ਰੋਮ, 7 ਅਗਸਤ (ਟੇਕ ਚੰਦ ਜਗਤਪੁਰ) - ਇਸ ਵਿੱਚ ਕੋਈ ਸੱ਼ਕ ਨਹੀਂ ਹੈ ਕਿ ਜਦੋਂ ਦੀ ਇਟਲੀ ਕਬੱਡੀ ਫੈਡਰੇਸ਼ਨ ਹੌਂਦ ’ਚ ਆਈ ਹੈ, ਇਟਲੀ ਜਾਂ ਯੂਰਪ ’ਚ ਨਹੀਂ ਸਗੋਂ ਸਮੁੱਚੇ ਸੰਸਾਰ ਭਰ ’ਚ ਖੇਡਾਂ ਪੱਖੋਂ ਇਟਲੀ ਦਾ ਨਾਂਅ ਹਰ ਖੇਡ ਪ੍ਰੇਮੀ ਦੀ ਜੁਬਾਨ ’ਤੇ ਚਰਚਿਤ ਹੋਇਆ ਹੈ, ਜਿਸ ਦਾ ਸਿਹਰਾ ਮਾਣਮੱਤੀ ਸਖਸ਼ੀਅਤ ਸ: ਸੰਤੋਖ ਸਿੰਘ ਲਾਲੀ ਨੂੰ ਜਾਂਦਾ ਹੈ। ਸ: ਲਾਲੀ ਇਟਲੀ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਵੀ ਹਨ ਜਿਨ੍ਹਾਂ ਦੀ ਪ੍ਰਧਾਨਗੀ ਹੇਠ ਪਿਛਲੇ ਸਮੇਂ ਤੋਂ ਫੈਡਰੇਸ਼ਨ ਨੇ ਖੇਡ ਜਗਤ ਦੇ ਇਤਿਹਾਸ ’ਚ ਨਿਵੇਕਲੀਆਂ ਪੈੜ੍ਹਾਂ ਪਾ ਕੇ ਪੰਜਾਬੀਆਂ ਦੀ ਮਹਿਬੂਬ ਖੇਡ ਕਬੱਡੀ ਨੂੰ ਪ੍ਰਫੁੱਲਿਤ ਕਰਨ ’ਚ ਸ਼ਲਾਘਾਯੋਗ ਉਪਰਾਲੇ ਕਰਕੇ ਖੇਡਾਂ ਦੇ ਮਿਆਰ ਨੂੰ ਉੱਪਰ ਚੁੱਕਣ ’ਚ ਵਿਸੇ਼ਸ਼ ਕਦਮ ਪੁੱਟੇ ਹਨ। ਕਹਿਣੀ ਅਤੇ ਕਰਨੀ ਦੇ ਪੱਕੇ ਸ: ਸੰਤੋਖ ਸਿੰਘ ਲਾਲੀ ਨੇ ਖੇਡ ਪ੍ਰਤੀ ਜੋ ਵੀ ਨਿਯਮ ਬਣਾਏ, ਉਸ ਨੂੰ ਹਰ ਖੇਡ ਪ੍ਰੇਮੀ ਨੇ ਖਿੜੇ ਮੱਥੇ ਪ੍ਰਵਾਨ ਕੀਤਾ। ਜਿਸ ਦੀ ਬਦੌਲਤ ਅੱਜ ਹਰ ਖੇਡ ਮੇਲਾ ਬਿਨਾਂ ਕਿਸੇ ਵਾਦ-ਵਿਵਾਦ ਦੇ ਨਿਰਵਿਘਨ ਸਫ਼ਲਤਾਪੂਰਨ ਹੋ ਰਿਹਾ ਹੈ। ਇਟਲੀ ਹੀ ਨਹੀਂ ਬਲਕਿ ਉਨ੍ਹਾਂ ਆਪਣੀ ਪਹਿਚਾਣ ਅੰਤਰਰਾਸ਼ਟਰੀ ਪੱਧਰ ’ਤੇ ਬਣਾ ਕੇ ਸਮੂਹ ਖੇਡ ਪ੍ਰੇਮੀਆਂ ਦਾ ਮਾਣ ਵਧਾਇਆ। ਨਸਿ਼ਆਂ ਸਬੰਧੀ ਪਾਸ ਕੀਤੇ ਕਾਨੂੰਨ ਨੂੰ ਸਖਤੀ ਨਾਲ ਲਾਗੂ ਕਰਕੇ ਉਨ੍ਹਾਂ ਆਪਣੇ ਖੇਡਾਂ ਪ੍ਰਤੀ ਬਣਦੇ ਫਰਜ ਦੀ ਪਾਲਣਾ ਹੀ ਨਹੀਂ ਕੀਤੀ ਸਗੋਂ ਕਬੱਡੀ ਪ੍ਰਤੀ ਵਫਾਦਾਰੀ ਨੂੰ ਫਰਾਖਦਿਲੀ, ਸੂਝਬੂਝ ਨਾਲ ਨਿਭਾਇਆ। ਜਿਸ ਨਾਲ ਉਨ੍ਹਾਂ ਹਰ ਖਿਡਾਰੀ, ਪ੍ਰਬੰਧਕ ਅਤੇ ਖੇਡ ਪ੍ਰਮੋਟਰ ਦਾ ਦਿੱਲ ਜਿੱਤਿਆ ਹੈ। ਉਹ ਹਮੇਸ਼ਾਂ ਖਿਡਾਰੀਆਂ ਦੀ ਭਲਾਈ ਲਈ ਨਰੋਏ ਸਰੀਰ, ਤੰਦਰੁਸਤ ਸਿਹਤ ਅਤੇ ਖੂਬਸੂਰਤ ਚਿਹਰੇ ਨੂੰ ਸੰਭਾਲ ਕੇ ਰੱਖਣ ਲਈ ਇਹ ਗੱਲ ਹਿੱਕ ਦੇ ਜੋਰ ’ਤੇ ਕਹਿੰਦੇ ਹਨ ਕਿ ਜਿੰਨਾਂ ਚਿਰ ਉਹ ਫੈਡਰੇਸ਼ਨ ਦੀ ਅਗਵਾਈ ਕਰਦੇ ਰਹਿਣਗੇ, ਉਨਾਂ ਚਿਰ ਹਰ ਖਿਡਾਰੀ ਨੂੰ ਖੇਡ ਦਾ ਵਧੀਆ ਪ੍ਰਦਰਸ਼ਨ ਕਰਨ ਲਈ ਫੈਡਰੇਸ਼ਨ ਦੇ ਨਿਯਮਾਂ ਦੀ ਪਾਲਣਾ ਕਰਨੀ ਹੀ ਪਵੇਗੀ ਅਤੇ ਨਸਿ਼ਆਂ ਤੋਂ ਮੁੱਖ ਮੋੜਨਾ ਪਵੇਗਾ। ਨਸਿ਼ਆਂ ਨੂੰ ਮਨੁੱਖਾਂ ਜਿੰਦਗੀ ਲਈ ਘਾਤਕ ਮੰਨਣ ਵਾਲੇ ਸ: ਸੰਤੋਖ ਸਿੰਘ ਲਾਲੀ ਹਮੇਸ਼ਾਂ ਹੀ ਨਸਿ਼ਆਂ ਪ੍ਰਤੀ ਖਿਡਾਰੀਆਂ ਨੂੰ ਵਰਜਦੇ ਰਹਿੰਦੇ ਹਨ। ਉਨ੍ਹਾਂ ਅਨੁਸਾਰ ਨਸ਼ਾ ਕੇਵਲ ਮਨੁੱਖ ਜੀਵਨ ਨੂੰ ਹੀ ਬਰਬਾਦ ਨਹੀਂ ਕਰਦਾ ਸਗੋਂ ਇਸ ਨਾਲ ਆਉਣ ਵਾਲੀ ਪੀੜ੍ਹੀ ਹੀ ਖਤਮ ਹੋ ਜਾਂਦੀ ਹੈ। ਪੰਜਾਬ ’ਚ ਮੀਡੀਏ ਦੀ ਰਾਜਧਾਨੀ ਵਜੋਂ ਜਾਣੇ ਜਾਂਦੇ ਜਿਲ੍ਹਾ ਜਲੰਧਰ ਦੇ ਪਿੰਡ ਕੁਹਾਲਾ ਦੇ ਜੰਮਪਲ ਪੰਜਾਬੀਅਤ ਦੇ ਦਰਦੀ ਸ: ਸੰਤੋਖ ਸਿੰਘ ਲਾਲੀ ਦਾ ਸਮਾਜਿਕ ਖੇਤਰ ’ਚ ਵੀ ਹਮੇਸ਼ਾਂ ਵਿਲੱਖਣ ਯੋਗਦਾਨ ਹੈ ਅਤੇ ਉਨ੍ਹਾਂ ਹਮੇਸ਼ਾਂ ਪੰਜਾਬੀਆਂ ਲਈ ਪਹਿਲ ਦੇ ਅਧਾਰ ’ਤੇ ਸਮੱਸਿਆਵਾਂ ਨੂੰ ਹੱਲ ਕਰਨ ਲਈ ਕਦਮ ਚੁੱਕਿਆ। ਧਾਰਮਿਕ ਖੇਤਰ ’ਚ ਵੀ ਉਨ੍ਹਾਂ ਦੀ ਭੂਮਿਕਾ ਅਹਿਮ ਰਹੀ ਹੈ। ਸੱਚ, ਸੋਚ ਅਤੇ ਸਿਧਾਂਤਾ ’ਤੇ ਡਟ ਕੇ ਪਹਿਰਾ ਦੇਣ ਵਾਲੇ ਰਾਜਨੀਤਿਕ ਖੇਤਰ ’ਚ ਵੀ ਉਹ ਹਰਮਨ ਪਿਆਰੇ ਆਗੂ ਵਜੋਂ ਉੱਭਰੇ ਹਨ। ਜਦੋਂ ਬੇਦਾਗ ਸਖਸ਼ੀਅਤ ਵਜੋਂ ਜਾਣੇ ਜਾਦੇ ਸ: ਸੰਤੋਖ ਸਿੰਘ ਲਾਲੀ ਨੂੰ ਅੰਬੈਸੀ ਬਾਰੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ ਸਬੰਧੀ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ, ਜਦੋਂ ਕੋਈ ਵਿਅਕਤੀ ਕਿਸੇ ਵੀ ਖੇਤਰ ’ਚ ਵਧੀਆ ਕਾਰਗੁਜਾਰੀ ਕਰਦਾ ਹੈ ਤਾਂ ਕੁਝ ਮੰਦਬੁੱਧੀ, ਬਿਮਾਰ ਮਾਨਸਿਕਤਾ ਦੇ ਸਿ਼ਕਾਰ ਅਤੇ ਧਰਮ ਤੋਂ ਅਣਜਾਣੇ ਲੋਕ ਉਸ ’ਤੇ ਚਿੱਕੜ ਸੁੱਟਣ ਦੀ ਕੋਸਿ਼ਸ਼ ਕਰਦੇ ਹਨ, ਜੋ ਕਿ ਬੇਹੱਦ ਮੰਦਭਾਗਾ ਅਤੇ ਭਵਿੱਖ ਲਈ ਘਾਤਕ ਹੈ।
ਸ: ਲਾਲੀ ਹਮੇਸ਼ਾਂ ਹੀ ਖੇਡਾਂ ਨਾਲ ਜੁੜੀਆਂ ਸਖਸ਼ੀਅਤਾਂ ਜੈਲਦਾਰ ਸੁਰਿੰਦਰ ਸਿੰਘ ਚੈੜੀਆਂ, ਸ੍ਰੀ ਰਾਜ ਕੁਮਾਰ ਸੱਲ੍ਹਾਂ, ਜੈਲਦਾਰ ਅਵਤਾਰ ਸਿੰਘ ਚੈੜੀਆਂ, ਸ੍ਰੀ ਅਨਿਲ ਕੁਮਾਰ ਸ਼ਰਮਾ, ਸ: ਸਤਵਿੰਦਰ ਸਿੰਘ ਟੀਟਾ, ਸ: ਸੁਖਵਿੰਦਰ ਸਿੰਘ ਗੋਬਿੰਦਪੁਰੀ, ਸ: ਜਸਵੀਰ ਸਿੰਘ ਉੱਪਲ, ਸ: ਮੁਖਤਿਆਰ ਸਿੰਘ ਮਜਾਰਾ ਰਾਜਾ ਸਾਹਿਬ, ਸ: ਸਤਨਾਮ ਸਿੰਘ ਮਿੰਟਾ, ਸ: ਸੁਖਦੇਵ ਸਿੰਘ ਫੌਜੀ, ਸ: ਗੁਰਵਿੰਦਰ ਸਿੰਘ ਪਾਂਸ਼ਟਾ, ਸ: ਧਰਮਿੰਦਰ ਸਿੰਘ ਕੰਗ, ਸ: ਗੁਰਿੰਦਰ ਸਿੰਘ ਚੈੜੀਆਂ, ਸ: ਰਣਜੀਤ ਸਿੰਘ ਧਾਮੀ, ਸ: ਜਸਵੀਰ ਸਿੰਘ ਜੱਸਾ ਪੀ ਟੀ, ਸ: ਪਰਮਜੀਤ ਸਿੰਘ ਢਿੱਲੋਂ, ਪੱਪਾ ਸਿੰਘਪੁਰੀਆ, ਬੱਬੂ ਜਲੰਧਰੀਆ, ਸ: ਨਿਰਮਲ ਸਿੰਘ ਖਹਿਰਾ, ਸ: ਨਿਰਮਲ ਸਿੰਘ ਡੀ ਐਮ ਵਾਸ਼, ਸ: ਤੇਜਵੀਰ ਸਿੰਘ ਬੈਂਸ, ਸ: ਗੁਰਿੰਦਰ ਸਿੰਘ ਢੀਂਡਸਾ, ਸ: ਕੰਵਲਜੀਤ ਸਿੰਘ ਮੱਲੀ, ਸ੍ਰੀ ਜਸਵੀਰ ਖਾਨ ਚੈੜੀਆਂ, ਸ: ਸੁਰਜੀਤ ਸਿੰਘ ਭੰਗਲ ਅਤੇ ਅਨੇਕਾਂ ਹੋਰ ਜੋ ਖੇਡਾਂ ਪ੍ਰਤੀ ਸਮਰਪਣ ਭਾਵਨਾ ਨਾਲ ਸਹਿਯੋਗ ਦੇ ਰਹੀਆਂ ਹਨ ਦਾ ਦਿਲੋਂ ਦਾ ਧੰਨਵਾਦੀ ਰਹੇਗਾ। ਸਾਡੀ ਦਿਲੀ ਇੱਛਾ ਹੈ ਕਿ ਖੇਡ ਜਗਤ ਦਾ ਇਹ ਮਹਾਨ ਮਹਾਂਰਥੀ ਭਵਿੱਖ ’ਚ ਇਕ ਸਖਸ਼ੀਅਤ ਨਹੀਂ ਸਗੋਂ ਇਕ ਅੰਤਰਰਾਸ਼ਟਰੀ ਸੰਸਥਾ ਵਜੋਂ ਜਾਣਿਆ ਜਾਂਦਾ ਸ: ਸੰਤੋਖ ਸਿੰਘ ਲਾਲੀ ਇਸੇ ਤਰ੍ਹਾਂ ਸਮਰਪਿਤ ਹੋ ਕੇ ਕਬੱਡੀ ਖਿਡਾਰੀਆਂ, ਖੇਡ ਪ੍ਰਮੋਟਰਾਂ ਅਤੇ ਖੇਡ ਪ੍ਰੇਮੀਆਂ ਨੂੰ ਹੱਲਾਸੇ਼ਰੀ, ਦਲੇਰੀ ਅਤੇ ਹੌਸਲਾ-ਅਫ਼ਜਾਈ ਕਰਦਾ ਹੋਇਆ ਆਪਣੀਆਂ ਸਰਗਰਮੀਆਂ ਬਰਕਰਾਰ ਰੱਖੇ ਅਤੇ ਖੇਡ ਵਿਰਸੇ ਦੀ ਸੇਵਾ ਕਰਦਾ ਰਹੇ।
ਕਬੱਡੀ ਨੂੰ ਵਿਦੇਸ਼ਾਂ ’ਚ ਬੁਲੰਦੀਆਂ ਵੱਲ ਲਿਜਾਣਾ ਲੋਚਦਾ ਬਹੁਪੱਖੀ ਸਖਸ਼ੀਅਤ ਦਾ ਮਾਲਕ ਸ: ਲਾਲੀ
- Saturday, 07 August 2010 19:59









