Saturday, May 19th

Last update11:08:48 PM GMT

20ਵੀਂ ਸਦੀ ਦੇ ਮਹਾਨ ਯੋਧੇ ਸੰਤ ਭਿੰਡਰਾਂਵਾਲਿਆਂ ਦਾ ਜਨਮ ਦਿਹਾੜਾ ਮਨਾਇਆ ਗਿਆ

altਰੇਜੋਏਮੀਲੀਆ (ਇਟਲੀ) 19 ਫਰਵਰੀ (ਸਾਧੂ ਸਿੰਘ ਹਮਦਰਦ) - ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਰੇਜੋਏਮੀਲੀਆ ਵਿਖੇ ਸੰਤ ਸਿਪਾਹੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦਾ ਜਨਮ ਦਿਹਾੜਾ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ। ਮੀਡੀਆ ਦੀ ਜਾਣਕਾਰੀ ਮੁਤਾਬਿਕ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਹਰਪਾਲ ਸਿੰਘ ਪਾਲਾ ਨੇ ਦੱਸਿਆ ਕਿ, ਸੰਗਤਾਂ ਸਵੇਰ ਤੋਂ ਹੀ ਗੁਰੂ ਘਰ ਆਉਣੀਆਂ ਸ਼ੁਰੂ ਹੋ ਗਈਆਂ ਸਨ। ਉਪਰੰਤ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ ਬੀਬੀ ਰਣਬੀਰ ਕੌਰ ਜਰਮਨ ਵਾਲਿਆਂ ਨੇ ਸੰਤਾਂ ਦੀ ਜੀਵਨੀ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ। ਸੰਤਾਂ ਨੂੰ ਸਿੱਖ ਕੌਮ ਦੇ ਮਹਾਨ ਯੋਧੇ ਦੱਸਿਆ ਅਤੇ ਗੁਰੂ ਦੀ ਬਖਸ਼ਿਸ ਕਕਾਰਾਂ ਦੀ ਮਹਾਨਤਾ ਬਾਰੇ ਵੀ ਦੱਸਿਆ ਪ੍ਰਬੰਧਕ ਕਮੇਟੀ ਦੇ ਹੈੱਡ ਗਰੰਥੀ ਬਾਬਾ ਹਰਦੇਵ ਸਿੰਘ ਨਾਭਾ ਵੱਲੋਂ ਬੀਬੀ ਰਣਬੀਰ ਕੌਰ ਦਾ ਗੁਰੂ ਦੀ ਬਖਸ਼ਿਸ਼ ਸਿਰੋਪਾਉ ਦੇਕੇ ਸਨਮਾਨ ਕੀਤਾ। ਇਸ ਮੌਕੇ ਪ੍ਰਬੰਧਕ ਭਾਈ ਹਰਪਾਲ ਸਿੰਘ ਪਾਲਾ, ਭਾਈ ਚਰਨਜੀਤ ਸਿੰਘ ਬਾਰੀਆ, ਭਾਈ ਦਵਿੰਦਰ ਸਿੰਘ ਬਿੱਟੂ, ਭਾਈ ਜੋਗਿੰਦਰ ਸਿੰਘ ਲਾਂਬੜਾ, ਭਾਈ ਦਲਬਾਰਾ ਸਿੰਘ ਸਟੇਜ ਸੈਕਟਰੀ ਹਾਜਰ ਸਨ ਤੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।

Joomla Templates and Joomla Extensions by ZooTemplate.Com

Comments  

 
0 #1 mvkmamandeep 2012-02-19 23:12
me isa bande nal semda nhi ha manea ki ish bande ne shike kome nu ouper karn li kafi jatan kite par isa bande ne galt pase da istemal kita
rab insana vich hai na ki tharm vich chae koi shik hai ya hindu ya muslama
Quote
 

Add comment


Security code
Refresh