ਕੀ ਯੂਰਪ ਵਿਚ ਸਥਾਪਿਤ ਹੋਈਆਂ ਸਮਾਜਸੇਵੀ ਸੰਸਥਾਵਾਂ, ਕਲੱਬਾਂ ਅਤੇ ਧਾਰਮਿਕ ਅਦਾਰੇ ਜਰੂਰਤਮੰਦਾਂ ਲਈ ਮਦਦਗਾਰ ਹਨ?
 

Home ਖੇਡ ਸੰਸਾਰ ਕਬੱਡੀ ਖਿਡਾਰੀ ਸਾਬੀ, ਤਾਰੀ, ਗੋਪੀ, ਭਿੰਦੀ ਅਤੇ ਯੋਧਾ ਸੋਨ ਮੁੰਦੀਆਂ ਨਾਲ ਸਨਮਾਨਿਤ

ਕਬੱਡੀ ਖਿਡਾਰੀ ਸਾਬੀ, ਤਾਰੀ, ਗੋਪੀ, ਭਿੰਦੀ ਅਤੇ ਯੋਧਾ ਸੋਨ ਮੁੰਦੀਆਂ ਨਾਲ ਸਨਮਾਨਿਤ

ਕਬੱਡੀ ਕਿਡਾਰੀਆਂ ਦਾ ਸਨਮਾਨ ਕਰਦੇ ਹੋਏ ਸ: ਧਰਮਿੰਦਰ ਸਿੰਘ ਕੰਗ ਪ੍ਰਧਾਨ ਚੜ੍ਹਦੀ ਕਲ੍ਹਾ ਸਪੋਰਟਸ ਕਲੱਬ ਇਟਲੀ, ਸ: ਸੰਤੋਖ ਸਿੰਘ ਲਾਲੀ, ਸ੍ਰੀ ਜਸਵੀਰ ਖਾਨ ਚੈੜੀਆਂ, ਜੈਲਦਾਰ ਅਵਤਾਰ ਸਿੰਘ ਚੈੜੀਆਂ, ਸ: ਸੁਖਵਿੰਦਰ ਸਿੰਘ ਗੋਬਿੰਦਪੁਰੀ ਅਤੇ ਹੋਰ। ਫੋਟੋ : ਟੇਕ ਚੰਦ ਜਗਤਪੁਰ


ਬਰੇਸ਼ੀਆ, 29 ਜੁਲਾਈ (ਟੇਕ ਚੰਦ ਜਗਤਪੁਰ) - ਚੜਦੀ ਕਲ੍ਹਾ ਸਪੋਰਟਸ ਐਂਡ ਕਲਚਰਲ ਕਲੱਬ ਇਟਲੀ ਦੇ ਪ੍ਰਧਾਨ ਸ: ਧਰਮਿੰਦਰ ਸਿੰਘ ਕੰਗ ਵੱਲੋਂ ਸ਼ੇਰ-ਏ-ਪਾਕਿ ਸਪੋਰਟਸ ਕਲੱਬ ਬਰੇਸ਼ੀਆ ਦੁਆਰਾ ਆਯੋਜਿ਼ਤ ਸ਼ਾਨਦਾਰ ਖੇਡ ਮੇਲੇ ’ਚ ਉੱਘੇ ਕਬੱਡੀ ਖਿਡਾਰੀ ਸਾਬੀ ਢੰਡੋਵਾਲ, ਤਾਰੀ ਢੰਡੋਵਾਲ, ਗੋਪੀ ਹੇਰਾਂ, ਭਿੰਦੀ ਹਿੰਮਤਪੁਰੀਆ ਅਤੇ ਯੋਧਾ ਚੱਕ ਚੇਲਿਆਂਵਾਲਾ ਦਾ ਉਨ੍ਹਾਂ ਦੀਆਂ ਪੰਜਾਬੀਆਂ ਦੀ ਮਹਿਬੂਬ ਖੇਡ ਕਬੱਡੀ ’ਚ ਕੀਤੀਆਂ ਪ੍ਰਾਪਤੀਆਂ ਨੂੰ ਮੁੱਖ ਰੱਖਦੇ ਹੋਏ ਸੋਨੇ ਦੀਆਂ ਮੁੰਦੀਆਂ ਨਾਲ ਸਨਮਾਨ ਕੀਤਾ ਗਿਆ। ਸ: ਧਰਮਿੰਦਰ ਸਿੰਘ ਕੰਗ ਨੇ ਕਿਹਾ ਕਿ, ਜੋ ਵੀ ਖਿਡਾਰੀ ਆਪਣੀ ਖੇਡ ਦੌਰਾਨ ਵਧੀਆ ਖੇਡ ਦਾ ਪ੍ਰਦਰਸ਼ਨ ਕਰੇਗਾ ਉਨ੍ਹਾਂ ਵੱਲੋਂ ਹਰ ਖਿਡਾਰੀ ਦਾ ਵਿਸੇ਼ਸ਼ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਸਮੂਹ ਖੇਡ ਪ੍ਰੇਮੀਆਂ ਨੂੰ ਪੁਰਜੋਰ ਅਪੀਲ ਕੀਤੀ ਕਿ ਉਹ ਇਟਲੀ ਕਬੱਡੀ ਫੈਡਰੇਸ਼ਨ ਲਾਲੀ ਅਧੀਨ ਹੋ ਰਹੇ ਹਰ ਮੇਲੇ ਨੂੰ ਕਾਮਯਾਬ ਕਰਨ ਲਈ ਹੁੰਮਹੁਮਾ ਕੇ ਪਹੁੰਚਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜੈਲਦਾਰ ਸੁਰਿੰਦਰ ਸਿੰਘ ਚੈੜੀਆਂ, ਪ੍ਰਧਾਨ ਮੀਰੀ-ਪੀਰੀ ਸਪੋਰਟਸ ਕਲੱਬ ਸਨਪਾਉਲੋ, ਸ੍ਰੀ ਰਾਜ ਕੁਮਾਰ ਸੱਲ੍ਹਾਂ ਪ੍ਰਧਾਨ ਸੱਲ੍ਹਾਂ ਸਪੋਰਟਸ ਕਲੱਬ ਬਰੇਸ਼ੀਆ, ਉੱਘੇ ਖੇਡ ਪ੍ਰਮੋਟਰ ਜੈਲਦਾਰ ਅਵਤਾਰ ਸਿੰਘ ਚੈੜੀਆਂ, ਸ: ਸੁਖਵਿੰਦਰ ਸਿੰਘ ਗੋਬਿੰਦਪੁਰੀ, ਸ: ਸੰਤੋਖ ਸਿੰਘ ਲਾਲੀ ਪ੍ਰਧਾਨ ਇਟਲੀ ਕਬੱਡੀ ਫੈਡਰੇਸ਼ਨ, ਸ: ਸਤਵਿੰਦਰ ਸਿੰਘ ਟੀਟਾ, ਸ੍ਰੀ ਜਸਵੀਰ ਖਾਨ ਚੈੜੀਆਂ, ਸ: ਤੇਜਵੀਰ ਸਿੰਘ ਬੈਂਸ, ਸ: ਨਿਰਮਲ ਸਿੰਘ ਡੀ ਐਮ ਵਾਸ਼, ਸ: ਜਸਵੀਰ ਸਿੰਘ ਉੱਪਲ, ਸ: ਪਰਮਜੀਤ ਸਿੰਘ ਢਿੱਲੋਂ, ਸ: ਗੁਰਿੰਦਰ ਸਿੰਘ ਢੀਂਡਸਾ, ਸ: ਗੁਰਵਿੰਦਰ ਸਿੰਘ ਪਾਂਸ਼ਟਾ, ਖੇਡ ਕੁਮੈਂਟਰ ਬੱਬੂ ਜਲੰਧਰੀਆ, ਸੱਤੀ ਕੰਵਰ, ਸ: ਸੁਖਦੇਵ ਸਿੰਘ ਕੰਗ, ਸ: ਸਤਨਾਮ ਸਿੰਘ ਮਿੰਟਾ ਆਦਿ ਹਾਜਰ ਸਨ।

ਦਰਖਾਸ਼ਤ ਔਨ-ਲਾਈਨ ਦੇਖੋ

CLICK HERE

ਰੋਮ ਦਿਆਂ ਦਰਖਾਸ਼ਤ ਔਨ-ਲਾਈਨ ਦੇਖੋ

CLICK HERE