Tuesday, Feb 07th

Last update12:23:14 AM GMT

ਅੱਖਾਂ ਦੀ ਜੋਤ ਨੂੰ ਬਰਕਰਾਰ ਰੱਖੋ

ਅੱਖਾਂ ਮਨੁੱਖੀ ਸਰੀਰ ਦਾ ਬਹੁਤ ਹੀ ਮਹੱਤਵਪੂਰਨ ਹਿੱਸਾ ਹਨ। ਤੰਦਰੁਸਤ ਅੱਖਾਂ ਲਈ ਚੰਗੀ ਸਿਹਤ ਦਾ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਪੂਰਾ ਸਰੀਰ ਤੰਦਰੁਸਤ ਹੈ ਤਾਂ ਅੱਖਾਂ ਵੀ ਤੰਦਰੁਸਤ ਰਹਿਣਗੀਆਂ।
ਕਈ ਵਾਰ ਸਰੀਰ ਵਿਚ ਕੁਝ ਜਰੂਰੀ ਵਿਟਾਮਿਨਾਂ ਦੀ ਘਾਟ ਨਾਲ ਵੀ ਅੱਖਾਂ ਵਿਚ ਕਈ ਤਰਾਂ ਦੇ ਵਿਕਾਰ ਪੈਦਾ ਹੋ ਜਾਂਦੇ ਹਨ। ਵਿਟਾਮਿਨ ‘ਏ‘ ਦੀ ਘਾਟ ਦੇ ਕਾਰਨ ਮੋਤੀਆ ਬਿੰਦ ਅਤੇ ਅੱਖਾਂ ਦੇ ਅਗਲੇ ਭਾਗ ਵਿਚ ਤਰਲ ਪਦਾਰਥ ਦੀ ਘਾਟ ਵਰਗੀਆਂ ਬਿਮਾਰੀਆਂ ਪੈਦਾ ਹੋ ਜਾਂਦੀਆਂ ਹਨ ਅਤੇ ਕਈ ਵਾਰ ਅੰਨ੍ਹੇਪਨ ਤੱਕ ਦੀ ਨੌਬਤ ਵੀ ਆ ਜਾਂਦੀ ਹੈ।
ਵਿਟਾਮਿਨ ‘ਏ‘ ਦੀ ਵਧੇਰੀ ਮਾਤਰਾ ਪ੍ਰਾਪਤ ਕਰਨ ਲਈ ਦੁੱਧ, ਮੱਖਣ, ਘਿਓ, ਪੱਕੇ ਅੰਬ, ਪਪੀਤਾ, ਗਾਜਰ, ਤਰਬੂਜ਼, ਟਮਾਟਰ, ਹਰੀਆਂ ਸਬਜ਼ੀਆਂ ਆਦਿ ਦੀ ਵਰਤੋਂ ਵਧੇਰੇ ਕਰਨੀ ਚਾਹੀਦੀ ਹੈ। ਵਿਟਾਮਿਨ ‘ਬੀ‘ ਤੰਦਰੁਸਤ ਅੱਖਾਂ ਬਰਕਰਾਰ ਰੱਖਣ ਲਈ ਬਹੁਤ ਲਾਭਦਾਇਕ ਹੈ। ਇਹ ਵਿਟਾਮਿਨ ਦੁੱਧ, ਦਹੀਂ, ਅਨਾਜ, ਸੋਇਆਬੀਨ, ਸੁੱਕੇ ਫਲ ਅਤੇ ਮੇਵਿਆਂ ਤੋਂ ਪ੍ਰਾਪਤ ਹੁੰਦਾ ਹੈ। ਜੇਕਰ ਸਰੀਰ ਵਿਚ ਵਿਟਾਮਿਨ ਸੀ ਦੀ ਕਮੀ ਹੋ ਜਾਵੇ ਤਾਂ ਅੱਖਾਂ ਵਿਚ ਭਾਰੀਪਨ ਅਤੇ ਜਲਦ ਥਕਾਵਟ ਹੋਣ ਲੱਗ ਜਾਂਦੀ ਹੈ। ਵਿਟਾਮਿਨ ‘ਸੀ‘ ਆਂਵਲਾ, ਨਿੰਬੂ, ਸੰਗਤਰੇ, ਮੌਸੱਮੀ, ਹਰੀਆਂ ਸਬਜ਼ੀਆਂ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਬੱਚਿਆਂ ਦੇ ਲਈ ਇਸ ਦੀ ਰੋਜ਼ਾਨਾ ਲੋੜ 30 ਤੋਂ 50 ਮਿਲੀਗ੍ਰਾਮ ਅਤੇ ਵੱਡਿਆਂ ਲਈ 80 ਮਿਲੀਗ੍ਰਾਮ ਹੁੰਦੀ ਹੈ। ਵਿਟਾਮਿਨ ‘ਡੀ‘ ਗਿਆਨ ਤੰਤੂਆਂ ਨੂੰ ਪੋਸ਼ਣ ਦਿੰਦਾ ਹੈ। ਇਸ ਲਈ ਸੂਰਜ ਦੀ ਰੌਸ਼ਨੀ ਦੀ ਵਰਤੋਂ ਨਿਯਮਤ ਰੂਪ ਨਾਲ ਕਰਨੀ ਚਾਹੀਦੀ ਹੈ। ਜਲਦੀ ਹਜ਼ਮ ਹੋਣ ਵਾਲੇ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ ਤਾਂ ਕਿ ਅੱਖਾਂ ਨੂੰ ਭਰਪੂਰ ਭੋਜਨ ਮਿਲਦਾ ਰਹੇ।

ਪ੍ਰਹੇਜ ਅਤੇ ਉਚਿੱਤ ਵਰਤੋਂ :

- ਵਧੇਰੇ ਚਟਪਟੇ ਪਦਾਰਥ, ਤਲੇ ਹੋਏ ਪਦਾਰਥ, ਬਾਸੀ ਅਤੇ ਬਾਜ਼ਾਰੂ ਭੋਜਨ ਅੱਖਾਂ ਲਈ ਨੁਕਸਾਨਦਾਇਕ ਸਾਬਿਤ ਹੁੰਦੇ ਹਨ।
- ਭੋਜਨ ਵਿਚ ਕਾਫ਼ੀ ਮਾਤਰਾ ਵਿਚ ਰੇਸ਼ਿਆਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਜਿਸ ਨਾਲ ਸਰੀਰ ਦੀ ਪਾਚਣ ਕਿਰਿਆ ਤੰਦਰੁਸਤ ਰਹੇ ਅਤੇ ਕਬਜ਼ ਨਾ ਹੋਵੇ। ਜ਼ਿਆਦਾ ਖਾਣ ਤੋਂ ਹਮੇਸ਼ਾ ਬਚਣਾ ਚਾਹੀਦਾ ਹੈ।
- ਧੂੰਆਂ ਅਤੇ ਅੱਗ ਦੇ ਸੇਕ ਤੋਂ ਅੱਖਾਂ ਨੂੰ ਬਚਾਉਣਾ ਚਾਹੀਦਾ ਹੈ। ਮਿੱਟੀ-ਘੱਟਾ ਅੱਖਾਂ ਵਿਚ ਨਾ ਪਵੇ ਇਸ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ।
- ਦਿਨ ਵਿਚ ਇਕ-ਦੋ ਵਾਰ ਠੰਢੇ ਅਤੇ ਤਾਜ਼ੇ ਪਾਣੀ ਨਾਲ ਅੱਖਾਂ ਨੂੰ ਧੋਣਾ ਚਾਹੀਦਾ ਹੈ।
- ਜੇਕਰ ਕਿਸੇ ਨੂੰ ਛੂਤ ਦੀ ਬਿਮਾਰੀ ਹੋਵੇ ਤਾਂ ਖਿਆਲ ਰੱਖਣਾ ਚਾਹੀਦਾ ਹੈ, ਰੋਗੀ ਦੇ ਰੁਮਾਲ, ਕੰਘਾ ਆਦਿ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
- ਦਿਨ ਵਿਚ ਤਿੰਨ-ਚਾਰ ਵਾਰ ਪੈਰਾਂ ਨੂੰ ਠੰਢੇ ਪਾਣੀ ਨਾਲ ਧੋਣ ਨਾਲ ਅੱਖਾਂ ਦੀ ਸ਼ਕਤੀ ਵਧਦੀ ਹੈ। ਰਾਤ ਸਮੇਂ ਸੌਣ ਤੋਂ ਪਹਿਲਾਂ ਪੈਰ ਧੋਣੇ ਚਾਹੀਦੇ ਹਨ।

Joomla Templates and Joomla Extensions by ZooTemplate.Com

Add comment


Security code
Refresh