Tuesday, Feb 07th

Last update12:23:14 AM GMT

ਆਰੇਸੋ ਵਿਖੇ ਸਰਬੱਤ ਦੇ ਭਲੇ ਲਈ ਆਖੰਡ ਪਾਠ ਕਰਵਾਇਆ

ਆਰੇਸੋ, 22 ਅਗਸਤ (ਬਲਵਿੰਦਰ ਸਿੰਘ ਚਾਹਲ ਮਾਧੋ ਝੰਡਾ) - ਗੁਰਦੁਆਰਾ ਸੰਗਤ ਸਭਾ ਤੈਰਾਨੋਵਾ ਆਰੇਸੋ ਇਟਲੀ ਵਿਖੇ ਸਰਬੱਤ ਦੇ ਭਲੇ ਲਈ ਸਾਹਿਬ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਹਰ ਸਾਲ ਗੁਰਦੁਆਰਾ ਸਾਹਿਬ ਵਿਖੇ ਇਲਾਕੇ ਦੀ ਸਮੂਹ ਸੰਗਤ ਵੱਲੋਂ ਸਿੱਖ ਧਰਮ ਦੇ ਮਨਾਏ ਜਾਂਦੇ ਦਿਨ ਤਿਉਹਾਰਾਂ ਤੋਂ ਬਿਨਾਂ ਇਕ ਵਾਰ ਸਰਬੱਤ ਦੇ ਭਲੇ ਵਾਸਤੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਂਦੇ ਹਨ। ਭੋਗ ਉਪਰੰਤ ਕਥਾ ਕੀਰਤਨ ਦੇ ਪ੍ਰਵਾਹ ਚਲਾਏ ਗਏ। ਪਹਿਲਾਂ ਬਾਬਾ ਕਾਕਾ ਸਿੰਘ ਮੋਗੇ ਵਾਲਿਆਂ ਨੇ ਦੇਢ ਘੰਟੇ ਦੇ ਕਰੀਬ ਕਥਾ ਕੀਤੀ ਅਤੇ ਫਿਰ  ਭਾਈ ਕਸ਼ਮੀਰਾ ਸਿੰਘ ਕਲਕੱਤਾ ਵਾਲਿਆਂ ਨੇ ਕਥਾ ਕੀਤੀ। ਉਪਰੰਤ ਅਰਦਾਸ ਕੀਤੀ ਗਈ ਅਤੇ ਗੁਰੂ ਜੀ ਦਾ ਹੁਕਮਨਾਮਾ ਸਰਵਣ ਕੀਤਾ ਗਿਆ। ਗੁਰੂ ਜੀ ਦੇ ਅਤੁੱਟ ਲੰਗਰ ਵਰਤਾਏ ਗਏ।

Joomla Templates and Joomla Extensions by ZooTemplate.Com

Add comment


Security code
Refresh