Saturday, May 19th

Last update11:08:48 PM GMT

ਦੁਆਬੇ ਦਾ ਮੁਠੱਡਾ ਕਲਾਂ ਕਬੱਡੀ ਮਹਾਂਕੁੰਭ 17 ਫਰਵਰੀ ਤੋਂ

ਜੈਸ਼, ਦਾਰਾ ਤੇ ਸੱਤਾ, ਜੈਜ਼ੀ ਬੀ ਕਰਨਗੇ ਪੁੱਜੇ ਖੇਡ ਪ੍ਰੇਮੀਆਂ ਦਾ ਮਨੋਰੰਜਨ

altਫਿਲੌਰ-ਖੇਡ ਕਬੱਡੀ ਦੇ ਨਕਸ਼ੇ 'ਤੇ ਮਾਣ ਮੱਤੀ ਥਾਂ ਮੱਲੀ ਬੈਠਾ ਤੇ ਦੁਆਬੇ 'ਚ ਕਬੱਡੀ ਦਾ ਮਹਾਂਕੁੰਭ ਬਣ ਕੇ ਉੱਭਰਿਆ ਮੁਠੱਡਾ ਕਲਾਂ (ਨੇੜੇ ਫਿਲੌਰ) ਕਬੱਡੀ ਕੱਪ 17 ਫਰਵਰੀ ਤੋਂ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਆਰੰਭ ਹੋ ਜਾਵੇਗਾ। ਇਸ ਕਬੱਡੀ ਕੱਪ ਸੰਬੰਧੀ ਜਾਣਕਾਰੀ ਦਿੰਦਿਆਂ ਇਸ ਕੱਪ ਦੇ ਬਰਾਂਡਿਡ ਖੇਡ ਪ੍ਰਮੋਟਰਾਂ 'ਚ ਫਾਈਵਰ ਟੱਚ ਡਿਸਟਰੀਬਿਊਸ਼ਨ ਸਰੀ ਦੇ ਔਜਲਾ ਭਰਾਵਾਂ 'ਚ ਜੈਸ਼ ਔਜਲਾ, ਅਨੇਕਾਂ ਕਬੱਡੀ ਖਿਡਾਰੀਆਂ ਦੇ ਖੇਡ ਕੈਰੀਅਰ ਨੂੰ ਅਰਿੰਡ ਤੋਂ ਚੰਦਨ ਬਣਾਉਣ ਵਾਲਾ ਤੇ ਅਨੇਕਾਂ ਕਬੱਡੀ ਵਾਲੇ ਗੀਤਾਂ ਦੇ ਨਾਇਕ ਰਣਜੀਤ ਸਿੰਘ ਔਜਲਾ ਉਰਫ ਦਾਰਾ ਮੁਠੱਡਾ ਤੇ ਕਬੱਡੀ ਖਿਡਾਰੀ ਤੋਂ ਖੇਡ ਪ੍ਰਮੋਟਰ ਬਣੇ ਸਤਨਾਮ ਸਿੰਘ ਉਰਫ ਸੱਤਾ ਮੁਠੱਡਾ ਨੇ ਸਾਂਝੇ ਤੌਰ 'ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੁਆਬੇ ਦਾ ਮੁਠੱਡਾ ਕਲਾਂ ਦਾ ਦਸਵਾਂ ਕਬੱਡੀ ਕੁੰਭ ਇਸ ਵਾਰ 17 ਫਰਵਰੀਂ ਤੋਂ ਆਰੰਭ ਹੋਵੇਗਾ। ਇਸ ਸੰਬੰਧੀ ਸਭ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਇਸ ਕਬੱਡੀ ਕੱਪ ਵਿੱਚ ਭਾਗ ਲੈਣ ਲਈ ਇਲਾਕੇ ਦੇ ਐੱਨ ਆਰ ਆਈ ਵੀਰ ਉਚੇਚੇ ਤੌਰ 'ਤੇ ਪੰਜਾਬ ਪਹੁੰਚ ਚੁੱਕੇ ਹਨ। 18 ਫਰਵਰੀ ਨੂੰ ਜਿੱਥੇ ਭਾਰ ਵਰਗ ਮੁਕਾਬਲੇ ਹੋਣਗੇ, ਉੱਥੇ 19 ਫਰਵਰੀ ਨੂੰ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ ਚੋਟੀ ਦੀਆਂ ਅੱਠ ਟੀਮਾਂ ਭਾਗ ਲੈਣਗੀਆਂ। ਇਸ ਦਿਨ ਖੇਡ ਮੈਦਾਨ ਵਿੱਚ ਗੱਭਰੂਆਂ ਦੇ ਡੌਲਿਆਂ 'ਤੇ ਰੇਲਾਂ ਚੱਲਣਗੀਆਂ। ਉੱਥੇ ਪੁੱਜੇ ਖੇਡ ਪ੍ਰੇਮੀਆਂ ਦਾ ਭਰਪੂਰ ਮਨੋਰੰਜਨ ਕਰਨ ਲਈ ਨੌਜਵਾਨ ਪੀੜੀ ਦੇ ਪਸੰਦੀਦਾ ਹੌਟ ਸਟਾਰ ਗਾਇਕ ਜੈਜ਼ੀ ਬੀ ਪੁੱਜਣਗੇ। ਇਸ ਕਬੱਡੀ ਕੱਪ ਦਾ ਪਹਿਲਾ ਇਨਾਮ ਸਵਾ ਲੱਖ ਰੁਪਏ ਹੋਵੇਗਾ। -ਹਰਮਿੰਦਰ ਢਿੱਲੋਂ ਮੌ ਸਾਹਿਬ

Joomla Templates and Joomla Extensions by ZooTemplate.Com

Add comment


Security code
Refresh