Tuesday, Feb 07th

Last update12:23:14 AM GMT

ਕਿਸ ਤਰਾਂ ਪਰਿਵਾਰ ਨੂੰ ਇਕੱਠਾ ਕੀਤਾ ਜਾਂ ਇਟਲੀ ਬੁਲਾਇਆ ਜਾ ਸਕੇਗਾ?

ਕਾਨੂੰਨ 2009 ਦੀ ਲੜ੍ਹੀ 94 ਅਨੁਸਾਰ ਸੁਰੱਖਿਆ ਨੀਤੀ ਤਹਿਤ ਇਮੀਗ੍ਰੇਸ਼ਨ ਵਿਚ ਵੱਡੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ। ਜਿਨਾਂ ਕਾਰਨ ਇਟਲੀ ਵਿਚ ਪਰਿਵਾਰ ਨੂੰ ਬੁਲਾਉਣ ਅਤੇ ਇਕੱਠਾ ਕਰਨ ਵਿਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਰਿਵਾਰ ਨੂੰ ਇਕੱਠਾ ਕਰਨਾ ਹੁਣ ਸੌਖਾ ਨਹੀਂ ਹੋਵੇਗਾ, ਕਿਉਂਕਿ ਪਰਿਵਾਰ ਇਕੱਠਾ ਕਰਨ ਲਈ ਵਧੇਰੇ ਦਸਤਾਵੇਜ਼ਾਂ ਦੀ ਮੰਗ ਕੀਤੀ ਜਾ ਸਕਦੀ ਹੈ।
ਇਸ ਵਿਚ ਕੀਤੀਆਂ ਗਈਆਂ ਤਬਦੀਲੀਆਂ ਇਸ ਤਰਾਂ ਹਨ:

ਆਰਟੀਕਲ 116 ਸਿਵਲ ਕੋਡ ਵਿਚ ਕੀਤੀ ਗਈ ਤਬਦੀਲੀ
ਵਿਦੇਸ਼ੀ ਅਤੇ ਇਟਾਲੀਅਨ ਦੇ ਵਿਆਹ ਨੂੰ ਮਨਜੂਰੀ ਦੇਣ ਵਾਲਾ ਕਾਨੂੰਨ ਹੁਣ ਬਦਲ ਦਿੱਤਾ ਗਿਆ ਹੈ। ਨਵੀਂ ਲਾਗੂ ਕੀਤੀ ਨੀਤੀ ਅਨੁਸਾਰ ਹੁਣ ਗੈਰਕਾਨੂੰਨੀ ਵਿਦੇਸ਼ੀ ਇਟਲੀ ਵਿਚ ਵਿਆਹ ਕਰਵਾਉਣ ਦਾ ਅਧਿਕਾਰ ਨਹੀਂ ਰੱਖਦਾ।
ਬੀਤੇ ਸਮੇਂ ਦੌਰਾਨ ਕੁਝ ਗੈਰਕਾਨੂੰਨੀ ਵਿਦੇਸ਼ੀ ਇਟਾਲੀਅਨ ਨਾਗਰਿਕ ਨਾਲ ਵਿਆਹ ਕਰਵਾਉਣ ਲਈ ਮੋਟੀ ਰਕਮ ਦੀ ਪੇਸਕਸ਼ ਕਰਦੇ ਸਨ ਜਾਂ ਭੁਗਤਾਨ ਕਰ ਵਿਆਹ ਕਰਵਾਉਂਦੇ ਵੀ ਸਨ। ਨਾਗਰਿਕਤਾ ਪ੍ਰਾਪਤ ਕਰਨ ਲਈ ਵਿਆਹ ਖ੍ਰੀਦਿਆ ਜਾਂਦਾ ਸੀ ਜੋ ਨਵੀਂ ਨੀਤੀ ਤਹਿਤ ਸੰਭਵ ਨਹੀਂ।
ਆਰਟੀਕਲ 116 ਵਿਚ ਕੀਤੀ ਗਈ ਤਬਦੀਲੀ ਅਨੁਸਾਰ ਹੁਣ ਇਟਲੀ ਵਿਚ ਵਿਆਹ ਕਰਵਾਉਣ ਵਾਲਾ ਵਿਦੇਸ਼ੀ ਇਟਲੀ ਵਿਚ ਗੈਰਕਾਨੂੰਨੀ ਨਾ ਹੋਵੇ।
ਇਸ ਦਾ ਇਹ ਮਤਲਬ ਨਹੀਂ ਵਿਆਹ ਕਰਵਾਉਣ ਵਾਲਾ ਵਿਦੇਸ਼ੀ ਨਿਵਾਸ ਆਗਿਆ ਧਾਰਕ ਹੀ ਹੋਵੇ, ਬਲਕਿ ਵਧੇਰੇ ਜਰੂਰੀ ਹੈ ਕਿ ਉਹ ਇਟਲੀ ਵਿਚ ਕਾਨੂੰਨੀ ਤੌਰ ’ਤੇ ਦਾਖਲ ਹੋਇਆ ਹੋਵੇ ਅਤੇ ਇਟਲੀ ਵਿਚ ਕਾਨੂੰਨੀ ਤੌਰ ’ਤੇ ਰਹਿ ਰਿਹਾ ਹੋਵੇ।
ਇਨ੍ਹਾਂ ਨੂੰ ਇਟਲੀ ਵਿਚ ਕਾਨੂੰਨੀ ਤੌਰ ’ਤੇ ਰਹਿੰਦੇ ਗਿਣਿਆ ਜਾਂਦਾ ਹੈ ਅਤੇ ਇਟਲੀ ਵਿਚ ਵਿਆਹ ਕਰਵਾ ਸਕਦੇ ਹਨ :
-  ਵਿਦੇਸ਼ੀ ਜਿਹੜੇ ਇਟਲੀ ਸੈਰ ਸਪਾਟਾ ਵੀਜੇ਼ ’ਤੇ ਆਏ ਹੋਣ
- ਕਿਸੇ ਵੀ ਤਰਾਂ ਦੇ ਥੋੜੇ ਸਮੇਂ ਦੇ ਵੀਜ਼ੇ ’ਤੇ ਇਟਲੀ ਦਾਖਲ ਹੋਏ ਹੋਣ ਅਤੇ ਨਿਵਾਸ ਆਗਿਆ ਲੈਣ ਦੀ ਲੋੜ ਨਾ ਹੋਵੇ
- ਜਿਹੜੇ ਸ਼ੈਨੇਗਨ ਵੀਜੇ਼ ਦੇ ਅਧਾਰ ’ਤੇ ਇਟਲੀ ਦਾਖਲ ਹੋਏ ਹੋਣ ਅਤੇ ਇਟਲੀ ਵਿਚ ਹੋਣ ਦੀ ਸੂਚਨਾ ਦਰਜ ਕਰਵਾਈ ਹੋਵੇ
- ਜਿਨ੍ਹਾਂ ਦੀ ਨਿਵਾਸ ਆਗਿਆ ਦੀ ਮਣਿਆਦ ਖਤਮ ਹੋਣ ਉਪਰੰਤ ਨਵਿਆਉਣ ਲਈ ਜਮਾਂ ਕਰਵਾਈ ਹੋਵੇ
- ਕਿਸੇ ਹੋਰ ਯੂਰਪੀ ਦੇਸ਼ ਦੇ ਨਿਵਾਸ ਆਗਿਆ ਧਾਰਕ

ਪਰਿਵਾਰ ਨੂੰ ਇਕੱਠਾ ਕਰਨ ਦੇ ਕਾਨੂੰਨ ਵਿਚ ਤਬਦੀਲੀ
ਪਰਿਵਾਰਕ ਰਿਊਨੀਫੀਕੇਸ਼ਨ ਅਤੇ ਪਰਿਵਾਰਕ ਕੋਹੀਸ਼ਨ ਵਿਚ ਅੰਤਰ ਹੈ। ਪਰਿਵਾਰਕ ਰਿਊਨੀਫੀਕੇਸ਼ਨ (ਪੁਨਰੇਕੀਕਰਣ) ਉਨ੍ਹਾਂ ਪਰਿਵਾਰਕ ਮੈਂਬਰਾਂ ਨੂੰ ਇਟਲੀ ਬੁਲਾਉਣ ਲਈ ਹੈ, ਜਿਹੜੇ ਆਪਣੇ ਦੇਸ਼ ਵਿਚ ਰਹਿ ਰਹੇ ਹਨ ਅਤੇ ਕੋਹੀਸ਼ਨ (ਸਨਸੰਜਨ) ਉਨ੍ਹਾਂ ਪਰਿਵਾਰਕ ਮੈਂਬਰਾਂ ਨੂੰ ਨਾਲ ਜੋੜਨ ਲਈ ਹੈ, ਜਿਹੜੇ ਇਟਲੀ ਵਿਚ ਰਹਿ ਰਹੇ ਹਨ। ਸੁਰੱਖਿਆ ਸੰਕੂਲ ਤਹਿਤ ਪਰਿਵਾਰਕ ਸਨਸੰਜਨ ਵਿਚ ਵੱਡੀ ਤਬਦੀਲੀ ਕੀਤੀ ਗਈ ਹੈ। ਪਹਿਲਾਂ ਗੈਰਕਾਨੂੰਨੀ-ਗੈਰਯੂਰਪੀ ਵਿਦੇਸ਼ੀ ਜਿਹੜੇ ਪਰਿਵਾਰ ਨਾਲ ਇਟਲੀ ਵਿਚ ਰਹਿ ਰਹੇ ਹੋਣ, ਨੂੰ ਇਟਲੀ ਤੋਂ ਡਿਪੋਰਟ ਕਰਨ ਦੇ ਹੁਕਮ ਨਹੀਂ ਸਨ। ਇਟਾਲੀਅਨ ਨਾਗਰਿਕ ਨਾਲ ਰਹਿੰਦੇ ਚੌਥੇ ਦਰਜੇ ਦੇ ਪਰਿਵਾਰਕ ਮੈਂਬਰ ਵੀ ਡਿਪੋਰਟ ਨਹੀਂ ਸੀ ਕੀਤੇ ਜਾ ਸਕਦੇ। ਹੁਣ ਇਸ ਕਾਨੂੰਨ ਵਿਚ ਬਦਲਾਅ ਕੀਤਾ ਗਿਆ ਹੈ। ਜਿਸ ਅਨੁਸਾਰ ਇਟਾਲੀਅਨ ਨਾਗਰਿਕ ਦੇ ਦੂਜੇ ਦਰਜੇ ਦਰਜੇ ਦੇ ਪਰਿਵਾਰਕ ਮੈਂਬਰ ਹੀ ਪਰਿਵਾਰਕ ਤੌਰ ’ਤੇ ਇਟਲੀ ਵਿਚ ਰਹਿ ਸਕਦੇ ਹਨ।
ਪਰਿਵਾਰਕ ਰੀਯੂਨੀਫੀਕੇਸ਼ਨ ਕਾਨੂੰਨ ਵਿਚ ਬਦਲਾਅ
ਸਰਕਾਰ ਵੱਲੋਂ ਪਰਿਵਾਰ ਨੂੰ ਇਕੱਠਾ ਕਰਨ ਵਾਲੇ ਕਾਨੂੰਨ ਵਿਚ ਬੀਤੇ ਸਾਲਾਂ ਦੌਰਾਨ ਕਈ ਵਾਰ ਤਬਦੀਲੀ ਲਿਆਂਦੀ ਗਈ ਹੈ। ਵਿਧਾਨਕ ਆਦੇਸ਼ 2007 ਦੇ 5, 2008 ਦੇ 160 ਅਤੇ 2009 ਦੇ 94 ਅਨੁਸਾਰ ਪਰਿਵਾਰ ਨੂੰ ਇਕੱਠਾ ਕਰਨ ਦੀ ਤਰਤੀਬ ਵਿਚ ਬਦਲਾਅ ਲਿਆਂਦਾ ਗਿਆ ਹੈ। ਮੌਜੂਦਾ ਨੀਤੀ ਅਨੁਸਾਰ ਸਿਰਫ ਉਹੀ ਪਰਿਵਾਰ ਨੂੰ ਇਕੱਠਾ ਕਰਨ ਦੀ ਦਰਖ਼ਾਸਤ ਦੇ ਸਕਦੇ ਹਨ ਜਿਹੜੇ :
- ਪਤੀ ਜਾਂ ਪਤਨੀ ਨਾਲੋਂ ਵੱਖ ਨਾ ਰਹਿ ਰਹੇ ਹੋਣ ਅਤੇ ਉਮਰ 18 ਸਾਲ ਤੋਂ ਘੱਟ ਨਾ ਹੋਵੇ।
- ਨਾਬਾਲਗ ਬੱਚੇ ਬਿਨਾਂ ਮਾਤਾ ਪਿਤਾ ਦੀ ਆਗਿਆ ਦੇ ਨਾਲ
- ਬਾਲਗ ਬੱਚੇ ਜਿਹੜੇ ਆਪਣੀ ਸਾਂਭ ਸੰਭਾਲ ਕਰਨ ਦੇ ਸਮਰੱਥ ਨਾ ਹੋਣ
- ਨਿਰਭਰ ਮਾਤਾ ਪਿਤਾ, ਜਿਨ੍ਹਾਂ ਦੀ ਸਾਂਭ ਸੰਭਾਲ ਲਈ ਕੋਈ ਹੋਰ ਉਨ੍ਹਾਂ ਦੇ ਦੇਸ਼ ਵਿਚ ਨਾ ਹੋਵੇ ਜਾਂ 65 ਸਾਲ ਤੋਂ ਵਧੇਰੀ ਉਮਰ ਦੇ ਮਾਤਾ ਪਿਤਾ ਜਿਨ੍ਹਾਂ ਦੀ ਸਿਹਤ ਕਾਰਨਾਂ ਕਰ ਕੇ ਆਪਣੇ ਦੇਸ਼ ਵਿਚ ਸਾਂਭ ਸੰਭਾਲ ਨਾ ਹੋ ਸਕਦੀ ਹੋਵੇ।
ਇਸ ਤੋਂ ਇਲਾਵਾ ਪਰਿਵਾਰ ਨੂੰ ਸਾਬਤ ਕਰਨ ਲਈ ਡੀ ਐਨ ਏ ਟੈਸਟ ਵੀ ਲਾਗੂ ਕੀਤਾ ਗਿਆ ਹੈ। ਬਹੁ-ਵਿਆਹ ਪ੍ਰਥਾ ਅਤੇ ਇਕ ਪਤੀ ਜਾਂ ਪਤਨੀ ਦੇ ਹੁੰਦਿਆਂ ਦੂਜਾ ਵਿਆਹ ਕਰਵਾਉਣਾ ਇਟਲੀ ਵਿਚ ਕਾਨੂੰਨੀ ਤੌਰ ’ਤੇ ਜੁਰਮ ਹੈ। ਜਿਸਦੀ ਪੰਜ ਸਾਲ ਤੱਕ ਦੀ ਸਜਾ ਨਿਸ਼ਚਤ ਹੈ।
ਜਿਹੜੇ ਪਰਿਵਾਰ ਨੂੰ ਇਕੱਠਾ ਕਰਨ ਲਈ ਦਰਖ਼ਾਸਤ ਦੇਣਾ ਚਾਹੁੰਦੇ ਹਨ, ਕੋਲ ਸਿਟੀ ਕੌਂਸਲ ਤੋਂ ਪ੍ਰਮਾਣਿਤ ਢੁੱਕਵੀਂ ਰਿਹਾਇਸ਼ ਹੋਣੀ ਲਾਜ਼ਮੀ ਹੈ। 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਪਰਿਵਾਰ ਨਾਲ ਜੋੜ੍ਹਨ ਲਈ ਉਨ੍ਹਾਂ ਦੀ ਰਿਹਾਇਸ਼ ਸਬੰਧੀ ਜਾਣਕਾਰੀ ਦੇਣੀ ਕਾਫੀ ਹੈ। ਇਸ ਸਬੰਧੀ ‘ਨੂਲਾ ਓਸਤਾ’ ਪਹਿਲਾਂ 90 ਦਿਨ ਵਿਚ ਜਾਰੀ ਕੀਤਾ ਜਾਂਦਾ ਸੀ ਜੋ ਹੁਣ ਵਧਾ ਕੇ 180 ਦਿਨ ਦਾ ਕਰ ਦਿੱਤਾ ਗਿਆ ਹੈ।
- ਮਾਸ਼ਾ ਸਾਲਵਾਤੋਰੇ

Joomla Templates and Joomla Extensions by ZooTemplate.Com

Add comment


Security code
Refresh