ਇੰਟਰਨੈਸ਼ਨਲ ਕਬੱਡੀ ਖਿਡਾਰੀ ਮੇਜਰ ਸੁਹਾਣੇ ਦੇ ਘਰ ਪ੍ਰਮਾਤਮਾ ਨੇ ਪੁੱਤਰ ਦੀ ਦਾਤ ਦੀ ਬਖਸ਼ਿਸ਼ ਕੀਤੀ
ਮਾਨਤੋਵਾ(ਇਟਲੀ)20 ਅਗਸਤ(ਗੁਰਪ੍ਰੀਤ ਸਿੰਘ ਖਹਿਰਾ)ਇੰਟਰਨੈਸ਼ਨਲ ਕਬੱਡੀ ਖਿਡਾਰੀ ਮੇਜਰ ਸੁਹਾਣਾ ਦੇ ਘਰ ਪ੍ਰਮਾਤਮਾ ਨੇ ਪੁੱਤਰ ਦੀ ਦਾਤ ਦੀ ਬਖਸ਼ਿਸ਼ ਕੀਤੀ ਹੈ,ਪੰਜਾਬ ਅਤੇ ਇਟਲੀ ਵਿੱਚ ਇਨਾ ਦੇ ਘਰ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ ,ਪ੍ਰੈਸ ਨਾਲ ਵਿਚਾਰ ਸਾਂਝੇ ਕਰਦੇ ਹੋਏ ਉੱਨਾ ਨੇ ਕਿਹਾ ਕਿ ਪੁੱਤਰ ਦਾ ਨਾਮ ਨੂਰ ਬੈਦਵਾਨ ਰੱਖਿਆ ਹੈ ਅਤੇ ਉੱਨਾ ਨੇ ਕਿਹਾ ਕਿ ਉਹ ਅਪਣੇ ਬੱਚੇ ਨੂੰ ਬਚਪਨ ਤੋ ਹੀ ਮਾ ਖੇਡ ਕਬੱਡੀ ਨਾਲ ਜੋੜਨਗੇ।ਉੱਨਾ ਨੂੰ ਨੇੜਲੇ ਰਿਸ਼ਤੇਦਾਰਾਂ,ਦੋਸਤਾ ਅਤੇ ਖੇਡ ਪ੍ਰਮੋਟਰਾਂ ਵੱਲੋਂ ਵਧਾਈਆਂ ਅਤੇ ਬੱਚੇ ਦੀ ਲੰਬੀ ਉਮਰ ਅਤੇ ਜੀਵਣ ਵਿੱਚ ਤਰੱਕੀ ਲਈ ਸੁਭ ਕਾਮਨਾਵਾਂ ਭੇਜੀਆਂ ਜਾ ਰਹੀਆ ਹਨ।ਸੁਭ ਕਾਮਨਾਵਾਂ ਭੇਜਣ ਵਾਲਿਆ ਚ,ਇਟਲੀ ਦੇ ਪ੍ਰਸਿੱਧ ਬਿਜ਼ਨਸਮੈਨ ਸ੍ਰੀ ਰਾਜ ਕੁਮਾਰ ਸੱਲçਾ,ਜੈਲਦਾਰ ਸੁਰਿੰਦਰ ਸਿੰਘ ਚੈੜੀਆ,ਅਵਤਾਰ ਸਿੰਘ ਚੈੜੀਆ,ਸ੍ਰ ਸੰਤੋਖ ਸਿੰਘ ਲਾਲੀ,ਸ੍ਰ ਗੁਰਿੰਦਰ ਸਿੰਘ ਚੈੜੀਆ,ਸ੍ਰ ਨਿਰਮਲ ਸਿੰਘ ਖਹਿਰਾ,ਸ੍ਰੀ ਜਸਵੀਰ ਖਾਨ ਚੈੜੀਆ,ਸ੍ਰ ਧਰਮਿੰਦਰ ਸਿੰਘ ਕੰਗ,ਸ੍ਰ ਸਖਦੇਵ ਸਿੰਘ ਕੰਗ,ਸ੍ਰ ਸੁਖਵਿੰਦਰ ਗੋਬਿੰਦਪੁਰੀ,ਸ੍ਰੀ ਵਿਸ਼ਾਲ ਸ੍ਰ ਸਤਵਿੰਦਰ ਸਿੰਘ ਟੀਟਾ,ਸ੍ਰੀ ਅਸੋਕ ਕੁਮਾਰ ਧੁੰਨਾ,ਸ:ਰਣਜੀਤ ਸਿੰਘ ਧਾਮੀ,ਸ੍ਰ ਪਰਮਜੀਤ ਸਿੰਘ ਢਿੱਲੋ,ਸ੍ਰੀ ਜੱਸਾ ਪੀਟੀ,ਸ੍ਰ ਜਸਵੀਰ ਸਿੰਘ ਉਪਲ,ਸ੍ਰ ਗੁਰਵਿੰਦਰ ਸਿੰਘ ਪਾਂਸਟਾ,ਸ੍ਰੀ ਪੱਪਾ ਸਿੰਘਪੁਰੀਆ,ਸ੍ਰ ਸਤਨਾਮ ਸਿੰਘ ਮੈਟਾ,ਸ੍ਰ ਬਲਜੀਤ ਸਿੰਘ ਧਾਮੀ,ਸ੍ਰ ਰਣਜੀਤ ਸਿੰਘ ਰਾਜਾ ਮਨੈਰਬੀਉ,ਪਿੰਦੀ ਮਾਨਤੋਵਾ ਅਤੇ ਕਬੱਡੀ ਖਿਡਾਰੀਆ ਦੇ ਨਾਮ ਵਰਣਨਯੋਗ ਹਨ।









