ਇਟਲੀ ਵਿਚ ਵਿਆਹ ਕਰਵਾਉਣਾ
ਵਿਦੇਸ਼ੀ ਅਤੇ ਇਟਾਲੀਅਨ ਨਾਗਰਿਕ ਜਾਂ ਦੋਵੇ ਵਿਦੇਸ਼ੀ ਨਾਗਰਿਕਾਂ ਵਿਚਕਾਰ ਵਿਆਹ ਸੰਭਵ
ਇਟਲੀ 'ਚ ਵਿਆਹ ਬੰਧਨ ਵਿਚ ਬੱਝਣ ਵਾਲੇ ਵਿਦੇਸ਼ੀ ਸਥਾਨਕ ਨਾਗਰਿਕ ਇਟਾਲੀਅਨ ਪਰਿਵਾਰਕ ਕਾਨੂੰਨ ਤਹਿਤ ਵਿਚਾਰੇ ਜਾਂਦੇ ਹਨ। ਇਟਾਲੀਅਨ ਨਾਗਰਿਕ ਜਾਂ ਗੈਰਯੂਰਪੀ ਨਾਗਰਿਕ ਨਾਲ ਇਟਲੀ ਵਿਚ ਵਿਆਹ ਕਰਵਾਉਣ ਲਈ ਨਿਵਾਸ ਆਗਿਆ ਦਾ ਹੋਣਾ ਲਾਜ਼ਮੀ ਨਹੀਂ ਪਰ ਵਿਆਹ ਕਰਵਾਉਣ ਵਾਲੀਆਂ ਕੋਲ ਮਣਿਆਦਸੁਦਾ ਪਾਸਪੋਰਟ ਦਾ ਹੋਣਾ ਲਾਜ਼ਮੀ ਹੈ।
ਗੈਰਯੂਰਪੀ ਨਾਗਰਿਕ ਜੇ ਇਟਲੀ ਵਿਚ ਵਿਆਹ ਕਰਵਾਉਣਾ ਚਾਹੁੰਦਾ ਹੋਵੇ ਤਾਂ ਉਸ ਨੂੰ ਇਟਲੀ ਵਿਚ ਸਥਿਤ ਆਪਣੇ ਦੇਸ਼ ਦੀ ਅੰਬੈਸੀ ਜਾ ਕੌਂਸੋਲੇਟ ਵਿਚ ਵਿਆਹ ਕਰਵਾਉਣ ਲਈ ਨੂਲਾ ਔਸਤਾ ਪ੍ਰਾਪਤ ਕਰਨਾ ਲਾਜ਼ਮੀ ਹੈ। ਇਸ ਦਸਤਾਵੇਜ਼ ਰਾਹੀਂ ਇਹ ਜਾਣਕਾਰੀ ਪ੍ਰਾਪਤ ਹੋ ਸਕੇਗੀ ਕਿ ਵਿਦੇਸ਼ੀ ਨੂੰ ਇਟਲੀ ਵਿਚ ਵਿਆਹ ਕਰਵਾਉਣ ਦੀ ਉਸ ਦੇ ਦੇਸ਼ ਵਿਚ ਕਾਨੂੰਨੀ ਸਮੱਸਿਆ ਨਹੀਂ ਹੈ ਅਤੇ ਨਾ ਹੀ ਕਿਸੇ ਨੂੰ ਕਾਨੂੰਨੀ ਤੌਰ 'ਤੇ ਕੋਈ ਇਤਰਾਜ ਹੈ। ਅੰਬੈਸੀ ਜਾਂ ਕੌਂਸਲੇਟ ਤੋਂ ਜਾਰੀ ਹੋਇਆ ਇਹ ਸਰਟੀਫ਼ਿਕੇਟ ਪਰੈਫੇਤੂਰਾ ਤੋਂ ਤਸਦੀਕ ਕਰਵਾਉਣਾ ਪਵੇਗਾ। ਜਿਸ ਦੌਰਨ ਇਹ ਘੋਖਿਆ ਜਾਵੇਗਾ ਕਿ ਅੰਬੈਸੀ ਜਾਂ ਕੌਂਸੋਲੇਟ ਵੱਲੋਂ ਕੀਤੇ ਦਸਤਖ਼ਤ ਸਹੀ ਜਾਂ ਪ੍ਰਮਾਣਿਤ ਹਨ। ਜੇ ਵਿਦੇਸ਼ੀ ਨਾਗਰਿਕ ਕੋਲ ਮਣਿਆਦਸ਼ੁਦਾ ਨਿਵਾਸ ਆਗਿਆ ਹੈ ਅਤੇ ਉਹ ਇਟਲੀ ਦਾ ਬਾਸ਼ਿੰਦਾ ਹੈ, ਤਾਂ ਵੀ ਉਸ ਨੂੰ ਇਹ ਸਰਟੀਫ਼ਿਕੇਟ ਆਪਣੇ ਨੇੜ੍ਹੇ ਦੇ ਕਮੂਨੇ ਜਾਂ ਸਿਟੀ ਕੌਂਸਲ ਤੋਂ ਪ੍ਰਾਪਤ ਕਰਨਾ ਪਵੇਗਾ। ਜਿਸ ਨਾਲ ਇਹ ਸਪਸ਼ਟ ਹੋ ਸਕੇ ਕਿ ਵਿਦੇਸ਼ੀ ਦਾ ਆਪਣੇ ਦੇਸ਼ ਵਿਚ ਪਹਿਲਾਂ ਵਿਆਹ ਨਹੀਂ ਹੋਇਆ ਅਤੇ ਉਹ ਕੁਆਰਾ ਜਾਂ ਵਿਆਹ ਕਰਵਾ ਸਕਦਾ ਹੈ। ਇਸ ਨੂੰ ਕਮੂਨੇ ਤੋਂ ਪ੍ਰਾਪਤ ਕਰਨ ਲਈ 14,62 ਯੂਰੋ ਦੀ ਮਾਰਕਾ ਦੀ ਬੋਲੋ ਦੀ ਲੋੜ ਪਵੇਗੀ।
ਇਹ ਲਾਜ਼ਮੀ ਵਿਚਾਰ ਕਰ ਲੈਣ ਦੀ ਲੋੜ ਹੈ ਕਿ ਕੁਝ ਦੇਸ਼ਾਂ ਦੀ ਅੰਬੈਸੀ ਜਾਂ ਕੌਂਸਲੇਟ ਇਹ ਸਰਟੀਫ਼ਿਕੇਟ ਜਾਰੀ ਨਹੀਂ ਕਰਦੇ ਖਾਸ ਕਰ ਕੇ ਉਨ੍ਹਾਂ ਵਿਦੇਸ਼ੀਆਂ ਨੂੰ ਜਿਨ੍ਹਾਂ ਕੋਲ ਨਿਵਾਸ ਆਗਿਆ ਜਾਂ ਮਣਿਆਦਸ਼ੁਦਾ ਪਾਸਪੋਰਟ ਨਾ ਹੋਵੇ। ਅਜਿਹੀ ਸਥਿਤੀ ਵਿਚ ਵਿਦੇਸ਼ੀ ਨੂੰ ਆਪਣੇ ਦੇਸ਼ ਵਾਪਸ ਜਾਣਾ ਪਵੇਗਾ, ਜਿਸ ਨਾਲ ਕਿ ਉਹ ਸਰਟੀਫ਼ਿਕੇਟ ਆਫ ਨੋ ਇੰਪੈਦਮੈਂਟ ਪ੍ਰਾਪਤ ਕਰ ਸਕੇ।
ਜੇ ਵਿਆਹ ਬੰਧਨ ਵਿਚ ਬੱਝਣ ਵਾਲਾ ਜੋੜਾ ਕੈਥੌਲਿਕ ਚਰਚ ਵਿਚ ਵਿਆਹ ਕਰਵਾਉਣ ਦੀ ਬਜਾਇ ਕਿਸੇ ਹੋਰ ਧਰਮ ਦੀ ਮਰਿਆਦਾ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ ਤਾਂ ਇਸ ਸਬੰਧੀ ਸੂਚਨਾ ਮੰਤਰਾਲੇ ਨੂੰ ਭੇਜੀ ਜਾਵੇਗੀ। ਜਿਸ ਨਾਲ ਕਿ ਇਟਲੀ ਵਿਚ ਦਰਜ ਧਰਮਾਂ ਦੀ ਸੂਚੀ ਤਹਿਤ ਸਬੰਧਿਤ ਧਰਮ ਦਰਜ ਹੋਇਆ ਹੋਵੇ।
ਸਰਟੀਫ਼ਿਕੇਟ ਆਫ ਨੋ ਇੰਪੈਦੀਮੈਂਟ ਪ੍ਰਾਪਤ ਕਰਨ ਉਪਰੰਤ ਇਸ ਨੂੰ ਪ੍ਰੈਫੇਤੂਰਾ ਤੋਂ ਤਸਦੀਕ ਕਰਵਾਉਣ ਮਗਰੋਂ ਮੰਗੇਤਰ ਵੱਲੋਂ ਵਿਆਹ ਦੀ ਘੋਸ਼ਣਾ ਕਰਨ ਅਤੇ ਇਜਾਜ਼ਤ ਲੈਣ ਲਈ 'ਉਫੀਚੋ ਅੰਨਾਗ੍ਰਾਫੇ' ਸਿਟੀ ਕੌਂਸਲ ਵਿਚ ਪਹੁੰਚ ਕਰਨੀ ਪਵੇਗੀ ਅਤੇ ਇਸ ਸੰਬੰਧੀ ਜਾਣਕਾਰੀ ਦਰਜ ਕਰਵਾਉਣੀ ਪਵੇਗੀ।
ਵਿਆਹ ਕਰਵਾਉਣ ਲਈ ਢੁੱਕਵੇਂ ਦਸਤਾਵੇਜ਼ ਪ੍ਰਾਪਤ ਕਰਨੇ ਲਾਜ਼ਮੀ
1 ਮਣਿਆਦਸ਼ੁਦਾ ਅਤੇ ਢੁੱਕਵਾਂ ਪਹਿਚਾਣ ਪੱਤਰ
2 ਜਨਮ ਸਰਟੀਫ਼ਿਕੇਟ ਅੰਬੈਸੀ ਜਾਂ ਕੌਂਸੋਲੇਟ ਤੋਂ ਤਸਦੀਕਸੁaਦਾ
3 ਸਰਟੀਫ਼ਿਕੇਟ ਆਫ ਨੋ ਇੰਪੈਦੀਮੈਂਟ ਅੰਬੈਸੀ ਜਾਂ ਕੌਂਸੋਲੇਟ ਤੋਂ ਜਾਰੀ ਹੋਇਆ
4 ਸਰਟੀਫ਼ਿਕੇਟ ਆਫ ਰੈਸੀਡੈਂਸ ਅਤੇ ਵਿਆਹ ਸਬੰਧੀ ਸਰਟੀਫ਼ਿਕੇਟ ਜਿਸ ਨਾਲ ਦੋਵਾਂ ਦਾ ਸਾਬਤ ਹੋ ਸਕੇ ਕਿ ਦੋਵੇਂ ਵਿਆਹ ਕਰਵਾ ਸਕਦੇ ਹਨ ਅਤੇ ਇਕੱਲੇ ਹਨ।
5 ਜੇ ਵਿਆਹ ਕਰਵਾਉਣ ਵਾਲਿਆਂ ਵਿਚ ਇਕ ਇਟਾਲੀਅਨ ਹੈ ਤਾਂ ਇਸ ਸੰਬੰਧੀ ਜਾਣਕਾਰੀ ਹਲਫੀਆ ਬਿਆਨ ਰਾਹੀਂ ਵੀ ਦਿੱਤੀ ਜਾ ਸਕਦੀ ਹੈ।
6 ਧਾਰਮਿਕ ਅਦਾਰੇ ਨੂੰ ਜਾਣਕਾਰੀ ਅਤੇ ਦਰਖ਼ਾਸਤ ਦਿੱਤੀ ਜਾਵੇ ਜਿੱਥੇ ਧਾਰਮਿਕ ਰਸਮਾਂ ਅਨੁਸਾਰ ਵਿਆਹ ਨੇਪਰੇ ਚੜ੍ਹੇਗਾ।
ਸਾਰੇ ਦਸਤਾਵੇਜ਼ ਪ੍ਰਾਪਤ ਹੋਣ ਉਪਰੰਤ ਸਿਵਲ ਰਜਿਸਟਰਾਰ ਵੱਲੋਂ ਇਸ ਸੰਬੰਧੀ ਜਾਣਕਾਰੀ ਨੂੰ ਪ੍ਰਕਾਸ਼ਿਤ ਕੀਤਾ ਜਾਵੇਗਾ। 8 ਦਿਨਾਂ ਉਪਰੰਤ ਜਿਸ ਵਿਚ ਤਕਰੀਬਨ ਦੋ ਐਤਵਾਰ ਹੋਣੇ ਲਾਜ਼ਮੀ ਹਨ, ਸਿਵਲ ਰਜਿਸਟਰਾਰ ਵੱਲੋਂ ਸਰਟੀਫ਼ਿਕੇਟ ਜਾਰੀ ਕੀਤਾ ਜਾਵੇਗਾ ਕੀ ਉਪਰੋਕਤ ਵਿਸੇa ਸਬੰਧਿਤ ਜਾਣਕਾਰੀ ਪ੍ਰਕਾਸ਼ਿਤ ਕੀਤੀ ਜਾ ਚੁੱਕੀ ਹੈ। ਇਸ ਉਪਰੰਤ ਤਕਰੀਬਨ 180 ਦਿਨਾਂ ਅੰਦਰ ਸਿਵਲ ਰਜਿਸਟਰਾਰ ਨੂੰ ਸਿਟੀ ਕੌਂਸਲ ਵਿਚ ਵਿਆਹ ਕਰਵਾਉਣ ਦੀ ਤਰੀਕ ਪੱਕੀ ਕਰਨ ਲਈ ਕਿਹਾ ਜਾ ਸਕਦਾ ਹੈ। ਵਿਆਹ ਵਾਲੇ ਦਿਨ ਜਨਤਕ ਤੌਰ 'ਤੇ ਦੋਵੇਂ ਇਕ ਦੂਜੇ ਨੂੰ ਜੀਵਨ ਸਾਥੀ ਵਜੋਂ ਵਚਨਬੱਧ ਹੋਣਗੇ ਅਤੇ ਦੋਹਾਂ ਵੱਲੋਂ 2 ਗਵਾਹ ਲਾਜ਼ਮੀ ਹੋਣੇ ਚਾਹੀਦੇ ਹਨ।
ਜੇ ਗਵਾਹੀ ਦੇਣ ਵਾਲਾ ਵਿਦੇਸ਼ੀ ਹੋਵੇ ਤਾਂ ਉਸ ਕੋਲ ਮਣਿਆਦਸ਼ੁਦਾ ਨਿਵਾਸ ਆਗਿਆ ਹੋਣੀ ਲਾਜ਼ਮੀ ਹੈ ਅਤੇ ਜੇ ਵਿਆਹ ਕਰਵਾਉਣ ਵਾਲੇ ਜੋੜੇ ਨੂੰ ਭਾਸ਼ਾ ਸਬੰਧੀ ਕੋਈ ਸਮੱਸਿਆ ਆਉਂਦੀ ਹੋਵੇ ਤਾਂ ਉਹ ਬਹੁਭਾਸ਼ੀਏ ਲਈ ਦਰਖ਼ਾਸਤ ਦੇ ਸਕਦੇ ਹਨ।
ਹਾਲਾਤ ਜਿਨਾਂ ਵਿਚ ਵੱਖਰਾ ਕਾਨੂੰਨ ਲਾਗੂ ਹੁੰਦਾ ਹੈ
ਵਿਦੇਸ਼ੀ ਜਿਹੜੇ ਜਿਨੇਵਾ ਕਨਵੈਨਸ਼ਨ ਤਹਿਤ ਰਫ਼ਿਊਜ਼ੀ ਘੋਸ਼ਿਤ ਹੋਏ ਹੋਣ।
ਜੇ ਵਿਆਹ ਕਰਵਾਉਣ ਵਾਲੇ ਜਿਨੇਵਾ ਕਨਵੈਨਸ਼ਨ ਤਹਿਤ ਰਫ਼ਿਊਜ਼ੀ ਘੋਸ਼ਿਤ ਹੋਏ ਹੋਣ ਤਾਂ ਸਰਟੀਫ਼ਿਕੇਟ ਆਫ ਨੋ ਇੰਪੈਦੀਮੈਂਟ ਪ੍ਰਾਪਤ ਕਰਨ ਲਈ ਉਹ ਯੂ ਐਨ ਐਚ ਸੀ ਆਰ ਵਿਚ ਹਲਫੀਆ ਬਿਆਨ ਰਾਹੀਂ ਸਹੁੰ ਚੁੱਕ ਸਕਦੇ ਹਨ। ਹਲਫੀਆ ਬਿਆਨ ਵਿਚ ਵਿਦੇਸ਼ੀ ਦਾ ਤਫ਼ਸੀਲੀ ਨਾਮ, ਦੇਸ਼ ਦਾ ਵੇਰਵਾ, ਉਸ ਦੀ ਸਮਾਜਿਕ ਹੌਂਦ ਅਤੇ ਦੋ ਗਵਾਹ ਜਿਨ੍ਹਾਂ ਕੋਲ ਢੁੱਕਵਾਂ ਪਹਿਚਾਣ ਪੱਤਰ ਹੋਵੇ।
ਯੂ ਐਸ ਨਾਗਰਿਕ
ਯੂ ਐਸ ਨਾਗਰਿਕ ਅਮਰੀਕਨ ਕੌਂਸਲ ਇਟਲੀ ਵਿਚ ਆਪਣਾ ਹਲਫੀਆ ਬਿਆਨ ਦੇ ਸਕਦੇ ਹਨ। ਜਿਸ ਰਾਹੀਂ ਇਹ ਸਾਬਿਤ ਹੋ ਸਕੇ ਕਿ ਵਿਆਹ ਬੰਧਨ ਵਿਚ ਬੱਝਣ ਦਾ ਅਮਰੀਕਨ ਕਾਨੂੰਨ ਨੂੰ ਕੋਈ ਇਤਰਾਜ ਨਹੀਂ ਅਤੇ ਜਨਮ ਸਰਟੀਫ਼ਿਕੇਟ ਲਾਜ਼ਮੀ ਹੈ।
ਵਿਆਹ ਅਤੇ ਜਾਇਦਾਦ ਦੀ ਮਲਕੀਅਤ
ਇਟਾਲੀਅਨ ਕਾਨੂੰਨ ਅਨੁਸਾਰ ਦੋਵਾਂ ਵੱਲੋਂ ਕੀਤੀ ਕਮਾਈ ਅਤੇ ਉਸ ਨਾਲ ਖ੍ਰੀਦੀ ਜਾਇਦਾਦ 'ਤੇ ਦੋਵਾਂ ਦਾ ਬਰਾਬਰ ਦਾ ਅਧਿਕਾਰ ਹੋਵੇਗਾ। ਜੇ ਦੋਹਾਂ ਵਿਚੋਂ ਕਿਸੇ ਇਕ ਵੱਲੋਂ ਜਾਇਦਾਦ ਸਾਂਝੀ ਨਹੀਂ ਰੱਖਣੀ ਚਾਹੁੰਦੇ ਤਾਂ ਵਿਆਹ ਤੋਂ ਪਹਿਲਾਂ ਇਸ ਸਬੰਧੀ ਜਾਣਕਾਰੀ ਦਰਜ ਕਰਵਾਉਣੀ ਪਵੇਗੀ।
ਇਟਲੀ ਵਿਚ ਰਹਿੰਦੇ ਦੋ ਗੈਰਕਾਨੂੰਨੀ ਨਾਗਰਿਕਾਂ ਵਿਚ ਵਿਆਹ
ਇਟਲੀ ਵਿਚ ਰਹਿਣ ਵਾਲੇ ਗੈਰਕਾਨੂੰਨੀ ਢੰਗ ਨਾਲ ਰਹਿਣ ਵਾਲੇ ਦੋ ਵਿਦੇਸ਼ੀ ਆਪਣੇ ਦੇਸ਼ ਦੀ ਅੰਬੈਸੀ ਜਾਂ ਕੌਂਸਲੇਟ ਵਿਚ ਵਿਆਹ ਦਰਜ ਕਰਵਾ ਸਕਦੇ ਹਨ। ਅਜਿਹਾ ਹੋਣ 'ਤੇ ਪਰਿਵਾਰਕ ਕਾਨੂੰਨ ਉਨ੍ਹਾਂ ਦੇ ਦੇਸ਼ ਦਾ ਲਾਗੂ ਹੋਵੇਗਾ। ਇਸ ਸਬੰਧੀ ਦਸਤਾਵੇਜ਼ਾਂ ਦੀ ਜਾਣਕਾਰੀ ਵਿਦੇਸ਼ੀ ਆਪਣੇ ਦੇਸ਼ ਦੀ ਅੰਬੈਸੀ ਜਾਂ ਕੌਂਸਲੇਟ ਤੋਂ ਪ੍ਰਾਪਤ ਕਰ ਸਕਦੇ ਹਨ।
ਸਿਰਫ ਅੰਬੈਸੀ ਜਾਂ ਕੌਂਸਲੇਟ ਵਿਚ ਦਰਜ ਕਰਵਾਏ ਵਿਆਹ ਦੇ ਅਧਾਰ 'ਤੇ ਗੈਰਕਾਨੂੰਨੀ ਵਿਦੇਸ਼ੀ ਨਿਵਾਸ ਆਗਿਆ ਪ੍ਰਾਪਤ ਨਹੀਂ ਕਰ ਸਕਦੇ।
- ਮਾਸ਼ਾ ਸਲਵਾਤੋਰੇ














