Tuesday, Feb 07th

Last update12:23:14 AM GMT

ਪਹਿਲਵਾਨ ਗੁਰਮੇਲ ਸਿੰਘ ਦਾ ਇਟਲੀ ਪੁੱਜਣ ਤੇ ਨਿੱਘਾ ਸਵਾਗਤ

ਇਟਲੀ ਦੀ ਰਾਜਧਾਨੀ ਰੋਮ ਪਹੁੰਚਣ ਤੇ ਪਹਿਲਵਾਨ ਗੁਰਮੇਲ ਸਿੰਘ ਦਾ ਸਵਾਗਤ ਕਰਦੇ ਹੋਏ ਸ੍ਰੀ ਭਾਰਤ ਪ੍ਰਕਾਸ਼ ਪਾਸ਼ੀ, ਤੇਜਵਿੰਦਰ ਸਿੰਘ  ਬੱਬੀ , ਸੁਖਦੇਵ ਸਿੰਘ ਸ਼ੂਕਰੀ ਢੇਰੀ , ਮਨਜੀਤ ਸਿੰਘ ਜੱਸੋਮਜਾਰਾ ,ਗੁਰਦਿਆਲ ਸਿੰਘ ਢੇਰੀ ਅਤੇ ਹੋਰ ਸ਼ਖਸੀਅਤਾਂ (ਫੋਟੋ-ਸਾਬੀ ਚੀਨੀਆਂ)

ਰੋਮ,21 ਅਗਸਤ ( ਸਾਬੀ ਚੀਨੀਆਂ ) - ਪਹਿਲਵਾਨ ਗੁਰਮੇਲ ਸਿੰਘ ਸੀਨੀ; ਮੀਤ ਪ੍ਰਧਾਨ ਪੰਜਾਬ ਕਬੱਡੀ ਐਸੋਸੀਏਸ਼ਨ ਦਾ ਇਟਲੀ ਦੇ ਸ਼ਹਿਰ ਰੋਮ ਪੁੱਜਣ ਤੇ ਨਿੱਘਾ ਸਵਾਗਤ ਕੀਤਾ ਗਿਆ ਜਿਕਰ ਯੋਗ ਹੈ ਕਿ ਪਹਿਲਵਾਨ ਗੁਰਮੇਲ ਸਿੰਘ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਦੇ ਪ੍ਰਧਾਨ ਸ੍ਰੀ ਭਾਰਤ ਪ੍ਰਕਾਸ਼ ਪਾਸ਼ੀ ਦੇ ਵਿਸ਼ੇਸ਼ ਸੱਦੇ ਤੇ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਰੋਮ ਦੁਆਰਾ ਕਰਵਾਏ ਜਾਂਦੇ ਸਲਾਨਾ ਕਬੱਡੀ ਟੂਰਨਾਮੈਂਟ ਦੀਆਂ ਰੌਣਕਾਂ ਨੂੰ ਵਧਾਉਣ ਲਈ ਅੱਜ ਹੀ ਇਟਲੀ ਦੀ ਰਾਜਧਾਨੀ ਪੁੱਜੇ ਨੇ ਜਿੱਥੇ ਪਹੁੰਚਣ ਤੇ ਇਟਲੀ ਦੀਆਂ ਨਾਮਵਰ ਸ਼ਖਸੀਅਤਾਂ ਦੁਆਰਾ ਉੱਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਪਹਿਲਵਾਨ ਗੁਰਮੇਲ ਸਿੰਘ ਨੂੰ ਰੋਮ ਏਅਰਪੋਰਟ ਤੋ ਲੈਣ ਗਏ ਸ੍ਰੀ ਭਾਰਤ ਪ੍ਰਕਾਸ਼ ਪਾਸ਼ੀ ਪ੍ਰਧਾਨ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਰੋਮ , ਆਪਣੇ ਸਮੇਂ ਦੇ ਮਸ਼ਹੂਰ ਕਬੱਡੀ ਖਿਡਾਰੀ ਅਤੇ ਇਟਲੀ ਦੀ ਕਬੱਡੀ ਟੀਮ ਦੇ ਕੋਚ ਸੁਖਦੇਵ ਸਿੰਘ ਸ਼ੂਕਰੀ ਢੇਰੀ , ਸ, ਮਨਜੀਤ ਸਿੰਘ ਜੱਸੋਮਜਾਰਾ, ਸ, ਤੇਜਵਿਂਦਰ ਸਿੰਘ ਬੱਬੀ, ਸ੍ਰੀ ਰਾਕੇਸ਼ ਕੁਮਾਰ , ਸ ਗੁਰਦਿਆਲ ਸਿੰਘ ਢੇਰੀ, ਸਤਨਾਮ ਸਿੰਘ ਬਾਂਸਲ, ਪ੍ਰਦੀਪ ਆਉੜ ਅਤੇ ਕਈ ਹੋਰ ਨਾਮਵਰ ਸਖਸ਼ੀਅਤਾਂ ਨੇ ਪਹਿਲਵਾਨ ਗੁਰਮੇਲ ਸਿੰਘ ਨੂੰ ਇਟਲੀ ਪੁਹਚੱਣ ਤੇ ਜੀ ਆਇਆ ਆਖਿਆ ਅਤੇ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਉੱਨਾਂ ਦਾ ਭਰਵਾਂ ਸਵਾਗਤ ਕੀਤਾ ।

Joomla Templates and Joomla Extensions by ZooTemplate.Com

Add comment


Security code
Refresh