Saturday, May 19th

Last update11:08:48 PM GMT

ਗੁਰਮੇਲ ਸਿੰਘ ਵੱਲੋਂ ਗਠੀਏ ਦੇ ਸ਼ਰਤੀਆ ਇਲਾਜ ਦਾ ਦਾਅਵਾ-ਉਹਨਾਂ ਨਾਲ 338 3067 739, 328 8217 149 & 0374 378 604 ਤੇ ਸੰਪਰਕ ਕਰੋ

altਕਰੇਮੋਨਾ (ਇਟਲੀ) 21 ਫਰਵਰੀ (ਸਾਬੀ ਚੀਨੀਆਂ) - ਪਿਛਲੇ ਕੋਈ 10 ਸਾਲ ਤੋਂ ਇਟਲੀ ਦੇ ਜਿਲ੍ਹਾ ਕਰੇਮੋਨਾ ਵਿੱਚ ਵੱਸਦੇ ਪਟਿਆਲਾ ਨਿਵਾਸੀ ਗੁਰਮੇਲ ਸਿੰਘ ਨੇ ਗਠੀਏ ਦੀ ਬਿਮਾਰੀ ਤੋਂ ਪੀੜ੍ਹਤਾਂ ਵਾਸਤੇ ਦੇਸੀ ਦਵਾਈ ਤਿਆਰ ਕੀਤੀ ਹੈ। ਪ੍ਰੈੱਸ ਨਾਲ ਗੱਲਬਾਤ ਕਰਦਿਆਂ ਗੁਰਮੇਲ ਸਿੰਘ ਨੇ ਦੱਸਿਆ ਕਿ, ਉਹ 1990 ਵਿੱਚ ਫੌਜ ਦੀ ਨੌਕਰੀ ਤੋਂ ਰਿਟਾਇਰ ਹੋਏ ਅਤੇ ਗਠੀਏ ਦੀ ਦਵਾਈ ਤਿਆਰ ਕਰਨ ਲਈ ਯਤਨ ਸ਼ੁਰੂ ਕਰ ਦਿੱਤੇ। ਸੰਨ 2000 ਵਿੱਚ ਉਹ ਪੱਕੇ ਤੌਰ 'ਤੇ ਇਟਲੀ ਆ ਵੱਸੇ ਅਤੇ ਗਠੀਏ ਦੇ ਮਰੀਜਾਂ ਦੀ ਸੇਵਾ ਵਾਸਤੇ ਆਪਣੇ ਯਤਨ ਜਾਰੀ ਰੱਖੇ। ਉਹਨਾਂ ਦੱਸਿਆ ਕਿ, ਉਹਨਾਂ ਦੀ ਇਸ ਦਵਾਈ ਨਾਲ ਇਟਲੀ ਵੱਸਦੇ ਸੈਂਕੜੇ ਪਰਿਵਾਰਾਂ ਦੇ ਪੀੜ੍ਹਤ ਮੈਂਬਰ ਉਹਨਾਂ ਦੀ ਦਵਾਈ ਨਾਲ ਸੌ ਪ੍ਰਤੀਸ਼ਤ ਠੀਕ ਹੋ ਕੇ ਆਪਣੇ ਕੰਮਕਾਰ ਕਰ ਰਹੇ ਹਨ। ਉਹਨਾਂ ਦੱਸਿਆ ਕਿ, ਉਹ ਇਸ ਦਵਾਈ ਨੂੰ ਮਰੀਜਾਂ ਵਾਸਤੇ ਮੁਫ਼ਤ ਦੇ ਰਹੇ ਹਨ ਅਤੇ ਚਾਹੁੰਦੇ ਹਨ ਕਿ ਪੰਜਾਬ ਵਿੱਚ ਇਸ ਬਿਮਾਰੀ ਤੋਂ ਪੀੜ੍ਹਤਾਂ ਦਾ ਇਲਾਜ ਕਰ ਸਕਣ। ਉਹਨਾਂ ਦੱਸਿਆ ਕਿ, ਉਹ, ਉਹਨਾਂ ਦੇ ਤਿੰਨ ਪੁੱਤਰ ਅਤੇ ਦੋ ਧੀਆਂ ਇਟਲੀ ਵਿੱਚ ਕੰਮ ਕਰ ਰਹੇ ਹਨ ਅਤੇ ਉਹਨਾਂ ਨੂੰ ਦਵਾਈ ਵੇਚਣ ਦਾ ਕੋਈ ਲਾਲਚ ਨਹੀਂ ਹੈ, ਉਹ ਤਾਂ ਸਿਰਫ ਮਰੀਜਾਂ ਦੀ ਨਿਸ਼ਕਾਮ ਸੇਵਾ ਕਰਨ ਦੇ ਚਾਹਵਾਨ ਹਨ। ਉਹਨਾਂ ਪੰਜਾਬ ਵਿੱਚ ਗਰੀਬਾਂ ਦੀ ਭਲਾਈ ਲਈ ਕੰਮ ਕਰ ਰਹੀਆਂ ਚੈਰੀਟੇਬਲ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹਨਾਂ ਦੇ ਇਸ ਭਲਾਈ ਦੇ ਕਾਰਜ ਨੂੰ ਅਪਨਾਉਣ ਲਈ ਉਹਨਾਂ ਨਾਲ  338 3067 739, 328 8217 149 & 0374 378 604 ਤੇ ਸੰਪਰਕ ਕਰ ਸਕਦੇ ਹਨ।

 

 

 

ਅਦਾਰੇ ਦਾ ਖ਼ਬਰ, ਸੁਝਾਅ, ਲੇਖ, ਰਚਨਾਵਾਂ ਆਦਿ ਨਾਲ ਸਹਿਮਤ ਹੋਣਾ ਲਾਜ਼ਮੀ ਨਹੀਂ।

Joomla Templates and Joomla Extensions by ZooTemplate.Com

Comments  

 
0 #1 AddressJagdish 2012-02-21 19:43
I need address or telephone no. of Mr.Gurmail Singh for the treatment. I shall be very thank ful to you.
Quote
 

Add comment


Security code
Refresh