Tuesday, Feb 07th

Last update12:23:14 AM GMT

12 ਸਤੰਬਰ ਨੂੰ 7ਵਾਂ ਸਲਾਨਾ ਸੱਭਿਆਚਾਰਕ ਸ਼ੌਂਕੀ ਮੇਲਾ ਇਟਲੀ ਵਿੱਚ ਨਵੀਆਂ ਪੈੜਾਂ ਪਾਏਗਾ - ਭੱਦਲਥੂਹਾ, ਬੂਰੇਜੱਟਾਂ

ਰੋਮ, 4 ਸਤੰਬਰ(ਕੈਂਥ) - ਇਟਲੀ ਵਿੱਚ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਦੀ ਆ ਰਹੀ ਇਟਲੀ ਦੀ ਪ੍ਰਸਿੱਧ ਪੰਜਾਬੀ ਸੱਭਿਆਚਾਰਕ ਨੂੰ ਸਮਰਪਿਤ ਸੰਸਥਾ ਪੰਜਾਬ ਯੂਥ ਆਰਗ਼ੇਨਾਈਜ਼ੇਸ਼ਨ ਇਟਲੀ ਹੁਣ ਤੱਕ ਲਗਾਤਾਰ ਸਵ: ਢਾਡੀ ਅਮਰ ਸਿੰਘ ਸ਼ੌਂਕੀ ਜੀ ਨੂੰ ਸਮਰਪਿਤ 6 ਸ਼ੌਂਕੀ ਮੇਲੇ ਕਰਵਾਉਣ ਦਾ ਮਾਣ ਪ੍ਰਾਪਤ ਕਰ ਚੁੱਕੀ ਹੈ।ਸੰਨ 2004 ਤੋਂ ਸਲਾਨਾ ਸ਼ੌਂਕੀ ਮੇਲੇ ਕਰਵਾਉਂਦੀ ਆ ਰਹੀ ਪੰਜਾਬ ਯੂਥ ਆਰਗ਼ੇਨਾਈਜ਼ੇਸ਼ਨ ਇਟਲੀ ਗੋਲਡਨ ਸਟਾਰ ਪੰਜਾਬੀ ਲੋਕ ਗਾਇਕ ਮਲਕੀਤ ਸਿੰਘ ਯੂ,ਕੇ,ਜੇਜੀ ਬੈਂਸ ਆਦਿ ਵਿਸ਼ਵ ਪ੍ਰਸਿੱਧ ਲੋਕ ਗਾਇਕਾਂ ਨੂੰ ਪ੍ਰਮੋਟ ਕਰ ਚੁੱਕੀ ਹੈ ਅਤੇ ਇਸ ਵਾਰ 7 ਵੇ ਸਲਾਨਾ ਸੱਭਿਆਚਾਰਕ ਸ਼ੌਂਕੀ ਮੇਲੇ ਵਿੱਚ ਪਹਿਲੀ ਵਾਰ ਪ੍ਰਸਿੱਧ ਪੰਜਾਬੀ ਗੀਤ ਫੇਮਸ “ਮਿੱਤਰਾਂ ਦਾ ਨਾਂਅ ਚੱਲਦਾ”ਵਾਲੇ ਗਾਇਕ ਹਰਜੀਤ ਹਰਮਨ ਨੂੰ ਇਟਲੀ ਦੇ ਪੰਜਾਬੀ ਭਾਈਚਾਰੇ ਦੇ ਰੂ-ਬਰੂ ਕਰ ਰਹੀ ਹੈ।ਪ੍ਰੈੱਸ ਨੂੰ 7ਵੇ ਸਲਾਨਾ ਸੱਭਿਆਚਾਰਕ ਸ਼ੌਂਕੀ ਮੇਲੇ ਦੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਸ:ਬਲਦੇਵ ਸਿੰਘ ਬੂਰੇਜੱਟਾਂ ਅਤੇ ਸ:ਮਨਜੀਤ ਸਿੰਘ ਭੱਦਲਥੂਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਇਟਲੀ ਨੇ ਕਿਹਾ ਕਿ ਇਹ ਮੇਲਾ 12 ਸਤੰਬਰ ਨੂੰ ਇਟਲੀ ਦੇ ਸੁਨੱਖੇ ਸ਼ਹਿਰ ਮੱਤੀਨੇਲਾ(ਸਲੇਰਨੋ) ਵਿਖੇ ਪੰਜਾਬ ਯੂਥ ਆਰਗ਼ੇਨਾਈਜ਼ੇਸ਼ਨ ਇਟਲੀ ਵੱਲੋਂ ਇਟਲੀ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਇਟਲੀ ਅਤੇ ਸਮੂਹ ਭਾਰਤੀ ਭਾਈਚਾਰੇ ਦੇ ਸਹਿਯੋਗ ਨਾਲ ਬਹੁਤ ਹੀ ਸ਼ਾਨੋ-ਸ਼ੌਕਤ ਨਾਲ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਹਰਜੀਤ ਹਰਮਨ,ਮਦਨ ਮੱਦੀ,ਮਿਸ ਸ਼ਰਨ ਚੀਮਾ,ਅਵਤਾਰ ਰੰਧਾਵਾ,ਪੰਮਾ ਲਸਾੜਾ,ਦਵਿੰਦਰ ਮਾਵੀ ਅਤੇ ਜੱਸੀ ਬਨਵੈਤ ਵਰਗੇ ਪੰਜਾਬੀ ਗਾਇਕੀ ਦੇ ਬੇਤਾਜ ਬਾਦਸ਼ਾਹ ਪੰਜਾਬੀਅਤ ਅਤੇ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਨਗੇ।ਇਹ ਮੇਲਾ ਇਟਲੀ ਦੇ ਇਤਿਹਾਸ ਵਿੱਚ ਨਵੀਆਂ ਪੈੜਾਂ ਪਾਏਗਾ।ਇਸ ਮੇਲੇ ਦਾ ਉਦਘਾਟਨ ਇਟਲੀ ਦੇ ਪ੍ਰਸਿੱਧ ਸਮਾਜ ਸੇਵਕ ਸ:ਕਰਮਜੀਤ ਸਿੰਘ ਢਿੱਲੋਂ ਪ੍ਰਧਾਨ ਇੰਡੀਅਨ ਓਵਰਸ਼ੀਜ ਕਾਂਗਰਸ ਇਟਲੀ ਕਰਨਗੇ।ਉਕਤ ਆਗੂਆਂ ਨੇ ਸਮੂਹ ਭਾਈਚਾਰੇ ਨੂੰ ਸਮੇਤ ਪਰਿਵਾਰ ਸਿ਼ਰਕਤ ਕਰਨ ਦੀ ਪੁਰਜ਼ੋਰ ਅਪੀਲ ਕੀਤੀ ਹੈ।

Joomla Templates and Joomla Extensions by ZooTemplate.Com

Add comment


Security code
Refresh