Tuesday, Feb 07th

Last update12:23:14 AM GMT

ਸੁਜਾਰਾ ਵਿਖੇ ਹੋਣ ਵਾਲਾ ਖੇਡ ਮੇਲਾ ਨਿਵੇਕਲੀਆਂ ਮਹਿਕਾਂ ਬਿਖੇਰੇਗਾ - ਲਾਂਬੜਾ, ਮਜਾਰਾ

ਪੱਪਾ ਸਿੰਘਪੁਰੀਆ ਅਤੇ ਸ: ਗੋਬਿੰਦਪੁਰੀ ਦਾ ਹੋਵੇਗਾ ਗੋਲਡ ਮੈਡਲ ਨਾਲ ਸਨਮਾਨ

ਰੋਮ, 2 ਸਤੰਬਰ (ਟੇਕ ਚੰਦ ਜਗਤਪੁਰ) - ਪੰਜਆਬ ਸਪੋਰਟਸ ਕਲੱਬ ਸੁਜਾਰਾ, ਚੜ੍ਹਦੀ ਕਲ੍ਹਾ ਸਪੋਰਟਸ ਕਲੱਬ ਇਟਲੀ, ਰੇਜੋਏਮਿਲੀਆ ਵੱਲੋਂ ਸਿ਼ਵਾ ਟੀ ਆਰ ਐਸ ਟਰੈਵਲਜ਼ ਏਜੰਸੀ ਵੀਆਦਾਨਾ ਦੇ ਸਹਿਯੋਗ ਨਾਲ ਸ: ਸਤਵਿੰਦਰ ਸਿੰਘ ਟੀਟਾ, ਸਤਨਾਮ ਸਿੰਘ ਮਿੰਟਾ ਅਤੇ ਜਸਵੀਰ ਸਿੰਘ ਜੱਸਾ ਪੀ ਟੀ ਦੀ ਸਰਪ੍ਰਸਤੀ ਹੇਠ ਇਟਲੀ ਕਬੱਡੀ ਫੈਡਰੇਸ਼ਨ ਲਾਲੀ ਦੇ ਨਿਯਮਾਂ ਹੇਠ ਸੁਜਾਰਾ ਵਿਖੇ ਆਯੋਜਿਤ ਹੋ ਰਿਹਾ 5 ਸਤੰਬਰ ਦਿਨ ਐਤਵਾਰ ਨੂੰ ਖੇਡ ਮੇਲਾ ਖੇਡ ਜਗਤ ’ਚ ਇਤਿਹਾਸਿਕ ਤੇ ਸੰਦਲੀ ਪੈੜ੍ਹਾਂ ਪਾਉਂਦਾ ਹੋਇਆ ਨਿਵੇਕਲੀਆਂ ਮਹਿਕਾਂ ਬਿਖੇਰਦਾ ਹੋਇਆ ਯਾਦਗਾਰੀ ਹੋ ਨਿਬੜੇਗਾ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਇਟਲੀ ਦੇ ਉੱਘੇ ਬਿਜਨਸਮੈਨ ਸ੍ਰੀ ਸਿ਼ਵ ਕੁਮਾਰ ਲਾਂਬੜਾ ਐਮ ਡੀ ਸਿ਼ਵਾ ਟੈਰਵਲ ਏਜੰਸੀ ਵੀਆਦਾਨਾ ਅਤੇ ਸ: ਮੁਖਤਿਆਰ ਸਿੰਘ ਮਜਾਰਾ ਰਾਜਾ ਸਾਹਿਬ ਪ੍ਰਧਾਨ ਮੁਖਤਿਆਰ ਸਪੋਰਟਸ ਕਲੱਬ ਤਰਵੀਜੋ ਨੇ ਵਿਸੇ਼ਸ਼ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਅੱਗੇ ਕਿਹਾ ਕਿ, ਜਿਸ ਤਰਾਂ ਖੇਡ ਪ੍ਰੇਮੀਆਂ ਨੇ ਇਟਲੀ ’ਚ ਹੋ ਰਹੇ ਹਰ ਖੇਡ ਮੇਲੇ ਨੂੰ ਸਫ਼ਲਤਾਪੂਰਵਕ ਨ੍ਹੇਪਰੇ ਚਾੜ੍ਹਨ ਵਿਚ ਬੇਹੱਦ ਸਹਿਯੋਗ ਦਿੱਤਾ, ਉਸ ਤਰ੍ਹਾਂ ਇਸ ਮੇਲੇ ’ਚ ਵੀ ਆਪਣਾ ਵੱਢਮੁੱਲਾ ਸਹਿਯੋਗ ਦੇ ਕੇ ਕਾਮਯਾਬ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡਣਗੇ। ਇਟਲੀ ਕਬੱਡੀ ਫੈਡਰੇਸ਼ਨ ਲਾਲੀ ਵੱਲੋਂ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਹਰ ਖੇਡ ਮੇਲੇ ’ਚ ਬੱਚਿਆਂ ਦੀਆਂ ਦੌੜਾਂ ਕਰਵਾਉਣ ਦਾ ਉਪਰਾਲਾ ਸ਼ਲਾਘਾਯੋਗ ਹੈ। ਪੰਜਾਬੀਆਂ ਦੀ ਮਹਿਬੂਬ ਖੇਡ ਕਬੱਡੀ ਪ੍ਰਤੀ ਖੇਡ ਪ੍ਰੇਮੀਆਂ ’ਚ ਨਿਵੇਕਲਾ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਖੇਡ ਮੇਲੇ ’ਚ ਯੂਰਪ ਦੇ ਉੱਘੇ ਖੇਡ ਕੁਮੈਂਟਰ ਪੱਪਾ ਸਿੰਘਪੁਰੀਆ ਅਤੇ ਉੱਘੇ ਖੇਡ ਪ੍ਰਮੋਟਰ, ਪੱਤਰਕਾਰ ਸ: ਸੁਖਵਿੰਦਰ ਸਿੰਘ ਗੋਬਿੰਦਪੁਰੀ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਖੇਡ ਮੇਲੇ ਦੀ ਕੁਮੈਂਟਰੀ ਯੂਰਪ ਦੇ ਉੱਘੇ ਖੇਡ ਕੁਮੈਂਟਰ ਪੱਪਾ ਸਿੰਘਪੁਰੀਆ, ਉੱਘੇ ਗਾਇਕ ਅਤੇ ਕੁਮੈਂਟਰ ਬੱਬੂ ਜਲੰਧਰੀਆ, ਸ: ਪਰਮਜੀਤ ਸਿੰਘ ਢਿੱਲੋਂ ਅਤੇ ਮਾਪੀ ਹੁਸਿ਼ਆਰਪੁਰੀਆ ਆਪਣੀ ਵਿਅੰਗਮਈ, ਸੇ਼ਅਰੋ-ਸ਼ਾਇਰੀ ਨਾਲ ਭਰਭੂਰ ਕੁਮੈਂਟਰੀ ਅਤੇ ਜੋਸ਼ੀਲੇ ਬੋਲਾਂ ਰਾਹੀਂ ਖਿਡਾਰੀਆਂ ਨੂੰ ਹਂੌਸਲਾ, ਦਲੇਰੀ ਅਤੇ, ਹੱਲਾਸੇ਼ਰੀ ਦੇ ਕੇ ਉਤਸ਼ਾਹਿਤ ਕਰਨ ਦੇ ਨਾਲ-ਨਾਲ ਦਰਸ਼ਕਾਂ ਦਾ ਵੀ ਖੂਬ ਮੰਨੋਰੰਜਨ ਕਰਨਗੇ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਮੇਲੇ ’ਚ ਵੀ ਦਰਸ਼ਕ ਭਾਰੀ ਗਿਣਤੀ ’ਚ ਹੁੰਮਹੁਮਾ ਕੇ ਪਹੁੰਚਣਗੇ। ਉਨ੍ਹਾਂ ਅੱਗੇ ਕਿਹਾ ਕਿ, ਜੇਕਰ ਕੋਈ ਵੀ ਖਿਡਾਰੀ ਫੈਡਰੇਸ਼ਨ ਦੇ ਕਨੂੰਨਾਂ ਦੀ ਉਲੰਘਣਾ ਕਰੇਗਾ ਤਾਂ ਉਸ ਨੂੰ ਤਰੁੰਤ ਖੇਡ ਮੈਦਾਨ ਵਿਚੋਂ ਬਾਹਰ ਕੱਢ ਦਿੱਤਾ ਜਾਵੇਗਾ ਅਤੇ ਉਸਦਾ ਮੁਕੰਮਲ ਬਾਈਕਾਟ ਕੀਤਾ ਜਾਵੇਗਾ।

Joomla Templates and Joomla Extensions by ZooTemplate.Com

Add comment


Security code
Refresh