Tuesday, Feb 07th

Last update12:23:14 AM GMT

"ਜਿਵੇਂ ਚੰਨ ਨੂੰ ਚਾਨਣੀ ਐਨਾ ਸਾਨੂੰ ਤੇਰੇ ਨਾਲ ਪਿਆਰ ਵੇ"ਵਾਲੀ ਸ਼ਰਨ ਚੀਮਾ ਵਿਆਹ ਤਾਂ ਕਰਵਾਉਗੀ ਪਰ ........

ਨਾ ਗਾਇਕ ਨਾਲ,ਨਾ ਗੀਤਕਾਰ ਨਾਲ ਤੇ ਨਾਂਹੀ ਸੰਗੀਤਕਾਰ ਨਾਲ - ਸ਼ਰਨ ਚੀਮਾ

ਰੋਮ, 15 ਜੂਨ (ਕੈਂਥ) - ਪੰਜਾਬੀ ਗਾਇਕੀ ਖੇਤਰ ਵਿੱਚ ਆਪਣੀ ਮਿੱਠਾਸ ਭਰੀ ਤੇ ਦਮਦਾਰ ਅਵਾਜ਼ ਵਿੱਚ ਸਰੋਤਿਆਂ ਨੂੰ ਮੰਤਰਮੁਗਧ ਕਰਨ ਵਾਲੀ ਨਾਮਵਾਰ ਲੋਕ ਗਾਇਕਾ ਮਿਸ ਸ਼ਰਨ ਚੀਮਾ ਅੱਜ-ਕਲ੍ਹ ਆਪਣੀ ਵਿਸੇਸ ਯੂਰਪ ਫੇਰੀ ਤੇ ਹਨਇਸ ਪਤੱਰਕਾਰ ਨਾਲ ਇਟਲੀ ਦੇ ਸ਼ਹਿਰ ਪਾਰਮਾ ਵਿਖੇ ਆਪਣੇ ਵਿਚਾਰ ਸਾਂਝੇ ਕਰਦਿਆਂ ਸ਼ਰਨ ਚੀਮਾ ਨੇ ਕਿਹਾ ਕਿ ਉਹ ਪਿਛਲੇ ਲੰਮੇਂ ਸਮੇਂ ਤੋਂ ਪੰਜਾਬੀ ਮਾਂ ਬੋਲੀ ਤੇ ਪੰਜਾਬੀ ਸਭਿਆਚਾਰ ਦੀ ਸੇਵਾ ਕਰ ਰਹੀ ਹੈ ਪਰ ਆਪਣੇ ਸਰੋਤਿਆਂ ਦੇ ਰੂ--ਰੂ ਪਿਛਲੇ ਛੇ ਸਾਲਾਂ ਤੋਂ ਪੂਰਨਰੂਪ ਵਿੱਚ ਹੋਈ ਪੰਜਾਬੀ ਸਭਿਆਚਾਰ ਨੂੰ ਪਿਆਰ ਕਰਨ ਵਾਲਿਆਂ ਦੀ ਪਹਿਲੀ ਪੰਸਦ ਬਣਦੀ ਜਾ ਰਹੀ ਸ਼ਰਨ ਚੀਮਾ ਦੇ ਪ੍ਰਸਿੱਧ ਗੀਤਾਂ ਵਿੱਚੋਂ " ਜਿਵੇਂ ਚੰਨ ਨੂੰ ਚਾਨਣੀ ਐਨਾ ਸਾਨੂੰ ਤੇਰੇ ਨਾਲ ਪਿਆਰ,ਰੰਗ ਕਾਲਾ ਪੈ ਗਿਆ ਵੇਂ ਤੇਰੇ ਫਿਕਰਾਂ ਦੇ ਨਾਲ,ਤੇ ਇੱਦਾਂ ਨਹੀਂ ਨਿਭਣੇ ਪਿਆਰ ਮਖੱਣਾ ਛੱਡ ਮਾਰਣੇ ਗਲੀ ਵਿੱਚ ਲਲਕਾਰੇ,ਆਦਿ ਵਿਸੇਸ ਵਰਨਣਯੋਗ ਹੈਰੰਜਨ ਰੋਮੀ ਨੂੰ ਆਪਣਾ ਉਸਤਾਦ ਮੰਨਣ ਵਾਲੀ ਸ਼ਰਨ ਚੀਮਾ ਦੀਆਂ ਦੋ ਸੋਲੋ ਤੇ ਤਿੰਨ ਡਿਊਟ ਟੇਪਾ ਚੁੱਕੀਆਂ ਹਨ ਜਿਨ੍ਹਾਂ ਵਿੱਚ ਲੈਬਰ ਹੁਸੈਨਪੁਰੀ ਨਾਲ "ਚਲਾਕੀਆ"ਵਿਸੇਸ ਚਰਚਿਤ ਹੋਈਅੱਜ ਕਲ੍ਹ ਸੂਫੀ ਰਾਜ ਗਾਇਕ ਜਨਾਬ ਹੰਸ ਰਾਜ ਹੰਸ ਤੋਂ ਗਾਇਕੀ ਕਲਾ ਦੀਆਂ ਬਾਰੀਕੀਆਂ ਨੂੰ ਸਿੱਖ ਰਹੀ ਸ਼ਰਨ ਚੀਮਾ ਨੂੰ ਸਾਦਗੀ ਬੇਹੱਦ ਪੰਸਦ ਹੈ ਵਿਆਹ ਸੰਬਧੀ ਚੀਮਾ ਦਾ ਕਹਿਣਾ ਹੈ ਕਿ ਉਹ ਵਿਆਹ ਤਾਂ ਜ਼ਰੂਰ ਕਰਵਾਏਗੀ ਪਰ ਨਾ ਗਾਇਕ ਨਾਲ,ਨਾ ਗੀਤਕਾਰ ਨਾਲ ਤੇ ਨਾਂਹੀ ਸੰਗੀਤਕਾਰ ਨਾਲ ਚੀਮਾ ਵਿਆਹ ਸਿਰਫ਼ ਬਿਜਨਸਮੈਂਨ ਨਾਲ ਹੀ ਕਰਵਾਏਗੀਆਪਣੇ ਸਰੋਤਿਆਂ ਨੂੰ ਉਸ ਦਾ ਇਹੀ ਸੁਨੇਹਾ ਹੈ ਕਿ ਉਹ ਸਿਰਫ਼ ਚੰਗਾ ਹੀ ਸੁਣਨ ਸ਼ਰਨ ਚੀਮਾ ਭੱਵਿਖ ਵਿੱਚ ਕਦੇਂ ਵੀ ਅਜਿਹਾ ਗੀਤ ਨਹੀਂ ਗਾਵੇਗੀ ਜਿਸ ਨੂੰ ਪਰਿਵਾਰ ਵਿੱਚ ਬੈਠ ਕੇ ਨਾ ਸੁਣਿਆ ਜਾ ਸਕੇ

Joomla Templates and Joomla Extensions by ZooTemplate.Com

Add comment


Security code
Refresh