ਨਵੀਂ ਦਿੱਲੀ, 23 ਨਵੰਬਰ (ਬਿਊਰੋ) - ਵਿਗਿਆਨੀਆਂ ਵੱਲੋਂ ਖੋਜੀ ਇਕ ਨਵੀਂ ਤਰਕੀਬ ਅਨੁਸਾਰ ਵਰਜਿਨਿਟੀ ਭੰਗ ਹੋ ਜਾਣ ਦੇ ਬਾਅਦ ਵੀ ਉਸਨੂੰ ਵਾਪਸ ਲਿਆਂਦਾ ਜਾ ਸਕਦਾ ਹੈ। ਇਸ ਨਵੀਂ ਤਕਨੀਕ ਅਨੁਸਾਰ ਵਰਜਿਨਿਟੀ ਭੰਗ ਹੋਣ ਦੇ ਡਰ ਨਾਲ ਸੈਕਸ ਨਾ ਕਰ ਸਕਣ ਵਾਲੀਆਂ ਯੁਵਤੀਆਂ ਹੁਣ ਬਿਨਾਂ ਕਿਸੇ ਚਿੰਤਾ ਤੋਂ ਸੈਕਸ ਕਰ ਸਕਦੀਆਂ ਹਨ। ਅੱਜਕਲ੍ਹ ਔਰਤਾਂ ਵਿੱਚ ਵਰਿਜਨਿਟੀ ਰੀਗੇਨ ਕਰਨ ਦੀ ਸਰਜਰੀ ਕਾਫੀ ਪ੍ਰਚਲਿਤ ਹੋ ਰਹੀ ਹੈ। ਵਰਿਜਨਿਟੀ ਰੀਗੇਨ ਕਰਨ ਵਾਲੀ ਇਸ ਸਰਜਰੀ ਨੂੰ ਹਾਈਮਨੋਪਲਾਸਟੀ ਕਹਿੰਦੇ ਹਨ। ਜਿਸ ਵਿੱਚ ਲੋਕਲ ਟਿਸ਼ੂ ਨਾਲ ਹਾਈਮਨ ਨੂੰ ਟਾਇਟ ਕਰ ਦਿੱਤਾ ਜਾਂਦਾ ਹੈ। ਇਹ ਆਪਰੇਸ਼ਨ ਤਕਰੀਬਨ ਇੱਕ ਘੰਟੇ ਵਿੱਚ ਜਰਨਲ ਐਨੇਸਥੀਸਿਆ ਵਿੱਚ ਕੀਤਾ ਜਾਂਦਾ ਹੈ ਅਤੇ 5-6 ਘੰਟੇ ਵਿੱਚ ਮਰੀਜ ਨੂੰ ਡਿਸਚਾਰਜ ਕਰ ਦਿੱਤਾ ਜਾਂਦਾ ਹੈ। ਭੰਗ ਹੋ ਚੁੱਕੀ ਵਰਿਜਨਿਟੀ ਨੂੰ ਵਾਪਸ ਦਿਵਾਉਣ ਲਈ ਇਸ ਸਰਜਰੀ ਦਾ ਕੁੱਲ ਖਰਚਾ ਮਾਤਰ 40 ਤੋਂ 50 ਹਜਾਰ ਰੁਪਏ ਦੇ ਆਸ ਪਾਸ ਹੈ। ਦਿੱਲੀ ਦੇ ਅਪੋਲੋ ਹਸਪਤਾਲ ਦੇ ਕਾਸਟਮੇਟਿਕ ਸਰਜਨ ਡਾ: ਅਨੂਪ ਧੀਰ ਦੱਸਦੇ ਹਨ ਕਿ ਉਨ੍ਹਾਂ ਦੇ ਕੋਲ ਹਰ ਮਹੀਨੇ ਇਸ ਤਰ੍ਹਾਂ ਦੀਆਂ ਔਰਤਾਂ ਆਉਂਦੀਆਂ ਹਨ ਜੋ ਆਪਣੀ ਵਰਜਿਨਿਟੀ ਨੂੰ ਵਾਪਸ ਪਾਉਣਾ ਚਹੁੰਦੀਆਂ ਹਨ। ਇਸ ਮਾਮਲੇ ਵਿੱਚ ਦਿਲਚਸਪ ਗੱਲ ਇਹ ਹੈ ਕਿ ਡਾਕਟਰਾਂ ਕੋਲ ਕਈ ਵਾਰ ਇਸ ਤਰ੍ਹਾਂ ਦੀਆਂ ਔਰਤਾਂ ਵੀ ਆਈਆਂ ਹਨ ਜਿਹਨਾਂ ਨੇ ਵਿਆਹ ਤੋਂ ਪਹਿਲਾਂ ਸੈਕਸ ਤਾਂ ਕੀਤਾ ਹੁੰਦਾ ਹੈ, ਇਸਦੇ ਬਾਵਜੂਦ ਹਾਇਮਨ ਸਹੀ ਸਲਾਮਤ ਰਹਿੰਦੀ ਹੈ, ਪ੍ਰੰਤੂ ਡਾਕਟਰ ਦੇ ਸਮਝਾਉਣ ਦੇ ਬਾਵਜੂਦ ਵੀ ਉਹ ਸਰਜਰੀ ਚਾਹੁੰਦੀਆਂ ਹਨ ਤਾਂਕਿ ਉਹਨਾਂ ਦੇ ਪਾਰਟਨਰ ਨੂੰ ਪਤਾ ਨਾ ਲੱਗੇ।
ਹੁਣ ਵਰਜਿਨਿਟੀ ਦਾ ਡਰ ਖਤਮ!
- Wednesday, 23 November 2011 16:21














