Tuesday, Feb 07th

Last update12:23:14 AM GMT

ਪਰਮਜੀਤ ਕੌਰ ਨੇ ਮੇਰੇ ਪੁੱਤਰ ਨਾਲ ਵਿਆਹ ਸਿਰਫ਼ ਵੀਜ਼ਾ ਲਗਵਾਉਣ ਅਤੇ ਪੈਸੇ ਠੱਗਣ ਲਈ ਕਰਵਾਇਆ:-ਅਜੀਤ ਸਿੰਘ ਮੁਹਾਲੀ

 

ਸਾਰਾ ਪਰਿਵਾਰ ਪਿਛਲੇ 4 ਸਾਲ ਤੋਂ ਡਰ ਦੀ ਜਿੰਦਗੀ ਬਤੀਤ ਕਰਨ ਲਈ ਮਜਬੂਰ

ਫੋਟੋ----ਅਜੀਤ ਸਿੰਘ ਮੁਹਾਲੀ

ਰੋਮ,ਇਟਲੀ, 28 ਜੁਲਾਈ (ਕੈਂਥ) - ਪੈਸੇ ਦਾ ਲਾਲਚ ਇਨਸਾਨ ਨੂੰ ਰਿਸ਼ਤਿਆਂ ਦੇ ਅਰਥ ਭੁਲਾਉਂਦਾ ਹੀ ਜਾ ਰਿਹਾ ਹੈ।ਇਹ ਰਿਸ਼ਤਾ ਚਾਹੇ ਪਤੀ-ਪਤਨੀ ਦਾ ਹੋਵੇ ਜਾਂ ਫਿਰ ਕੋਈ ਹੋਰ। ਜੇਕਰ ਇਸੇ ਤਰ੍ਹਾਂ ਹੀ ਸੁਆਰਥੀ ਲੋਕ ਯਕੀਨ ਤੇ ਪਿਆਰ ਦੀਆਂ ਸੱਧਰਾਂ ਨੂੰ ਛਿੱਕੇ ਟੰਗ ਰਿਸ਼ਤੇਦਾਰਾਂ ਤੇ ਰਿਸ਼ਤਿਆਂ ਦਾ ਘਾਣ ਕਰਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਲੋਕ ਆਪਣੀ ਔਲਾਦ ਦੇ ਵਿਆਹ ਲਈ ਪਿੰਡਾਂ ਦੀਆਂ ਪੰਚਾਇਤਾਂ ਦੇ ਜਿੰਮੇਵਾਰ ਹੋਣ ਦੀ ਲਿਖਤੀ ਗਵਾਹੀ ਲਿਆ ਕਰਨਗੇ।ਉਕਤ ਸਤਰਾਂ ਦੇ ਸੱਚ ਨੂੰ ਹੱਡੀ ਹੰਢਾਉਣ ਲਈ ਮਜਬੂਰ ਹੈ ਮੁਹਾਲੀ (ਪੰਜਾਬ)ਦੇ ਫੇਜ-6 ਦਾ ਵਾਸੀ ਅਜੀਤ ਸਿੰਘ ਮੁਹਾਲੀ ਪੁੱਤਰ ਭਗਵਾਨ ਸਿੰਘ।ਪ੍ਰੈੱਸ ਨੂੰ ਦਿੱਤੇ ਇੱਕ ਲਿਖਤੀ ਬਿਆਨ ਵਿੱਚ ਅਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਪੁੱਤਰ ਸੁਖਦੀਪ ਸਿੰਘ ਦਾ ਵਿਆਹ ਪਰਮਜੀਤ ਕੌਰ ਪੁੱਤਰੀ ਬਲਚਰਨ ਸਿੰਘ ਵਾਸੀ ਕੀਰੀ ਅਫਗਾਨਾ (ਗੁਰਦਾਸਪੁਰ)ਨਾਲ 4 ਜਨਵਰੀ 2006 ਵਿੱਚ ਹੋਇਆ।ਪੈਸੇ ਦੀ ਲਾਲਸਾ ਨੂੰ ਮੁੱਖ ਰੱਖ ਕੇ ਹੋਏ ਇਸ ਵਿਆਹ ਨੂੰ ਪਰਮਜੀਤ ਕੌਰ ਨੇ ਕਦੇ ਵੀ ਦਿਲੋਂ ਪ੍ਰਵਾਨ ਨਹੀਂ ਕੀਤਾ ਜਿਸ ਦਾ ਪਤਾ ਉਦੋਂ ਲੱਗਾ ਜਦੋਂ 25-09-2006 ਨੂੰ ਪਰਮਜੀਤ ਕੌਰ ਉਨ੍ਹਾਂ ਨਾਲ ਇਟਲੀ ਆਉਣ ਲਈ ਪੰਜਾਬ ਤੋਂ ਤੁਰੀ ਤਾਂ ਜ਼ਰੂਰ ਪਰ ਦਿੱਲੀ ਦੇ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਆਪਣੇ ਜੀਜੇ ਸ੍ਰੁਿਰੰਦਰ ਸਿੰਘ ਨਾਲ ਗੰਡ ਤੁੱਪ ਕਰ 3 ਪਾਸਪੋਰਟ,3 ਜਹਾਜ਼ ਦੀਆਂ ਟਿਕਟਾਂ,ਉਨ੍ਹਾਂ ਦੀ ਇਟਲੀ ਦੀ ਨਿਵਾਸ ਆਗਿਆ ਦਾ ਪ੍ਰਮਾਣ-ਪੱਤਰ,13000 ਰੁ:,100ਯੂਰੋ,ਮੋਬਾਇਲ ਫੋਨ, ਗਹਿਣੇ ਤੇ ਜ਼ਰੂਰੀ ਕਾਗ਼ਜ਼ਾਤ ਲੈ ਕੇ ਰਫ਼ੂ ਚੱਕਰ ਹੋ ਗਈ।ਉਨ੍ਹਾਂ ਪਰਮਜੀਤ ਕੌਰ ਨੂੰ ਬਹੁਤ ਹੀ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਕੋਈ ਉੱਗ-ਸੁੱਗ ਨਾ ਮਿਲੀ ਆਖਿਰ ਉਨ੍ਹਾਂ 26-5-2006 ਨੂੰ ਸੰਬੰਧਿਤ ਪੁਲਿਸ ਕੋਲ ਪਰਮਜੀਤ ਕੌਰ ਦੇ ਲਾ-ਪਤਾ ਹੋਣ ਦੀ ਸੂਚਨਾ ਦਰਜ਼ ਕਰਵਾ ਦਿੱਤੀ।ਕਰੀਬ 30 ਘੰਟੇ ਬੀਤਣ ਦੇ ਬਾਅਦ ਪਰਮਜੀਤ ਕੌਰ ਦੇ ਭਰਾ ਸਰਦਾਰ ਸਿੰਘ ਦਾ ਬੈਲਜੀਅਮ ਤੋਂ ਮੇਰੇ ਪੁੱਤਰ ਸੁਖਦੀਪ ਸਿੰਘ ਨੂੰ ਫੋਨ ਆਇਆ ਕਿ ਪਰਮਜੀਤ ਕੌਰ ਚੰਡੀਗੜ੍ਹ ਵਿਖੇ ਆਪਣੇ ਜੀਜੇ ਸੁਰਿੰਦਰ ਸਿੰਘ ਦੇ ਘਰ 5155 ਏ ਸੈਕਟਰ 38 ਵਿੱਚ ਹੈ।ਅਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਪਰਮਜੀਤ ਕੌਰ ਦੇ ਲਾ-ਪਤਾ ਹੋਣ ਦੀ ਖ਼ਬਰ ਉਸ ਦੇ ਸਾਰੇ ਰਿਸ਼ਤੇਦਾਰਾਂ ਨੂੰ ਦੇ ਦਿੱਤੀ ਸੀ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਪਰਮਜੀਤ ਕੌਰ ਦੇ ਚੰਡੀਗੜ੍ਹ ਹੋਣ ਦੀ ਖ਼ਬਰ ਦੇਰੀ ਨਾਲ ਦਿੱਤੀ।ਪਰਮਜੀਤ ਕੌਰ ਦੇ ਚੰਡੀਗੜ੍ਹ ਹੋਣ ਦਾ ਪਤਾ ਲੱਗਦੇ ਹੀ ਉਹ ਆਪਣੀ ਪਤਨੀ ਸਮੇਤ ਚੰਡੀਗੜ੍ਹ ਆ ਗਏ ਅਤੇ ਸੈਕਟਰ 28 ਦੇ ਗੁਰਦੁਆਰਾ ਸਾਹਿਬ ਵਿੱਚ ਠਹਿਰੇ।ਪਰਮਜੀਤ ਕੌਰ ਦੇ ਜੀਜੇ ਨੇ ਇੱਥੇ ਉਨ੍ਹਾਂ ਨੂੰ ਪਰਮਜੀਤ ਕੌਰ ਨਾਲ ਮਿਲਣ ਨਹੀਂ ਦਿੱਤਾ ਤਾਂ ਉਨ੍ਹਾਂ 2-10-2006 ਨੂੰ ਐਸ,ਐਸ,ਪੀ ਚੰਡੀਗੜ੍ਹ ਨੂੰ ਸਾਰੀ ਸਥਿਤੀ ਦੀ ਲਿਖਤੀ ਜਾਣਕਾਰੀ ਦਿੱਤੀ ਜਿਸ ਦੀ ਪੜਤਾਲ ਸੈਕਟਰ34 ਦੀ ਪੁਲਿਸ ਵੱਲੋਂ ਕੀਤੀ ਗਈ।ਐਸ,ਐੱਚ,ਓ ਵੱਲੋਂ ਸੁਰਿੰਦਰ ਸਿੰਘ ਨੂੰ ਪਰਮਜੀਤ ਕੌਰ ਨੂੰ ਪੇਸ਼ ਕਰਨ ਲਈ ਕਹਿਣ ਦੇ ਬਾਵਜੂਦ ਵੀ ਜਦੋਂ 3-10-2006 ਤੱਕ ਪੇਸ਼ ਨਹੀਂ ਕੀਤਾ ਗਿਆ ਤਾਂ ਪੁਲਿਸ ਵੱਲੋਂ ਪਰਮਜੀਤ ਕੌਰ ਸਮੇਤ ਸਮਾਨ ਸੁਰਿੰਦਰ ਸਿੰਘ ਦੇ ਘਰ ਸੈਕਟਰ -38 ਵਿੱਚੋਂ ਬਰਾਮਦ ਕਰ ਲਈ ਗਈ।4-10-2006 ਨੂੰ ਪਰਮਜੀਤ ਕੌਰ ਵੱਲੋਂ 13000 ਰੁ:,2 ਪਾਸਪੋਰਟ,ਦੋ ਟਿਕਟਾਂ,ਸੱਸ-ਸਹੁਰੇ ਦੇ ਇਟਲੀ ਰਹਿਣ ਪੇਪਰ,ਮੋਬਾਇਲ ਅਤੇ ਘਰ ਦੀਆਂ ਚਾਬੀਆਂ ਪੁਲਿਸ ਸਟੇਸ਼ਨ ਵਿੱਚ ਦਿੱਤੀਆਂ ਗਈਆਂ ਪਰ ਪਰਮਜੀਤ ਕੌਰ ਨੇ ਆਪਣਾ ਪਾਸਪੋਰਟ,ਟਿਕਟ,ਗਹਿਣੇ ਅਤੇ ਹੋਰ ਜ਼ਰੂਰੀ ਕਾਗ਼ਜ਼ਾਤ ਰੱਖ ਲਏ ਅਤੇ ਕਿਹਾ ਕਿ ਉਹ ਸ਼ਾਮ ਨੂੰ ਲੈ ਕੇ ਆਵੇਗੀ।ਇਸ ਮੌਕੇ ਲਿਖਤੀ ਵਿਸ਼ਵਾਸ ਦੁਆਉਣ ਤੋਂ ਬਾਅਦ ਅਜੀਤ ਸਿੰਘ ਨੂੰ ਕਾਰਵਾਈ ਰੋਕਣ ਲਈ ਬੇਨਤੀ ਕੀਤੀ ਗਈ।ਪਰ ਅਫਸੋਸ ਸੁਰਿੰਦਰ ਸਿੰਘ ਵੱਲੋਂ ਪਹਿਲਾ ਹੀ ਬਣਾਈ ਵਿਉਂਤਬੰਦੀ ਅਨੁਸਾਰ ਪਰਮਜੀਤ ਕੌਰ ਨੂੰ ਉਸ ਦੇ ਸੱਸ-ਸਹੁਰੇ ਕੋਲ ਨਾ ਭੇਜਣ ਦੀ ਬਜਾਏ 4-10-2006 ਰਾਤ ਨੂੰ ਹੀ ਦੂਜੇ ਜਹਾਜ਼ ਰਾਹੀ ਇਟਲੀ ਭੇਜ ਦਿੱਤਾ ਜਿਸ ਬਾਰੇ ਸਹੁਰੇ ਪਰਿਵਾਰ ਵਿੱਚ ਕਿਸੇ ਨੂੰ ਵੀ ਨਹੀਂ ਦੱਸਿਆ।5-10-2006 ਨੂੰ ਪਰਮਜੀਤ ਕੌਰ ਦੇ ਪਿਤਾ ਬਲਚਰਨ ਸਿੰਘ,ਭਰਾ ਸਰਦਾਰ ਸਿੰਘ ਅਤੇ ਚਚੇਰਾ ਭਰਾ ਸੁਖਵੰਤ ਸਿੰਘ ਨੇ ਮਿਲਾਨ ਏਅਰਪੋਰਟ ਤੇ ਬੈਲਜੀਅਮ ਤੋਂ ਆ ਕੇ ਪਰਮਜੀਤ ਕੌਰ ਨੂੰ ਰਸੀਵ ਕੀਤਾ।ਪਰਮਜੀਤ ਕੌਰ ਦੇ ਇਟਲੀ ਪਹੁੰਚ ਦੀ ਜਾਣਕਾਰੀ ਉਸ ਦੇ ਪਤੀ ਸੁਖਦੀਪ ਸਿੰਘ ਨੂੰ ਫੋਨ ਉਪਰ ਦੇ ਦਿੱਤੀ।ਸੁਖਦੀਪ ਸਿੰਘ ਦੇ ਕਈ ਵਾਰ ਕਹਿਣ ਤੋਂ ਬਾਅਦ ਪਰਮਜੀਤ ਕੌਰ ਦੇ ਰਿਸ਼ਤੇਦਾਰ ਉਸ ਨੂੰ ਸੁਖਦੀਪ ਸਿੰਘ ਦੀ ਭੈਣ ਦੇ ਘਰ ਪਹੁੰਚੇ।ਜਿੱਥੋਂ ਕਿ ਉਹ ਪਰਮਜੀਤ ਕੌਰ ਨੂੰ 7-10-2006 ਨੂੰ ਬੈਲਜੀਅਮ ਲੈ ਗਏ ਤੇ ਵਾਪਸ 14-10-2006 ਨੂੰ ਇਟਲੀ ਆਏ ਅਤੇ ਆਪਣੇ ਕਿਸੇ ਸੰਬੰਧੀ ਦੇ ਘਰ ਠਹਿਰੇ।15-10-2006 ਨੂੰ ਸੁਖਦੀਪ ਸਿੰਘ ਦੀ ਭੈਣ ਦੇ ਘਰ ਹੋਈ ਗੱਲਬਾਤ ਮੌਕੇ ਪਰਮਜੀਤ ਕੌਰ ਦੇ ਪਿਤਾ ਅਤੇ ਭਰਾ ਨੇ ਸੁਖਦੀਪ ਸਿੰਘ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਅਤੇ ਪਰਮਜੀਤ ਕੌਰ ਲਈ ਨਿਵਾਸ ਆਗਿਆ ਦੀ ਦਰਖਾਸਤ ਦੇਣ ਲਈ ਦਬਾਅ ਪਾਇਆ ਤੇ 20000 ਯੂਰੋ ਦੀ ਮੰਗ ਕੀਤੀ।ਜਿਸ ਦੀ ਸ਼ਕਾਇਤ ਸੁਖਦੀਪ ਸਿੰਘ ਨੇ ਇਟਲੀ ਦੀ ਪੁਲਿਸ ਕੋਲ 19-10-2006 ਨੂੰ ਕਰ ਦਿੱਤੀ।ਪਰਮਜੀਤ ਕੌਰ ਨੇ ਇਟਲੀ ਪਹੁੰਚਣ ਤੋਂ ਬਾਅਦ 8 ਮਹੀਨੇ ਰੂਪੋਸ਼ ਰਹਿ ਕੇ ਆਪਣੇ ਪਤੀ ਸੁਖਦੀਪ ਸਿੰਘ ਉੱਪਰ ਖਰਚੇ ਦਾ ਕੇਸ ਪਾ ਦਿੱਤਾ।ਜਿਸ ਦੇ ਫਲਸਰੂਪ ਸੁਖਦੀਪ ਸਿੰਘ ਕੋਲੋਂ 2000 ਯੂਰੋ ਨਵੰਬਰ 2008 ਤੱਕ ਖਰਚਾ ਵਸੂਲ ਕੀਤਾ ਗਿਆ ਪਰ ਪਰਮਜੀਤ ਕੌਰ ਵੱਲੋਂ ਪੇਸ਼ ਨਾ ਹੋਣ ਕਾਰਨ ਅਤੇ ਕੋਈ ਸਬੂਤ ਨਾ ਦੇਣ ਕਰਕੇ ਇਹ ਖਰਚੇ ਦਾ ਕੇਸ ਅਦਾਲਤ ਨੇ 10-12-2008 ਦੇ ਹੁਕਮਾਂ ਅਨੁਸਾਰ ਬੰਦ ਕਰ ਦਿੱਤਾ ਗਿਆ।ਜਿਸ ਦਾ ਫੈਸਲਾ ਬਾਅਦ ਵਿੱਚ ਪੂਰਨ ਤੌਰ ਤੇ ਸੁਖਦੀਪ ਸਿੰਘ ਦੇ ਹੱਕ ਵਿੱਚ ਹੋਇਆ ਅਤੇ ਜਿਹੜੀ ਐਫ,ਆਈ,ਆਰ ਦਿੱਤੀ ਗਈ ਸੀ ਉਸ ਦਾ ਫੈਸਲਾ ਵੀ 15-03-2010 ਨੂੰ ਸੁਖਦੀਪ ਸਿੰਘ ਦੇ ਹੱਕ ਵਿੱਚ ਇਟਲੀ ਦੀ ਅਦਾਲਤ ਵੱਲੋਂ ਕਰ ਦਿੱਤਾ ਗਿਆ।ਇਸ ਕੇਸ ਵਿੱਚ ਪਰਮਜੀਤ ਕੌਰ ਦੇ ਪਿਤਾ ਬਲਚਰਨ ਸਿੰਘ,ਭਰਾ ਸਰਦਾਰ ਸਿੰਘ ਨੂੰ ਸੁਖਦੀਪ ਸਿੰਘ ਨੂੰ ਮਾਨਸਿਕ ਤੌਰ ਤੇ ਧਮਕਾਉਣ ਅਤੇ ਤੰਗ ਪਰੇਸ਼ਾਨ ਕਰਨ ਲਈ 2000 ਯੂਰੋ ਦਾ ਜੁਰਮਾਨਾ ਲਾਇਆ ਗਿਆ ਅਤੇ ਇਸ ਤੋਂ ਇਲਾਵਾ ਵਕੀਲ ਦਾ ਖਰਚਾ ਅਤੇ ਕੋਰਟ ਦਾ ਖਰਚਾ ਜੁਰਮਾਨਾ ਆਦਿ ਵੀ ਉਨ੍ਹਾਂ ਨੂੰ ਪਾਇਆ ਗਿਆ।ਉਪਰੋਕਤ ਜਾਣਕਾਰੀ ਸੰਬੰਧੀ ਸਾਰੇ ਦਸਤਾਵੇਜ਼ ਪ੍ਰੈੱਸ ਨੂੰ ਦਿੱਤੇ ਗਏ ਹਨ।ਆਖਿਰ ਵਿੱਚ ਅਜੀਤ ਸਿੰਘ ਨੇ ਭਾਵੁਕ ਹੋ ਕੇ ਪ੍ਰੈੱਸ ਨੂੰ ਦੱਸਿਆ ਕਿ ਪਿਛਲੇ 4 ਸਾਲਾਂ ਤੋਂ ਪਰਮਜੀਤ ਕੌਰ ਅਤੇ ਉਸ ਦੇ ਪਰਿਵਾਰ ਵੱਲੋਂ ਜਾਣ-ਬੁਝ ਕੇ ਉਨ੍ਹਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਝੂਠੀਆਂ ਦਰਖਾਸਤਾਂ ਤੇ ਖ਼ਬਰਾਂ ਪ੍ਰਕਾਸਿ਼ਤ ਕਰਵਾ ਕੇ ਮਾਨਸਿਕ ਤੌਰ ਤੇ ਦਬਾਅ ਪਾਇਆ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਨੂੰ ਮੋਟੀ ਨਗਦੀ ਮਿਲ ਸਕੇ।ਇਹ ਸਾਰਾ ਕੰਮ ਯੋਜਨਾਬੱਧ ਤਰੀਕੇ ਨਾਲ ਸੁਰਿੰਦਰ ਸਿੰਘ,ਹਰਪਾਲ ਸਿੰਘ,ਬਲਚਰਨ ਸਿੰਘ,ਸਰਦਾਰ ਸਿੰਘ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਇੱਕ ਸਾਜ਼ਿਸ਼ ਤਹਿਤ ਕੀਤਾ ਜਾ ਰਿਹਾ ਹੈ।ਉਨ੍ਹਾਂ ਨੇ ਵਿਆਹ ਸਿਰਫ਼ ਵੀਜ਼ਾ ਲਗਵਾਉਣ ਅਤੇ ਪੈਸੇ ਠੱਗਣ ਲਈ ਕੀਤੀ ਸੀ।ਅਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਸਾਰਾ ਪਰਿਵਾਰ ਪਿਛਲੇ 4 ਸਾਲ ਤੋਂ ਡਰ ਦੀ ਜਿੰਦਗੀ ਬਤੀਤ ਕਰ ਰਿਹਾ ਹੈ। ਅਜੀਤ ਸਿੰਘ ਨੇ ਕਿਹਾ ਕਿ ਉਸ ਦੇ ਪੁੱਤਰ ਸੁਖਦੀਪ ਸਿੰਘ ਅਤੇ ਪਰਮਜੀਤ ਕੌਰ ਦਾ ਤਲਾਕ 3 ਨਵੰਬਰ 2009 ਨੂੰ ਮਾਨਯੋਗ ਅਦਾਲਤ,ਵਧੀਕ ਸੈਸ਼ਨ ਜੱਜ ਸ਼੍ਰੀ ਜੇ,ਐਸ,ਕੁਲਾਰ ਮੁਹਾਲੀ ਵੱਲੋਂ ਮਂੰਨਜੂਰ ਕੀਤਾ ਗਿਆ ਹੈ।ਪਰਮਜੀਤ ਕੌਰ ਦੇ ਰਿਸ਼ਤੇਦਾਰ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਹੇ ਹਨ।ਇਸ ਸਮੇਂ ਪਰਮਜੀਤ ਕੌਰ ਦੇ ਰਿਸ਼ਤੇਦਾਰਾਂ ਦੀਆਂ ਮਨੁੱਖਤਾ ਵਿਰੋਧੀ ਕਾਰਵਾਈਆਂ ਕਾਰਨ ਪਰਮਜੀਤ ਕੌਰ ਦੇ  ਨੋਨ-ਬੇਲੇਬਲ ਵਰੰਟ ਚੰਡੀਗੜ੍ਹ ਦੀ ਮਾਨਯੋਗ ਅਦਾਲਤ ਵੱਲੋਂ ਜਾਰੀ ਕਰ ਦਿੱਤੇ ਹਨ।ਜਿਕਰ ਯੋਗ ਹੈ ਪਿਛਲੇ ਸਮੇਂ ਪਰਮਜੀਤ ਕੌਰ ਦੇ ਰਿਸ਼ਤੇਦਾਰਾਂ ਵੱਲੋਂ ਇਹ ਖ਼ਬਰ ਪ੍ਰਕਾਸਿ਼ਤ ਹੋਈ ਸੀ ਕਿ ਉਸ ਦੇ ਪਤੀ ਸੁਖਦੀਪ ਸਿੰਘ ਅਤੇ ਸਹੁਰਾ ਪਰਿਵਾਰ ਵੱਲੋਂ ਉਸ ਨੂੰ ਦਹੇਜ ਲਈ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਬਿਨਾਂ ਤਲਾਕ ਤੋਂ ਉਸ ਦੇ ਪਤੀ ਹੋਰ ਵਿਆਹ ਕਰਵਾਉਣ ਦੇ ਚੱਕਰ ਵਿੱਚ ਹਨ।ਉਸੇ ਖ਼ਬਰ ਦੇ ਸੰਬੰਧੀ ਅਜੀਤ ਸਿੰਘ ਨੇ ਇਸ ਖ਼ਬਰ ਰਾਹੀ ਆਪਣਾ ਪੱਖ ਪੇਸ਼ ਕੀਤਾ ਹੈ।

Joomla Templates and Joomla Extensions by ZooTemplate.Com

Add comment


Security code
Refresh