Tuesday, Feb 07th

Last update12:23:14 AM GMT

ਸਾਧ ਭਨਿਆਰੇ ਵਿਰੁੱਧ ਚੱਲ ਰਹੇ ਮਾਮਲਿਆਂ ਬਾਰੇ ਸੰਮਣ ਜਾਰੀ

ਮੋਰਿੰਡਾਂ, 2 ਸਤੰਬਰ (ਭਟੋਆ) - ਅੰਬਾਲਾ ਦੇ ਚੀਫ ਜੁਡੀਸੀਅਲ ਮੈਜਿਸਟ੍ਰ੍ਰੇਟ ਸ੍ਰੀ ਪ੍ਰਵੀਨ ਕੁਮਾਰ ਗੁਪਤਾ ਨੇ ਅਖੌਤੀ ਸਾਧ ਭਨਿਆਰੇ ਵਿਰੁੱਧ ਚੱਲ ਰਹੇ ਚਾਰ ਵੱਖ-ਵੱਖ ਮਾਮਲਿਆਂ ਵਿੱਚ ਪੰਜਾਬ ਦੇ ਗ੍ਰਿਹ ਅਤੇ ਜਸਟਿਸ ਮਾਮਲਿਆਂ  ਬਾਰੇ ਵਿਭਾਗ ਦੇ ਸਬੰਧਿਤ ਅੱਧਕਾਰੀਆਂ ਨੂੰ ਸੰਮਣ ਜਾਰੀ ਕਰਕੇ 4 ਸਤੰਬਰ 2010 ਨੂੰ ਇਨਾਂ ਕੇਸਾਂ ਨਾਲ ਸਬੰਧਿਤ ਅਸਲ ਰਿਕਾਰਡ ਲੈਕੇ ਅਦਾਲਤ ਵਿੱਚ ਹਾਜਰ ਹੋਣ ਦੇ ਆਦੇਸ ਜਾਰੀ ਕੀਤੇ ਹਨਖ਼ ਇਸ ਸਬੰਧੀ ਜਾਣਕਾਰੀ ਦਿੰਦਿਆਂ ਵਰਲਡ ਸਿੱਖ ਮਿ4ਨ ਦੇ ਪ੍ਰਧਾਨ ਜਥੇਦਾਰ ਨਰਿੰਦਰ ਸਿੰਘ ਹਰਨੌਲੀ ਅਤੇ ਵਿੱਤ ਸਕੱਤਰ ਭਾਈ ਕੁਲਵੰਤ ਸਿੰਘ ਨੇ ਦੱਸਿਆ ਕਿ ਇ ਸਮੇ ਉਕਤ ਸਾਂਧ ਵਿਰੁੱਧ ਅੰਬਾਲਾ ਦੀ ਅਦਾਲਤ ਵਿੱਚ ਮੋਰਿੰਡਾਂ ਥਾਣੇ ਵਿੱਚ ਦਰਜ ਮੁਕੱਦਮਾਂ ਨੰਬਰ 161( ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨਭੇਂਟ ਕਰਨ ਸਬੰਧੀ), ਥਾਣਾ ਨੂਰਪੁਰਬੇਦੀ ਵਿਖੇ ਧਾਰਾ 295ਏ ਅਧੀਨ ਦਰਜ ਮੁਕੱਦਮਾਂ ਨੰਬਰ 49,ਅਤੇ ਇਸ ਸਾਧ ਵੱਲੋ ਲਿਖਵਾਈ ਵਿਵਾਦਪੂਰਨ ਤੇ ਇਤਰਾਜਯੋਗ ਕਿਤਾਬ ਬਾਰੇ ਥਾਣਾ ਨੂਰਪੁਰਬੇਦੀ ਵਿਖੇ ਦਰਜ ਮੁਕੱਦਮਾਂ ਨੰਬਰ 15 ਅਤੇ 50 ਆਦਿ ਬਾਰੇ ਅਦਾਲਤੀ ਕਾਰਵਾਈ ਅੰਤਿਮ ਪੜਾਅ ਤੇ ਚੱਲ ਰਹੀ ਰੁ ਖ਼ਜਿਨਾ ਵਿੱਚੋ ਮੁਕੱਦਮਾਂ ਨੰਬਰ 161 ਅਤੇ 49 ਨੂੰ ਮਾਨਯੋਗ ਅਦਾਲਤ ਵੱਲੋ ਇੱਕਠੇ ਕਰ ਦਿੱਤਾ ਗਿਆ ਰੁ। ਅਤੇ ਇਸ ਮਾਮਲੇ ਵਿੱਚ ਗਵਾਹੀਆ ਬੰਦ ਕਰ ਦਿੱਤੀਆਂ ਗਈਆ ਹਨ, ਜਦਕਿ ਥਾਣਾ ਨੁਰਪੁਰਬੇਦੀ ਵਿਖੇ ਦਰਜ ਦੋਨੋ ਕੇਸਾਂ (ਨੰਬਰ 15 ਤੇ 50) ਵਿੱਚ ਮਾਨਯੋਗ ਜੱਜ ਨੇ ਪਿਛਲੀ ਤਾਰੀਖ ਪੇਸੀ ਤੇ ਸਰਕਾਰੀ  ਵਕੀਲ ਅਤੇ ਸਿੱਖ ਪੰਥ ਦੀ ਤਰਫੋ ਐਡਵੋਕੇਟ ਸ੍ਰ, ਗੁਰਸੇਰ ਸਿੰਘ ਸੂਲਰ ਵੱਲੋ ਦਾਇਰ ਦੋ ਪਟੀ4ਨਾਂ ਨੂੰ ਪ੍ਰਵਾਨ ਕਰਦਿਆਂ ਇਨਾਂ ਕੇਸਾਂ ਸਬੰਧੀ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵੱਲੋ ਜਾਰੀ ਕੀਤੇ ਨੋਟੀਫੀਕੇ4ਨ ਨੰਬਰ 1/142/4/ਪੀਬੀ/17431903 ਮਿਤੀ 15 ਦਸੰਬਰ 2010 ਅਤੇ ਸੈਂਕ4ਨ ਹੁਕਮ ਨੰਬਰ 9/271/011.5/6773 ਮਿਤੀ 24/12/2001 ਨਾਲ ਸਬੰਧਿਤ ਅਸਲ ਰਿਕਾਰਡ ਲਿਆਉਣ ਲਈ ਵਿਭਾਗ ਦੇ ਸਬੰਧਿਤ ਅਧਿਕਾਰੀਆਂ ਨੂੰ ਸੰਮਣ ਜਾਰੀ ਕਰਕੇ 4 ਸਤੰਬਰ 2010 ਨੂੰ ਅਦਾਲਤ ਵਿੱਚ ਤਲਬ ਕੀਤਾ ਰੁਖ਼.

Joomla Templates and Joomla Extensions by ZooTemplate.Com

Add comment


Security code
Refresh