Tuesday, Feb 07th

Last update12:23:14 AM GMT

ਮੇਰਾ ਬੇਟਾ ਬਿਨਾਂ ਪੇਪਰਾਂ ਦੇ ਹੈ, ਕੀ ਮੈ ਉਸ ਨੂੰ ਪੱਕਾ ਕਰਵਾ ਸਕਦਾਂ ਹਾਂ?

? ਮੈ ਵਿਦੇਸ਼ੀ ਹਾਂ ਅਤੇ ਰੋਮ ਵਿਚ ਰਹਿ ਰਿਹਾ ਹਾਂ। ਮੇਰੇ ਕੋਲ ਇਟਲੀ ਦੀ ਨਿਵਾਸ ਆਗਿਆ ਹੈ ਅਤੇ ਮੈ ਪੱਕੇ ਤੌਰ ’ਤੇ ਕੰਮ ਕਰ ਰਿਹਾ ਹਾਂ। ਮੈਂ 2007 ਦੇ ਫਲੂਸੀ ਕੋਟੇ ਤਹਿਤ ਨਿਵਾਸ ਆਗਿਤਾ ਪ੍ਰਾਪਤ ਕੀਤੀ ਸੀ। ਮੇਰਾ ਬੇਟਾ 10 ਸਾਲ ਦਾ ਹੈ ਪਰ ਉਸ ਕੋਲ ਇਟਲੀ ਦੀ ਨਿਵਾਸ ਆਗਿਆ ਨਹੀਂ ਹੈ। ਮੈਂ ਉਸ ਨੂੰ ਕਿਸ ਤਰਾਂ ਪੱਕਾ ਕਰਵਾ ਸਕਦਾਂ ਹਾਂ?
- ਆਰਟੀਕਲ 19 ਕਾਨੂੰਨ 286/98 ਤਹਿਤ ਨਾਬਾਲਗ ਬੱਚੇ (18 ਸਾਲ ਤੋਂ ਘੱਟ ਉਮਰ ਦੇ) ਇਟਲੀ ਵਿਚੋਂ ਡਿਪੋਰਟ ਨਹੀਂ ਕੀਤੇ ਜਾ ਸਕਦੇ, ਬਸ਼ਰਤੇ ਉਨ੍ਹਾਂ ਤੋਂ ਦੇਸ਼ ਦੀ ਸੁਰੱਖਿਆ ਨੂੰ ਕੋਈ ਖਤਰਾ ਨਾ ਹੋਵੇ।
ਨਾਬਾਲਗ ਬੱਚਿਆਂ ਨੂੰ ਅਧਿਕਾਰ ਹੈ ਕਿ ਉਨ੍ਹਾਂ ਨੂੰ ‘ਮਿਨੋਰੇ ਏਤਾ’ ਦੇ ਅਧਾਰ ’ਤੇ ਨਿਵਾਸ ਆਗਿਆ ਪ੍ਰਦਾਨ ਕਰਵਾਈ ਜਾਵੇ।
ਜੇ ਨਾਬਾਲਗ ਬੱਚੇ 14 ਸਾਲ ਦੀ ਉਮਰ ਤੋਂ ਘੱਟ ਹਨ ਤਾਂ ਮਾਪੇ ਉਨ੍ਹਾਂ ਦੀ ਨਿਵਾਸ ਆਗਿਆ ਆਪਣੇ ਅਧਾਰ ’ਤੇ ਪ੍ਰਾਪਤ ਕਰਨ ਲਈ ਦਰਖਾਸਤ ਦੇ ਸਕਦੇ ਹਨ। ਇਹ ਦਰਖਾਸਤ ਦੇਣ ਦੀ ‘ਕਿੱਟ’ ਡਾਕਖਾਨੇ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ‘ਕਿੱਟ’ ਨੂੰ ਭਰਨ ਉਪਰੰਤ ਮਾਪੇ ਬੱਚੇ ਨਾਲ ਡਾਕਖਾਨੇ ਜਾ ਇਸ ‘ਕਿੱਟ’ ਨੂੰ ਜਮਾਂ ਕਰਵਾਉਣ। ‘ਕਿਟ’ ਨਾਲ ਲਾਜ਼ਮੀ ਕੀਤੇ ਦਸਤਾਵੇਜ਼ ਵੀ ਜਮਾਂ ਕਰਵਾਉਣੇ ਜਰੂਰੀ ਹਨ।
ਪਰ ਜੇ ਬੱਚੇ 14 ਦੀ ਉਮਰ ਤੋਂ ਵੱਡੇ ਹਨ ਤਾਂ ਉਹ ਆਪਣੇ ਮਾਤਾ-ਪਿਤਾ ਨਾਲ ਕੁਏਸਤੂਰਾ ਵਿਚ ਜਾਂ ਪਰਿਵਾਰਕ ਅਧਾਰ ’ਤੇ ਨਿਵਾਸ ਆਗਿਆ ਪ੍ਰਾਪਤ ਕਰਨ ਦੀ ਦਰਖਾਸਤ ਦੇ ਸਕਦੇ ਹਨ।
- ਐਡਵੋਕੇਟ ਮਾਸ਼ਾ ਸਲਵਾਤੋਰੇ
ਕਾਨੂੰਨੀ ਜਾਣਕਾਰੀ ਅਤੇ ਸੁਝਾਉ ਲਈ ਆਪਣੇ ਸਵਾਲ  This e-mail address is being protected from spambots. You need JavaScript enabled to view it ’ਤੇ ਭੇਜ ਸਕਦੇ ਹੋ।

Joomla Templates and Joomla Extensions by ZooTemplate.Com

Add comment


Security code
Refresh