Tuesday, Feb 07th

Last update12:23:14 AM GMT

ਮਨੈਰਬੀਓ ਤੇ ਮੋਦੇਨਾ ਵਿਖੇ ਮਿਸ ਪੂਜਾ ਲਾਈਵ

ਰੋਮ, 6 ਅਗਸਤ (ਕੈਂਥ) - ਰੋਮੀ ਟਾਹਲੀ ਇੰਟਰਟੇਨਮੈਂਟ ਵੱਲੋਂ ਪੰਜਾਬੀ ਕਲਚਰਲ ਯੂਥ ਮੋਦੇਨਾ ਤੇ ਸ੍ਰੀ ਅਨਿਲ ਕੁਮਾਰ ਸ਼ਰਮਾ ਦੇ ਸਹਿਯੋਗ ਨਾਲ ਇਟਲੀ ਦੇ ਪੰਜਾਬੀਆਂ ਦੀ ਮੰਗ ਨੂੰ ਮੁੱਖ ਰੱਖਦਿਆਂ ਪੰਜਾਬੀ ਸੱਭਿਆਚਾਰ ਨੂੰ ਸਮਰਪਿਤ 7 ਅਗਸਤ ਨੂੰ ਮਨੈਰਬੀਓ (ਬਰੇਸ਼ੀਆ) ਤੇ 8 ਅਗਸਤ ਨੂੰ ਸ਼ਾਮੀਂ 6 ਤੋਂ 10 ਵਜੇ ਤੱਕ ਮੋਦੇਨਾ ਵਿਖੇ ਮਿਸ ਪੂਜਾ ਲਾਈਵ ਸ਼ੋਅ ਧੂਮ ਧੜੱਕੇ ਨਾਲ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਪੰਜਾਬ ਦੇ ਮਾਣਮੱਤੇ ਲੋਕ ਗਾਇਕ ਮਨਜੀਤ ਰੂਪੋਵਾਲੀਆ, ਗੀਤਾ ਜੈਲਦਾਰ, ਰੌਸ਼ਨ ਪ੍ਰਿੰਸ ਆਪਣੀ ਗਾਇਕੀ ਕਲ੍ਹਾ ਨਾਲ ਪੰਜਾਬੀ ਭਾਈਚਾਰੇ ਦਾ ਭਰਪੂਰ ਮਨੋਰੰਜਨ ਕਰਨਗੇ। ਪ੍ਰੈੱਸ ਨੂੰ ਇਹ ਜਾਣਕਾਰੀ ਉੱਘੇ ਪ੍ਰਮੋਟਰ ਸ੍ਰੀ ਰੋਮੀ ਟਾਹਲੀ ਤੇ ਹਰਪ੍ਰੀਤ ਸਿੰਘ ਗਾਖਲ ਨੇ ਦਿੰਦਿਆ ਕਿਹਾ ਕਿ, ਸ਼ੋਅ ਵਿੱਚ ਪਰਿਵਾਰਾਂ ਦੇ ਬੈਠਣ ਦਾ ਵਿਸੇ਼ਸ ਪ੍ਰਬੰਧ ਹੈ। ਇਨਾਂ ਪ੍ਰੋਗਰਾਮ ਵਿੱਚ ਸਟਾਰ ਮੇਕਰ ਮਿਊਜ਼ਕ ਕੰਪਨੀ ਦੇ ਕਰਤਾ-ਧਰਤਾ ਸ੍ਰੀ ਸੱਤੀ ਖੋਖੇਵਾਲੀਆ ਉਚੇਚੇ ਤੌਰ ’ਤੇ ਸਿ਼ਰਕਤ ਕਰਨਗੇ, ਜਦੋਂ ਕਿ ਆਪਣੀ ਜਾਦੂਮਈ ਬੋਲਾਂ ਨਾਲ ਦਰਸ਼ਕਾਂ ਨੂੰ ਕੀਲ ਕੇ ਬੈਠਾਉਣਗੇ ਪ੍ਰਸਿੱਧ ਮੰਚ ਸੰਚਾਲਕ ਸ੍ਰੀ ਪੱਪਾ ਸਿੰਘਪੁਰੀਆ। ਇਲਾਕੇ ਦਾ ਪੰਜਾਬੀ ਭਾਈਚਾਰਾ ਮਿਸ ਪੂਜਾ ਲਾਈਵ ਸ਼ੋਅ ਦੇਖਣ ਲਈ ਬਹੁਤ ਹੀ ਉਤਸ਼ਾਹਿਤ ਹੈ।

Joomla Templates and Joomla Extensions by ZooTemplate.Com

Add comment


Security code
Refresh