Saturday, May 19th

Last update11:08:48 PM GMT

ਵਿਦੇਸ਼ਾਂ 'ਚ ਜਾਣ ਲਈ ਕਬੱਡੀ ਖਿਡਾਰੀਆਂ ਨੂੰ ਖੇਡਣੇ ਹੋਣਗੇ ਸਾਰੇ ਮੈਚ

ਬਹਾਨੇਬਾਜ਼ ਕਬੱਡੀ ਖਿਡਾਰੀ ਨਹੀਂ ਲਾ ਸਕਣਗੇ ਬਹਾਨਾ

altਪੰਜਾਬੀਆਂ ਦੀ ਮਹਿਬੂਬ ਖੇਡ ਕਬੱਡੀ ਦੀ ਚਰਚਾ ਜਿਥੇ ਇਸ ਵੇਲੇ ਲੋਕ ਬੁੱਲ੍ਹਾਂ ਤੇ ਹੋ ਰਹੀ ਹੈ, ਉਥੇ ਕਬੱਡੀ ਖਿਡਾਰੀਆਂ ਦੇ ਮੈਚ ਨਾ ਖੇਡਣ ਦੇ ਬਹਾਨਿਆਂ ਤੋਂ ਕਬੱਡੀ ਫੈੱਡਰੇਸ਼ਨਾਂ ਤੇ ਕਬੱਡੀ ਕੋਚ ਪ੍ਰੇਸ਼ਾਨ ਹਨ। ਪੰਜਾਬ ਦੀਆਂ ਦੋ ਕਬੱਡੀ ਫੈੱਡਰੇਸ਼ਨਾਂ 'ਚੋਂ ਨਾਰਥ ਇੰਡੀਆ ਕਬੱਡੀ ਫੈੱਡਰੇਸ਼ਨ, ਪੰਜਾਬ ਕਬੱਡੀ ਅਕੈਡਮੀਜ਼ ਐਸੋਸੀਏਸ਼ਨ ਤੇ ਕੈਨੇਡਾ ਦੀਆਂ ਵੈਸਟਰਨ ਕਬੱਡੀ ਪਲੇਅਰਸ ਐਂਡ ਕਲਚਰਲ ਐਸੋਸੀਏਸ਼ਨ ਆਫ ਬ੍ਰਿਟਿਸ਼ ਕੋਲੰਬੀਆ, ਕੈਨੇਡਾ ਵੈਸਟ ਕਬੱਡੀ ਫੈੱਡਰੇਸ਼ਨ ਬੀ ਸੀ ਤੇ ਮੇਜਰ ਬਰਾੜ ਦੀ ਅਗਵਾਈ ਵਾਲੀ ਐਲਬਰਟਾ ਕਬੱਡੀ ਫੈੱਡਰੇਸ਼ਨ ਤੋਂ ਇਲਾਵਾ ਇੰਗਲੈਂਡ ਕਬੱਡੀ ਫੈੱਡਰੇਸ਼ਨ ਯੂਕੇ ਵਲੋਂ ਪੰਜਾਬ ਵਿਚ ਅਕੈਡਮੀਆਂ ਦੇ ਸਾਰੇ ਮੈਚ ਨਾ ਖੇਡਣ ਵਾਲੇ ਕਬੱਡੀ ਖਿਡਾਰੀਆਂ ਨੂੰ ਵਿਦੇਸ਼ਾਂ 'ਚ ਖੇਡਣ ਲਈ ਨਹੀਂ ਸੱਦਿਆ ਜਾਵੇਗਾ। ਵਿਦੇਸ਼ਾਂ ਦੀਆਂ ਖੇਡ ਕਲੱਬਾਂ, ਸਬੰਧਤ ਖਿਡਾਰੀ ਦੇ ਖੇਡ ਸੀਜ਼ਨ ਦੀ ਰਿਪੋਰਟ ਪੰਜਾਬ ਦੀਆਂ ਫੈੱਡਰੇਸ਼ਨਾਂ ਤੋਂ ਲੈਣਗੀਆਂ। ਇਸ ਸਬੰਧੀ ਅੱਜ ਫਿਲੌਰ ਦੇ ਬਾਸੀ ਪੈਲੇਸ ਵਿਚ ਵਿਸ਼ੇਸ਼ ਮੀਟਿੰਗ ਹੋਈ। ਇਸ ਮੀਟਿੰਗ ਵਿਚ ਕੈਨੇਡਾ ਦੀ ਵੈਸਟਰਨ ਕਬੱਡੀ ਪਲੇਅਰਸ ਐਂਡ ਕਲਚਰਲ ਐਸੋਸੀਏਸ਼ਨ ਵਲੋਂ ਪ੍ਰਧਾਨ ਕਮਲਜੀਤ ਸਿੰਘ ਨੀਟੂ ਕੰਗ, ਸਾਬਕਾ ਪ੍ਰਧਾਨ ਰਣਜੀਤ ਸਿੰਘ ਔਜਲਾ ਉਰਫ ਦਾਰਾ ਮੁਠੱਡਾ ਮੁੱਖ ਪ੍ਰਬੰਧਕ ਅਜ਼ਾਦ ਕਬੱਡੀ ਕਲੱਬ ਕੈਨੇਡਾ, ਲਾਲੀ ਢੇਸੀ ਪ੍ਰਧਾਨ ਯੰਗ ਕਬੱਡੀ ਕਲੱਬ ਬੀ ਸੀ ਕੈਨੇਡਾ ਤੇ ਸੰਤੋਖ ਸਿੰਘ ਢੇਸੀ ਮੁੱਖ ਪ੍ਰਬੰਧਕ ਵੈਨਕੂਵਰ ਕਬੱਡੀ ਕਲੱਬ ਕੈਨੇਡਾ (ਮੁੱਖ ਸਰਪ੍ਰਸਤ ਬਾਬਾ ਹੰਸਾ ਸਿੰਘ ਕਬੱਡੀ ਅਕੈਡਮੀ ਬੱਛੋਵਾਲ) ਆਦਿ ਤੋਂ ਇਲਾਵਾ ਪੰਜਾਬ ਦੀਆਂ ਕਬੱਡੀ ਫੈੱਡਰੇਸ਼ਨਾਂ ਨਾਲ ਸਬੰਧਤ ਜ਼ੁੰਮੇਵਾਰ ਅਹੁਦੇਦਾਰਾਂ ਸੁਰਜਨ ਸਿੰਘ ਚੱਠਾ, ਦੇਬਾ ਭੰਡਾਲ, ਸੁਰਿੰਦਰਪਾਲ ਟੋਨੀ, ਬਲਬੀਰ ਬਿੱਟੂ, ਸਾਧੂ ਸਿੰਘ ਬਰਾੜ, ਡੀ ਪੀ ਮੱਖਣ ਸਿੰਘ ਚੜਿੱਕ, ਮੱਖਣ ਧਾਲੀਵਾਲ, ਜਗਤਾਰ ਧਨੌਲਾ, ਡਾæ ਯਾਦਵਿੰਦਰ ਸਿੰਘ ਬੱਛੋਵਾਲ ਆਦਿ ਹਾਜ਼ਰ ਸਨ। ਖਿਡਾਰੀਆਂ ਵਿਚ ਅਨੁਸਾਸ਼ਨਤਾ ਲਿਆਉਣ ਲਈ ਹੋਰ ਵੀ ਕਦਮ ਪੁੱਟੇ ਜਾਣਗੇ।

-ਹਰਮਿੰਦਰ ਢਿੱਲੋਂ ਮੌ ਸਾਹਿਬ

Joomla Templates and Joomla Extensions by ZooTemplate.Com

Add comment


Security code
Refresh