ਮਾਤਾ ਪਿਤਾ ਤੇ ਭਰਾ ਨਾਲ ਨਵਨੀਤ ਕੌਰ ਸੈਣੀ
ਕਰੇਮੋਨਾ (ਇਟਲੀ) 3 ਨਵੰਬਰ (ਦਵਿੰਦਰਪਾਲ ਮਾਵੀ) - ਇਟਲੀ ਵਿੱਚ ਰਹਿ ਰਿਹਾ ਭਾਰਤੀ ਭਾਈਚਾਰਾ ਜਿੱਥੇ ਵਪਾਰ, ਧਾਰਮਿਕ, ਸਮਾਜਿਕ, ਸੱਭਿਆਚਾਰਕ ਤੇ ਖੇਡਾਂ ਦੇ ਖੇਤਰ ਵਿੱਚ ਮੱਲਾਂ ਮਾਰ ਰਿਹਾ ਹੈ, ਉੱਥੇ ਇਟਲੀ ਦੇ ਸਕੂਲਾਂ ਵਿੱਚ ਪੜ੍ਹ ਰਹੇ ਭਾਰਤੀ ਵਿਦਿਆਰਥੀ ਵੀ ਆਪਣੀ ਮਿਹਨਤ ਸਦਕਾ ਪੜ੍ਹਾਈ ਵਿੱਚ ਚੰਗੀਆਂ ਪੁਜੀਸ਼ਨਾਂ ਹਾਸਿਲ ਕਰਕੇ ਆਪਣੇ ਦੇਸ਼ ਅਤੇ ਮਾਪਿਆਂ ਦਾ ਨਾਮ ਖੂਬ ਚਮਕਾ ਰਹੇ ਹਨ। ਮਾਨਤੋਵਾ ਜਿਲ੍ਹੇ ਦੇ ਡਿਗਰੀ ਕਾਲਜ ਆਜੋਲਾ ਵਿਖੇ ਡਾਕਟਰੀ ਦੀ ਪੜ੍ਹਾਈ ਕਰ ਰਹੀ ਨਵਨੀਤ ਕੌਰ ਸੈਣੀ ਨੇ ਆਪਣੀ ਕਲਾਸ ਦੇ ਨਾਲ ਨਾਲ ਪੂਰੇ ਸਕੂਲ ਦੇ ਵਿਦਿਆਰਥੀਆਂ 'ਚੋਂ ਸਭ ਤੋਂ ਵੱਧ ਅੰਕ ਹਾਸਿਲ ਕੀਤੇ ਹਨ। ਪੰਜਾਬ ਦੇ ਜਿਲ੍ਹਾ ਰੋਪੜ ਨਾਲ ਸਬੰਧਿਤ ਮਨਮੋਹਣ ਸਿੰਘ ਅਤੇ ਮਾਤਾ ਹਰਜਿੰਦਰ ਕੌਰ ਦੀ ਇਸ ਹੋਣਹਾਰ ਸਪੁੱਤਰੀ ਨਵਨੀਤ ਕੌਰ ਸੈਣੀ ਨੇ ਕਲਾਸ 'ਚੋਂ 90 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ। ਸਕੂਲ ਦੇ ਅਧਿਆਪਕਾਂ ਅਤੇ ਮਾਪਿਆਂ ਨੂੰ ਜਿੱਥੇ ਇਸ ਹੋਣਹਾਰ ਵਿਦਿਆਰਥਣ ਨਵਨੀਤ ਕੌਰ ਸੈਣੀ ਦੀ ਪ੍ਰਾਪਤੀ ਉੱਤੇ ਮਾਣ ਅਤੇ ਖੁਸ਼ੀ ਹੈ, ਉੱਥੇ ਨਵਨੀਤ ਕੌਰ ਸੈਣੀ ਦਾ ਕਹਿਣਾ ਹੈ ਕਿ, ਉਹ ਇਸ ਖੇਤਰ ਵਿੱਚ ਉੱਚ ਮਜਿੰਲਾਂ ਨੂੰ ਛੂਹਣਾ ਚਾਹੁੰਦੀ ਹੈ। ਸਕੂਲ ਵੱਲੋਂ ਨਵਨੀਤ ਕੌਰ ਸੈਣੀ ਨੂੰ 300 ਯੂਰੋ ਵਜੀਫਾ ਤੇ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।















Comments
RSS feed for comments to this post