Saturday, May 19th

Last update11:08:48 PM GMT

ਏਅਰਲਾਈਨ: ਕਿਹੜੀ ਹੈ ਸਿਹਤ ਲਈ ਖਤਰਨਾਕ ਸੀਟ?

altਰੋਮ (ਇਟਲੀ) 9 ਫਰਵਰੀ (ਧਾਲੀਵਾਲ, ਸੰਧੂ) - ਲੰਬੀ ਉੜਾਨ ਦੌਰਾਨ ਖਿੜਕੀ ਦੇ ਨੇੜੇ ਬੈਠਣਾ ਸਿਹਤ ਲਈ ਬੇਹੱਦ ਨੁਕਸਾਨਦਾਇਕ ਹੋ ਸਕਦਾ ਹੈ। ਅਮੈਰੀਕਨ ਕਾਲਜ ਚੈਸਟ ਫਿਜੀਸ਼ੀਅਨ (ਏਸੀਸੀਪੀ) ਦੁਆਰਾ ਖੋਜ ਦੌਰਾਨ ਇਹ ਤੱਥ ਸਾਹਮਣੇ ਆਏ ਹਨ। ਤੱਥਾਂ ਦੁਆਰਾ ਇਹ ਵੀ ਸਾਹਮਣੇ ਆਇਆ ਹੈ ਕਿ, ਬਜੁਰਗ, ਗਰਭਵਤੀ ਔਰਤਾਂ ਅਤੇ ਕਿਸੇ ਵੀ ਬਿਮਾਰੀ ਤੋਂ ਗ੍ਰਸਤ ਵਿਅਕਤੀ ਜਿਹੜੇ ਦਵਾਈ ਦਾ ਸੇਵਨ ਕਰ ਰਹੇ ਹੋਣ, ਉਹ ਇਸ ਸੀਟ ਤੋਂ ਵਧੇਰੇ ਪ੍ਰਭਾਵਿਤ ਹੋ ਸਕਦੇ ਹਨ। ਮਾਹਿਰਾਂ ਦੁਆਰਾ ਇਨਾਂ ਤੱਥਾਂ ਨੂੰ 'ਸਿੰਡਰਮ ਆੱਫ ਇਕਾੱਨਮੀ ਕਲਾਸ' ਨਾਮ ਹੇਠ ਸਹੀ ਘੋਸ਼ਿਤ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ, ਲੰਬੇ ਸਫਰ ਦੌਰਾਨ ਖੂਨ ਦੇ ਥੱਕੇ ਬਣਨ ਦਾ ਖਤਰਾ ਵਧੇਰਾ ਹੈ। ਖੂਨ ਦੇ ਥੱਕੇ ਬਣਨ ਨਾਲ ਉਪਰੋਕਤ ਬਿਮਾਰੀ ਨਾਲ ਜੂਝਣਾ ਪੈ ਸਕਦਾ ਹੈ। ਜੋ ਖਾਸ ਕਰਕੇ ਪੈਰਾਂ ਵਿਚ ਵਧੇਰਾ ਹੋ ਸਕਦਾ ਹੈ। ਰਿਪੋਰਟ ਅਨੁਸਾਰ ਵੈਸੇ ਆਮ ਤੌਰ 'ਤੇ ਸਿਹਤਮੰਦ ਵਿਅਕਤੀਆਂ ਲਈ ਅਤੇ ਘੱਟ ਦੂਰੀ ਦੀ ਉੜਾਨ ਵਿਚ ਇਸਦਾ ਖਤਰਾ ਬਹੁਤ ਘੱਟ ਹੈ। ਇਸਦਾ ਖਤਰਾ ਜਿਆਦਾਤਰ 8-10 ਘੰਟੇ ਦੀ ਉੜਾਨ ਵਿਚ ਖਿੜਕੀ ਵਾਲੀ ਸੀਟ ਵਿਚ ਵਧੇਰਾ ਹੋ ਜਾਂਦਾ ਹੈ। ਮੋਟਾਪਾ, ਸਿਗਰਟਨੋਸ਼ੀ, ਜੇਕਰ ਸਰੀਰ ਦੀ ਕਿਸੇ ਵੀ ਤਰ੍ਹਾਂ ਦੀ ਸਰਜਰੀ ਹੋਈ ਹੋਵੇ ਤਾਂ ਖੂਨ ਦੇ ਥੱਕੇ ਜੰਮਣ ਦਾ ਖਤਰਾ ਕਈ ਗੁਣਾ ਵਧੇਰੇ ਹੋ ਜਾਦਾ ਹੈ।

Joomla Templates and Joomla Extensions by ZooTemplate.Com

Add comment


Security code
Refresh