Saturday, May 19th

Last update11:08:48 PM GMT

ਮਨੀਗ੍ਰਾਮ 2011 ਐਵਾਰਡ ਦੇ ਵਿਜੇਤਾ

altਮਨੀਗ੍ਰਾਮ ਐਵਾਰਡ ਰੋਮ ਵਿਚ ਆਯੋਜਿਤ ਕੀਤਾ ਗਿਆ

ਇਸ ਐਵਾਰਡ ਦੀ ਮਹੱਤਵਪੂਰਣ ਟਰਾੱਫੀ ਇਟਲੀ ਵਿਚ ਰਹਿਣ ਵਾਲੇ ਵਿਦੇਸ਼ੀਆਂ ਅਤੇ ਵਪਾਰਕ ਅਦਾਰਿਆਂ ਨੂੰ ਦਿੱਤੀ ਗਈ।ਜਿਨ੍ਹਾਂ ਵਿਚ ਰੋਮਾਨੀਆ ਦੀ ਨੇਲੂ ਮੇਗਾ, ਇੰਡੀਆ ਤੋਂ ਹੁਸਨ ਲਾਲ, ਕੋਂਗੋ ਤੋਂ ਕਾਹਿੰਡੋ ਕਾਤੀਰੀਸਾ, ਕੋਲੰਬੋ ਤੋਂ ਮਾਰੀਆ ਆਂਜਲੀਕਾ ਅਤੇ ਇੰਡੀਆ ਦੇ ਥਾੱਮਸ ਨੂੰ ਮਨੀਗ੍ਰਾਮ 2011 ਐਵਾਰਡ ਲਈ ਚੁਣਿਆ ਗਿਆ।ਮਨੀਗ੍ਰਾਮ ਅੰਤਰਰਾਸ਼ਟਰੀ ਕੰਪਨੀ ਹੈ ਜੋ ਦੇਸ਼ਾਂ ਵਿਦੇਸ਼ਾਂ ਵਿਚ ਰਕਮ ਭੇਜਣ ਅਤੇ ਪ੍ਰਾਪਤ ਕਰਵਾਉਣ ਦਾ ਕੰਮ ਬਾਖੂਬੀ ਨਿਭਾਅ ਰਹੀ ਹੈ। ਇਸ ਦੀਆਂ ਹਜਾਰਾਂ ਸ਼ਾਖਾਵਾਂ ਵਿਦੇਸ਼ੀਆਂ ਵੱਲੋਂ ਚਲਾਈਆਂ ਜਾ ਰਹੀਆਂ ਹਨ। ਇਸ ਐਵਾਰਡ ਨੂੰ ਦੇਣ ਦੀ ਚੋਣ ਵਪਾਰਕ ਅਦਾਰਿਆਂ ਦੇ ਮਾਹਿਰ ਅਤੇ ਆਪਸੀ ਤਾਲਮੇਲ ਜਰੀਏ ਕੀਤੀ ਗਈ। ਇਸ ਦੇ ਚੇਅਰਮੈਨ ਚੋਟੀਆ ਸੰਨਤਾਂ ਦੇ ਪ੍ਰਧਾਨ ਵਿੰਨਚੈਂਸੋ ਬੋਚੀਆ।ਇੰਡੀਆ ਦੇ ਥਾੱਮਸ 1975 ਤੋਂ ਰੋਮ ਵਿਚ ਰਹਿ ਰਹੇ ਹਨ। ਸਮਾਜ ਸੇਵਾ ਨੂੰ ਮਹੱਤਵ ਦੇਣ ਵਾਲੇ ਥਾੱਮਸ ਵੱਲੋਂ ਇੰਡੀਆ ਵਿਚ ਕੇਰਲਾ ਵਿਖੇ ਬੱਚਿਆਂ ਲਈ ਸਹਾਇਤਾ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਜਿੱਥੇ 200 ਬੱਚੇ ਅਤੇ 70 ਮਾਂਵਾਂ ਇਸ ਵਕਤ ਰਹਿ ਰਹੀਆਂ ਹਨ। ਰੋਮ ਵਿਚ ਇਹ ਕਾਮਯਾਬ ਬਿਜ਼ਨਸਮੈਨ ਹਨ ਅਤੇ ਭਾਰਤੀ ਰੈਸਟੋਰੈਂਟ ਚਲਾ ਰਹੇ ਹਨ।ਬਿਨਾਂ ਮੁਨਾਫੇ ਦੇ ਚੱਲਣ ਵਾਲੀਆਂ ਸੰਸਥਾਵਾਂ ਅੱਜ ਦੇ ਭਾਰਤੀ ਅਤੇ ਇਟਾਲੀਅਨ ਨੌਜਵਾਨਾਂ ਨੂੰ ਸੇਵਾ ਭਾਵਨਾ ਦਾ ਮਾਰਗ ਦਰਸ਼ਨ ਕਰਵਾਉਂਦੀਆ ਹਨ।

Joomla Templates and Joomla Extensions by ZooTemplate.Com

Add comment


Security code
Refresh