ਮਾਨਤੋਵਾ, 2 ਸਤੰਬਰ (ਗੁਰਪ੍ਰੀਤ ਸਿੰਘ ਖਹਿਰਾ) - ਇਟਲੀ ਦੇ ਸ਼ਹਿਰ ਵੀਆਦਾਨਾ (ਮਾਨਤੋਵਾ) ਦੇ ਡਿਸਕੋਟੇਕਾ ਵਿੱਚ ਪੰਜਾਬੀ ਮੇਲਾ 4 ਸਤੰਬਰ ਨੂੰ ਬਹੁਤ ਹੀ ਧੂਮ ਧੜੱਕੇ ਨਾਲ ਕਰਵਾਇਆ ਜਾ ਰਿਹਾ ਹੈ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਸ: ਪਰਮਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ, ਇਸ ਮੇਲੇ ਵਿੱਚ ਪੰਜਾਬੀਆ ਦੇ ਚਹੇਤੇ ਕਲਾਕਾਰ ਮੰਗੀ ਮਾਹਲ, ਬਲਰਾਜ, ਸ਼ਰਨ ਚੀਮਾ ਅਤੇ ਕਾਮੇਡੀ ਬਾਦਸ਼ਾਹ ਰਾਣਾ ਰਣਵੀਰ ਪਹੁੰਚ ਰਹੇ ਹਨ, ਜੋ ਕਿ ਸ਼ਨਿੱਚਰਵਾਰ ਨੂੰ ਸ਼ਾਮ 5 ਵਜੇ ਤੋਂ ਦੇਰ ਰਾਤ ਤੱਕ ਸਰੋਤਿਆਂ ਦਾ ਮੰਨੋਰੰਜਨ ਕਰਨਗੇ। ਉਨ੍ਹਾਂ ਨੇ ਅੱਗੇ ਕਿਹਾ ਕਿ, ਇਸ ਪੰਜਾਬੀ ਮੇਲੇ ਵਿੱਚ ਪੰਜਾਬੀਆਂ ਦਾ ਲੋਕ ਨਾਚ ਭੰਗੜਾ ਵੀ ਪੇਸ਼ ਕੀਤਾ ਜਾਵੇਗਾ। ਮੰਚ ਸੰਚਾਲਨ ਪੱਪਾ ਸਿੰਘਪੁਰੀਆ ਕਰਨਗੇ। ਇਸ ਮੌਕੇ ਇਹਨਾਂ ਨਾਲ ਸ: ਇੰਦਰਜੀਤ ਸਿੰਘ ਲਿੱਧੜ, ਸ: ਜਗਜੀਤ ਸੈਣੀ, ਸ: ਗੁਰਿੰਦਰ ਸਿੰਘ ਢੀਂਡਸਾਂ, ਸ: ਦਰਬਾਰਾ ਸਿੰਘ ਸਰਾਏ, ਸ: ਸੁਲਿੰਦਰਪਾਲ ਸਿੰਘ ਭੰਗੂ, ਸ: ਗੁਰਵਿੰਦਰ ਮੰਡੇਰ, ਸ: ਲਖਵੀਰ ਸਿੰਘ ਲੱਖੀ, ਸ: ਪਰਮਿੰਦਰ ਸੋਹਲ ਹਾਜਰ ਸਨ। ਇਹਨਾਂ ਸਾਰਿਆਂ ਵੱਲੋਂ ਇੰਡੀਅਨ ਭਾਈਚਾਰੇ ਨੂੰ ਇਸ ਪੰਜਾਬੀ ਮੇਲੇ ਵਿੱਚ
ਆਪਣੇ ਪਰਿਵਾਰ ਸਮੇਤ ਹੁੰਮਹੁਮਾ ਕੇ ਪਹੁੰਚਣ ਦੀ ਪੁਰਜ਼ੋਰ ਅਪੀਲ ਕੀਤੀ ਗਈ ਹੈ।
ਵੀਆਦਾਨਾ ’ਚ ਪੰਜਾਬੀ ਮੇਲਾ 4 ਸੰਤਬਰ ਨੂੰ
- Thursday, 02 September 2010 12:31









