Tuesday, Feb 07th

Last update12:23:14 AM GMT

ਇਟਲੀ ਵਿੱਚ ਸਿੱਖਾਂ ਦੀ ਪਗੜੀ ਦੀ ਸਮੱਸਿਆ ਲਈ ਐਨ,ਆਰ,ਆਈ ਸਭਾ ਇਟਲੀ ਸੰਘਰਸ਼ ਲਈ ਗੰਭੀਰ:-ਸ:ਕਰਮਜੀਤ ਸਿੰਘ ਢਿੱਲੋਂ,ਸ:ਮਨਜੀਤ ਸਿੰਘ ਭੱਦਲਥੂਹਾ

ਐਨ,ਆਰ,ਆਈ ਸਭਾ ਇਟਲੀ ਦੇ ਸ:ਰਾਜਬੀਰ ਸਿੰਘ ਗਿੱਲ ਜਨਰਲ ਸਕੱਤਰ ਤੇ ਸ:ਸਲਵਿੰਦਰ ਸਿੰਘ ਬੁੱਟਰ ਸਟੇਟ ਕੰਪਾਨੀਆਂ ਦੇ ਸਰਬ-ਸੰਮਤੀ ਨਾਲ ਪ੍ਰਧਾਨ ਚੁਣੇ

ਐਨ ,ਆਰ ,ਆਈ ਸਭਾ ਇਟਲੀ ਦੇ ਸਰਬ-ਸੰਮਤੀ ਨਾਲ ਚੁਣੇ ਜਨਰਲ ਸਕੱਤਰ ਸ:ਰਾਜਬੀਰ ਸਿੰਘ ਗਿੱਲ ,ਸਟੇਟ ਕੰਪਾਨੀਆਂ ਦੇ ਪ੍ਰਧਾਨ ਸ:ਸਲਵਿੰਦਰ ਸਿੰਘ ਬੁੱਟਰ ਤੇ ਹੋਰ ਆਗੂ, ਸਭਾ ਪ੍ਰਧਾਨ ਸ:ਕਰਮਜੀਤ ਸਿੰਘ ਢਿੱਲੋਂ ਤੇ ਸੀ:ਮੀਤ ਪ੍ਰਧਾਨ ਸ:ਮਨਜੀਤ ਸਿੰਘ ਭੱਦਲਥੂਹਾ ਨਾਲ (ਫੋਟੋ--ਕੈਂਥ)

ਨਾਪੋਲੀ ਇਟਲੀ 29 ਅਗਸਤ (ਦਲਵੀਰ ਕੈਂਥ ,ਬਲਜੀਤ ਭੌਰਾ)ਇਟਲੀ ਦੀ ਸਭ ਤੋਂ ਵੱਡੀ ਸਟੇਟ ਦੇ ਜਿ਼ਲ੍ਹਾ ਸਲੇਰਨੋ ਦੇ ਸੁਨੱਖੇ ਸ਼ਹਿਰ ਮੱਤੀਨੇਲਾ ਵਿਖੇ ਪ੍ਰਸਿੱਧ ਸਮਾਜ ਸੇਵੀ ਸੰਸਥਾ ਐਨ,ਆਰ,ਆਈ ਸਭਾ ਇਟਲੀ ਦਾ ਵਿਸ਼ੇਸ਼ ਸੈਮੀਨਾਰ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਸ:ਮਨਜੀਤ ਸਿੰਘ ਭੱਦਲਥੂਹਾ ਦੀ ਅਗਵਾਈ ਹੇਠ ਸਮੂਹ ਭਾਰਤੀ ਭਾਈਚਾਰੇ ਦੇ ਵੱਡੇ ਇਕੱਠ ਵੱਲੋਂ ਕਰਵਾਇਆ ਗਿਆ।ਜਿਸ ਨੂੰ ਸੰਬੋਧਿਤ ਕਰਦਿਆਂ ਸੈਮੀਨਾਰ ਦੇ ਮੁੱਖ ਮਹਿਮਾਨ ਸ: ਕਰਮਜੀਤ ਸਿੰਘ ਢਿੱਲੋਂ ਪ੍ਰਧਾਨ ਐਨ,ਆਰ,ਆਈ ਸਭਾ ਇਟਲੀ ਨੇ ਕਿਹਾ ਕਿ ਐਨ,ਆਰ,ਆਈ ਸਭਾ ਪੰਜਾਬ ਸ:ਕਮਲਜੀਤ ਸਿੰਘ ਹੇਅਰ ਦੀ ਯੋਗ ਅਗਵਾਈ ਹੇਠ ਅੱਜ ਦੁਨੀਆ ਭਰ ਵਿੱਚ ਪੰਜਾਬੀ ਭਾਈਚਾਰੇ ਦੀ ਸਤਿਕਾਰੀ ਸਭਾ ਹੈ ਜਿਸ ਨੇ ਦੇਸ਼-ਵਿਦੇਸ਼ ਵਿੱਚ ਪੰਜਾਬੀਆਂ ਨਾਲ ਹੋ ਰਹੇ ਧੱਕੇ ਵਿਰੁੱਧ ਆਵਾਜ਼ ਬੁਲੰਦ ਕੀਤੀ ।ਅੱਜ ਪੰਜਾਬ ਦੇ ਜਲੰਧਰ ਸ਼ਹਿਰ ਵਿਖੇ ਸਭਾ ਦਾ ਮੁੱਖ ਦਫ਼ਤਰ ਹੈ ਜਿਸ ਦੀ ਨਵੀਂ ਇਮਾਰਤ ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਹੋ ਰਹੀ ਹੈ ਜਿੱਥੇ ਹਰ ਦੁੱਖੀ ਐਨ,ਆਰ,ਆਈ ਭਰਾ ਦੀ ਫਰਿਆਦ ਸੁਣੀ ਜਾਂਦੀ ਹੈ।ਐਨ,ਆਰ,ਆਈ ਸਭਾ ਪੰਜਾਬ  ਹੁਣ ਤੱਕ ਸੈਂਕੜੇ ਐਨ,ਆਰ,ਆਈ ਭਰਾਵਾਂ ਨੂੰ ਉਹਨਾਂ ਦਾ ਹੱਕ ਦੁਆ ਚੁੱਕੀ ਹੈ।ਸਭਾ ਨੇ ਐਨ,ਆਰ,ਆਈ ਭਰਾਵਾਂ ਦੀ ਸਹਾਇਤਾ ਲਈ ਪੰਜਾਬ ਦੇ ਜਿ਼ਲ੍ਹਾ ਹੈੱਡ ਕੁਆਟਰਾਂ ਉਪਰ ਵਿਸ਼ੇਸ਼ ਸਭਾ ਦੇ ਦਫ਼ਤਰ ਖੋਲੇ ਜਿਹੜੇ ਕਿ 24 ਘੰਟੇ ਸੇਵਾ ਵਿੱਚ ਡਟੇ ਹਨ।ਇਸ ਵਿਸ਼ੇਸ਼ ਸੈਮੀਨਾਰ ਮੌਕੇ ਇੱਕ ਭਾਰਤੀ ਨਿਰਮਲ ਸਿੰਘ ਨੇ ਆਪਣਾ ਦੁਖੜਾ ਸਭਾ ਪ੍ਰਧਾਨ ਨਾਲ ਸਾਂਝਾ ਕਰਦਿਆਂ ਕਿਹਾ ਕਿ ਪਿਛਲੇ 8 ਸਾਲ ਤੋਂ ਇਟਲੀ ਰਹਿੰਦੇ ਹਨ ਅਤੇ ਜਦੋਂ ਤੋਂ ਉਹਨਾਂ ਨੂੰ ਪਰਮੇਸੋ ਦੀ ਸੰਜੋਰਨੋ(ਇਟਲੀ ਵਿੱਚ ਕੰਮ ਕਰਨ ਦੀ ਇਜਾਜ਼ਤ)ਮਿਲੀ ਤਾਂ ਉਸ ਉਪਰ ਉਹਨਾਂ ਦੀ ਪੱਗ ਵਾਲੀ ਹੀ ਫੋਟੋ ਸੰਬੰਧਿਤ ਮਹਿਕਮੇ ਵੱਲੋਂ ਲਗਾਈ ਸੀ ਪਰ ਸੰਨ 2008 ਵਿੱਚ ਉਹਨਾਂ ਨੂੰ ਪੱਗ ਤੋਂ ਬਿਨ੍ਹਾਂ ਫੋਟੋ ਕਰਵਾਉਣ ਲਈ ਕਿਹਾ ਜਿਸ ਲਈ ਉਹਨਾਂ ਕਾਫ਼ੀ ਜੱਦੋ-ਜਹਿਦ ਕੀਤੀ ਪਰ ਕੋਈ ਪੇਸ਼ ਨਾ ਚੱਲੀ ਤੇ ਹਾਰ ਕੇ ਉਹਨਾਂ ਸੰਜੋਰਨੋ ਉਪਰ ਪੱਗ ਦੇ ਬਿਨਾ ਨੰਗੇ ਸਿਰ ਹੀ ਫੋਟੋ ਲਵਾਈ।ਸੰਨ 2009 ਵਿੱਚ ਮਹਿਕਮੇ ਨੇ ਆਪਣੇ ਆਪ ਹੀ ਉਸ ਦੀ ਪੱਗ ਵਾਲੀ ਫੋਟੋ ਸੰਜੋਰਨੋ ਉਪਰ ਲਗਾ ਦਿੱਤੀ ਪਰ ਹੁਣ ਸੰਨ 2010 ਵਿੱਚ ਮਹਿਕਮੇ ਵੱਲੋਂ ਉਹਨਾਂ ਨੂੰ ਫਿਰ ਨੰਗੇ ਸਿਰ ਫੋਟੋ ਕਰਵਾਉਣ ਲਈ ਕਿਹਾ ਗਿਆ।ਨਿਰਮਲ ਸਿੰਘ ਦੇ ਸਵਾਲ ਦਾ ਜਵਾਬ ਦਿੰਦਿਆਂ ਸ:ਢਿੱਲੋਂ ਨੇ ਕਿਹਾ ਕਿ ਇਟਲੀ ਦੇ ਕੁਝ ਕੁ ਕਸਤੂਰੇ ਹਨ ਜਿੱਥੇ ਕਿ ਸਿੱਖਾਂ ਨੂੰ ਪਗੜੀ ਤੋਂ ਬਿਨ੍ਹਾਂ ਫੋਟੋ ਕਰਵਾਉਣ ਲਈ ਕਿਹਾ ਜਾਂਦਾ ਹੈ ਕਿਉਂਕਿ ਪੱਗ ਨਾਲ ਅਪਲਾਈ ਕਰਤਾ ਦਾ ਚੇਹਰਾ ਸਾਫ਼ ਨਜ਼ਰ ਨਹੀਂ ਆਉਂਦਾ ।ਜਿਸ ਲਈ ਉਹ ਕਈ ਕਸਤੂਰੇ ਦੇ ਅਫ਼ਸਰਾਂ ਨੂੰ ਮਿਲ ਵੀ ਚੁੱਕੇ ਹਨ ਜਿਨ੍ਹਾਂ ਵਿੱਚ ਲਾਤੀਨਾ ,ਰੋਮ ਤੇ ਫਰੌਸੀਨੋਨੇ ਜਿ਼ਲ੍ਹੇ ਆਦਿ ਸ਼ਾਮਿਲ ਹਨ।ਉਹਨਾਂ ਕਿਹਾ ਕਿ ਉਹ ਸਟੇਟ ਕੰਪਾਨੀਆਂ ਵਿੱਚ ਪਗੜੀ ਦੀ ਮੁਸ਼ਕਿਲ ਲਈ ਸੰਬੰਧਿਤ ਕਸਤੂਰੇ ਦੇ ਅਧਿਕਾਰੀਆਂ ਨੂੰ ਜਲਦ ਮਿਲਣਗੇ।ਸ: ਢਿੱਲੋਂ ਅਤੇ ਸ:ਭੱਦਲਥੂਹਾ ਨੇ ਕਿਹਾ ਕਿ ਐਨ,ਆਰ ,ਆਈ ਸਭਾ ਇਟਲੀ ਸਿੱਖਾਂ ਦੀ ਪਗੜੀ ਦੀ ਸਮੱਸਿਆ ਲਈ ਸੰਘਰਸ਼ ਲਈ ਪੂਰਨ ਤੌਰ ਤੇ ਤਿਆਰ ਹੈ ਸਭ ਪੰਜਾਬੀਆਂ ਨੂੰ ਸਭਾ ਦਾ ਸਾਥ ਦੇਣਾ ਚਾਹੀਦਾ ਹੈ। ਇਸ ਮੌਕੇ ਸਭਾ ਦੇ ਅਹੁਦੇਦਾਰਾਂ ਦੀ ਚੋਣ ਵੀ ਕੀਤੀ ਗਈ ਜਿਸ ਵਿੱਚ ਸਰਬ-ਸੰਮਤੀ ਸ:ਰਾਜਬੀਰ ਸਿੰਘ ਗਿੱਲ ਨੂੰ ਐਨ,ਆਰ,ਆਈ ਸਭਾ ਇਟਲੀ ਦੇ ਜਨਰਲ ਸਕੱਤਰ,ਸਟੇਟ ਕੰਪਾਨੀਆਂ ਦੇ ਸ:ਸਲਵਿੰਦਰ ਸਿੰਘ ਬੁੱਟਰ ਨੂੰ ਪ੍ਰਧਾਨ,ਸ:ਸੁਖਦੇਵ ਸਿੰਘ ਤਤਲੇ ਨੂੰ ਸੀਨੀਅਰ ਮੀਤ ਪ੍ਰਧਾਨ,ਸ:ਰਾਜਵਿੰਦਰ ਸਿੰਘ ਮਚਰਾਂਵਾਂ ਨੂੰ ਮੀਤ ਪ੍ਰਧਾਨ,ਸ੍ਰੀ ਵਿਜੇ ਕੁਮਾਰ ਰਾਜੂ ਨੂੰ ਜਨਰਲ ਸਕੱਤਰ,ਸ:ਭੁਪਿੰਦਰ ਸਿੰਘ ਭਰੋਵਾਲ ਨੂੰ ਜੁਆਇੰਟ ਸਕੱਤਰ,ਸ:ਗੁਰਮੀਤ ਸਿੰਘ ਬੋਪਾਰਾਏ ਵਿੱਤ ਸਕੱਤਰ,ਸ:ਸੁਖਦੀਪ ਸਿੰਘ ਭੁੱਲਰ ਸਹਾਇਕ ਵਿੱਤ ਸਕੱਤਰ,ਸ:ਹਰਜਿੰਦਰ ਸਿੰਘ ਭਰੋਵਾਲ ਮੁੱਖ ਸਲਾਹਕਾਰ,ਸ੍ਰੀ ਰਘਵੀਰ ਕੁਮਾਰ ਹਾਂਡਾ ,ਸ:ਹਰਜੀਤ ਸਿੰਘ ਤੇ ਸ:ਅਵਤਾਰ ਸਿੰਘ ਨੂੰ ਸਲਾਹਕਾਰ ਚੁਣਿਆ ।ਇਸ ਮੌਕੇ ਸ:ਸਵਰਨ ਸਿੰਘ ਸਾਬਕਾ ਸਰਪੰਚ ਭੱਦਲਥੂਹਾ ਤੋਂ ਇਲਾਵਾ ਇਲਾਕੇ ਦੀਆਂ ਕਈ ਨਾਮੀ ਸ਼ਖਸੀਅਤਾਂ ਹਾਜ਼ਰ ਸਨ।

 

Joomla Templates and Joomla Extensions by ZooTemplate.Com

Add comment


Security code
Refresh