Saturday, May 19th

Last update11:08:48 PM GMT

ਪੈਂਤੀ ਲੱਖ ਦੀ ਇਨਾਮੀ ਰਾਸ਼ੀ ਵਾਲਾ ਪੁਆਦੜਾ ਕਬੱਡੀ ਕੱਪ 13 ਫਰਵਰੀ ਤੋਂ ਅਰੰਭ ਹੋਵੇਗਾ

ਸੰਦੀਪ ਨੰਗਲ 'ਵਰਨਾ ਗੱਡੀ' ਪਾਲਾ ਜਲਾਲਪੁਰ 'ਸਫਾਰੀ', ਡਿੰਪੀ ਬੁਰਜ ਹਰੀ ਤੇ ਮੰਨੂੰ ਪੁਆਦੜਾ ਬੁਲਟ ਨਾਲ ਸਨਮਾਨੇ ਜਾਣਗੇ

altਪੁਆਦੜਾ, 8 ਫਰਵਰੀ (ਹਰਮਿੰਦਰ ਢਿੱਲੋਂ) - ''ਅਣਖਾਂ ਦੇ ਸਿਰਨਾਵੇਂ ਦੱਸਦੀ ਰਹੇ ਕਬੱਡੀ ਵੱਸਦੇ ਰਹਿਣ ਪੰਜਾਬੀ ਵੱਸਦੀ ਰਹੇ ਕਬੱਡੀ" ਵਰਗੇ ਕਬੱਡੀ ਦੀ ਮਹਿਮਾ ਵਾਲੇ ਬੋਲ ਪੁਆਦੜਾ ਕੱਬਡੀ ਕੱਪ ਵਿਚ ਸੱਚ ਸਾਬਿਤ ਹੋਣਗੇ। ਦੁਆਬੇ ਦੇ ਘੁੱਗ ਵੱਸਦੇ ਪਿੰਡਾਂ 'ਚ ਸ਼ੁਮਾਰ ਤੇ ਫਿਲ਼ੌਰ ਤੋਂ ਤਲਵਣ ਰੋਡ 'ਤੇ ਸਥਿਤ ਪੁਆਦੜਾ ਦੀ ਚੜ੍ਹਦੀ ਕਲਾ ਸਪੋਰਟਸ ਕੱਲਬ (ਰਜਿ:) ਵੱਲੋਂ ਪੁਆਦਾੜਾ ਵਿਖੇ ਕਰਵਾਏ ਜਾ ਰਹੇ ਦੂਸਰੇ ਕਬੱਡੀ ਕੱਪ ਦੇ ਮੁੱਖ ਸਪਾਂਸਰ ਵੈਨਕੂਵਰ ਕਬੱਡੀ ਕਲੱਬ ਕੈਨੇਡਾ ਦੇ ਪ੍ਰਧਾਨ ਬਲਜੀਤ ਗਿੱਲ ਹਨ। ਇਸ ਕਬੱਡੀ ਕੱਪ ਦੇ ਪੋਸਟਰ ਰਿਲੀਜ਼ ਕਰਨ ਦੀ ਰਸਮ ਵੈਨਕੂਵਰ ਕਬੱਡੀ ਕਲੱਬ ਕੈਨੇਡਾ ਦੇ ਖੇਡ ਪਰਮੋਟਰਾਂ ਬਲਜੀਤ ਗਿੱਲ, ਗਿਆਨ ਬਿਣੰਗ ਭਾਣੋਕੀ, ਸਤਨਾਮ ਬਿਣੰਗ ਭਾਣੋਕੀ, ਸੰਤੋਖ ਸਿੰਘ ਢੇਸੀ ਬੱਛੋਵਾਲ, ਅਮਰੀਕ ਗਿੱਲ, ਸੁਖਵਿੰਦਰ ਗਿੱਲ ਰਾਣਾ, ਮਨੋਹਰ ਸਿੰਘ ਲਾਲਾ ਜੀ ਟਾਂਡਾਂ ਤੇ ਸਮੂਹ ਪ੍ਰਬੰਧਕਾਂ ਪ੍ਰਧਾਨ ਮਨਜਿੰਦਰ ਜਿੰਦੂ, ਕੁਲਵਿੰਦਰ ਕਿੰਦਾ, ਗੁਰਦੀਪ ਦੀਪਾ, ਹਰਪ੍ਰੀਤ ਹੈਪੀ, ਗੁਰਪ੍ਰੀਤ ਗੋਪੀ, ਰਣਜੀਤ ਸਨੀ, ਸੁਖਜਿੰਦਰ ਸਨੀ, ਬਿੰਦਾ, ਬੌਬੀ ਤੇ ਹੋਰ ਪਤਵੰਤਿਆ ਵੱਲੋਂ ਨਿਭਾਈ ਗਈ। ਗ੍ਰਾਮ ਪੰਚਾਇਤ ਪੁਆਦੜਾ ਤੇ ਪ੍ਰਵਾਸੀ ਵੀਰਾਂ ਜਿਵੇ ਸੋਹਨ ਸਿੰਘ ਕੈਨੇਡਾ, ਮੱਖਣ ਸਿੰਘ ਦੁਸਾਂਝ, ਅਮਰੀਕ ਕੈਨੇਡਾ, ਪਵਿੱਤਰ ਯੂ ਕੇ, ਅਮਰ ਕੈਨੇਡਾ, ਬਿੰਦਰ ਕੈਨੇਡਾ, ਦੀਪਾ ਅਸਟ੍ਰੇਲੀਆ, ਜੀਤਾ ਯੂ ਕੇ, ਨਾਣੂ ਅਮਰੀਕਾ, ਬਲਜੀਤ ਕੈਨੇਡਾ, ਹਰਦੀਪ ਕੈਨੇਡਾ, ਸ਼ਿੰਗਾਰ ਸਿੰਘ ਜਰਮਨ, ਸਤਨਾਮ ਸਿੰਘ ਅਮਰੀਕਾ, ਅਵਤਾਰ ਕੈਨੇਡਾ, ਗਗਨਦੀਪ ਕੈਨੇਡਾ, ਬਲਜੀਤ ਅਮਰੀਕਾ, ਜੋਧਾ ਅਰਜਣ, ਜੀਤ ਸਿੰਘ ਦੁਸਾਂਝ ਤੇ ਪਿੰਡ ਦੇ ਹੋਰ ਐਨ ਆਰ ਆਈਜ਼ ਵੱਲੋਂ ਇਸ ਕਬੱਡੀ ਕੱਪ ਨੂੰ ਰੱਜਵਾਂ ਫੱਬਵਾਂ ਸਹਿਯੋਗ ਦਿੱਤਾ ਜਾ ਰਿਹਾ ਹੈ। 13 ਫਰਵਰੀ ਨੂੰ ਭਾਰ ਵਰਗ 55 ਕਿਲੋ ਤੇ 70 ਕਿਲੋ ਭਾਰ ਵਰਗ ਕਬੱਡੀ ਮੁਕਾਬਲਿਆਂ ਤੋਂ ਇਲਾਵਾ ਇੰਡੀਅਨ ਕੁੱਤਿਆਂ ਦੀਆਂ ਦੌੜਾ ਤੇ ਟਰਾਲੀ ਬੈਕ ਮੁਕਾਬਲੇ ਹੋਣਗੇ। 14 ਫਰਵਰੀ ਨੂੰ ਕਬੱਡੀ ਓਪਨ ਪਿੰਡ ਪੱਥਰ ਨਿਰੋਲ ਮੁਕਾਬਲੇ ਹੋਣਗੇ। 15 ਫਰਵਰੀ ਨੂੰ ਨਾੱਰਥ ਇੰਡੀਆ ਕਬੱਡੀ ਫੈਡਰੇਸ਼ਨ ਚੋਟੀ ਦੀਆਂ 8 ਟੀਮਾਂ ਸਵਾ ਲੱਖ ਰੁ: ਦੀ ਇਨਾਮੀ ਰਾਸ਼ੀ ਲਈ ਭਿੜਨਗੀਆਂ। ਇਸੇ ਦਿਨ ਹੀ ਗੋਲੈਡੀਏਟਰ ਸੰਦੀਪ ਨੰਗਲ ਅੰਬੀਆਂ ''ਵਰਨਾ ਗੱਡੀ'' ਕਲੋਜ਼ ਫਾਈਟਰ ਪਾਲਾ ਜਲਾਲਪੁਰ ''ਸਫਾਰੀ'', ਡਿੰਪੀ ਬੁਰਜ ਹਰੀ ਤੇ ਮੰਨੂੰ ਪੁਆਦੜਾ ਬੁਲਟ ਨਾਲ ਸਨਮਾਨੇ ਜਾਣਗੇ।

Joomla Templates and Joomla Extensions by ZooTemplate.Com

Add comment


Security code
Refresh