ਵਿਸ਼ਵ ਪ੍ਰਸਿੱਧ ਕੁਮੈਂਟੇਟਰ ਪ੍ਰੋ:ਇੰਦਰਜੀਤ ਸਿੰਘ ਪੱਡਾ ਦਾ ਇਟਲੀ ਆਮਦ ਤੇ ਵਿਸ਼ੇਸ਼ ਸਨਮਾਨ ਕਰਦੇ ਸ:ਕਰਮਜੀਤ ਸਿੰਘ ਢਿੱਲੋਂ,ਸ਼:ਸੰਤੋਖ ਸਿੰਘ ਬੱਲੀ ਧਨੌਰੀ ਤੇ ਹੋਰ ਪਤਵੰਤੇ (ਫੋਟੋ--ਕੈਂਥ)
ਰੋਮ ਇਟਲੀ 18 ਅਗਸਤ (ਕੈਂਥ)ਪੰਜਾਬ ਦੀਆਂ ਪੇਂਡੂ ਖੇਡਾਂ ਨੂੰ ਆਪਣੀ ਬੁਲੰਦ ਤੇ ਮਿਠਾਸ ਭਰੀ ਆਵਾਜ਼ ਵਿੱਚ ਆਪਣੇ ਸ਼ਾਇਰਾਨਾ ਅੰਦਾਜ਼ ਦੁਆਰਾ ਲੋਕਾਂ ਤੱਕ ਪਹੁੱਚਾਣ ਵਾਲੇ ਗੁਣਾ ਦੀ ਗੁਥਲੀ ਦੇ ਮਾਲਕ ਪ੍ਰੋ: ਇੰਦਰਜੀਤ ਸਿੰਘ ਪੱਡਾ ਅੱਜ-ਕਲ੍ਹ ਆਪਣੀ ਦੂਜੀ ਯੂਰਪ ਫੇਰੀ ਤੇ ਹਨ।ਜਿਹੜੇ ਇਟਲੀ ਵਿੱਚ ਹੋ ਰਹੇ ਪੇਂਡੂ ਖੇਡ ਮੇਲਿਆਂ ਵਿੱਚ ਆਪਣੀ ਕੁਮੈਂਟੇਟਰੀ ਦੀ ਕਲਾ ਰਾਹੀਂ ਦਰਸ਼ਕਾਂ ਦੇ ਨਾਲ-ਨਾਲ ਖਿਡਾਰੀਆਂ ਦੇ ਵਿੱਚ ਵੀ ਆਪਣੀ ਹਾਜ਼ਰ ਜਵਾਬ ਸ਼ਾਇਰੀ ਨਾਲ ਨਵਾਂ ਉਤਸ਼ਾਹ ਤੇ ਨਵਾਂ ਹੌਸਲਾ ਭਰ ਰਹੇ ਹਨ।ਪ੍ਰੌ:ਇੰਦਰਜੀਤ ਸਿੰਘ ਪੱਡਾਂ ਹੋਰੀ ਬੇਸ਼ਕ ਕਦੇ ਆਪ ਕਬੱਡੀ ਨਹੀਂ ਖੇਡੀ ਪਰ ਕਬੱਡੀ ਖੇਡ ਨੂੰ ਉਹ ਆਪਣੇ ਤੋਂ ਵੀ ਵੱਧ ਮਾਣ-ਸਤਿਕਾਰ ਦਿੰਦੇ ਹਨ। ਪ੍ਰੋ:ਇੰਦਰਜੀਤ ਸਿੰਘ ਪੱਡਾ ਦਾ ਇਟਲੀ ਦੇ ਸ਼ਹਿਰ ਸਬਾਊਦੀਆ ਆਮਦ ਤੇ ਕਬੱਡੀ ਫੈਡਰੇਸ਼ਨ ਇਟਲੀ ਤੇ ਮਹਾਰਾਜਾ ਸਪੋਰਟਸ ਕਲੱਬ ਸਬਾਊਦੀਆ ਵੱਲੋਂ ਵਿਸ਼ੇਸ਼ ਮਿਲਣੀ ਸਮਾਗਮ ਕਰਵਾਇਆ ਗਿਆ ਜਿਸ ਨੂੰ ਸੰਬੋਧਿਤ ਕਰਦਿਆਂ ਸ:ਕਰਮਜੀਤ ਸਿੰਘ ਢਿੱਲੋਂ ਪ੍ਰਧਾਨ ਕਬੱਡੀ ਫੈਡਰੇਸ਼ਨ ਇਟਲੀ ਤੇ ਇਟਲੀ ਦੇ ਉੱਘੇ ਸਮਾਜ ਸੇਵਕ ਸ:ਸੰਤੋਖ ਸਿੰਘ ਬੱਲੀ ਧਨੌਰੀ ਨੇ ਕਿਹਾ ਕਿ ਖੇਡ ਖੇਤਰ ਨੂੰ ਪ੍ਰੌ:ਇੰਦਰਜੀਤ ਸਿੰਘ ਪੱਡਾ ਦੀ ਬਹੁਮੁੱਲੀ ਦੇਣ।ਉਨ੍ਹਾਂ ਪੇਂਡੂ ਖੇਡ ਕਬੱਡੀ ਨੂੰ ਦੇਸ਼-ਵਿਦੇਸ਼ ਪ੍ਰਫੁਲਿਤ ਕਰਨ ਲਈ ਸਦਾ ਹੀ ਸ਼ਲਾਘਾਯੋਗ ਕਾਰਵਾਈਆਂ ਕੀਤੀਆਂ।ਪ੍ਰੌ: ਪੱਡਾ ਨੇ ਅਨੇਕਾਂ ਹੀ ਖਿਡਾਰੀਆਂ ਨੂੰ ਢਹਿੰਦੀ ਕਲਾ ਤੋਂ ਚੜ੍ਹਦੀ ਕਲਾ ਵੱਲ ਲਿਜਾਉਣ ਲਈ ਸਦਾ ਹੀ ਖਿਡਾਰੀ ਵਰਗ ਦਾ ਹੌਸਲਾ ਬੁਲੰਦ ਕੀਤਾ।ਇਸ ਮੌਕੇ ਪ੍ਰੌ: ਇੰਦਰਜੀਤ ਸਿੰਘ ਪੱਡਾ ਨੇ ਪ੍ਰੈੱਸ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਜੋ ਮਾਣ-ਸਨਮਾਨ ਉਨ੍ਹਾਂ ਨੂੰ ਇਟਲੀ ਦੇ ਪੰਜਾਬੀ ਭਾਈਚਾਰੇ ਵੱਲੋਂ ਮਿਲਿਆ ਉਸ ਨੂੰ ਉਹ ਕਦੇਂ ਵੀ ਭੁਲਾ ਨਹੀਂ ਸਕਣਗੇ।ਵਿਦੇਸ਼ੀ ਧਰਤੀ ਉਪੱਰ ਆ ਕੇ ਵੀ ਉਨ੍ਹਾਂ ਨੂੰ ਪੰਜਾਬ ਵਰਗਾ ਹੀ ਮਾਹੌਲ ਮਿਲਿਆ।ਇਸ ਵਿਸ਼ੇਸ਼ ਮਿਲਣੀ ਸਮਾਗਮ ਮੌਕੇ ਸ:ਕਰਮਜੀਤ ਸਿੰਘ ਢਿੱਲੋਂ,ਸ:ਸੰਤੋਖ ਸਿੰਘ ਬੱਲੀ ਧਨੌਰੀ,ਸ:ਰਾਜਬੀਰ ਸਿੰਘ ਗਿੱਲ,ਸ:ਨਰਿੰਦਰ ਸਿੰਘ ਪੱਪੀ,ਸ੍ਰੀ ਜੱਗਾ ਭਿੰਡਰ ਤੇ ਹੋਰ ਸ਼ਖਸੀਅਤਾਂ ਵੱਲੋਂ ਪੰਜਾਬ ਤੋਂ ਉਚੇਚੇ ਤੌਰ ਤੇ ਇਟਲੀ ਦੇ ਪੇਂਡੂ ਖੇਡ ਮੇਲਿਆ ਲਈ ਪਹੁਚੇ ਪ੍ਰੋ: ਇੰਦਰਜੀਤ ਸਿੰਘ ਪੱਡਾ ਦਾ ਸਨਮਾਨ ਚਿੰਨ੍ਹ ਨਾਲ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।ਇਸ ਮੌਕੇ ਸ: ਬਿਕਰਮਜੀਤ ਸਿੰਘ ,ਸ:ਬਲਕਾਰ ਸਿੰਘ ਬਾਬਾ,ਸ੍ਰੀ ਨਿੰਮਾ ਚੂਹੜ ਚੱਕ ਤੇ ਸ:ਬਲਬੀਰ ਸਿੰਘ ਪੱਡਾ ਆਦਿ ਵੀ ਮੌਜੂਦ ਸਨ।









