ਬਾਟੀ ਲਈ ਸਮੱਗਰੀ :
ਮਲਟੀਗਰੇਨ ਆਟਾ : 250 ਗਰਾਮ
ਬੇਕਿੰਗ ਪਾਊਡਰ : 1 ਛੋਟਾ ਚੱਮਚ
ਸੌਫ਼ : 1 ਛੋਟਾ ਚੱਮਚ
ਮਿੱਠਾ ਸੋਢਾ : ਅੱਧਾ ਚੱਮਚ
ਹਲਦੀ : ਅੱਧਾ ਚੱਮਚ
ਨਮਕ : ਸਵਾਦ ਅਨੁਸਾਰ
ਤੇਲ : ਇਕ ਚੱਮਚ
ਭਰਾਵਣ ਲਈ ਸਮੱਗਰੀ :
ਪਾਲਕ : 250 ਗਰਾਮ
ਵੇਸਣ : ਅੱਧਾ ਕੱਪ
ਨਮਕ : ਸਵਾਦ ਅਨੁਸਾਰ
ਜੀਰਾ : 1 ਛੋਟਾ ਚੱਮਚ
ਲਾਲ ਮਿਰਚ ਪਾਊਡਰ : ਇਕ ਚੌਥਾਈ ਚੱਮਚ
ਹਿੰਗ : ਚੁਟਕੀ ਭਰ
ਧਨੀਆ ਪਾਊਡਰ : ਇਕ ਚੌਥਾਈ ਚੱਮਚ
ਹਰੀ ਮਿਰਚ ਬਾਰੀਕ ਕੱਟੀ ਹੋਈ : 2-3
ਅਮਚੂਰ : ਅੱਧਾ ਛੋਟਾ ਚੱਮਚ
ਗਰਮ ਮਸਾਲਾ : ਅੱਧਾ ਛੋਟਾ ਚੱਮਚ
ਅਦਰਕ : ਇਕ ਇੰਚ ਅਦਰਕ ਦਾ ਟੁਕੜਾ
ਤੇਲ : ਜਰੂਰਤ ਅਨੁਸਾਰ
ਵਿਧੀ :
ਬਾਟੀ ਦੀ ਸਮੱਗਰੀ ਨੂੰ ਇਕਸਾਰ ਕਰ ਲਓ। ਇਸ ਵਿੱਚ ਥੋੜ•ਾ-ਥੋੜ•ਾ ਪਾਣੀ ਪਾਉਂਦੇ ਹੋਏ ਸਖਤ ਆਟਾ ਗੁੰਨ ਲਓ। ਇੱਕ ਪੈਨ ਵਿੱਚ ਤੇਲ ਗਰਮ ਕਰੋ। ਇਸ ਵਿੱਚ ਜੀਰਾ, ਸੌਫ਼, ਅਦਰਕ, ਹਰੀ ਮਿਰਚ, ਹਿੰਗ ਪਾ ਕੇ ਭੁੰਨ ਲਓ। ਬਾਰੀਕ ਕੱਟੀ ਪਾਲਕ ਅਤੇ ਨਮਕ ਪਾ ਕੇ ਹਲਕੀ ਅੱਗ ਉੱਤੇ ਪਕਾਓ। ਵੇਸਣ ਅਤੇ ਸਾਰੇ ਮਸਾਲੇ ਪਾ ਕੇ ਥੋੜ•ਾ ਜਿਹਾ ਭੁੰਨੋ। ਜਦੋਂ ਮਿਸ਼ਰਣ ਪੈਨ ਨੂੰ ਛੱਡਣ ਲੱਗੇ, ਤਾਂ ਗੈਸ ਬੰਦ ਕਰ ਦਿਓ। ਬਾਟੀ ਬਨਾਉਣ ਲਈ ਆਟੇ ਦੀਆਂ ਲੋਈਆਂ ਬਣਾ ਲਓ। ਲੋਈ ਨੂੰ ਇਕ ਇਕ ਕਰ ਕੇ ਹੱਥਾਂ ਨਾਲ ਫੈਲਾ ਲਓ। ਭਰਾਵਨ ਭਰ ਕੇ ਕਿਨਾਰਿਆਂ ਨੂੰ ਸਮੇਟਦੇ ਹੋਏ ਲੋਈ ਦਾ ਰੂਪ ਦੇਕੇ ਹਲਕਾ ਜਿਹਾ ਦਬਾ ਦਿਓ। ਪਹਿਲਾਂ ਤੋਂ ਗਰਮ ਤੰਦੂਰ ਵਿੱਚ ਸੁਨਿਹਰੀ ਹੋਣ ਤੱਕ ਬਾਟੀਆਂ ਸੇਕ ਲਓ। ਮਨਪਸੰਦ ਚਟਨੀ ਜਾ ਸਾੱਸ ਨਾਲ ਗਰਮ ਗਰਮ ਪਰੋਸੋ।
ਪਾਲਕ ਬਾਟੀ
- Tuesday, 06 December 2011 13:05














