ਸ:ਗੁਲਜ਼ਾਰ ਸਿੰਘ ਚੰਦੀ ਨੂੰ ਐਨ.ਆਰ.ਆਈ ਸਭਾ ਫਿਨਲੈਂਡ ਦਾ ਪ੍ਰਧਾਨ ਬਣਨ ਤੇ ਮੁਬਾਰਕਾਂ
ਰੋਮ,4 ਸਤੰਬਰ (ਕੈਂਥ) - ਐਨ.ਆਰ.ਆਈ ਸਭਾ ਪੰਜਾਬ ਸ:ਕਮਲਜੀਤ ਸਿੰਘ ਹੇਅਰ ਅਤੇ ਸ:ਸੁਰਿੰਦਰ ਸਿੰਘ ਰਾਣਾ ਉਪ-ਪ੍ਰਧਾਨ ਦੀ ਯੋਗ ਅਗਵਾਈ ਹੇਠ ਅੱਜ ਦੁਨੀਆ ਦੇ ਕੋਨੇ-ਕੋਨੇ ਵਿੱਚ ਸਮੂਹ ਪੰਜਾਬੀ ਭਰਾਵਾਂ ਦੀ ਸੇਵਾ ਹਿੱਤ ਹਿਮਾਲਿਆ ਪਰਬਤ ਵਾਂਗ ਖੜ੍ਹੀ ਹੈ ।ਇਸ ਗੱਲ ਦਾ ਪ੍ਰਗਟਾਵਾ ਸ:ਕਰਮਜੀਤ ਸਿੰਘ ਢਿੱਲੋਂ ਪ੍ਰਧਾਨ ਐਨ,ਆਰ,ਆਈ ਸਭਾ ਇਟਲੀ ਨੇ ਐਨ.ਆਰ.ਆਈ ਫਿਨਲੈਂਡ ਸਭਾ ਦੇ ਉੱਘੇ ਸਮਾਜ ਸੇਵਕ ਸ:ਗੁਲਜ਼ਾਰ ਸਿੰਘ ਚੰਨੀ ਦੇ ਪ੍ਰਧਾਨ ਬਣਨ ਤੇ ਪ੍ਰੈੱਸ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕੀਤਾ।ਸ:ਢਿੱਲੋਂ ਨੇ ਸ:ਗੁਲਜ਼ਾਰ ਸਿੰਘ ਚੰਦੀ ਨੂੰ ਐਨ.ਆਰ.ਆਈ ਸਭਾ ਫਿਨਲੈਂਡ ਦੇ ਸਰਬ ਸੰਮਤੀ ਨਾਲ ਪ੍ਰਧਾਨ ਬਣਨ ਤੇ ਵਿਸ਼ੇਸ਼ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸ:ਚੰਦੀ ਪਿਛਲੇ ਕਾਫ਼ੀ ਸਮੇਂ ਤੋਂ ਫਿਨਲੈਂਡ ਵਿੱਚ ਪੰਜਾਬੀ ਭਾਈਚਾਰੇ ਦੀ ਸੇਵਾ ਲਈ ਸਰਗਰਮ ਸਨ ਜਿਸ ਨੂੰ ਮੁੱਖ ਰੱਖਦਿਆਂ ਸ:ਸੁਰਿੰਦਰ ਸਿੰਘ ਰਾਣਾ ਪ੍ਰਧਾਨ ਐਨ.ਆਰ.ਆਈ ਸਭਾ ਯੂਰਪ ਨੇ ਸ:ਗੁਲਜ਼ਾਰ ਸਿੰਘ ਚੰਦੀ ਨੂੰ ਇਹ ਅਹਿਮ ਜਿੰਮੇਵਾਰੀ ਸੌਂਪੀ।ਸ:ਚੰਦੀ ਦੇ ਪ੍ਰਧਾਨ ਬਣਨ ਨਾਲ ਯੂਰਪ ਦਾ ਸਮੂਹ ਪੰਜਾਬੀ ਭਾਈਚਾਰਾ ਬਹੁਤ ਹੀ ਖੁਸ਼ ਅਤੇ ਉਤਸ਼ਾਹਿਤ ਹੈ ਅਤੇ ਯੂਰਪ ਦੀਆਂ ਸਮੂਹ ਸਮਾਜ ਸੇਵੀ ਸੰਸਥਾਵਾਂ ਵੱਲੋਂ ਸ:ਚੰਦੀ ਨੂੰ ਵਿਸ਼ੇਸ਼ ਵਧਾਈ ਦਿੱਤੀ ਗਈ ਹੈ।ਐਨ.ਆਰ.ਆਈ ਸਭਾ ਇਟਲੀ ਦੇ ਸ:ਮਨਜੀਤ ਸਿੰਘ ਭੱਦਲਥੂਹਾ,ਸ:ਰਾਜਬੀਰ ਸਿੰਘ ਗਿੱਲ,ਸੁਖਦੇਵ ਸਿੰਘ ਢੇਰੀ ਸੁ਼ੱਕਰੀ,ਸ੍ਰੀ ਭਾਰਤ ਪ੍ਰਕਾਸ਼ ਪਾਸ਼ੀ,ਸ:ਮਨਜੀਤ ਪ੍ਰੀਤ,ਸ:ਸਲਵਿੰਦਰ ਸਿੰਘ ਬੁੱਟਰ,ਸ:ਹਰਜਿੰਦਰ ਸਿੰਘ ਭਰੋਵਾਲ,ਸ:ਸਵਰਨ ਸਿੰਘ ਸੱਗੂ ਆਦਿ ਆਗੂਆਂ ਨੇ ਸ:ਗੁਲਜ਼ਾਰ ਸਿੰਘ ਚੰਦੀ ਨੂੰ ਐਨ,ਆਰ,ਆਈ ਸਭਾ ਫਿਨਲੈਂਡ ਦੇ ਪ੍ਰਧਾਨ ਬਣਨ ਤੇ ਵਿਸ਼ੇਸ਼ ਮੁਬਾਰਕਬਾਦ ਦਿੱਤੀ।









