Saturday, May 19th

Last update11:08:48 PM GMT

ਤਤਲਾ ਦੀ ਨਿਯੁਕਤੀ ਨਾਲ ਡੈਨਮਾਰਕ 'ਚ ਅੰਤਰਰਾਸ਼ਟਰੀ ਭਾਊ ਭਾਈਚਾਰਾ ਸੰਗਠਨ ਨੂੰ ਮਜਬੂਤੀ ਮਿਲੇਗੀ - ਬੱਬੀ, ਜੱਸੋਮਜਾਰਾ

ਰੋਮ (ਇਟਲੀ) 22 ਫਰਵਰੀ (ਸਾਬੀ ਚੀਨੀਆਂ) - ਹਰਭਜਨ ਸਿੰਘ ਤਤਲਾ ਦੇ ਅੰਤਰਰਾਸ਼ਟਰੀ ਭਾਊ ਭਾਈਚਾਰਾ ਸੰਗਠਨ ਦੇ ਡੈਨਮਾਰਕ ਤੋਂ ਪ੍ਰਧਾਨ ਬਣਨ ਨਾਲ ਸੰਗਠਨ ਨੂੰ ਜਿੱਥੇ ਪੂਰੇ ਡੈਨਮਾਰਕ ਵਿਚ ਵੱਡੇ ਪੱਧਰ 'ਤੇ ਮਜਬੂਤੀ ਪ੍ਰਦਾਨ ਹੋਵੇਗੀ, ਉੱਥੇ ਲੋਕ ਸੇਵਾ ਨੂੰ ਸਮਰਪਿਤ ਅੰਤਰਰਾਸ਼ਟਰੀ ਭਾਊ ਭਾਈਚਾਰਾ ਸੰਗਠਨ ਨੂੰ ਪੂਰੇ ਯੂਰਪ ਵਿਚ ਬਲ ਮਿਲੇਗਾ। ਇਹ ਗੱਲ ਭਾਈ ਤਜਵਿੰਦਰ ਸਿੰਘ ਬੱਬੀ ਪ੍ਰੈਸ ਸਕੱਤਰ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਰੋਮ ਅਤੇ ਮਨਜੀਤ ਸਿੰਘ ਜੱਸੋਮਜਾਰਾ ਨੇ ਹਰਭਜਨ ਸਿੰਘ ਤਤਲਾ ਦੀ ਨਿਯੁਕਤੀ ਤੋਂ ਬਾਅਦ ਉਨ੍ਹਾਂ ਦੀ ਪ੍ਰਸ਼ੰਸਾ ਵਿਚ ਬੋਲਦੇ ਹੋਏ ਆਖੀ। ਇਨ੍ਹਾਂ ਦੋਹਾਂ ਆਗੂਆਂ ਨੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ, ਤਤਲਾ ਪਿਛਲੇ ਲੰਮੇ ਸਮੇਂ ਤੋਂ ਲੋਕ ਸੇਵਾ ਲਈ ਕਾਰਜ ਕਰਦੇ ਆ ਰਹੇ ਹਨ ਅਤੇ ਉਨ੍ਹਾਂ ਦੁਆਰਾ ਕੀਤੀ ਜਾ ਰਹੀ ਸੇਵਾ ਨੂੰ ਦੇਖਦੇ ਹੋਏ ਹੀ ਬਲਵਿੰਦਰ ਸਿੰਘ ਸੈਫਦੀਪੁਰ ਪ੍ਰਧਾਨ ਅੰਤਰਰਾਸ਼ਟਰੀ ਭਾਊ ਭਾਈਚਾਰਾ ਸੰਗਠਨ ਵੱਲੋਂ ਤਤਲਾ ਨੂੰ ਡੈਨਮਾਰਕ ਦੇ ਪ੍ਰਧਾਨ ਨਿਯੁਕਤ ਕਰਕੇ ਵਿਸ਼ੇਸ਼ ਜਿੰਮੇਵਾਰੀ ਸੌਪੀ ਗਈ ਹੈ। ਭਾਈ ਤਜਵਿੰਦਰ ਸਿੰਘ ਬੱਬੀ ਅਤੇ ਮਨਜੀਤ ਸਿੰਘ ਜੱਸੋਮਜਾਰਾ ਨੇ ਕਿਹਾ ਕਿ, ਅਜਿਹਾ ਕਰਨ ਨਾਲ ਯੂਰਪ ਵਿਚ ਸੰਗਠਨ ਦੀਆਂ ਜੜ੍ਹਾਂ ਹੋਰ ਵੀ ਮਜਬੂਤ ਹੋਈਆਂ ਹਨ ਅਤੇ ਆਸ ਕਰਦੇ ਹਾਂ ਕਿ ਲੋਕ ਸੇਵਾ ਨੂੰ ਸਮਰਪਿਤ ਅੰਤਰਰਾਸ਼ਟਰੀ ਭਾਊ ਭਾਈਚਾਰਾ ਸੰਗਠਨ ਇਸੇ ਤਰ੍ਹਾਂ ਲੋਕਾਂ ਦੀ ਸੇਵਾ ਕਰਦਾ ਰਹੇਗਾ।

Joomla Templates and Joomla Extensions by ZooTemplate.Com

Add comment


Security code
Refresh