Tuesday, Feb 07th

Last update12:23:14 AM GMT

ਕੀ ਐਨ ਆਰ ਆਈ ਸਭਾ ਪੰਜਾਬ ਦੀ ਪ੍ਰਧਾਨਗੀ ਦੀ ਚੌਣ ਕੁੰਭ ਦਾ ਮੇਲਾ ਹੈ? -ਸ: ਰਾਣਾ, ਸ: ਢਿੱਲੋਂ

ਸ: ਹੇਅਰ ਇੱਕ ਯੋਗ ਅਤੇ ਕਾਬਲ ਪ੍ਰਧਾਨ ਸਿੱਧ ਹੋਏ


ਸ: ਸੁਰਿੰਦਰ ਸਿੰਘ ਰਾਣਾ ਅਤੇ ਸ: ਕਰਮਜੀਤ ਸਿੰਘ ਢਿੱਲੋਂ ਐਨ ਆਰ ਆਈ ਸਭਾ ਪੰਜਾਬ ਸਬੰਧੀ ਆਪਣੇ ਵਿਚਾਰ ਪ੍ਰੈੱਸ ਨਾਲ ਸਾਂਝੇ ਕਰਦੇ ਹੋਏ।


ਰੋਮ, 2 ਸਤੰਬਰ (ਕੈਂਥ) - ਬੀਤੇ ਦਿਨੀਂ ਐਨ ਆਰ ਆਈ ਸਭਾ ਪੰਜਾਬ ਦੇ ਪ੍ਰਧਾਨ ਸ: ਕਮਲਜੀਤ ਸਿੰਘ ਹੇਅਰ ਦੀ ਪ੍ਰਧਾਨਗੀ ਉੱਪਰ ਉੱਠ ਰਹੇ ਸਵਾਲ ਸਿਆਸਤ ਤੋਂ ਪ੍ਰੇਰਿਤ ਹਨ। ਅਜਿਹਾ ਕਰਕੇ ਵਿਰੋਧੀ ਧਿਰ ਆਪਣੇ ਆਪ ਹੀ ਆਪਣਾ ਤਮਾਸ਼ਾ ਬਣਾ ਰਹੀ ਹੈ ਕਿਉਂ ਕਿ ਸ: ਕਮਲਜੀਤ ਸਿੰਘ ਹੇਅਰ ਸਭਾ ਦੇ ਪਹਿਲੀ ਵਾਰ ਨਹੀਂ ਸਗੋਂ ਦੂਜੀ ਵਾਰ ਪ੍ਰਧਾਨ ਬਣੇ ਹਨ, ਉਹ ਵੀ ਆਪਣੇ ਵਿਰੋਧੀਆਂ ਨੂੰ ਕਰਾਰੀ ਹਾਰ ਦੇਣ ਤੋਂ ਬਾਅਦ ਹੀ ਸਭ ਸ਼ਰਤਾਂ ਪੂਰੀਆਂ ਕਰਨ ’ਤੇ, ਪ੍ਰਧਾਨ ਚੁੱਣੇ ਗਏ ਹਨ। ਇਹ ਚੌਣ ਸਿਰਫ਼ ਦੋ ਸਾਲ ਲਈ ਹੈ, ਜਿਹਨਾਂ ਆਗੂਆਂ ਨੂੰ ਆਪਣੀ ਕਾਬਲੀਅਤ ਉੱਪਰ ਪੂਰਾ ਭਰੋਸਾ ਹੈ ਉਹ ਅਗਾਮੀ ਐਨ ਆਰ ਆਈ ਸਭਾ ਪੰਜਾਬ ਦੀਆਂ ਚੌਣਾਂ ਵਿੱਚ ਹਿੱਸਾ ਲੈ ਕੇ ਸਭਾ ਦੀ ਪ੍ਰਧਾਨਗੀ ਲਈ ਅੱਗੇ ਆਉਣ ਨਾ ਕਿ ਬਿਨ੍ਹਾਂ ਸਿਰ ਪੈਰ ਦੇ ਬਿਆਨਬਾਜੀ ਕਰ ਕੇ ਸਭਾ ਦੀਆਂ ਗਤੀ ਵਿਧੀਆਂ ਵਿੱਚ ਅੜਿੱਕਾ ਪਾਉਣ। ਇਸ ਗੱਲ ਦਾ ਪ੍ਰਗਟਾਵਾ ਸ: ਸੁਰਿੰਦਰ ਸਿੰਘ ਰਾਣਾ ਪ੍ਰਧਾਨ ਐਨ ਆਰ ਆਈ ਸਭਾ ਯੂਰਪ ਅਤੇ ਸ: ਕਰਮਜੀਤ ਸਿੰਘ ਢਿੱਲੋਂ ਪ੍ਰਧਾਨ ਐਨ ਆਰ ਆਈ ਸਭਾ ਇਟਲੀ ਨੇ ਇਕ ਗੈਰ-ਰਸਮੀ ਮੁਲਾਕਾਤ ਮੌਕੇ ਕੀਤਾ। ਉਕਤ ਆਗੂਆਂ ਨੇ ਕਿਹਾ ਕਿ, ਸੰਨ 1996 ਵਿੱਚ ਗਿਆਨੀ ਰੇਸ਼ਮ ਸਿੰਘ ਹੇਅਰ ਦੀਆਂ ਸ਼ਲਾਘਾਯੋਗ ਕਾਰਵਾਈਆਂ ਨਾਲ ਹੌਂਦ ਵਿਚ ਆਈ ਐਨ ਆਰ ਆਈ ਸਭਾ ਪੰਜਾਬ ਵਿਦੇਸ਼ੀ ਪੰਜਾਬੀਆਂ ਦੀ ਗੈਰ ਸਰਕਾਰੀ ਸੰਸਥਾ ਭਾਵ ਐਨ ਜੀ ਓ ਹੈ ਜਿਸ ਦਾ ਮੁੱਖ ਮਕਸਦ ਸਮੂਹ ਵਿਦੇਸ਼ੀ ਪੰਜਾਬੀਆਂ ਦੇ ਹੱਕਾਂ ਦੀ ਰਾਖੀ ਕਰਨਾ ਹੈ। ਇਹ ਸੰਸਥਾ ਗੈਰ-ਸੰਵਿਧਾਨਕ ਸੰਸਥਾ ਹੈ। ਇਸ ਗੱਲ ਦੀ ਪੁਸ਼ਟੀ ਪੰਜਾਬ ਸਰਕਾਰ ਦੇ ਵੱਲੋਂ ਜਾਰੀ ਪੱਤਰ ਨੇ ਕਰ ਦਿੱਤੀ ਹੈ। ਐਨ ਆਰ ਆਈ ਸਭਾ ਪੰਜਾਬ ਇੱਕ ਗੈਰ-ਸਿਆਸੀ ਸੰਸਥਾ ਹੋਣ ਕਾਰਨ ਸਮੂਹ ਪ੍ਰਵਾਸੀ ਪੰਜਾਬੀਆਂ ਦੀ ਸਾਂਝੀ ਸੰਸਥਾ ਹੈ। ਜਿਹੜੀ ਕਿ ਬਿਨ੍ਹਾਂ ਕਿਸੇ ਭੇਦ-ਭਾਵ ਦੇ ਸਭ ਐਨ ਆਰ ਆਈਜ਼ ਦੇ ਹੱਕਾਂ ਲਈ ਸਦਾ ਹੀ ਲੜੀ ਹੈ। ਅੱਜ ਸ: ਕਮਲਜੀਤ ਸਿੰਘ ਹੇਅਰ ਪ੍ਰਧਾਨ ਦੀ ਅਣਥੱਕ ਮਿਹਨਤ ਸਦਕਾ ਹੀ ਪੰਜਾਬ ਦੇ ਜਿ਼ਲ੍ਹਾ ਹੈੱਡਕੁਆਟਰਾਂ ਉੱਪਰ ਐਨ ਆਰ ਆਈ ਸਭਾ ਦੇ ਦਫ਼ਤਰ ਖੁੱਲੇ ਹਨ ਜਿੱਥੇ ਕਿ ਐਨ ਆਰ ਆਈਜ਼ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਅਧਾਰ ’ਤੇ ਨਿਪਟਾਰਾ ਕੀਤਾ ਜਾਂਦਾ ਹੈ। ਉਕਤ ਆਗੂਆਂ ਨੇ ਇਸ ਗੱਲ ਉੱਪਰ ਦੁੱਖ ਜ਼ਾਹਿਰ ਕੀਤਾ ਕਿ ਪਤਾ ਨਹੀਂ ਕਿਉਂ ਇਸ ਗੈਰ-ਸਿਆਸੀ ਪ੍ਰਵਾਸੀ ਪੰਜਾਬੀਆਂ ਦੀ ਸੰਸਥਾ ਨਾਲ ਲੋਕ ਸਿਆਸਤ ਖੇਡ ਰਹੇ ਹਨ? ਉਹਨਾਂ ਸਮੂਹ ਪੰਜਾਬੀ ਪ੍ਰਵਾਸੀਆਂ ਨੂੰ ਇਹ ਗੁਜਾਰਿਸ਼ ਕੀਤੀ ਹੈ ਕਿ ਉਹ ਐਨ ਆਰ ਆਈ ਸਭਾ ਦੇ ਪ੍ਰਧਾਨ ਸ: ਕਮਲਜੀਤ ਸਿੰਘ ਹੇਅਰ ਦੀ ਪ੍ਰਧਾਨੀ ਉੱਪਰ ਬਿਨ੍ਹਾਂ ਕਾਰਨ ਉੱਠ ਰਹੇ ਵਿਵਾਦ ਸਬੰਧੀ ਅੱਗੇ ਆਉਣ ਅਤੇ ਆਪਣੀ ਹਰਮਨ ਪਿਆਰੀ ਤੇ ਸਤਿਕਾਰੀ ਸਭਾ ਦੀ ਚੜ੍ਹਦੀ ਕਲ੍ਹਾ ਲਈ ਆਪਣੀ ਏਕਤਾ ਦਾ ਸਬੂਤ ਦੇਈਏ।

Joomla Templates and Joomla Extensions by ZooTemplate.Com

Add comment


Security code
Refresh