ਫੋਟੋ ਧੰਨਵਾਦ ਸਹਿਤ ਨੀਟੀਦ
ਓਸਲੋ (ਨਾੱਰਵੇ) 21 ਦਸੰਬਰ (ਰੁਪਿੰਦਰ ਢਿੱਲੋਂ ਮੋਗਾ) - ਨਾਰਵੇ 'ਚ ਹਰ ਸਾਲ ਨਾੱਰਵੀਜੀਅਨ ਆਫ ਦਾ ਯੀਅਰ ਐਵਾਰਡ ਉਹਨਾਂ ਸਖਸ਼ੀਅਤਾਂ ਨੂੰ ਦਿੱਤਾ ਜਾਦਾ ਹੈ, ਜਿਹਨਾਂ ਦਾ ਕੰਮ ਨਾਰਵੀਜੀਅਨ ਲੋਕਾਂ ਦੀ ਨਜ਼ਰਾਂ ਵਿੱਚ ਸਨਮਾਨਯੋਗ ਤੇ ਸ਼ਲਾਘਾਯੋਗ ਹੁੰਦਾ ਹੈ। ਇਸ ਸਾਲ ਦਿੱਤੇ ਜਾ ਰਹੇ ਇਸ ਐਵਾਰਡ ਨੂੰ ਹਾਸਿਲ ਕਰਨ ਵਾਲੀ ਨਾੱਰਵੇ ਦੀ ਮੌਜੂਦਾ ਸਰਕਾਰ ਲੇਬਰ ਪਾਰਟੀ ਦੇ ਓਸਲੋ ਵਿਦਿਆਰਥੀ ਵਿੰਗ ਦੀ ਵਾਈਸ ਪ੍ਰੈਜ਼ੀਡੈਂਟ ਸਿੱਖੀ ਸਰੂਪ ਧਾਰਨ ਕੇਸਕੀ ਸਜਾਉਂਦੀ ਬੀਬੀ ਪ੍ਰਭਲੀਨ ਕੌਰ (18) ਵੀ ਸ਼ਾਮਿਲ ਹੈ। ਜ਼ਿਕਰਯੋਗ ਗੱਲ ਇਹ ਹੈ ਕਿ ਇਹ ਹੋਣਹਾਰ ਬੱਚੀ 22 ਜੁਲਾਈ ਨੂੰ ਨਾੱਰਵੇ 'ਚ ਵਾਪਰੇ ਵਾਸ਼ਿਆਨਾ ਕਾਂਡ ਜਿਸ ਵਿੱਚ 70 ਤੋਂ ਉਪਰ ਨੌਜਵਾਨ ਲੜਕੇ ਲੜਕੀਆਂ ਮੱਨੁਖਤਾ ਦੇ ਦੁਸ਼ਮਣ ਇਨਸਾਨ ਦੀ ਸੋਚ ਦਾ ਸ਼ਿਕਾਰ ਹੋ ਗਏ ਸਨ 'ਚ ਵਾਹਿਗੁਰੂ ਦੀ ਮਿਹਰ ਅਤੇ ਆਪਣੀ ਸੂਝਬੂਝਤਾ ਕਾਰਨ ਬਚ ਗਈ ਸੀ। ਇਸ ਸਾਲ ਇਸ ਨੂੰ ਇਹ ਐਵਾਰਡ ਕਿਸੇ ਵੀ ਧਰਮ ਵੱਲੋਂ ਸਿਰ 'ਤੇ ਸਜਾਈ ਜਾਂਦੀ ਦਸਤਾਰ/ਸਕਾਫ ਆਦਿ ਬਣ ਨਾੱਰਵੇ ਦੇ ਕਾਨੂੰਨ ਦੀ ਦੇਵੀ ਦੇ ਮੰਦਰ 'ਚ ਨਾ ਕੰਮ ਕਰਨ ਦੀ ਕਈ ਪਾਰਟੀਆਂ ਵੱਲੋਂ ਹੱਕ 'ਚ ਬੁਲੰਦ ਕੀਤੀ ਜਾਂਦੀ ਆਵਾਜ ਦੇ ਵਿਰੁੱਧ ਦਸਤਾਰ ਦੇ ਹੱਕ 'ਚ ਪੈਰਵਾਈ ਕਰਨ ਪ੍ਰਤੀ ਦਿੱਤਾ ਜਾਣਾ ਹੈ। ਇਸ ਤੋਂ ਇਲਾਵਾ ਜਰਮਨ ਨਿਵਾਸੀ ਮਾਰਕਲ ਗਲੇਫੇ (32) ਜਿਸ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ 22 ਜੁਲਾਈ ਵਾਲੇ ਦਿਨ 20 ਤੋਂ ਜਿਆਦਾ ਨੌਜਵਾਨਾ ਦੀ ਜਾਨ ਬਚਾਈ ਅਤੇ ਸੀਨੋਵਾ ਕਵਾਮੇ (20) ਜਿਸ ਨੇ ਕਿ ਨਾਰਵੇ ਦੇ ਹਾਰਡਾਗਰਵਿਦਾ ਏਰੀਆ 'ਚ ਸਰਕਾਰ ਵੱਲੋਂ ਕੁਦਰਤੀ ਸੁੰਦਰਤਾ ਵਾਲੇ ਇਲਾਕੇ 'ਚ ਬਣਾਏ ਜਾ ਰਹੇ ਪ੍ਰਾਜੈਕਟ ਦਾ ਡਟ ਕੇ ਵਿਰੋਧ ਕਰਨ 'ਚ ਲੋਕਾਂ ਨੂੰ ਜੱਥੇਬੰਦ ਕਰ ਇਸ ਪ੍ਰਾਜੈਕਟ ਨੂੰ ਰੋਕਿਆ ਨੂੰ ਦਿੱਤਾ ਜਾ ਰਿਹਾ ਹੈ।














