Tuesday, Feb 07th

Last update12:23:14 AM GMT

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਇਟਲੀ ਨੇ ਕਬੱਡੀ ਨੂੰ ਪ੍ਰਫੁਲਿਤ ਕਰਨ ਲਈ 3200 ਯੂਰੋ ਦੀ ਰਾਸ਼ੀ ਦਿੱਤੀ

ਕਬੱਡੀ ਨੂੰ ਇਟਲੀ ਦੀ ਸਰਕਾਰੀ ਖੇਡ ਬਣਾਉਣ ਲਈ ਹਰ ਸੰਭਵ ਮਦਦ ਕਰਨਗੇ ਸ: ਭੱਦਲਥੂਹਾ

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਇਟਲੀ ਦੇ ਪ੍ਰਧਾਨ ਸ: ਮਨਜੀਤ ਸਿੰਘ ਭੱਦਲਥੂਹਾ, ਸ੍ਰੀ ਵਿਜੈ ਕੁਮਾਰ ਰਾਜੂ ਤੇ ਹੋਰ ਆਗੂ ਪ੍ਰੈੱਸ ਨੂੰ ਇਟਲੀ ਵਿੱਚ ਕਬੱਡੀ ਖੇਡ ਦੀ ਬਹਿਤਰੀ ਸਬੰਧੀ ਸਭਾ ਦੀ ਕਾਰਵਾਈ ਦੱਸਦੇ ਹੋਏ। ਫੋਟੋ : ਕੈਂਥ

ਰੋਮ, 30 ਅਗਸਤ (ਕੈਂਥ) - ਅੱਜ ਦੀ ਨੌਜਵਾਨ ਪੀੜ੍ਹੀ ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਜੀ ਦੀ ਵਿਚਾਰਧਾਰਾ ਨੂੰ ਤਦ ਹੀ ਸਹੀ ਢੰਗ ਨਾਲ ਸਮਝ ਅਤੇ ਅਪਣਾ ਸਕਦੀ ਹੈ ਜੇਕਰ ਉਹ ਸਰੀਰਕ ਤੌਰ ’ਤੇ ਪੂਰਨ ਤੰਦਰੁਸਤ ਹੈ। ਨਸ਼ਈ ਅਤੇ ਮਰੀਅਲ ਤਬੀਅਤ ਦਾ ਨੌਜਵਾਨ ਵਰਗ ਆਪਣੇ ਆਪ ਨੂੰ ਸਹੀ ਦਿਸ਼ਾ ਵਿੱਚ ਨਹੀਂ ਲਿਜਾ ਸਕਦਾ ਉਹ ਭਲਾ ਕੌਮ ਦੇ ਮਹਾਨ ਸ਼ਹੀਦਾਂ ਦੇ ਸੁਪਨਿਆਂ ਉੱਪਰ ਅਮਲ ਕਰਨ ਲਈ ਕਦੋਂ ਸੰਜੀਦਗੀ ਦਿਖਾਏਗਾ। ਇਸ ਗੱਲ ਦਾ ਪ੍ਰਗਟਾਵਾ ਸ: ਮਨਜੀਤ ਸਿੰਘ ਭੱਦਲਥੂਹਾ ਪ੍ਰਧਾਨ, ਸ: ਹਰਜਿੰਦਰ ਸਿੰਘ ਭਰੋਵਾਲ ਮੀਤ ਪ੍ਰਧਾਨ, ਸ੍ਰੀ ਵਿਜੈ ਕੁਮਾਰ ਰਾਜੂ ਵਿੱਤ ਸਕੱਤਰ ਤੇ ਸ: ਸਲਵਿੰਦਰ ਸਿੰਘ ਬੁੱਟਰ ਮੁੱਖ ਸਲਾਹਕਾਰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਇਟਲੀ ਨੇ ਸਮੂਹਕ ਤੌਰ ’ਤੇ ਰੋਮ ਵਿਖੇ ਪ੍ਰੈੱਸ ਨਾਲ ਕੀਤਾ। ਇਟਲੀ ਵਿੱਚ ਭਾਰਤੀ ਭਾਈਚਾਰੇ ਦੀ ਸੇਵਾ ਹਿੱਤ ਨਵੀਆਂ ਪੈੜਾਂ ਪਾਉਣ ਵਾਲੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਇਟਲੀ (ਰਜਿ:) ਦੇ ਆਗੂਆਂ ਨੇ ਕਿਹਾ ਕਿ, ਇਟਲੀ ਵਿੱਚ ਭਾਰਤੀ ਨੌਜਵਾਨਾਂ ਨੂੰ ਬੁਰੀ ਸੰਗਤ ਤੋਂ ਬਚਾਉਣ ਲਈ ਪੇਂਡੂ ਖੇਡ ਮੇਲੇ ਕਰਵਾਉਣੇ ਬਹੁਤ ਜ਼ਰੂਰੀ ਹਨ। ਪਿਛਲੇ 10 ਸਾਲਾਂ ਤੋਂ ਕਬੱਡੀ ਖੇਡ ਨੂੰ ਇਟਲੀ ਵਿੱਚ ਸਥਾਪਿਤ ਕਰਨ ਲਈ ਕਬੱਡੀ ਫੈਡਰੇਸ਼ਨ ਇਟਲੀ (ਢਿੱਲੋਂ) ਨਿਰੰਤਰ ਸ਼ਲਾਘਾਯੋਗ ਕਰਵਾਈਆਂ ਬਿਨਾਂ ਰੁਕੇ ਫੈਡਰੇਸ਼ਨ ਪ੍ਰਧਾਨ ਸ: ਕਰਮਜੀਤ ਸਿੰਘ ਢਿੱਲੋਂ ਦੀ ਯੋਗ ਅਗਵਾਈ ਹੇਠ ਕਰਦੀ ਆ ਰਹੀ ਹੈ ਤੇ ਹੁਣ ਤੱਕ ਸੈਂਕੜੇ ਖੇਡ ਮੇਲਿਆ ਦਾ ਇਟਲੀ ਤੇ ਯੂਰਪ ਵਿੱਚ ਆਯੋਜ਼ਨ ਕਰ ਕੇ ਪੇਂਡੂ ਖੇਡ ਕਬੱਡੀ ਨੂੰ ਇਟਲੀ ਦੀ ਸਰਕਾਰੀ ਖੇਡ ਬਨਾਉਣ ਲਈ ਤਤਪਰ ਹੈ। ਕੌਮ ਦੇ ਮਹਾਨ ਸ਼ਹੀਦਾਂ ਦੀ ਸੋਚ ਅਤੇ ਸੁਪਨਿਆਂ ਉੱਪਰ ਡਟ ਕੇ ਪਹਿਰਾ ਦੇਣ ਵਾਲੀ ਇਟਲੀ ਦੀ ਪ੍ਰਮੁੱਖ ਸਮਾਜ ਸੇਵੀ ਸੰਸਥਾ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਇਟਲੀ (ਰਜਿ:) ਵੀ ਪੇਂਡੂ ਖੇਡ ਕਬੱਡੀ ਨੂੰ ਇਟਲੀ ਵਿੱਚ ਪੂਰਨ ਤੌਰ ’ਤੇ ਸਥਾਪਿਤ ਕਰਨ ਲਈ ਪੂਰੀ ਤਰ੍ਹਾਂ ਗੰਭੀਰ ਹੈ ਅਤੇ ਇਟਲੀ ਦੇ ਖੇਡ ਕਲੱਬਾਂ ਦੀ ਹਰ ਸੰਭਵ ਮਦਦ ਦੇ ਹੁੰਗਾਰੇ ਦੀ ਹਾਮੀ ਭਰਦਿਆਂ ਸ: ਮਨਜੀਤ ਸਿੰਘ ਭੱਦਲਥੂਹਾ ਸਭਾ ਪ੍ਰਧਾਨ ਨੇ ਕਿਹਾ ਕਿ, ਉਹ ਸਭਾ ਵੱਲੋਂ ਕਬੱਡੀ ਖੇਡ ਦੀ ਸੇਵਾ 1100 ਯੂਰੋ ਮਹਾਰਾਜਾ ਸਪੋਰਟਸ  ਕਲੱਬ ਸਬਾਊਦੀਆ ਤੇ 2100 ਯੂਰੋ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਰੋਮ ਨੂੰ ਸਹਾਇਤਾ ਵਜੋਂ ਦੇ ਚੁੱਕੇ ਹਨ ਅਤੇ ਇਟਲੀ ਵਿੱਚ ਕਬੱਡੀ ਖੇਡ ਦੇ ਵਧੀਆ ਭਵਿੱਖ ਲਈ ਸਦਾ ਸੇਵਾ ਵਿੱਚ ਰਹਿਣਗੇ। ਇਥੇ ਜਿ਼ਕਰਯੋਗ ਹੈ ਕਿ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਇਟਲੀ ਪਹਿਲਾਂ ਦੋ ਲਾਚਾਰ ਭਾਰਤੀਆਂ ਨੂੰ 1000 ਯੂਰੋ ਦੀ ਸਹਾਇਤਾ ਵੀ ਦੇ ਚੁੱਕੀ ਹੈ। ਇਸ ਮੌਕੇ ਸ: ਗੁਰਮੀਤ ਸਿੰਘ ਬੋਪਾਰਾਏ ਪ੍ਰਧਾਨ ਸਲੇਰਨੋ, ਸ੍ਰੀ ਅਵਤਾਰ ਸਿੰਘ ਰਹਿਲ ਤੋਂ ਇਲਾਵਾ ਸਭਾ ਦੇ ਕਈ ਹੋਰ ਆਗੂ ਮੌਜੂਦ ਸਨ।

Joomla Templates and Joomla Extensions by ZooTemplate.Com

Add comment


Security code
Refresh