Tuesday, Feb 07th

Last update12:23:14 AM GMT

ਗੁਰਦੁਆਰਾ ਰੋਮ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਵਸ 5 ਸਤੰਬਰ ਨੂੰ

ਗੁਰਦੁਆਰਾ ਸ੍ਰੀ ਹਰਗੋਬਿੰਦ ਸਾਹਿਬ ਸੇਵਾ ਸੁਸਾਇਟੀ ਰੋਮ ਦੀ ਪ੍ਰਬੰਧਕ ਕਮੇਟੀ।


ਰੋਮ, 2 ਸਤੰਬਰ (ਕੈਂਥ) - ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਵਸ ਇਲਾਕੇ ਦੀਆਂ ਸਮੂਹ ਸੰਗਤਾਂ ਅਤੇ ਗੁਰਦੁਆਰਾ ਪ੍ਰੰਬਧਕ ਕਮੇਟੀ ਵੱਲੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੇਵਾ ਸੁਸਾਇਟੀ ਗੁਰੂ ਘਰ ਲਾਦੀਸਪੋਲੀ (ਰੋਮ) ਵਿਖੇ 5 ਸਤੰਬਰ ਨੂੰ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਵੇਗਾ। ਇਸ ਮੌਕੇ ਪ੍ਰਸਿੱਧ ਕੀਰਤਨੀ ਜਥੇ, ਰਾਗੀ ਤੇ ਢਾਡੀ ਜਥੇ ਸੰਗਤਾਂ ਨੂੰ ਮਹਾਨ ਸਿੱਖ ਧਰਮ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੀਵਨ ਬ੍ਰਿਤਾਂਤ ਸਰਵਣ ਕਰਵਾਉਣਗੇ। ਪ੍ਰੈੱਸ ਨੂੰ ਇਹ ਜਾਣਕਾਰੀ ਸ: ਬਲਬੀਰ ਸਿੰਘ ਲੱਲ ਪ੍ਰਧਾਨ, ਸ: ਗੁਰਦੇਵ ਸਿੰਘ ਢਿੱਲੋਂ, ਸ: ਹਰਦਿੱਤ ਸਿੰਘ ਜੀਤੀ, ਸ: ਹਰਜਿੰਦਰ ਸਿੰਘ, ਸ: ਦਿਲਬਾਗ ਸਿੰਘ ਬਾਜਵਾ, ਸ: ਤਜਿੰਦਰ ਸਿੰਘ ਨਾਗਰਾ, ਸ: ਬਲਜਿੰਦਰ ਸਿੰਘ ਨਾਗਰਾ ਫੌਜੀ ਅਤੇ ਸ: ਬਲਵਿੰਦਰ ਸਿੰਘ ਆਦਿ ਆਗੂਆਂ ਨੇ ਸਮੂਹਕ ਤੌਰ ’ਤੇ ਦਿੱਤੀ।

Joomla Templates and Joomla Extensions by ZooTemplate.Com

Add comment


Security code
Refresh