ਲੰਡਨ, 7 ਜੁਲਾਈ (ਟੋਪਏਜੰਸੀ) - ਬ੍ਰਿਟੇਨ ਵਿਚ ਦੱਖਣ ਏਸ਼ੀਆਈ ਲੋਕਾਂ ਅਤੇ ਹੋਰ ਜਾਤਾਂ ਘੱਟ ਗਿਣਤੀਆਂ ਨੂੰ ਨਿਯਮਿਤ ਰੂਪ ਨਾਲ ਕੈਂਸਰ ਦੀ ਜਾਂਚ ਕਰਵਾਉਣ ਲਈ ਕਿਹਾ ਗਿਆ ਹੈ। ਇਕ ਸਵੈਇੱਛੁਕ ਇਕਾਈ ‘ਏਥਨਿਕ ਮਾਈਨਾਰਿਟੀ ਕੈਂਸਰ ਅਵੇਅਰਨੈਸ ਵੀਕ’ ਨੌਂ ਜੁਲਾਈ ਨੂੰ ਨਾਟਿੰਘਮ ਅਤੇ 10 ਜੁਲਾਈ ਨੂੰ ਲੰਡਨ ਵਿਚ ਬਿਨਾਂ ਫੀਸ ਸਲਾਹ ਕੈਂਪਾਂ ਦਾ ਆਯੋਜਨ ਕਰ ਰਿਹਾ ਹੈ। ਇਕਾਈ ਦਾ ਕਹਿਣਾ ਹੈ ਕਿ ਦੱਖਣ ਏਸ਼ੀਆਈ ਸਮੁਦਾਇ ਦੀਆਂ ਕੁਝ ਔਰਤਾਂ ਨੂੰ ਜਾਂ ਤਾਂ ਕੈਂਸਰ ਦੀ ਨਿਯਮਤ ਜਾਂਚ ਕਰਵਾਉਣ ਦੇ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ ਜਾਂ ਅਸਲ ਵਿਚ ਇਕ ਜਾਂਚ ਕਰਵਾ ਲੈਣੀ ਚਾਹੀਦੀ ਹੈ।









