Tuesday, Feb 07th

Last update12:23:14 AM GMT

ਖੇਡ ਪ੍ਰੇਮੀਆਂ ਦੇ ਦਿਲਾਂ ’ਤੇ ਅਮਿੱਟ ਪੈੜ੍ਹਾਂ ਪਾ ਗਿਆ ਔਰਮੇਲੇ ਦਾ ਖੇਡ ਮੇਲਾ

ਮੀਰੀ-ਪੀਰੀ ਸਪੋਰਟਸ ਕਲੱਬ ਸਨਪਾਉਲੋ ਨੇ ਸ਼ਾਨੋ-ਸ਼ੌਕਤ ਨਾਲ ਜਿੱਤਿਆ ਕਬੱਡੀ ਕੱਪ


ਔਰਮੇਲੇ ਵਿਖੇ ਮੁਖਤਿਆਰ ਸਪੋਰਟਸ ਕਲੱਬ ਔਰਮੇਲੇ ਵੱਲੋਂ ਕਰਵਾਏ ਗਏ ਖੇਡ ਮੇਲੇ ਦੀਆਂ ਵੱਖ-ਵੱਖ ਝਲਕੀਆਂ। ਫੋਟੋ : ਟੇਕ ਚੰਦ ਜਗਤਪੁਰ


ਰੋਮ, 18 ਅਗਸਤ (ਟੇਕ ਚੰਦ ਜਗਤਪੁਰ) - ਵਿਦੇਸ਼ਾਂ ’ਚ ਪੰਜਾਬੀਆਂ ਦੀ ਮਹਿਬੂਬ ਖੇਡ ਕਬੱਡੀ ਨੂੰ ਪ੍ਰਫੁੱਲਿਤ ਕਰਨ ਲਈ ਮੁਖਤਿਆਰ ਸਪੋਰਟਸ ਕਲੱਬ ਔਰਮੇਲੇ (ਤਰਵੀਜੋ) ਵੱਲੋਂ ਇਟਲੀ ਕਬੱਡੀ ਫੈਡਰੇਸ਼ਨ ਲਾਲੀ ਦੇ ਸਹਿਯੋਗ ਨਾਲ ਕਲੱਬ ਦੇ ਪ੍ਰਧਾਨ ਸ:  ਮੁਖਤਿਆਰ ਸਿੰਘ ਮਜਾਰਾ ਰਾਜਾ ਸਾਹਿਬ ਦੀ ਸਰਪ੍ਰਸਤੀ ਹੇਠ ਸ਼ਾਨਦਾਰ ਖੇਡ ਮੇਲੇ ਦਾ ਆਯੋਜ਼ਨ ਕੀਤਾ ਗਿਆ। ਇਸ ਖੇਡ ਮੇਲੇ ਦਾ ਉਦਘਾਟਨ ਉੱਘੇ ਖੇਡ ਪ੍ਰਮੋਟਰ ਜੈਲਦਾਰ ਅਵਤਾਰ ਸਿੰਘ ਚੈੜੀਆਂ ਨੇ ਕੀਤਾ। ਜੈਲਦਾਰ ਸੁਰਿੰਦਰ ਸਿੰਘ ਚੈੜੀਆਂ ਚੇਅਰਮੈਨ ਮੀਰੀ-ਪੀਰੀ ਸਪੋਰਟਸ ਕਲੱਬ ਸਨਪਾਉਲੋ, ਸ: ਸੁਰਜੀਤ ਸਿੰਘ ਵਿਰਕ ਪ੍ਰਧਾਨ ਸੱਲ੍ਹਾਂ ਸਪੋਰਟਸ ਕਲੱਬ ਬਰੇਸ਼ੀਆਂ, ਸ: ਸੰਤੋਖ ਸਿੰਘ ਲਾਲੀ ਪ੍ਰਧਾਨ ਇਟਲੀ ਕਬੱਡੀ ਫੈਡਰੇਸ਼ਨ, ਸ: ਸੁਖਵਿੰਦਰ ਸਿੰਘ ਗੋਬਿੰਦਪੁਰੀ, ਸ: ਜਸਵੀਰ ਸਿੰਘ ਉੱਪਲ, ਸ: ਧਰਮਿੰਦਰ ਸਿੰਘ ਕੰਗ ਪ੍ਰਧਾਨ ਚੜ੍ਹਦੀ ਕਲ੍ਹਾ ਸਪੋਰਟਸ ਕਲੱਬ ਇਟਲੀ, ਸੱਤੀ ਕੰਵਰ ਜਨਰਲ ਸਕੱਤਰ ਇੰਡੀਅਨ ਸਪੋਰਟਸ ਕਲੱਬ ਵਿਚੈਂਸਾ, ਸ: ਬਲਜੀਤ ਸਿੰਘ ਕੁਹਾਲਾ ਆਦਿ ਨੇ ਵਿਸੇ਼ਸ਼ ਮਹਿਮਾਨ ਵਜੋਂ ਸਿ਼ਰਕਤ ਕੀਤੀ। ਮੇਲੇ ’ਚ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ ਨੇ ਆਪਣੀ ਖੇਡ ਦਾ ਪ੍ਰਦਰਸ਼ਨ ਕੀਤਾ। ਇਸ ਸ਼ਾਨਦਾਰ ਖੇਡ ਮੇਲੇ ਦਾ ਅਨੰਦ ਮਾਨਣ ਲਈ ਖੇਡ ਪ੍ਰੇਮੀਆਂ ਨੇ ਭਾਰੀ ਗਿਣਤੀ ’ਚ ਸ਼ਮੂਲੀਅਤ ਕੀਤੀ। ਇਸ ਕਬੱਡੀ ਕੱਪ ’ਚ ਇਟਲੀ ਦੀਆਂ ਉੱਚ ਕੋਟੀ ਦੀਆਂ ਟੀਮਾਂ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਬੈਰਗਾਮੋ, ਮੀਰੀ-ਪੀਰੀ ਸਪੋਰਟਸ ਕਲੱਬ ਸਨਪਾਉਲੋ, ਚੜ੍ਹਦੀ ਕਲ੍ਹਾ ਸਪੋਰਟਸ ਕਲੱਬ ਇਟਲੀ, ਸੇ਼ਰ-ਏ-ਪੰਜਾਬ ਸਪੋਰਟਸ ਕਲੱਬ ਪੋਰਦੀਨੋਨੇ, ਮੁਖਤਿਆਰ ਸਪੋਰਟਸ ਕਲੱਬ ਔਰਮੇਲੇ, ਅਜਾਦ ਸਪੋਰਟਸ ਕਲੱਬ ਵੇਰੋਨਾ, ਧੰਨ-ਧੰਨ ਬਾਬਾ ਬੁੱਢਾ ਜੀ ਸਪੋਰਟਸ ਕਲੱਬ ਸੁਜਾਰਾ (ਪਿਗੋਨਿਆਗਾ), ਜੰਗ ਸਪੋਰਟਸ ਕਲੱਬ ਮੌਤੀਕਿਆਰੀ, ਪੰਜਾਬ ਯੂਥ ਸਪੋਰਟਸ ਕਲੱਬ ਮਾਨਤੋਵਾ ਆਦਿ ਨੇ ਹਿੱਸਾ ਲਿਆ। ਇਸ ਖੇਡ ਮੇਲੇ ਦਾ ਪਹਿਲਾ ਮੈਚ ਅਜਾਦ ਸਪੋਰਟਸ ਕਲੱਬ ਵੇਰੋਨਾ ਅਤੇ ਮੁਖਤਿਆਰ ਸਪੋਰਟਸ ਕਲੱਬ ਔਰਮੇਲੇ ਵਿਚਕਾਰ ਹੋਇਆ। ਜਿਸ ’ਚ ਵੇਰੋਨਾ ਦੀ ਟੀਮ ਨੇ ਔਰਮੇਲੇ ਦੀ ਟੀਮ ਨੂੰ ਸਾਢੇ 31/9 ਦੇ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਕਬੱਡੀ ਸੈਮੀ ਫਾਈਨਲ ਮੁਕਾਬਲੇ ’ਚ ਮੀਰੀ-ਪੀਰੀ ਸਪੋਰਟਸ ਕਲੱਬ ਸਨਪਾਉਲੋ ਅਤੇ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਬੈਰਗਾਮੋ ’ਚ ਫਸਵਾਂ ਮੁਕਾਬਲਾ ਹੋਇਆ। ਜਿਸ ’ਚ ਬੈਰਗਾਮੋ ਕਲੱਬ ਦੇ ਗੌਰੀ ਮਰਨਾਈਆ ਅਤੇ ਧੜੱਲੇਦਾਰ ਖਿਡਾਰੀ ਲੱਡੂ ਚੁਟਾਲਾ ਨੂੰ ਰੋਕਣ ਲਈ  ਦਰਸ਼ਕਾਂ ਨੇ 50-50 ਯੂਰੋ ਤੱਕ ਲਾ ਕੇ ਮੈਚ ਨੂੰ ਦਿਲਚਸਪ ਬਣਾ ਕੇ ਧਾਵੀਆਂ ਅਤੇ ਜਾਫੀਆਂ ’ਤੇ ਯੂਰੋ ਦਾ ਮੀਂਹ ਵਰਸਾਇਆ। ਖੇਡ ਕੁਮੈਂਟਰ ਪੱਪਾ ਸਿੰਘਪੁਰੀਆ ਦੀ ਜੌਸ਼ੀਲੀ ਕੁਮੈਂਟਰੀ ਨੇ ਮੀਰੀ-ਪੀਰੀ ਸਪੋਰਟਸ ਕਲੱਬ ਦੀ ਟੀਮ ਦੇ ਖਿਡਾਰੀਆਂ ’ਚ ਨਿਵੇਕਲਾ ਜੋਸ਼ ਅਤੇ ਉਤਸ਼ਾਹ ਭਰ ਕੇ ਹੌਂਸਲੇ ਬੁਲੰਦ ਕਰੀ ਰੱਖੇ। ਇਸ ਮੈਚ ਨੂੰ ਦਰਸ਼ਕਾਂ ਨੇ ਪੱਬਾਂ ਭਾਰ ਹੋ ਕੇ ਵੇਖਿਆ। ਜਿੱਤ ਮੀਰੀ ਪੀਰੀ ਕਲੱਬ ਨੇ ਹਾਸਿਲ ਕੀਤੀ। ਕਬੱਡੀ ਦੇ ਹੋਏ ਜਬਰਦਸਤ ਅਤੇ ਦਿਲਚਸਪ ਮੁਕਾਬਲਿਆਂ ’ਚ ਮੀਰੀ-ਪੀਰੀ ਸਪੋਰਟਸ ਕਲੱਬ ਸਨਪਾਉਲੋ ਨੇ ਧੰਨ-ਧੰਨ ਬਾਬਾ ਬੁੱਢਾ ਜੀ ਸਪੋਰਟਸ ਕਲੱਬ ਸੁਜਾਰਾ (ਪਿਗੋਨਿਆਗਾ) ਨੂੰ 34/10 ਅੰਕਾਂ ਦੇ ਭਾਰੀ ਫਰਕ ਨਾਲ ਹਰਾ ਕੇ ਜਿੱਤ ਹਾਸਿਲ ਕੀਤੀ। ਪ੍ਰਸਿੱਧ ਧਾਵੀ ਲੱਡੂ ਚੌਟਾਲਾ, ਗੌਰੀ ਮਰਨਾਈਆਂ, ਗੀਤੂ ਪੱਤੜ, ਅਵਤਾਰ ਪਟਿਆਲਾ, ਮਨ ਅੰਮ੍ਰਿਤਸਰੀਆ, ਯੋਧਾ ਚੱਕ ਚੇਲਿਆਂ ਵਾਲਾ, ਭਿੰਦੀ ਹਿੰਮਤਪੁਰੀਆ, ਅਮਨ ਟਿਬਾ ਨੇ ਖੇਡ ਦਾ ਵਧੀਆ ਪ੍ਰਦਰਸ਼ਨ ਕਰਕੇ ਖੇਡ ਪ੍ਰੇਮੀਆਂ ਦੇ ਦਿਲ ਮੋਹੇ। ਜੇਤੂ ਟੀਮ ਨੂੰ 2500 ਯੂਰੋ ਨਕਦ ਅਤੇ ਸ਼ਾਨਦਾਰ ਕੱਪ ਦੇ ਕੇ ਕਲੱਬ ਵੱਲੋਂ ਸਨਮਾਨਿਤ ਕੀਤਾ ਅਤੇ ਉਪ-ਜੇਤੂ ਟੀਮ ਨੂੰ 2100 ਯੂਰੋ ਅਤੇ ਯਾਦਗਾਰੀ ਕੱਪ ਦੇ ਕੇ ਨਿਵਾਜਿਆ। ਇਸ ਮੌਕੇ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਵੱਖ-ਵੱਖ ਉਮਰ ਦੇ ਬੱਚਿਆਂ ਦੀਆਂ ਦੌੜਾਂ ਵੀ ਕਰਵਾਈਆਂ ਗਈਆਂ, ਜਿਸ ਵਿਚ 5 ਸਾਲ ਉਮਰ ਵਰਗ ’ਚ ਮਨਪਿੰਦਰ ਸਿੰਘ ਨੇ ਪਹਿਲਾ ਅਤੇ ਜਤਿੰਦਰ ਢਿਲੋ ਨੇ ਦੂਜਾ ਸਥਾਨ ਹਾਸਿਲ ਕੀਤਾ, 7 ਸਾਲ ’ਚ ਗੁਰਸਾਹਿਬ ਸਿੰਘ ਪਹਿਲਾ ਸਥਾਨ ਅਤੇ ਬਲਵਿੰਦਰ ਸਿੰਘ ਦੂਜਾ ਸਥਾਨ, 9 ਸਾਲ ’ਚ ਮਨਪੀਤ ਸਿੰਘ ਸੋਨੂੰ ਨੇ ਪਹਿਲਾ ਅਤੇ ਅਮਨਦੀਪ ਸਿੰਘ ਨੇ ਦੂਜਾ ਸਥਾਨ ਹਾਸਿਲ ਕੀਤਾ। ਜੇਤੂ ਬੱਚਿਆਂ ਨੂੰ ਸ਼ਾਨਦਾਰ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਖੇਡ ਮੇਲੇ ਦੀ ਕੁਮੈਂਟਰੀ ਯੂਰਪ ਦੇ ਉੱਘੇ ਖੇਡ ਕੁਮੈਂਟਰ  ਪੱਪਾ ਸਿੰਘਪੁਰੀਆ, ਮਾਪੀ ਹੁਸਿ਼ਆਰਪੁਰੀਆ ਅਤੇ ਪਰਮਜੀਤ ਸਿੰਘ ਢਿੱਲੋਂ ਨੇ ਖੂਬਸੂਰਤ, ਵਿਅੰਗਮਈ ਅੰਦਾਜ ਅਤੇ ਸ਼ੇਅਰੋ-ਸ਼ਾਇਰੀ ਨਾਲ ਦਰਸ਼ਕਾਂ ਨੂੰ ਕੀਲੀ ਰੱਖਿਆ। ਕਬੱਡੀ ਦੀ ਜੇਤੂ ਟੀਮ ਵੱਲੋਂ ਜਿੱਤ ਦੀ ਖੁਸ਼ੀ ’ਚ ਭੰਗੜੇ ਪਾ ਕੇ ਜਸ਼ਨ ਮਨਾਏ ਗਏ। ਕਲੱਬ ਪ੍ਰਧਾਨ ਸ: ਮੁਖਤਿਆਰ ਸਿੰਘ ਮਜਾਰਾ ਰਾਜਾ ਸਾਹਿਬ ਨੇ ਮੇਲੇ ਦੇ ਸਫ਼ਲਤਾਪੂਰਵਕ ਨਿਬੜਨ ’ਤੇ ਸਮੂਹ ਖੇਡ ਕਲੱਬਾਂ, ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ’ਤੇ ਹੋਰਨਾਂ ਤੋਂ ਇਲਾਵਾ ਸ: ਦਰਸ਼ਨ ਸਿੰਘ ਭੇਜੋਮਾਜਰਾ, ਸ: ਜਸਵੀਰ ਸਿੰਘ ਮਾਂਗਟ, ਪੰਮੀ ਚਮਕੌਰ ਸਾਹਿਬ, ਸ: ਸੰਦੀਪ ਸਿੰਘ ਫਗਵਾੜਾ, ਸ੍ਰੀ ਕ੍ਰਿਸ਼ਨ ਲਾਲ ਕੁਰਾਲੀ, ਸ: ਭੁਪਿੰਦਰ ਸਿੰਘ ਕਾਹਨਗੜ, ਸ: ਗੁਰਜੀਤ ਸਿੰਘ ਗੋਸਲ, ਸ: ਲਖਵਿੰਦਰ ਸਿੰਘ ਗੋਲੂ, ਸ: ਮੇਜਰ ਸਿੰਘ, ਸ੍ਰੀ ਪਵਨ ਕੁਮਾਰ, ਸ: ਨਿਰਭੈ ਸਿੰਘ, ਮਦਨ, ਬਲਕਾਰ ਸਿੰਘ, ਬੰਟੀ ਪਾਸੀਆਨੋ, ਧਰਮਪਾਲ ਹੀਰਾ, ਭੂੰਡਾ ਸੇ਼ਖੂਪੁਰੀਆ ਆਦਿ ਹਾਜਰ ਸਨ।

Joomla Templates and Joomla Extensions by ZooTemplate.Com

Add comment


Security code
Refresh