਰਾ ਲਿਆ ਜਾ ਸਕਦਾ ਹੈ।
¬ ਨਵਾਂ ਕੰਮ ਮੁਹੱਈਆ ਕਰਵਾਇਆ ਜਾਂਦਾ ਹੈ।
¬ ਪੈਨਸ਼ਨ ਲੈਣ ਦਾ ਅਧਿਕਾਰ ਹੈ।
¬ ਰੁਜਗਾਰ ਵਿਭਾਗ ਦੀ ਸੂਚੀ ਵਿਚੋਂ ਕੱਢਿਆ ਜਾਂਦਾ ਹੈ।
¬  ਪੁਰਾਣੇ ਕੰਮ ਦੀ ਤਨਖਾਹ ਦਰ ਤੋਂ 20% ਘੱਟ ਤਨਖਾਹ ਦਰ ‘ਤੇ ਕੰਮ ਕਰਨ ਤੋਂ ਇਨਕਾਰ ਕੀਤਾ ਹੋਵੇ।
ਅਪੀਲ
ਬੇਰੁਜਗਾਰੀ ਭੱਤੇ ਸਬੰਧੀ ਦਰਖਾਸਤ ਨਾਮਨਜੂਰ ਹੋਣ ‘ਤੇ ਇਸ ਸਬੰਧੀ ਅਪੀਲ ਜਿਲਖ਼ੇ ਦੀ ਇੰਪਸ ਕਮੇਟੀ ਨੂੰ 90 ਦਿਨਾਂ ਅੰਦਰ ਭੇਜੀ ਜਾਵੇ। ਇਹ ਅਪੀਲ ਡਾਕ ਰਾਹੀਂ ਵੀ ਭੇਜੀ ਜਾ ਸਕਦੀ ਹੈ।

Joomla Templates and Joomla Extensions by ZooTemplate.Com

Add comment


Security code
Refresh