ਭਾਰਤੀ ਜਨਤਾ ਪਾਰਟੀ ਦੇ ਆਗੂ ਮਿਲਾਨ ਅੰਬੈਸੀ ਦੇ ਕੌਂਸਲੇਟ ਜਰਨਲ ਵਰਮਾ ਨੂੰ ਮਿਲੇ
ਰੋਮ (ਇਟਲੀ) 7 ਜਨਵਰੀ (ਹਰਦੀਪ ਸਿੰਘ ਕੰਗ) - ਭਾਰਤੀ ਜਨਤਾ ਪਾਰਟੀ ਇਟਲੀ ਦੇ ਆਗੂਆਂ ਨੇ ਪਿਛਲੇ ਦਿਨੀਂ ਮਿਲਾਨ ਵਿੱਚ ਸਥਿਤ ਭਾਰਤੀ ਅੰਬੈਸੀ ਦੇ ਕੌਂਸਲੇਟ ਜਰਨਲ ਐਸ ਕੇ ਵਰਮਾ ਨਾਲ ਇਕ ਵਿਸ਼ੇਸ਼ ਮੁਲਾਕਾਤ ਕੀਤੀ। ਭਾਰਤੀ ਜਨਤਾ ਪਾਰਟੀ ਇਟਲੀ ਇਕਾਈ ਦੇ ਪ੍ਰਧਾਨ ਪ੍ਰਵੇਸ਼ ਕੁਮਾਰ ਸ਼ੁਕਲਾ ਅਤੇ ਮੀਤ ਪ੍ਰਧਾਨ ਰਾਮ ਲਾਲ ਕੁੰਡਲਸ ਨੇ ਵਰਮਾ ਨੂੰ ਜਿੱਥੇ ਭਾਰਤੀ ਜਨਤਾ ਪਾਰਟੀ ਦੀ ਇਟਲੀ ਇਕਾਈ ਦੁਆਰਾ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣੂ ਕਰਵਾਇਆ, ਉਥੇ ਨਾਲੋ ਨਾਲ ਇਟਲੀ ਵਿੱਚ ਰਹਿੰਦੇ ਭਾਰਤੀ ਭਾਈਚਾਰੇ ਨੂੰ ਦਰਪੇਸ਼ ਵੱਖ ਵੱਖ ਸਮੱਸਿਆਵਾਂ ਬਾਰੇ ਵੀ ਜਾਣਕਾਰੀ ਦਿੱਤੀ। ਭਾਰਤੀ ਜਨਤਾ ਪਾਰਟੀ ਇਟਲੀ ਦੇ ਪ੍ਰਧਾਨ ਪ੍ਰਵੇਸ਼ ਕੁਮਾਰ ਸ਼ੁਕਲਾ ਨੇ ਮਿਲਾਨ ਅੰਬੈਸੀ ਸਾਹਮਣੇ ਖੜੇ ਹੋਣ ਲਈ ਥਾਂ ਦਾ ਪ੍ਰਬੰਧ ਕਰਨ ਦੀ ਵੀ ਮੰਗ ਰੱਖੀ। ਉਨ੍ਹਾਂ ਕੌਸਲੇਂਟ ਜਰਨਲ ਨੂੰ ਇਕ ਲਿਖਤੀ ਮੰਗ ਪੱਤਰ ਵੀ ਸੌਪਿਆ, ਜਿਸ 'ਤੇ ਵਰਮਾ ਨੇ ਆਗੂਆਂ ਨੂੰ ਇਨਾਂ ਮੰਗਾਂ ਨੂੰ ਤੁਰੰਤ ਮੰਨੇ ਜਾਣ ਦਾ ਭਰੋਸਾ ਵੀ ਪ੍ਰਗਟਾਇਆ। ਇਸ ਦੇ ਨਾਲ ਕੌਂਸਲੇਟ ਜਰਨਲ ਨੇ ਇਹ ਵੀ ਦੱਸਿਆ ਕਿ, ਹੁਣ ਅੰਬੈਸੀ ਦੁਆਰਾ ਪਾਸਪੋਰਟ ਸਬੰਧੀ ਸਾਰੀਆਂ ਦਰਖ਼ਾਸਤਾ ਆਨ ਲਾਇਨ ਕਰਨ ਦੀ ਸਹੂਲਤ ਰਸਮੀ ਤੌਰ 'ਤੇ ਜਨਤਕ ਹਿੱਤ ਦੇ ਦਿੱਤੀ ਗਈ। ਉਨ੍ਹਾਂ ਆਗੂਆਂ ਨੂੰ ਇਹ ਵੀ ਦੱਸਿਆ ਕਿ, ਭਾਰਤੀਆਂ ਦੀ ਸਹੂਲਤ ਲਈ ਅੰਬੈਸੀ ਵੱਲੋਂ ਇਟਲੀ ਦੇ ਵੱਖ ਵੱਖ ਸ਼ਹਿਰਾਂ ਵਿੱਚ ਕੈਂਪਾਂ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਭਾਰਤੀ ਜਨਤਾ ਪਾਰਟੀ ਇਟਲੀ ਦੇ ਆਗੂਆਂ ਨੂੰ ਇਹ ਵੀ ਕਿਹਾ ਕਿ, ਉਹ ਲੋਕਾਂ ਨੂੰ ਕੈਂਪਾਂ ਦਾ ਲਾਭ ਲੈਣ ਲਈ ਇਨਾਂ ਕੈਂਪਾਂ ਵਿੱਚ ਪਹੁੰਚਣ ਲਈ ਪ੍ਰੇਰਿਤ ਵੀ ਕਰਨ।














