Saturday, May 19th

Last update11:08:48 PM GMT

ਛੋਟੀ ਉਮਰ ਦੇ ਬੱਚੇ ਸੜਕਾਂ 'ਤੇ ਕਰਦੇ ਨੇ ਸਟੰਟ, ਮਾਪਿਆਂ ਨੂੰ ਭੋਰਾ ਫ਼ਿਕਰ ਨਹੀਂ

altਭਦੌੜ, 20 ਜੂਨ (ਸੁਰਿੰਦਰ) - ਸਥਾਨਕ ਕਸਬੇ ਅਤੇ ਬਾਹਰਲੇ ਖੇਤਰਾਂ ਵਿੱਚ ਛੋਟੇ ਬੱਚੇ ਬੇਫਿਕਰੀ ਨਾਲ ਸੜਕਾਂ 'ਤੇ ਵਾਹਨ ਭਜ਼ਾ ਰਹੇ ਹਨ ਜੋ ਕਿ ਕਾਨੂੰਨੀ ਤੌਰ 'ਤੇ ਗਲਤ ਹੈ, ਕਿਉਂਕਿ ਕਿਸੇ ਵਾਹਨ ਨੂੰ ਚਲਾਉਣ ਲਈ ਚਾਲਕ ਦੀ ਉਮਰ 18 ਸਾਲ ਹੋਣੀ ਚਾਹੀਦੀ ਹੈ ਤੇ ਉਸ ਲਈ ਇਸ ਤੋਂ ਅਤਿ ਜਰੂਰੀ ਲਾਇਸੈਂਸ ਦਾ ਵੀ ਹੋਣਾ ਹੈ, ਪਰ ਇਹਨਾਂ ਕਾਨੂੰਨੀ ਅਤੇ ਸੜਕ ਨਿਯਮਾਂ ਦੀ ਪਾਲਣਾ ਕਰਦਾ ਕੌਣ ਹੈ? ਇਸ ਦੀ ਮਿਸਾਲ ਸ਼ਹਿਣਾ-ਭਦੌੜ ਵਿਖੇ ਦੇਖੀ ਜਾ ਸਕਦੀ ਹੈ, ਜਿਥੇ ਛੋਟੇ ਛੋਟੇ ਬੱਚੇ ਬੜੀ ਤੇਜ਼ੀ ਨਾਲ ਸੜਕਾਂ 'ਤੇ ਮੋਟਰਸਾਇਕਲਾਂ ਨਾਲ ਸਟੰਟ ਕਰਕੇ ਉਹਨਾਂ ਨੂੰ ਇੱਕ ਦੂਜ਼ੇ ਦੇ ਅੱਗੇ ਕੱਢਣ ਦੀ ਹੋੜ ਵਿੱਚ ਅੰਨੇਵਾਹ ਮੋਟਰਸਾਇਕਲਾਂ ਨੂੰ ਭਜਾਉਂਦੇ ਹਨ ਤੇ ਜਿਨ੍ਹਾਂ ਨੂੰ ਕਦੇ ਪ੍ਰਸ਼ਾਸ਼ਨ ਨੇ ਵੀ ਰੋਕਣ ਦਾ ਯਤਨ ਨਹੀਂ ਕੀਤਾ। ਪੁਲਿਸ ਪ੍ਰਸ਼ਾਸ਼ਨ ਨੇ ਵੀ ਆਪਣੀ ਬੇਵੱਸੀ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ, ਅਸੀਂ ਇਹਨਾਂ ਦੇ ਚਲਾਨ ਵੀ ਕਰਦੇ ਹਾਂ ਪਰ ਇਹਨਾਂ ਦੇ ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਇਹਨਾਂ ਨੂੰ ਵੱਡੇ ਵਾਹਨ ਨਾ ਲੈ ਕੇ ਦੇਣ। ਜਿਆਦਾ ਛੋਟੀ ਉਮਰ ਵਿੱਚ ਓਹ ਬੱਚੇ ਮੋਟਰਸਾਇਕਲਾਂ ਜਾਂ ਗੱਡੀਆਂ ਦੀ ਵਰਤੋਂ ਕਰ ਰਹੇ ਹਨ ਜੋ ਸਕੂਲਾਂ ਵਿੱਚ ਪੜ੍ਹਦੇ ਹਨ ਤੇ ਜੋ ਬਿਨਾਂ ਮੋਟਰਸਾਇਕਲ ਜਾਂ ਗੱਡੀ ਤੋਂ ਆਪਣੇ ਸਕੂਲ ਨੂੰ ਜਾਣ ਨੂੰ ਆਪਣੀ ਬੇਇਜ਼ਤੀ ਸਮਝਦੇ ਹਨ। ਲੋੜ ਹੈ ਇਹਨਾਂ ਬੱਚਿਆਂ ਵੱਲ ਧਿਆਨ ਦੇਣ ਦੀ ਤਾਂ ਜੋ ਕਿਸੇ ਬੱਚੇ ਨਾਲ ਸੜਕ 'ਤੇ ਕੋਈ ਅਣਸੁਖਾਵੀਂ ਘਟਨਾ ਨਾ ਹੋ ਸਕੇ।

Joomla Templates and Joomla Extensions by ZooTemplate.Com

Add comment


Security code
Refresh