Tuesday, Feb 07th

Last update12:23:14 AM GMT

ਇਟਲੀ ਦੇ ਖੇਤੀਬਾੜੀ ਮੰਤਰੀ ਤਰਵੀਜੋ ਦੇ ਖੇਡ ਮੇਲੇ ’ਚ ਮੁੱਖ ਮਹਿਮਾਨ ਵਜੋਂ ਸਿ਼ਰਕਤ ਕਰਨਗੇ

ਰੋਮ, 12 ਅਗਸਤ (ਟੇਕ ਚੰਦ ਜਗਤਪੁਰ) - ਅਜਾਦੀ ਦੇ ਦਿਹਾੜੇ ਦੇ ਸ਼ੁੱਭ ਮੌਕੇ ’ਤੇ ਔਰਮੇਲੋ (ਤਰਵੀਜੋ) ਵਿਖੇ ਮੁਖਤਿਆਰ ਸਪੋਰਟਸ ਕਲੱਬ ਤਰਵੀਜੋ ਦੇ ਬੈਨਰ ਹੇਠ ਆਯੋਜਿਤ ਹੋ ਰਹੇ ਖੇਡ ਮੇਲੇ ’ਚ ਮੁੱਖ ਮਹਿਮਾਨ ਵਜੋਂ ਇਟਲੀ ਦੇ ਖੇਤੀਬਾੜੀ ਮੰਤਰੀ ਉਚੇਚੇ ਤੌਰ ’ਤੇ ਸਿ਼ਰਕਤ ਕਰਨਗੇ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਖੇਡ ਮੇਲੇ ਦੇ ਮੁੱਖ ਪ੍ਰਬੰਧਕ ਅਤੇ ਕਲੱਬ ਦੇ ਪ੍ਰਧਾਨ ਸ: ਮੁਖਤਿਆਰ ਸਿੰਘ ਮਜਾਰਾ ਰਾਜਾ ਸਾਹਿਬ, ਉੱਘੇ ਖੇਡ ਪ੍ਰਮੋਟਰ ਸ: ਧਰਮਿੰਦਰ ਸਿੰਘ ਕੰਗ ਪ੍ਰਧਾਨ ਚੜ੍ਹਦੀ ਕਲ੍ਹਾ ਸਪੋਰਟਸ ਕਲੱਬ ਇਟਲੀ, ਸ੍ਰੀ ਜਸਵੀਰ ਖਾਨ ਚੈੜੀਆਂ ਐਮ ਡੀ ਸੁਲਤਾਨ ਪੀਸਰੀਆ ਬਰੇਸ਼ੀਆ ਅਤੇ ਸ: ਜਸਵੀਰ ਸਿੰਘ ਉੱਪਲ ਪ੍ਰਧਾਨ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਬੈਰਗਾਮੋ ਨੇ ਵਿਸੇ਼ਸ਼ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਅੱਗੇ ਕਿਹਾ ਕਿ, ਇਸ ਮੇਲੇ ਦਾ ਉਦਘਾਟਨ ਦੀ ਰਸਮ ਯੂਰਪ ਦੇ ਉਘੇ ਖੇਡ ਪ੍ਰਮੋਟਰ ਜੈਲਦਾਰ ਸੁਰਿੰਦਰ ਸਿੰਘ ਚੈੜੀਆਂ ਪ੍ਰਧਾਨ ਮੀਰੀ-ਪੀਰੀ ਸਪੋਰਟਸ ਕਲੱਬ ਸਨਪਾਉਲੋ ਆਪਣੇ ਕਰ ਕਮਲਾਂ ਨਾਲ ਨਿਭਾਉਣਗੇ। ਵਿਸੇ਼ਸ਼ ਮਹਿਮਾਨਾਂ ’ਚ ਜੈਲਦਾਰ ਅਵਤਾਰ ਸਿੰਘ ਚੈੜੀਆਂ, ਸ੍ਰੀ ਰਾਜ ਕੁਮਾਰ ਸੱਲ੍ਹਾਂ ਜਨਰਲ ਸਕੱਤਰ ਇਟਲੀ ਕਬੱਡੀ ਫੈਡਰੇਸ਼ਨ, ਸ: ਸੰਤੋਖ ਸਿੰਘ ਲਾਲੀ ਪ੍ਰਧਾਨ ਇਟਲੀ ਕਬੱਡੀ ਫੈਡਰੇਸ਼ਨ, ਸ: ਸਤਵਿੰਦਰ ਸਿੰਘ ਟੀਟਾ ਪ੍ਰਧਾਨ ਇੰਡੀਅਨ ਸਪੋਰਟਸ ਕਲੱਬ ਕਰੇਜੋ, ਸ: ਸੁਖਵਿੰਦਰ ਸਿੰਘ ਗੋਬਿੰਦਪੁਰੀ ਪ੍ਰਧਾਨ ਮੀਰੀ-ਪੀਰੀ ਸਪੋਰਟਸ ਕਲੱਬ ਸਨਪਾਉਲੋ, ਉੱਘੇ ਖੇਡ ਪ੍ਰਮੋਟਰ ਸ: ਤੇਜਵੀਰ ਸਿੰਘ ਬੈਂਸ ਆਦਿ ਸ਼ਾਮਿਲ ਹੋਣਗੇ। ਖੇਡ ਮੇਲੇ ਦੀ ਕੁਮੈਂਟਰੀ ਯੂਰਪ ਦੇ ਉੱਘੇ ਖੇਡ ਕੁਮੈਂਟਰ ਪੱਪਾ ਸਿੰਘਪੁਰੀਆ ਅਤੇ ਪੰਜਾਬ ਤੋਂ ਉਚੇਚੇ ਤੌਰ ’ਤੇ ਪਹੁੰਚੇ ਨਾਮਵਰ ਕੁਮੈਂਟਰ ਜੀ ਐਸ ਕਲੇਰ ਕਰਨਗੇ।

Joomla Templates and Joomla Extensions by ZooTemplate.Com

Add comment


Security code
Refresh