Tuesday, Feb 07th

Last update12:23:14 AM GMT

ਕਬੱਡੀ ਖਿਡਾਰੀ ਖਾਨੋਵਾਲੀਆ ਸਨਮਾਨਿਤ

ਰੋਮ, 16 ਅਗਸਤ (ਸਾਬੀ ਚੀਨੀਆਂ) - ਕਬੱਡੀ ਖੇਡ ਜਗਤ ਵਿੱਚ ਵੱਢਖਾਣਾ ਦੇ ਨਾਂਅ ਨਾਲ ਜਾਣਿਆ ਜਾਂਦਾ ਸਿਤਾਰਾ ਜਿੰਦਰ ਖਾਨੋਵਾਲੀਆ ਜੋ ਇੰਨੀਂ ਦਿਨੀਂ ਖੇਡਣ ਲਈ ਵਿਸ਼ੇਸ਼ ਤੌਰ ’ਤੇ ਇਟਲੀ  ਆਇਆ ਹੋਇਆ ਹੈ, ਦਾ ਸਬਾਊਦੀਆ ਦੇ ਖੇਡ ਮੇਲੇ ’ਤੇ ਨਗਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ। ਜਿਕਰਯੋਗ ਹੈ ਕਿ ਅੰਤਰਰਾਸ਼ਟਰੀ ਖਿਡਾਰੀ ਜਿੰਦਰ ਖਾਨੋਵਾਲ ਇਟਲੀ ਕਬੱਡੀ ਫੈਡਰੇਸ਼ਨ (ਢਿੱਲੋਂ) ਵੱਲੋਂ ਕਰਵਾਏ ਜਾ ਰਹੇ ਖੇਡ ਮੇਲਿਆਂ ਵਿਚ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ, ਫਾਬਰੀਆਨੋ ਜੈਸੀ ਲਈ ਖੇਡ ਰਿਹਾ ਹੈ ਅਤੇ ਲਗਾਤਾਰ ਬਹਿਤਰੀਨ ਪ੍ਰਦਰਸ਼ਨ ਕਰ ਰਿਹਾ ਹੈ। ਮੇਲੇ ਦੌਰਾਨ ਇਟਲੀ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸ: ਕਰਮਜੀਤ ਸਿੰਘ ਢਿੱਲੋਂ ਸਾਬਕਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਤੇ ਇਟਲੀ ਦੀ ਕਬੱਡੀ ਟੀਮ ਦੇ ਕੋਚ ਸੁਖਦੇਵ ਸਿੰਘ ਸ਼ੁਕਰੀ ਢੇਰੀ, ਸ: ਹਰਜੀਤ ਸਿੰਘ ਢੇਸੀ, ਸ: ਸਤਵੀਰ ਸਿੰਘ ਸਿੱਧੂ, ਸ: ਮਨਜੀਤ ਸਿੰਘ ਭੱਦਲਥੂਹਾ, ਸ੍ਰੀ ਭਾਰਤ ਪ੍ਰਕਾਸ਼ ਪਾਸ਼ੀ, ਸ: ਮਨਜੀਤ ਸਿੰਘ ਜੱਸੋਮਜਾਰਾ, ਸ: ਤੇਜਵਿੰਦਰ ਸਿੰਘ ਬੱਬੀ ਆਦਿ ਸਖਸ਼ੀਅਤਾਂ ਦੁਆਰਾ ਆਪਣੀ ਕਿਰਤ ਕਮਾਈ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਜਿੰਦਰ ਖਾਨੋਵਾਲ ਨੂੰ ਇਹ ਸਨਮਾਨ ਉਨ੍ਹਾਂ ਦੁਆਰਾ ਕਬੱਡੀ ਖੇਡ ਨੂੰ ਪ੍ਰਫੁੱਲਿਤ ਕਰਨ ਵਾਲੇ ਉਪਰਾਲਿਆਂ ਲਈ ਕੀਤਾ ਗਿਆ। ਜਿਕਰਯੋਗ ਹੈ ਕਿ ਜਿੰਦਰ ਨਕੋਦਰ ਵਿਖੇ ਅਕੈਡਮੀ ਵਿਚ ਨਵੇਂ ਖਿਡਾਰੀਆਂ ਨੂੰ ਵੀ ਸਿਖਲਾਈ ਦੇ ਰਿਹਾ ਹੈ। ਇਸ ਮੌਕੇ ’ਤੇ ਸ: ਸੰਤੋਖ ਸਿੰਘ ਬੱਲੀ, ਸ: ਨਰਿੰਦਰ ਪਾਲ ਸਿੰਘ ਬਿੱਟੂ, ਸ: ਗੁਰਦਿਆਲ ਸਿੰਘ ਦੌਲੀਕੇ, ਸ: ਮੋਹਨ ਸਿੰਘ ਹੇਲਰਾਂ, ਸ: ਉਂਕਾਰ ਸਿੰਘ, ਸ: ਸਰਬਜੀਤ ਸਿੰਘ ਢੱਕ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

Joomla Templates and Joomla Extensions by ZooTemplate.Com

Add comment


Security code
Refresh