Tuesday, Feb 07th

Last update12:23:14 AM GMT

ਆਂਸੀਓ ਪੂਜਾ ਲਾਈਵ ਸ਼ੋਅ ਕੱਲ

ਰੋਮ, 5 ਅਗਸਤ (ਕੈਂਥ) - ਰੋਮੀ ਟਾਹਲੀ ਇੰਟਰਟੇਨਮੈਂਟ ਵੱਲੋਂ ਢਿੱਲੋਂ ਕੰਪਨੀ ਸਬਾਊਦੀਆ ਦੇ ਸਹਿਯੋਗ ਨਾਲ ਇਟਲੀ ਦੇ ਪੰਜਾਬੀਆਂ ਦੀ ਮੰਗ ਨੂੰ ਮੁੱਖ ਰੱਖਦਿਆਂ ਪੰਜਾਬੀ ਸੱਭਿਆਚਾਰ ਨੂੰ ਸਮਰਪਿਤ 6 ਅਗਸਤ ਨੂੰ ਸ਼ਾਮੀ 6 ਤੋਂ 10 ਵਜੇ ਤੱਕ ਆਂਸੀਓ (ਰੋਮ) ਨੇੜ੍ਹੇ ਲਵੀਨਿਓ ਵਿਖੇ ਮਿਸ ਪੂਜਾ ਲਾਈਵ ਸ਼ੋਅ ਜੋਸ਼ੋ-ਖਰੋਸ਼ ਨਾਲ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਪੰਜਾਬੀ ਗਾਇਕੀ ਦੇ ਅਨਮੋਲ ਨਗੀਨੇ ਮਨਜੀਤ ਰੂਪੋਵਾਲੀਆ, ਗੀਤਾ ਜੈਲਦਾਰ, ਰੌਸ਼ਨ ਪ੍ਰਿੰਸ ਆਪਣੀ ਗਾਇਕੀ ਕਲ੍ਹਾ ਨਾਲ ਪੰਜਾਬੀ ਭਾਈਚਾਰੇ ਦਾ ਭਰਪੂਰ ਮਨੋਰੰਜਨ ਕਰਨਗੇ। ਪ੍ਰੈੱਸ ਨੂੰ ਇਹ ਜਾਣਕਾਰੀ ਸ: ਕਰਮਜੀਤ ਸਿੰਘ ਢਿੱਲੋਂ ਐਮ ਡੀ ਢਿੱਲੋਂ ਕੰਪਨੀ ਸਬਾਊਦੀਆ ਨੇ ਦਿੰਦਿਆ ਕਿਹਾ ਕਿ, ਇਸ ਸ਼ੋਅ ਵਿੱਚ ਪਰਿਵਾਰਾਂ ਦੇ ਬੈਠਣ ਦਾ ਵਿਸੇ਼ਸ਼ ਪ੍ਰਬੰਧ ਹੈ। ਇਸ ਪ੍ਰੋਗਰਾਮ ਵਿੱਚ ਸਟਾਰ ਮੇਕਰ ਮਿਊਜ਼ਕ ਕੰਪਨੀ ਦੇ ਕਰਤਾ-ਧਰਤਾ ਸ੍ਰੀ ਸੱਤੀ ਖੋਖੇਵਾਲੀਆ (ਪ੍ਰਸਿੱਧ ਗੀਤਕਾਰ) ਤੇ ਅਦਾਰਾ ਪੰਜਾਬ ਐਕਸਪ੍ਰੈੱਸ ਦੇ ਸੰਪਾਦਕ ਸ: ਹਰਬਿੰਦਰ ਸਿੰਘ ਧਾਲੀਵਾਲ ਤੇ ਬੀਬੀ ਵਰਿੰਦਰਪਾਲ ਕੌਰ ਧਾਲੀਵਾਲ ਵੀ ਉਚੇਚੇ ਤੌਰ ’ਤੇ ਸਿ਼ਰਕਤ ਕਰਨਗੇ।

Joomla Templates and Joomla Extensions by ZooTemplate.Com

Add comment


Security code
Refresh