Tuesday, Feb 07th

Last update12:23:14 AM GMT

ਭਵਿੱਖ ਵਿੱਚ ਸਿਰਫ਼ ਚੌਣੀਂਦਾ ਗਾਇਕਾਂ ਨਾਲ ਹੀ ਗਾਵਾਂਗੀ-ਮਿਸ ਪੂਜਾ


ਜਲਦ ਦੂਜੀ ਪੰਜਾਬੀ ਫਿਲਮ “ਚੰਨਾ ਸੱਚੀਂ-ਮੁੱਚੀਂ” ਲੈ ਦਰਸ਼ਕਾਂ ਦੀ ਕਚਹਿਰੀ ਵਿੱਚ ਹਾਜ਼ਰ ਮਿਸ ਪੂਜਾ

ਮਿਸ ਪੂਜਾ ਇਟਲੀ ਦੇ ਸ਼ਹਿਰ ਸਬਾਊਦੀਆ ਵਿਖੇ “ਪੰਜਾਬ ਐਕਸਪ੍ਰੈੱਸ”ਨਾਲ ਆਪਣੇ ਵਿਚਾਰ ਸਾਂਝੇ ਕਰਦੀ ਹੋਈ, ਫੋਟੋ-ਕੈਂਥ

ਰੋਮ ਇਟਲੀ 6 ਜੁਲਾਈ (ਕੈਂਥ)ਪੰਜਾਬੀ ਗਾਇਕੀ ਦੇ ਖੇਤਰ ਵਿੱਚ ਆਪਣੀ ਗਾਇਕੀ ਕਲਾ ਨਾਲ ਤਹਿਲਕਾ ਮਚਾਉਣ ਵਾਲੀ ਪੰਜਾਬ ਦੀ ਮਾਣ-ਮੱਤੀ ਪੰਜਾਬਣ ਅਦਾਕਾਰਾ ਤੇ ਲੋਕ ਗਾਇਕਾ ਗੁਰਿੰਦਰ ਕੈਂਥ ਉਰਫ਼ ਮਿਸ ਪੂਜਾ ਅੱਜ-ਕਲ੍ਹ ਆਪਣੀ ਪਹਿਲੀ ਵਿਸ਼ੇਸ਼ ਯੂਰਪ ਫੇਰੀ ਤੇ ਹਨ ਇਸ ਫੇਰੀ ਦੌਰਾਨ ਉਹ ਇਟਲੀ,ਹਾਲੈਂਡ,ਜਰਮਨ,ਫਰਾਂਸ ਆਸਟਰੀਆ ਤੇ ਗਰੀਸ ਆਦਿ ਯੂਰਪੀਅਨ ਦੇਸ਼ਾਂ ਵਿੱਚ ਆਪਣੇ ਲਾਈਵ ਸ਼ੋਅ ਪੇਸ਼ ਕਰਨਗੇ।ਇਟਲੀ ਦੇ ਸ਼ਹਿਰ ਸਬਾਊਦੀਆ(ਲਾਤੀਨਾ) ਵਿਖੇ ਆਪਣੇ ਵਿਚਾਰ “ਪੰਜਾਬ ਐਕਸਪ੍ਰੈੱਸ” ਨਾਲ ਸਾਂਝੇ ਕਰਦਿਆਂ ਮਿਸ ਪੂਜਾ ਨੇ ਕਿਹਾ ਕਿ ਉਹ ਆਪਣੀ ਪਹਿਲੀ ਯੂਰਪ ਫੇਰੀ ਦੇ ਪਹਿਲੇ ਲਾਈਵ ਸ਼ੋਅ ਵਿੱਚ ਮਿਲੇ ਪੰਜਾਬੀ ਭਾਈਚਾਰੇ ਦੇ ਭਰਪੂਰ ਪਿਆਰ ਤੋਂ ਅਥਾਹ ਖੁਸ਼ ਹੈ ਜਿਸ ਲਈ ਉਹ ਇਟਲੀ ਵੱਸਦੇ ਪੰਜਾਬੀਆਂ ਦਾ ਤਹਿ-ਦਿਲੋਂ ਧੰਨਵਾਦ ਕਰਦੀ ਹੈ ਜਿਨ੍ਹਾਂ ਉਸ ਨਿਮਾਣੀ ਨੂੰ ਐਨਾ ਮਾਣ-ਸਤਿਕਾਰ ਦਿੱਤਾ ਅਤੇ ਆਪਣੀ ਰੁਝੇਵਿਆਂ ਭਰੀ ਜਿੰਦਗੀ ਤੋਂ ਸਮਾਂ ਕੱਢ ਪ੍ਰੋਗਰਾਮ ਦੇਖਣ ਆਏ।ਉਮੀਦ ਹੈ ਕਿ ਉਸ ਦੇ ਅਗਲੇ ਸ਼ੋਅ ਜੋ ਕਿ 17 ਜੁਲਾਈ ਨੂੰ ਬਰੇਸ਼ੀਆ ਤੇ 18 ਜੁਲਾਈ ਨੂੰ ਵੀਆਦਾਨਾ ਮਾਨਤੋਵਾ ਵਿਖੇ ਹੋ ਰਹੇ ਹਨ ਨੂੰ ਇਸ ਤਰ੍ਹਾਂ ਹੀ ਇਟਲੀ ਦਾ ਪੰਜਾਬੀ ਭਾਈਚਾਰਾ ਸਹਿਯੋਗ ਦੇਵੇਗਾ।ਮਿਸ ਪੂਜਾ ਆਪਣੀ ਕਾਮਯਾਬੀ ਦੇ ਸਹੀ ਹੱਕਦਾਰ ਆਪਣੇ ਉਸਤਾਦ ਸਵ: ਕੇਸਰ ਨਾਥ ਕੇਸਰ ,ਉਸਤਾਦ ਸ਼੍ਰੀ ਐਮ,ਐਸ,ਨਾਬੀਨਾ ਤੇ ਆਪਣੇ ਪਰਿਵਾਰ ਨੂੰ ਮੰਨਦੀ ਹੈ ਜਿਨ੍ਹਾਂ ਉਸ ਨੂੰ ਗਾਇਕੀ ਖੇਤਰ ਵਿੱਚ ਆਉਣ ਲਈ ਭਰਪੂਰ ਸਹਿਯੋਗ ਦਿੱਤਾ।ਮਿਸ ਪੂਜਾ ਨੇ ਇਹ ਗੱਲ ਸਿੱਧ ਹੀ ਨਹੀਂ ਕੀਤੀ ਕਿ ਕੁੜੀਆਂ ਅਯੋਗ ਯੁੱਗ ਵਿੱਚ ਮੁੰਡਿਆਂ ਤੋਂ ਕਿੱਤੇ ਅੱਗੇ ਸਗੋਂ ਉਨ੍ਹਾਂ ਮਾਪਿਆਂ ਦੇ ਦਿਲਾਂ ਵਿੱਚੋਂ ਇਹ ਹੀਣ ਭਾਵਨਾ ਨੂੰ ਕੱਢਣ ਦੀ ਵੀ ਕੋਸ਼ਿਸ਼ ਕੀਤੀ ਹੈ ਜਿਹੜੇ ਧੀਆਂ ਨੂੰ ਬੋਝ ਜਾਂ ਸਰਾਪ ਸਮਝਦੇ ਹਨ।ਪੰਜਾਬੀ ਗਾਇਕੀ ਵਿੱਚ ਹਰ ਵਰਗ ਦੇ ਸਰੋਤੇ ਦੀ ਚਹੇਤੀ ਮਿਸ ਪੂਜਾ ਨੇ ਪੰਜਾਬੀ ਫਿਲਮ “ਪੰਜਾਬਣ” ਨਾਲ ਪੰਜਾਬੀ ਫਿਲਮਾਂ ਵਿੱਚ ਦਸਤਕ ਦੇ ਕੇ ਹੁਣ ਪੰਜਾਬੀ ਫਿਲਮਾਂ ਦੇ ਖੇਤਰ ਵਿੱਚ ਵੀ ਆਪਣੀ ਕਲਾ ਕਾਬਲੀਅਤ ਨਾਲ ਨਵਾਂ ਇਤਿਹਾਸ ਰਚਣ ਦਾ ਐਲਾਨ ਕਰ ਦਿੱਤਾ ਹੈ ਤੇ ਬਹੁਤ ਜਲਦ ਆਪਣੀ ਦੂਸਰੀ ਪੰਜਾਬੀ ਫਿਲਮ “ਚੰਨਾ ਸੱਚੀਂ-ਮੁੱਚੀਂ”ਲੈਂਦੇ ਦਰਸ਼ਕਾਂ ਦੀ ਕਚਹਿਰੀ ਵਿੱਚ ਪੇਸ਼  ਹੋ ਰਹੀ ਹੈ।ਮਿਸ ਪੂਜਾ ਅਨੁਸਾਰ ਜਦੋਂ ਤੱਕ ਉਸ ਨੂੰ ਦਰਸ਼ਕ ਪੰਜਾਬੀ ਫਿਲਮਾਂ ਲਈ ਭਰਪੂਰ ਹੁੰਗਾਰਾ ਦਿੰਦੇ ਰਹਿਣਗੇ ਉਦੋਂ ਤੱਕ ਉਹ ਫਿਲਮਾਂ ਵਿੱਚ ਕੰਮ ਕਰੇਗੀ।ਇੱਕ ਪੁੱਛੇ ਗਏ ਸਵਾਲ ਦੇ ਜਵਾਬ ਮਿਸ ਪੂਜਾ ਨੇ ਕਿਹਾ ਕਿ ਉਹ ਭਵਿਖ ਵਿੱਚ ਸਿਰਫ਼ ਚੌਣੀਂਦਾ ਗਾਇਕਾਂ ਨਾਲ ਹੀ ਗਾਉਣਗੇ ਪਰ ਉਸ ਦਾ ਇਹ ਵੀ ਮੰਨਣਾ ਹੈ ਕਿ ਜੇਕਰ ਉਹ ਐਨੇ ਗੀਤ ਸਾਰੇ ਗਾਇਕਾਂ ਨਾਲ ਨਾ ਗਾਉਂਦੀ ਤਾਂ ਸ਼ਾਇਦ ਇਸ ਮੁਕਾਮ ਤੇ ਨਾ ਹੁੰਦੀ।ਮਿਸ ਪੂਜਾ ਨੇ ਕਿਹਾ ਕਿ ਉਹ ਆਪਣੇ ਤੋਂ ਸੀਨੀਅਰ ਸਾਰੇ ਗਾਇਕ ਤੇ ਗਾਇਕਾਵਾਂ ਦੀ ਫੈਨ ਹੈ ਪਰ ਨਕਲ ਕਿਸੇ ਦੀ ਵੀ ਨਹੀਂ ਕਰਦੀ ।ਉਸ ਦਾ ਗਾਉਣ ਦਾ ਆਪਣਾ ਵੱਖਰਾ ਅੰਦਾਜ਼ ਹੈ ਜਿਸ ਨੂੰ ਸਮੂਹ ਪੰਜਾਬੀਆਂ ਨੇ ਬੇਹੱਦ ਪਸੰਦ ਕੀਤਾ।ਉਸ ਨੇ ਕਿਹਾ ਕਿ ਜਿੱਥੇ ਉਸ ਨੂੰ ਪੰਜਾਬ ਰਹਿੰਦੇ ਪੰਜਾਬੀਆਂ ਨੇ ਉਸ ਦੀ ਉਮੀਦ ਤੋਂ ਵੱਧ ਪਿਆਰ-ਸਤਿਕਾਰ ਦਿੱਤਾ ਉੱਥੇ ਉਸ ਨੂੰ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨੇ ਵਿਸ਼ਵ ਭਰ ਦੇ ਸਰੋਤਿਆਂ ਦੇ ਰੂ-ਬਰੂ ਕੀਤਾ।ਆਪਣੀ ਇਸ ਪਹਿਲੀ ਯੂਰਪ ਫੇਰੀ ਲਈ ਮਿਸ ਪੂਜਾ ਉੱਘੇ ਸਿੰਗਾਰ ਪ੍ਰਮੋਟਰ ਸ਼੍ਰੀ ਰੋਮੀ ਟਾਹਲੀ ਦਾ ਵਿਸ਼ੇਸ਼ ਧੰਨਵਾਦ ਕਰਦੀ ਹੈ ਜਿਨ੍ਹਾਂ ਕਿ ਯੂਰਪ ਵੱਸਦੇ ਪੰਜਾਬੀਆਂ ਦੀ ਜੋਰਦਾਰ ਮੰਗ ਜੋ ਪਿਛਲੇ ਕਾਫ਼ੀ ਸਾਲਾਂ ਤੋਂ ਸੀ ਨੂੰ ਪੂਰਾ ਕੀਤਾ।ਯੂਰਪ ਵੱਸਦੇ ਪੰਜਾਬੀਆਂ ਨੂੰ ਉਸ ਦਾ ਇਹ ਹੀ ਕਹਿਣਾ ਹੈ ਕਿ ਪੰਜਾਬੀ ਦੁਨੀਆ ਦੇ ਜਿਸ ਮਰਜ਼ੀ ਦੇਸ਼ ਰਹਿਣ ਪਰ ਆਪਣੀ ਮਾਂ ਬੋਲੀ ਪੰਜਾਬੀ ਨੂੰ ਕਦੇ ਨਾ ਭੁੱਲਣ।

Joomla Templates and Joomla Extensions by ZooTemplate.Com

Add comment


Security code
Refresh