Saturday, May 19th

Last update11:08:48 PM GMT

ਬਰੇਸ਼ੀਆ ਵਿਖੇ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ

altaltaltਬਰੇਸ਼ੀਆ (ਇਟਲੀ) 5 ਫਰਵਰੀ (ਸਵਰਨਜੀਤ ਸਿੰਘ ਘੋਤੜਾ) - ਇਟਲੀ ਦੇ ਸ਼ਹਿਰ ਬਰੇਸ਼ੀਆ ਵਿਚਲੇ ਗੁਰਦੁਆਰਾ ਸਿੰਘ ਸਭਾ ਫਲੈਰੋ ਵਿਖੇ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਗੁਰੂ ਜੀ ਦਾ ਜਨਮ ਪਿਤਾ ਗੁਰਦਿੱਤਾ ਜੀ ਅਤੇ ਮਾਤਾ ਨਿਹਾਲ ਕੌਰ ਦੇ ਗ੍ਰਹਿ ਵਿਖੇ ਹੋਇਆ। ਸ੍ਰੀ ਗੁਰਦਿੱਤਾ ਜੀ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਛੇਂਵੇ ਪੁੱਤਰ ਸਨ। ਗੁਰੂ ਹਰਿ ਰਾਏ ਸਾਹਿਬ ਜੀ ਦੀ ਸ਼ਾਦੀ ਸ੍ਰੀ ਦਯਾ ਰਾਮ ਜੀ ਦੀ ਸਪੁੱਤਰੀ ਮਾਤਾ ਕ੍ਰਿਸ਼ਨ ਕੌਰ ਨਾਲ ਹੋਈ। ਉਨ੍ਹਾਂ ਦੇ ਦੋ ਸਪੁੱਤਰ ਬਾਬਾ ਰਾਮ ਰਾਏ ਅਤੇ ਸ੍ਰੀ ਹਰਿ ਕ੍ਰਿਸ਼ਨ ਜੀ ਹੋਏ। ਸੰਗਤਾਂ ਨੇ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ। ਭੋਗ ਉਪਰੰਤ ਹਜੂਰੀ ਜਥਾ ਭਾਈ ਜਰਨੈਲ ਸਿੰਘ ਭਾਈ ਮਨਵਿੰਦਰ ਸਿੰਘ ਅਤੇ ਭਾਈ ਚੰਚਲ ਸਿੰਘ ਟਾਹਲੀ ਨੇ ਇਲਾਹੀ ਬਾਣੀ ਦਾ ਕੀਰਤਨ ਸੰਗਤਾਂ ਨੂੰ ਸਰਵਣ ਕਰਵਾਇਆ। ਉਸ ਉਪਰੰਤ ਸੰਤ ਬਾਬਾ ਜਰਨੈਲ ਸਿੰਘ ਗਤਕਾ ਅਕੈਡਮੀ ਬਰੇਸ਼ੀਆ ਦੀਆਂ ਬੱਚੀਆਂ ਨੇ ਵੀ ਸ਼ਬਦ ਕੀਰਤਨ ਕੀਤਾ। ਉਪਰੰਤ ਰਾਗੀ ਜਥਾ ਭਾਈ ਸੁਰਿੰਦਰ ਸਿੰਘ 'ਰਮਤਾ' ਨੇ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦੇ ਜੀਵਨ ਬਾਰੇ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ। ਬਰੇਸ਼ੀਆ ਵਿਖੇ ਲਗਾਤਾਰ ਬਰਫਬਾਰੀ ਹੋਣ ਕਾਰਨ ਅੱਜ ਸੰਗਤਾਂ ਬਹੁਤ ਘੱਟ ਗਿਣਤੀ ਵਿਚ ਗੁਰੂ ਘਰ ਪੁੱਜੀਆਂ। ਫਿਰ ਵੀ ਸਿੰਘਾਂ ਦੀ ਗਿਣਤੀ ਪੂਰੀ ਸੀ ਜਿਨ੍ਹਾਂ ਵਿਚ ਕਮੇਟੀ ਮੈਂਬਰਾਂ ਤੋਂ ਇਲਾਵਾ ਡਾ: ਦਲਬੀਰ ਸਿੰਘ ਵਾਇਸ ਪ੍ਰਧਾਨ, ਸੁਰਿੰਦਰਜੀਤ ਸਿੰਘ ਪੰਡੌਰੀ ਵਾਇਸ ਪ੍ਰਧਾਨ, ਕੁਲਵਿੰਦਰ ਸਿੰਘ ਸਾਬਕਾ ਪ੍ਰਧਾਨ, ਮਨਜੀਤ ਸਿੰਘ ਬੇਗੋਵਾਲ, ਨਿਸ਼ਾਨ ਸਿੰਘ ਭਦਾਸ, ਮਨਜੀਤ ਸਿੰਘ ਬੱਸੀ, ਭੁਪਿੰਦਰ ਸਿੰਘ ਸੈਕਟਰੀ, ਜਸਵਿੰਦਰ ਸਿੰਘ ਚੀਕਾ, ਸੁਖਵਿੰਦਰ ਸਿੰਘ ਰਵਾਤੋ, ਸਵਰਨ ਸਿੰਘ ਲਾਲੋਵਾਲ, ਬਲਕਾਰ ਸਿੰਘ ਘੋੜੇਸ਼ਾਹਵਾਨ, ਬਲਕਾਰ ਸਿੰਘ ਮਾਂਡੀ, ਡਾ: ਹਰਜਿੰਦਰ ਸਿੰਘ, ਸ਼ਰਨਜੀਤ ਸਿੰਘ ਠਾਕਰੀ ਕੈਸ਼ੀਅਰ, ਮੇਹਰ ਸਿੰਘ ਬਰੇਸ਼ੀਆ, ਸਾਬ ਸਿੰਘ ਪਿਹੋਵਾ ਵੀ ਮੌਜੂਦ ਸਨ।

Joomla Templates and Joomla Extensions by ZooTemplate.Com

Add comment


Security code
Refresh