ਰੋਮ, 7 ਅਗਸਤ (ਟੇਕ ਚੰਦ ਜਗਤਪੁਰ) - ਖੇਡ ਜਗਤ ’ਚ ਆਪਣੇ ਮਾਖਿਓਂ ਮਿੱਠੇ ਬੋਲਾਂ ਨਾਲ ਖੇਡ ਪ੍ਰੇਮੀਆਂ ਦੇ ਦਿਲਾਂ ’ਤੇ ਰਾਜ ਕਰਨ ਵਾਲਾ ਪ੍ਰਸਿੱਧ ਕੁਮੈਂਟਰ ਬੱਬੂ ਜਲੰਧਰੀਆ ਆਪਣਾ ਸੰਗੀਤਕ ਸਫਰ ਸ਼ੁਰੂ ਕਰਨ ਲਈ ਆਪਣੀ ਪਲੇਠੀ ਐਲਬਮ ਦੀ ਰਿਕਾਰਡਿੰਗ ਕਰਨ ਅਤੇ ਗੀਤਾਂ ਦਾ ਫਿ਼ਲਮਾਂਕਣ ਕਰਨ ਲਈ ਇਟਲੀ ਤੋਂ ਪੰਜਾਬ ਰਵਾਨਾ ਹੋ ਗਏ ਹਨ। ਇਸ ਐਲਬਮ ’ਚ ਗੀਤਾਂ ਦੇ ਰਚੇਤਾ ਪ੍ਰਸਿੱਧ ਗੀਤਕਾਰ ਪੰਮੀ ਲਾਲੋ ਮਜਾਰਾ,ਬਲਵੀਰ ਮੰਗੀ, ਮੱਖਣ ਹਕੀਮਪੁਰੀ ਅਤੇ ਗੁਰਵਿੰਦਰ ਗੁਰਦਿੱਤਪੁਰੀਆ ਹਨ। ਉੱਘੇ ਸੰਗੀਤਕਾਰ ਸੁਖਦੇਵ ਸਾਗਰ ਅਤੇ ਮੁਕੇਸ਼ ਕੁਮਾਰ ਦੀਆਂ ਸੰਗੀਤਿਕ ਧੁੰਨਾਂ ਨਾਲ ਸਿੰ਼ਗਾਰੀ ਇਹ ਐਲਬਮ ਜਲਦੀ ਹੀ ਸਰੋਤਿਆਂ ਦੇ ਰੁਬਰੂ ਹੋਵੇਗੀ। ਪੰਜਾਬੀਆਂ ਦੀ ਮਹਿਬੂਬ ਖੇਡ ਕਬੱਡੀ ਨੂੰ ਸਮਰਪਿਤ ‘ਹਰ ਗੇੜੇ ਨਾਲ ਨੰਬਰ ਲਿਆਊ ਤੂੰ ਰੇਡ ਵੇਖੀ ਪੈਂਦੀ ਜੱਟ ਦੀ’ ਦਾ ਇਟਲੀ ’ਚ ਫਿਲਮਾਂਕਣ ਕੀਤਾ ਗਿਆ। ਇਹ ਐਲਬਮ ਜਲਦੀ ਹੀ ਵਿਸ਼ਵ ਪੱਧਰ ’ਤੇ ਰਿਲੀਜ਼ ਕੀਤੀ ਜਾਵੇਗੀ।
ਇਸ ਐਲਬਮ ਲਈ ਸਹਿਯੋਗ ਦੇਣ ਵਾਲੀਆਂ ਸਖਸ਼ੀਅਤਾਂ ’ਚ ਜੈਲਦਾਰ ਸੁਰਿੰਦਰ ਸਿੰਘ ਚੈੜੀਆਂ, ਸ੍ਰੀ ਰਾਜ ਕੁਮਾਰ ਸੱਲ੍ਹਾਂ, ਜੈਲਦਾਰ ਅਵਤਾਰ ਸਿੰਘ ਚੈੜੀਆਂ, ਸ: ਸੰਤੋਖ ਸਿੰਘ ਲਾਲੀ, ਸ: ਜਸਵੀਰ ਸਿੰਘ ਉੱਪਲ, ਸੁਖਵਿੰਦਰ ਸਿੰਘ ਗੋਬਿੰਦਪੁਰੀ, ਸ੍ਰੀ ਜਸਵੀਰ ਖਾਨ ਚੈੜੀਆਂ, ਸ: ਸਤਵਿੰਦਰ ਸਿੰਘ ਟੀਟਾ ਆਦਿ ਦੇ ਨਾਂਅ ਵਰਨਣਯੋਗ ਹਨ।
ਖੇਡ ਕੁਮੈਂਟਰ ਅਤੇ ਪੰਜਾਬੀ ਗਾਇਕ ਬੱਬੂ ਜਲੰਧਰੀਆ ਪੰਜਾਬ ਰਵਾਨਾ
- Saturday, 07 August 2010 19:55









