• ਗਰਮੀਆਂ ਵਿਚ ਲਿਨਨ, ਮਲਮਲ, ਵਾਇਲ ਅਤੇ ਜੂਟ ਆਦਿ ਸੂਤੀ ਕੱਪੜਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਸੂਤੀ ਕੱਪੜੇ ਵਿਚ ਪਸੀਨਾ ਜਲਦੀ ਸੁੱਕ ਜਾਂਦਾ ਹੈ। ਕਾਲੇ ਜਾਂ ਹੋਰ ਗੂੜੇ ਰੰਗ ਦੇ ਕੱਪੜੇ, ਨਾਈਲੋਨ ਦੀਆਂ ਜੁਰਾਬਾਂ ਅਤੇ ਨਾਈਲੋਨ ਦੇ ਅੰਦਰੂਨੀ ਕੱਪੜੇ ਨਾ ਪਾਓ, ਬਲਕਿ ਹਲਕੇ ਰੰਗਾਂ ਦੇ ਕੱਪੜੇ ਪਹਿਨੋ।
• ਗਰਮੀਆਂ ਵਿਚ ਪਸੀਨਾ ਵਧੇਰੇ ਆਉਂਦਾ ਹੈ, ਇਸ ਲਈ ਵੱਧ ਤੋਂ ਵੱਧ ਪਾਣੀ ਪੀਓ। ਪਸੀਨੇ ਦੇ ਨਾਲ ਸਰੀਰ ਵਿਚੋਂ ਕਈ ਜਰੂਰੀ ਤੱਤ ਵੀ ਨਿਕਲ ਜਾਂਦੇ ਹਨ। ਉਸ ਕਮੀ ਨੂੰ ਪੂਰਾ ਕਰਨ ਲਈ ਦਿਨ ਵਿਚ ਇਕ ਜਾਂ ਦੋ ਵਾਰ ਇਲੈਕਟਰਾਲ ਪਾਊਡਰ ਨੂੰ ਸ਼ਿਕੰਜਵੀਂ, ਸ਼ਰਬਤ ਨਾਰੀਅਲ ਪਾਣੀ ਵਿਚ ਮਿਲਾ ਕੇ ਪੀਓ।
• ਗਰਮੀਆਂ ਵਿਚ ਘੀਆ, ਤੋਰੀ, ਪੇਠਾ, ਕਮਲ ਕਕੜੀ ਆਦਿ ਸਬਜ਼ੀਆਂ ਦਾ ਸੇਵਨ ਕਰੋ, ਕਿਉਂਕਿ ਇਹ ਸਰੀਰ ਵਿਚਲੇ ਪਾਣੀ ਦੀ ਕਮੀ ਨੂੰ ਪੂਰਾ ਕਰਦੀਆਂ ਹਨ।
• ਇਸ ਮੌਸਮ ਵਿਚ ਲੌਂਗ, ਜਾਇਫਲ ਅਤੇ ਦਾਲਚੀਨੀ ਆਦਿ ਵਰਗੇ ਮਸਾਲਿਆਂ ਦੀ ਵਰਤੋਂ ਨਾ ਕਰੋ। ਇਹ ਸਰੀਰ ਵਿਚ ਗਰਮੀ ਨੂੰ ਵਧਾਉਂਦੇ ਹਨ।
ਨਾਸ਼ਤੇ ਵਿਚ ਦਲੀਆ, ਫਲ ਜਾਂ ਇਡਲੀ, ਲੱਸੀ ਅਤੇ ਠੰਢੀ ਕਾਫ਼ੀ ਦਾ ਸੇਵਨ ਕਰੋ। ਬਾਸੀ ਜਾਂ ਖਮੀਰ ਵਾਲਾ ਖਾਣਾ ਜਾਂ ਖੱਟੇ ਫਲਾਂ ਦਾ ਰਸ ਸੇਵਨ ਨਹੀਂ ਕਰਨਾ ਚਾਹੀਦਾ। ਗਰਮੀਆਂ ਵਿਚ ਸਿਗਰਟ ਜਾਂ ਸ਼ਰਾਬ ਆਦਿ ਨਾ ਪੀਓ।
• ਭੋਜਨ ਵਿਚ ਪੁਦੀਨਾ, ਪਿਆਜ ਅਤੇ ਕੱਚੇ ਅੰਬ ਦੀ ਵਰਤੋਂ ਵਧੇਰੇ ਕਰੋ।
• ਗਰਮੀ ਦੇ ਮੌਸਮ ਵਿਚ ਜੇਕਰ ਬਹੁਤ ਜਰੂਰੀ ਨਾ ਹੋਵੇ ਤਾਂ ਕੋਸ਼ਿਸ਼ ਕਰੋ ਕਿ ਘਰ ਤੋਂ ਬਾਹਰ ਨਾ ਨਿਕਲੋ। ਸਿਰਦਰਦ ਅਤੇ ਮਾਈਗਰੇਨ ਗਰਮੀ ਦੇ ਮੌਸਮ ਵਿਚ ਵਧ ਜਾਂਦੀ ਹੈ। ਜੇਕਰ ਘਰ ਤੋਂ ਬਾਹਰ ਜਾਣਾ ਵੀ ਪਵੇ ਤਾਂ ਸਿਰ ਢੱਕ ਕੇ ਅਤੇ ਛਤਰੀ ਲੈ ਕੇ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਬਾਹਰ ਨਿਕਲਦੇ ਸਮੇਂ ਚਮੜੀ ‘ਤੇ ਸਨ ਸਕਰੀਨ ਲੋਸ਼ਨ ਲਗਾ ਕੇ ਨਿਕਲੋ।
ਗਰਮੀ ਦੇ ਮੌਸਮ ਵਿਚ ਕੁਝ ਜਰੂਰੀ ਗੱਲਾਂ ਦਾ ਧਿਆਨ ਰੱਖੋ
- Thursday, 22 July 2010 14:44









