Tuesday, Feb 07th

Last update12:23:14 AM GMT

ਸ੍ਰੀ ਗੁਰੂ ਰਵਿਦਾਸ ਟੈਂਪਲ ਸਬਾਊਦੀਆ ਗੁ:ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਧਿਆਨ ਹਿੱਤ

ਫੋਟੋ ਕੈਪਸ਼ਨ :-ਸ੍ਰੀ ਗੁਰੁ ਰਵਿਦਾਸ ਟੈਂਪਲ ਬੋਰਗੋਲੀਵੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰੈੱਸ ਨੂੰ ਬਿਆਨ ਜਾਰੀ ਕਰਨ ਮੌਕੇ, ਫੋਟੋ--ਕੈਂਥ

ਰੋਮ ,29 ਅਗਸਤ (ਕੈਂਥ) ਬੀਤੇ ਦਿਨੀਂ ਗੁਰਦੁਆਰਾ ਸ਼੍ਰੀ ਗੁਰੁ ਰਵਿਦਾਸ ਟੈਂਪਲ ਬੋਰਗੋਲੀਵੀ (ਸਬਾਊਦੀਆ)ਵਿਖੇ ਹੋਈ ਸੰਗਤ ਦੀ ਵਿਸ਼ੇਸ਼ ਮੀਟਿੰਗ ਜਿਸ ਵਿੱਚ ਸੰਗਤ ਨੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਅਤੇ ਧਾਰਮਿਕ ਗ੍ਰੰਥ “ਅੰਮ੍ਰਿਤ ਬਾਣੀ”ਜੀ ਦੇ ਸੰਬੰਧ ਵਿੱਚ ਆਪਣੇ –ਆਪਣੇ ਵਿਚਾਰ ਸਾਂਝੇ ਕੀਤੇ, ਸੰਬੰਧੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੀਟਿੰਗ ਦੀ ਜਾਣਕਾਰੀ ਲਿਖਤੀ ਬਿਆਨ ਰਾਹੀ ਦੱਸਦਿਆਂ ਕਿਹਾ ਕਿ ਇਸ ਮੀਟਿੰਗ ਵਿੱਚ ਸੰਗਤ ਨੇ ਕਾਫ਼ੀ ਸੋਚ ਵਿਚਾਰ ਤੋਂ ਬਾਅਦ ਇਹ ਫੈਸਲਾ ਕੀਤਾ ਕਿ ਸਾਹਿਬ ਸ਼੍ਰੀ ਗੁਰੁ ਗ੍ਰੰਥ ਸਾਹਿਬ ਵਿੱਚ 36  ਮਹਾਪੁਰਸਾਂ ਦੀ ਇਲਾਹੀ ਬਾਣੀ ਦਰਜ ਹੈ।ਜੋ ਕਿ ਕਿਸੇ ਇੱਕ ਵਰਗ ਦਾ ਨਹੀਂ ਸਗੋਂ ਸਭ ਦਾ ਸਾਂਝਾ ਹੈ ਇਸ ਲਈ ਸ੍ਰੀ ਗੁਰੁ ਰਵਿਦਾਸ ਟੈਂਪਲ ਬੋਰਗੋਲੀਵੀ ਵਿਖੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਹੀ ਪ੍ਰਕਾਸ ਕੀਤਾ ਜਾਵੇ।ਇਹ ਫੈਸਲਾ ਸਮੂਹ ਸੰਗਤ ਦਾ ਸੀ ਨਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਤਰਫ਼ ਲਿਆ ਫੈਸਲਾ।ਗੁਰੂਘਰ ਨੂੰ ਇਲਾਕੇ ਦੀ ਸੰਗਤ ਰਲ-ਮਿਲ ਕੇ ਚਲਾਉਂਦੀ ਹੈ ਨਾ ਕਿ ਕੋਈ ਇੱਕ ਵਿਅਕਤੀ ਜਾਂ ਇਕੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ।ਕਮੇਟੀ ਨੇ ਅੱਗੇ ਕਿਹਾ ਕਿ ਉਹ ਧਾਰਮਿਕ ਗ੍ਰੰਥ “ਅੰਮ੍ਰਿਤ ਬਾਣੀ” ਦਾ ਬਹੁਤ ਹੀ ਸਤਿਕਾਰ ਕਰਦੀ ਹੈ ਅਤੇ ਕੌਮ ਦੇ ਮਹਾਨ ਸ਼ਹੀਦ ਸੰਤ ਰਾਮਾਨੰਦ ਜੀ ਦੀ ਦਿੱਤੀ ਸਿੱਖਿਆ ਅਨੁਸਾਰ ਹੀ ਗੁਰੂਘਰ ਦੀ ਸੇਵਾ ਕਰਨ ਦਾ ਉਪਰਾਲਾ ਕਰ ਰਹੀ ਹੈ।ਉਹਨਾਂ  ਕਿਹਾ ਕਮੇਟੀ “ਅੰਮ੍ਰਿਤ ਬਾਣੀ” ਦੇ ਬਿਲਕੁਲ ਵਿਰੁੱਧ ਨਹੀਂ ਹੈ ਅਤੇ ਪੂਰਨ ਸ਼ਰਧਾ ਰੱਖਦੀ ਹੈ।ਸ੍ਰੀ ਗੁਰੁ ਰਵਿਦਾਸ ਟੈਂਪਲ ਬੋਰਗੋਲੀਵੀ ਵਿਖੇ 26 ਅਪ੍ਰੈਲ 2009 ਨੂੰ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸ਼ਹੀਦ ਸੰਤ ਰਾਮਾਨੰਦ ਜੀ ਅਤੇ ਸੰਤ ਨਿਰੰਜਣ ਦਾਸ ਜੀ ਨੇ ਆਪ ਕੀਤਾ ਸੀ ਅਤੇ ਸਹੀਦ ਸੰਤ ਰਾਮਾਨੰਦ ਜੀ ਵੱਲੋਂ ਸ਼ਹੀਦ ਹੋਣ ਤੋਂ ਕੁਝ ਦਿਨ ਪਹਿਲਾ ਇਸ ਗੁਰੂਘਰ ਦਾ ਉਦਘਾਟਨ ਕਰਨਾ ਇਟਲੀ ਵਿੱਚ ਇੱਕ ਇਤਿਹਾਸਕ ਕਾਰਵਾਈ ਸੀ।ਕਮੇਟੀ ਨੇ ਸਦਾ ਸਭ ਧਰਮਾਂ ਅਤੇ ਸਭ ਸੰਤਾਂ –ਮਹਾਂਪੁਰਸ਼ ਦਾ ਸਤਿਕਾਰ ਕੀਤਾ ਹੈ ਅਤੇ ਕਰਦੀ ਰਹੇਗੀ।ਉਹਨਾਂ ਸਭ ਸੰਗਤ ਨੂੰ ਇਹ ਅਪੀਲ ਕੀਤੀ ਹੈ ਸੰਗਤ ਕਮੇਟੀ ਨੂੰ ਪੂਰਨ ਸਹਿਯੋਗ ਦੇਵੇ ਅਤੇ ਗੁਰੂਘਰ ਦੇ ਭਲੇ ਹਿੱਤ ਕਾਰਵਾਈ ਲਈ ਨਿਰਸੰਕੋਚ ਅੱਗੇ ਆਵੇ।

Joomla Templates and Joomla Extensions by ZooTemplate.Com

Add comment


Security code
Refresh